
- ਬੀਡੀਪੀਓਜ਼ ਨੂੰ ਓ.ਡੀ.ਐਫ. ਦੇ ਕੰਮਾਂ ਵਿੱਚ ਤੇਜੀ ਲਿਆਉਣ ਦੇ ਦਿੱਤੇ ਨਿਰਦੇਸ਼
ਅੰਮ੍ਰਿਤਸਰ 27 ਨਵੰਬਰ 2024 : ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ੍ਰੀਮਤੀ ਸ਼ਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਸਵੱਛ ਭਾਰਤ ਮਿਸ਼ਨ ਗ੍ਰਾਮੀਣ (ਫੇਜ-2) ਅਧੀਨ ਜਿਲ੍ਹੇ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੀ ਪ੍ਰਗਤੀ ਅਤੇ ਬੰਦ ਪਈਆ ਜਲ ਸਪਲਾਈ ਸਕੀਮਾਂ ਨੂੰ ਚਲਾਉਣ ਸਬੰਧੀ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਬੀਡੀਪੀਓਜ਼ ਨੂੰ ਆਦੇਸ਼ ਦਿੰਦਿਆਂ ਕਿਹਾ ਕਿ 10 ਦਸੰਬਰ 2024 ਤੱਕ ਦਿੱਤੇ ਗਏ ਓ.ਡੀ.ਐਫ ਪਲੱਸ ਮਾਡਲ ਦੇ ਟਿੱਚੇ ਨੂੰ ਪੂਰਾ ਕੀਤਾ ਜਾਵੇ ਅਤੇ ਇਸ ਕੰਮ ਵਿੱਚ ਹੋਰ ਤੇਜੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ। ਡਿਪਟੀ ਕਮਿਸ਼ਨਰ ਨੇ 37 ਬੰਦ ਪਈਆ ਸਕੀਮਾਂ ਨੂੰ ਜਲ ਸਪਲਾਈ ਸਕੀਮਾਂ ਦੇ ਫੰਡਾਂ ਦਾ ਪ੍ਰਬੰਧ 15ਵੇ ਵਿੱਤ ਕਮਿਸ਼ਨ ਵਿੱਚੋ ਕਰਨ ਲਈ ਕਿਹਾ। ਉਹਨਾਂ ਨੇ ਜਿਲ੍ਹੇ ਅੰਮ੍ਰਿਤਸਰ ਅੰਦਰ ਜਲ ਸਪਲਾਈ ਤੇ ਸੈਨੀਟੇਸ਼ਨ ਸਬੰਧੀ ਚੱਲ ਰਹੇ ਪ੍ਰੋਜੈਕਟਾਂ ਨੂੰ ਰੋਜਾਨਾ ਨਿਗਰਾਨੀ ਕਰਨ ਦੀ ਹਦਾਇਤ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ ਮਿਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਕਿਹਾ ਕਿ ਉਹ ਚਲ ਰਹੇ ਕੰਮਾਂ ਦੀ ਖੁਦ ਨਿਗਰਾਨੀ ਕਰਨ ਅਤੇ ਰੋਜ਼ਾਨਾ ਇਸਦੀ ਰਿਪੋਰਟ ਪੇਸ਼ ਕੀਤੀ ਜਾਵੇ। ਡਿਪਟੀ ਕਮਿਸ਼ਨਰ ਵਲੋਂ ਜਲ ਸਪਲਾਈ ਸਕੀਮਾਂ ਲਈ 32.79 ਕਰੋੜ ਰੁਪਏ ਦੇ ਕੰਮਾਂ ਨੂੰ ਪ੍ਰਵਾਨਗੀ ਵੀ ਦਿੱਤੀ ਗਈ। ਜਿਲ੍ਹਾ ਸੈਨੀਟੇਸ਼ਨ ਅਫਸਰ ਸ੍ਰੀ ਚਰਨਦੀਪ ਸਿੰਘ, -ਕਮ- ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ, ਅੰਮ੍ਰਿਤਸਰ ਵੱਲੋ ਸਵੱਛ ਭਾਰਤ ਮਿਸ਼ਨ ਦੇ ਵੱਖ-ਵੱਖ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤੱਕ ਜਿਲ੍ਹਾ ਅੰਮ੍ਰਿਤਸਰ ਵਿੱਚ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ-2 ਅਧੀਨ 1831 ਵਿਅਕਤੀਗਤ ਪਖਾਨਿਆਂ ਲਈ 274.65 ਲੱਖ ਰੁਪਏ, 108 ਸਾਂਝੇ ਪਖਾਨਿਆਂ ਲਈ 324 ਲੱਖ ਰੁਪਏ, ਤਰਲ ਕੂੜਾ ਪ੍ਰਬੰਧਨ ਲਈ 1812.34 ਲੱਖ ਰੁਪਏ, ਠੋਸ ਕੂੜਾ ਪ੍ਰਬੰਧਨ ਲਈ 776.15 ਲੱਖ ਰੁਪਏ, 3 ਪਲਾਸਟਿਕ ਵੇਸਟ ਮੈਨੇਜਮੈਟ ਪ੍ਰੋਜੈਕਟਾਂ ਲਈ 42.25 ਲੱਖ ਰੁਪਏ ਦੇ ਫੰਡਜ਼ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਲਈ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਜਿਲ੍ਹਾ ਪੱਧਰ ਤੇ 50 ਲੱਖ ਰੁਪਏ ਦੀ ਲਾਗਤ ਨਾਲ 1 ਬਾਇਓ ਗੈਸ ਪਲਾਟ ਲਗਾਇਆ ਗਿਆ ਹੈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਵੱਲੋ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੇ ਕੰਮਾਂ ਸਬੰਧੀ ਲੋਕਾਂ ਨੂੰ ਜਾਗੂਰਕ ਕਰਨ ਲਈ ਸੈਲਫ ਹੈਲਪ ਗਰੁੱਪਾਂ, ਵਲੰਟੀਅਰਾਂ, ਐੱਨ.ਜੀ.ਓਜ਼ ਆਦਿ ਦੇ ਮਦਦ ਲਈ ਜਾਵੇ। ਇਸ ਮੌਕੇ ਤੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਸੰਦੀਪ ਮਲਹੋਤਰਾ, ਉਪ ਮੁੱਖ ਕਾਰਜਕਾਰੀ ਅਫਸਰ ਸ੍ਰੀਮਤੀ ਅਮਨਦੀਪ ਕੌਰ, ਸ੍ਰੀ ਨਿਤਨ ਕਾਲੀਆ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ, ਸ੍ਰੀਮਤੀ ਵੀਨਾ ਕੁਮਾਰੀ, ਸੀ.ਡੀ.ਪੀ.ੳ, ਸ੍ਰੀ ਸਤਨਾਮ ਸਿੰਘ, ਜਲ ਸਰੋਤ ਵਿਭਾਗ, ਸ੍ਰੀ ਸੁੱਖਚੇਨ ਸਿੰਘ, ਖੇਤੀਬਾੜੀ ਵਿਭਾਗ, ਸ੍ਰੀ ਅਮਨਦੀਪ ਸਿੰਘ, ਬੀ.ਡੀ.ਪੀ.ਓ, ਮਜੀਠਾ, ਸ੍ਰੀ ਮਲਕੀਤ ਸਿੰਘ, ਬੀ.ਡੀ.ਪੀ.ਓ ਜੰਡਿਆਲਾ, ਸ੍ਰੀ ਕੁਲਵੰਤ ਸਿੰਘ, ਬੀ.ਡੀ.ਪੀ.ਓ ਰਈਆ, ਸ੍ਰੀ ਬਿਕਰਮਜੀਤ ਸਿੰਘ, ਬੀ.ਡੀ.ਪੀ.ਓ ਅਟਾਰੀ, ਸ੍ਰੀਮਤੀ ਲਖਵਿੰਦਰ ਕੌਰ, ਬੀ.ਡੀ.ਪੀ.ਓ ਵੇਰਕਾ, ਸ੍ਰੀਮਤੀ ਜਸਬੀਰ ਕੌਰ, ਬੀ.ਡੀ.ਪੀ.ਓ ਰਮਦਾਸ, ਸ੍ਰੀ ਮਲਕੀਤ ਸਿੰਘ, ਬੀ.ਡੀ.ਪੀ.ਓ ਚੋਗਾਵਾ, ਸ੍ਰੀਮਤੀ ਵਿਭੂਤੀ ਸਰਮਾ, ਸੀ.ਡੀ.ਐਸ, ਸ੍ਰੀ ਰਾਜਪਾਲ ਸਿੰਘ, ਜੇ.ਈ ਸੈਨੀਟੇਸ਼ਨ ਹਾਜ਼ਰ ਸਨ।