- ਮੀਟਿੰਗ ਦੋਰਾਨ ਪਾਰਟੀ ਨੂੰ ਹੋਰ ਮਜਬੂਤ ਕਰਨ ਦੇ ਲਈ ਕੀਤੀ ਗਈ ਚਰਚਾ, ਬਲਾਕ ਪ੍ਰਧਾਨਾਂ ਨੂੰ ਦਿੱਤੇ ਦਿਸਾ ਨਿਰਦੇਸ
ਪਠਾਨਕੋਟ, 17 ਅਕਤੂਬਰ : ਅੱਜ ਆਮ ਆਦਮੀ ਪਾਰਟੀ ਦੇ ਨਵਨਿਯੁਕਤ 25 ਬਲਾਕ ਪ੍ਰਧਾਨਾਂ ਦਾ ਸਵਾਗਤ ਕੀਤਾ ਗਿਆ, ਅਤੇ ਮਾਨਯੋਗ ਨੇਸਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਯੋਗ ਅਗਵਾਈ ਚੋ ਅਤੇਂ ਸ. ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਦੇ ਵਿੱਚ, ਰਾਸਟਰੀ ਸਕੱਤਰ ਸੰਦੀਪ ਪਾਠਕ, ਰਾਘਵ ਚੱਡਾ ਜੀ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪਿ੍ਰੰਸੀਪਲ ਬੁੱਧ ਰਾਮ ਜੀ ਸਾਰੇ ਆਗੂਆਂ ਵੱਲੋਂ ਜੋ ਹਲਕਾ ਭੋਆਂ ਅੰਦਰ ਟੀਮ ਦਿੱਤੀ ਗਈ ਹੈ ਅੱਜ ਉਨ੍ਹਾਂ ਨੂੰ ਮਾਨ ਸਨਮਾਨ ਦਿੱਤਾ ਗਿਆ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਪਿੰਡ ਕਟਾਰੂਚੱਕ ਵਿਖੇ ਦਫਤਰ ਵਿਖੇ ਆਯੋਜਿਤ ਇੱਕ ਵਿਸੇਸ ਮੀਟਿੰਗ ਦੋਰਾਨ ਕੀਤਾ । ਉਨ੍ਰਾਂ ਇਸ ਮੋਕੇ ਤੇ ਸਾਰੇ ਨਵਨਿਯੁਕਤ ਬਲਾਕ ਪ੍ਰਧਾਨਾਂ ਦਾ ਮੁੰਹ ਮਿੰਠਾ ਕਰਵਾ ਕੇ ਸਨਮਾਨ ਦਿੱਤਾ। ਇਸ ਮੋਕੇ ਤੇ ਸਰਵਸ੍ਰੀ ਠਾਕੁਰ ਮਨੋਹਰ ਸਿੰਘ ਜਰਨਲ ਸੈਕਟਰੀ ਜਿਲ੍ਹਾ ਪਠਾਨਕੋਟ ਅਤੇ ਹੋਰ ਪਾਰਟੀ ਆਹੁਦੇਦਾਰ ਵੀ ਹਾਜਰ ਸਨ। ਜਿਕਰਯੋਗ ਹੈ ਕਿ ਅੱਜ ਦੇ ਸਮਾਰੋਹ ਵਿੱਚ ਨਵਨਿਯੁਕਤ ਬਲਾਕ ਪ੍ਰਧਾਨ ਸਰਵ੍ਰੀ ਅਸਵਨੀ ਕੁਮਾਰ, ਅਸਵਨੀ ਕੁਮਾਰ ਗੋਸਾਈਪੁਰ, ਬੱਬਲੀ ਕੁਮਾਰ, ਬਲਜੀਤ ਸਿੰਘ, ਬਲਜਿੰਦਰ ਕੌਰ, ਦੀਪਕ ਕੁਮਾਰ, ਜੰਗ ਬਹਾਦੁਰ, ਕੁਲਦੀਪ ਸਿੰਘ,ਮੰਗ ਲਾਲ ਕਥਲੋਰ, ਮੰਗਲ ਦਾਸ, ਕਲਦੀਪ ਸਿੰਘ, ਨਿਸਾ, ਪਾਲ ਸਿੰਘ, ਪਰਵੀਨ ਸਿੰਘ, ਪਵਨ ਕੁਮਾਰ, ਰਾਜੇਸ ਕੁਮਾਰ, ਰਜਿੰਦਰ ਸਿੰਘ ਭਿੱਲਾ, ਰਣਜੀਤ ਸਿੰਘ, ਰਵੀ ਕੁਮਾਰ, ਸੰਦੀਪ ਕੁਮਾਰ, ਸੈਲੀ ਸਰਮਾ, ਸੋਹਣ ਲਾਲ, ਸੋਹਣ ਲਾਲ ਭਟੋਆਂ, ਸੂਬੇਦਾਰ ਕੁਲਵੰਤ ਸਿੰਘ, ਸੁਰਿੰਦਰ ਸਾਹ, ਸੁਰਜੀਤ ਸਿੰਘ ਆਦਿ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਤੇ ਸੰਬੋਧਨ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਬਹੁਤ ਹੀ ਵੱਡੀ ਗੱਲ ਹੈ ਕਿ ਪਾਰਟੀ ਨੇ ਇਨ੍ਹਾਂ ਵਰਕਰਾਂ ਦੀ ਕਾਰਗੁਜਾਰੀ ਦੇਖਦਿਆਂ ਹੋਇਆ ਇਨ੍ਹਾਂ ਦੇ ਮੋਢਿਆਂ ਤੇ ਹੋਰ ਭਾਰ ਪਾਇਆ ਹੈ ਅਤੇ ਪਹਿਲਾਂ ਨਾਲੋਂ ਹੋਰ ਵੀ ਵੱਡੀ ਜਿਮ੍ਹੇਦਾਰੀ ਇਨ੍ਹਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਪਰਿਵਾਰਾਂ ਵਿੱਚੋਂ ਆਏ ਵਰਕਰਾਂ ਨੂੰ ਉਨ੍ਹਾਂ ਦੀ ਕਾਰਗੁਜਾਰੀ ਨੂੰ ਵੇਖਦਿਆਂ ਹੋਇਆ ਹੀ ਇੰਨ੍ਹੀ ਵੱਡੀ ਜਿਮ੍ਹੇਦਾਰੀ ਦਿੱਤੀ ਗਈ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਸਾਰੇ ਨਵਨਿਯੁਕਤ ਬਲਾਕ ਪ੍ਰਧਾਨ ਅਪਣੀ ਪੂਰੀ ਜਿਮ੍ਹੇਦਾਰੀ ਸਮਝਦੇ ਹੋਏ ਪਾਰਟੀ ਦੀਆਂ ਨੀਤਿਆਂ ਦੀ ਪਾਲਣਾ ਕਰਦਿਆਂ ਹੀ ਸਮਾਜ ਸੇਵਾ ਕਰਦੇ ਰਹਿਣਗੇ।