- ਸਿਹਤ ਕਰਮਚਾਰੀਆਂ ਵਿਰੁੱਧ ਹਿੰਸਾਂ ਦੀ ਸੂਚਨਾ ਦੇਣ ਲਈ 112 ਪੁਲਿਸ ਹੈਲਪਲਾਈਨ ਨੰਬਰ ਤੇ ਸੰਪਰਕ ਕੀਤਾ ਜਾਵੇ - ਸਿਵਲ ਸਰਜਨ ਡਾ. ਕਿਰਨਦੀਪ ਕੋਰ
ਅੰਮ੍ਰਿਤਸਰ 11 ਸਤੰਬਰ 2024 : ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਮਤੀ ਜੋਤੀ ਬਾਲਾ ਮੱਟੂ ਦੀ ਪ੍ਰਧਾਨਗੀ ਹੇਠ ਹੈਲਥ ਕੇਅਰ ਪ੍ਰੋਫੈਸ਼ਨਲ ਕਮੇਟੀ ਦੀ ਮੀਟਿੰਗ ਵਿੱਚ ਹਿੰਸਾ ਦੀ ਰੋਕਥਾਮ ਕਮੇਟੀ ਦੀ ਪਹਿਲੀ ਮੀਟਿੰਗ ਜਿਲਾ ਪ੍ਰਬੰਧਕੀ ਕੰਪਲੈਕਸ ਦਫਤਰ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਸਿਹਤ ਮੰਤਰੀ, ਪੰਜਾਬ ਜੀ ਵੱਲੋ ਕੀਤੀ ਗਈ ਵੀਡਿਉ ਕਾਨਫਰੰਸ ਦੇ ਸਾਰੇ ਏਜੰਡੇ ਨੂੰ ਲਾਗੂ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਦੋਰਾਨ ਸਿਵਲ ਸਰਜਨ, ਅੰਮ੍ਰਿਤਸਰ ਡਾ. ਕਿਰਨਦੀਪ ਕੋਰ, ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੋਰ, ਡਾਇਰੈਕਟਰ ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਡਾ. ਕੁਲਤਾਰ ਸਿੰਘ, ਸਹਾਇਕ ਜਿਲਾ ਅਟਾਰਨੀ ਦੇ ਨੁਮਾਇੰਦੇ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰੀ ਦੇ ਨੁਮਾਇੰਦੇ, ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ(ਦਿਹਾਤੀ) ਦੇ ਨੁਮਾਇੰਦੇ, ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ, ਅੰਮ੍ਰਿਤਸਰ ਡਾ. ਸਵਰਨਜੀਤ ਧਵਨ, ਪ੍ਰਧਾਨ ਜ੍ਹਿਲ਼ਾ ਆਈ.ਐਮ.ਏ, ਅੰਮ੍ਰਿਤਸਰ, ਡਾ. ਅਤੁੱਲ ਕਪੂਰ, ਪੀ.ਸੀ.ਐਮ.ਐਸ ਦੇ ਜ੍ਹਿਲਾ ਪ੍ਰਧਾਨ ਡਾ. ਸੁਮੀਤਪਾਲ ਸਿੰਘ, ਸ਼੍ਰੀ ਸੰਜੀਵ ਕੁਮਾਰ, ਸੀਨੀਅਰ ਫਾਰਮੇਸੀ ਅਫਸਰ ਪੈਰਾ ਮੈਡੀਕਲ ਸਟਾਫ, ਸ਼੍ਰੀ ਗੁਰਦੇਵ ਸਿੰਘ, ਐਮ.ਪੀ.ਐਚ.ਸੀ ਨੁਮਾਇੰਦਾ ਪੈਰਾ ਮੈਡੀਕਲ ਸਟਾਫ ਅੰਮ੍ਰਿਤਸਰ ਹਾਜਰ ਹੋਏ। ਇਸ ਮੀਟਿੰਗ ਦੋਰਾਨ ਏ.ਡੀ.ਸੀ ਵੱਲੋ ਸੁਝਾਵ ਦਿੱਤਾ ਗਿਆ ਕਿ ਇਸ ਕਮੇਟੀ ਵਿੱਚ ਹੈਲਥ ਕੇਅਰ ਪ੍ਰੋਫੈਸ਼ਨਲ ਸਟਾਫ ਵਿੱਚੋ ਇੱਕ ਨੁਮਾਇੰਦਾ ਜਰੂਰ ਲਿਆ ਜਾਵੇ, ਜਿਵੇਂ ਕਿ ਸਟਾਫ ਨਰਸ, ਸਕਿਉਰਟੀ ਦੇ ਪੁਖਤਾ ਪ੍ਰਬੰਧਾ ਲਈ ਪੈਸਕੋ ਸਟਾਫ ਦੀ ਡਿਮਾਂਡ ਸਿਵਲ ਸਰਜਨ, ਅੰਮ੍ਰਿਤਸਰ ਰਾਹੀਂ ਭੇਜੀ ਜਾਵੇ। ਹਰੇਕ ਸਿਹਤ ਸੰਸਥਾਂ ਵਿੱਚ ਇੱਕ ਹੈਲਪ ਡੈਸਕ ਬਣਾਇਆ ਜਾਵੇ ਜੋ ਕਿ ਸਿਹਤ ਪ੍ਰੋਫੈਸ਼ਨਲ ਖਾਸ ਤੋਰ ਤੇ ਮਹਿਲਾ ਸਟਾਫ ਨਾਲ ਕਿਸੇ ਵੀ ਪ੍ਰਕਾਰ ਦੀ ਹਿੰਸਾ ਲਈ ਤੁਰੰਤ ਕਾਰਵਾਈ ਕਰੇ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਕਾਲਜਾਂ ਵਿੱਚ ਸੀ.ਸੀ.ਟੀ.ਵੀ ਸਰਵੀਲੈਂਸ ਹੋਣੀ ਯਕੀਨੀ ਬਣਾਈ ਜਾਵੇ।ਹਰੇਕ ਸਿਹਤ ਸੰਸਥਾਂ ਵਿੱਚ ਸਕਿਉਰਟੀ ਪ੍ਰਤੀ ਇੱਕ ਚੈਕ ਲਿਸਟ/ਪ੍ਰਸ਼ਨਾਂਵਲੀ ਭਰਵਾਈ ਜਾਵੇ ਤਾਂ ਜੋ ਉਸ ਸੰਸਥਾਂ ਦੇ ਸਕਿਉਰਟੀ ਪ੍ਰਤੀ ਹਾਲਾਤਾਂ ਦਾ ਪਤਾ ਲੱਗ ਸਕੇ। ਸਮੇਂ-2 ਤੇ ਉਚ-ਅਧਿਕਾਰੀਆਂ ਵੱਲੋ ਸਿਹਤ ਸੰਸਥਾਵਾਂ ਦੀ ਚੈਕਿੰਗ ਕੀਤੀ ਜਾਵੇ। ਹਰੇਕ ਸਿਹਤ ਸੰਸਥਾਂ ਵਿੱਚ ਈਵ ਟੀਜਿੰਗ ਨੂੰ ਰੋਕਣ ਲਈ ਮਹਿਲਾ ਹਰਾਸਮੈਂਟ ਕਮੇਟੀ ਗਠਿਤ ਕੀਤੀ ਜਾਵੇ। ਇਸ ਮੋਕੇ ਸਿਵਲ ਸਰਜਨ ਡਾ. ਕਿਰਨਦੀਪ ਕੋਰ ਨੇ ਕਿਹਾ ਕਿ ਕਿਸੇ ਵੀ ਸ਼ੱਕੀ ਵਿਅਕਤੀ ਦੀ ਸਿਹਤ ਸੰਸਥਾਂ ਅਧੀਨ ਮੋਜੂਦਗੀ ਮਹਿਸੂਸ ਹੋਣ ਤੇ ਤੁਰੰਤ ਉਸ ਸਬੰਧੀ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਲੋੜ ਪੈਣ ਤੇ ਤੁਰੰਤ ਪੁਲਿਸ ਵਿਭਾਗ ਨੂੰ ਹੈਲਪ ਲਾਈਨ ਨੰਬਰ.112 ਤੇ ਸੂਚਿਤ ਕੀਤਾ ਜਾਵੇ। ਇਸ ਹੈਲਪ ਲਾਈਨ ਨੰਬਰ ਨੂੰ ਹਰ ਸਿਹਤ ਸੰਸਥਾਂਵਾਂ ਵਿੱਚ ਲਗਾਇਆ ਜਾਵੇ ਅਤੇ ਸਟਾਫ ਨੂੰ ਇਸ ਹੈਲਪ ਲਾਈਨ ਨੰਬਰ ਤੋ ਜਾਣੂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਅਜਿਹੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਆਈ.ਐਮ.ਏ ਦੇ ਨੁਮਾਇੰਦੇ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦੀਆਂ ਵੱਲੋ ਇਹ ਸੁਝਾਅ ਦਿੱਤਾ ਗਿਆ ਕਿ ਸਿਹਤ ਸੰਸਥਾਂਵਾਂ ਵਿੱਚ ਹਿੰਸਾ ਬਹੁਤ ਵੱਧ ਰਹੀ ਹੈ ਅਤੇ ਆਮ ਹੀ ਮਰੀਜਾਂ ਵੱਲੋ ਹਸਪਤਾਲਾਂ ਦੀ ਤੋੜ-ਫੋੜ ਜਾਂ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਲਈ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਜਾਵੇ ਕਿ ਅਜਿਹੀ ਕੋਈ ਵੀ ਸੂਚਨਾ ਮਿਲਣ ਤੇ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।