ਡਿਪਟੀ ਕੰਟਰੋਲਰ ਵਲੋਂ ਸਿਵਲ ਡਿਫੈਂਸ ਦੇ 62ਵੇਂ ਸਥਾਪਨਾ ਦਿਵਸ ਮੌਕੇ ਦਿੱਤੀਆਂ ਸੁਭਕਾਮਨਵਾਂ

ਬਟਾਲਾ, 5 ਦਸੰਬਰ 2024 : ਵਿਕਰਮਜੀਤ ਸਿੰਘ ਐਸ.ਡੀ.ਐਮ-ਕਮ-ਡਿਪਟੀ ਕੰਟਰੋਲਰ ਸਿਵਲ ਡਿਫੈਂਸ ਬਟਾਲਾ ਵਲੋਂ 62ਵੇਂ ਸਥਾਪਨਾ ਦਿਵਸ ਸਿਵਲ ਡਿਫੈਂਸ ਮੌਕੇ ਵਧਾਈ ਦਿੱਤੀ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ, ਫਾਇਰ ਅਫ਼ਸਰ ਨੀਰਜ ਸ਼ਰਮਾਂ ਤੇ ਰਾਕੇਸ਼ ਸ਼ਰਮਾਂ, ਜਸਬੀਰ ਸਿੰਘ, ਸੀ.ਡੀ. ਵਲੰਟੀਅਰ ਹਰਪ੍ਰੀਤ ਸਿੰਘ ਤੇ ਸਟਾਫ ਮੋਜੂਦ ਸੀ। ਇਸ ਮੌਕੇ ਡਿਪਟੀ ਕੰਟਰੋਲਰ ਵਿਕਰਮਜੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਅੰਦਰੂਨੀ ਆਫਤ ਪ੍ਰਬੰਧ / ਸੁਰੱਖਿਆ ਅਤੇ ਸਮਾਜਿਕ ਸੇਵਾਵਾਂ ਵਿੱਚ, ਸਿਵਲ ਡਿਫੈਂਸ ਦਾ ਬਹੁਤ ਅਹਿਮ ਸਥਾਨ ਹੈ। ਕਿਸੇ ਵੀ ਆਫ਼ਤ ਜਾਂ ਔਖੀ ਘੜ੍ਹੀ ਮੌਕੇ ਸਿਵਲ ਡਿਫੈਂਸ ਦੀਆਂ ਸੇਵਾਵਾਂ ਬਹੁਤ ਸਹਾਇਕ ਸਿੱਧ ਹੁੰਦੀਆਂ ਹਨ ਅਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਦੀ ਪਹੁੰਚ ਕਰ ਕੇ, ਕਿਸੇ ਹਾਦਸੇ ਮੌਕੇ ਕਈ ਕੀਮਤੀ ਜਾਨਾ ਬਚ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਦਾ ਮੈਂਬਰ ਹਰ ਇੱਕ ਨਾਗਰਿਕ ਬਣ ਸਕਦਾ ਹੈ ਅਤੇ ਇਸ ਸਬੰਧੀ ਮੁਢਲੀ ਸਿਖਲਾਈ ਲੈ ਕੇ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾ ਸਕਦਾ ਹੈ, ਉਹ ਇੱਕ ਜਿੰਮੇਵਾਰ ਨਾਗਰਿਕ ਬਣਨ ਅਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ।