- ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਿੰਬਲੀ ਦੀ ਪੱਲਵੀ ਵੇ ਲੈਫਟੀਨੇਟ ਬਣ ਕੇ ਖੇਤਰ ਦਾ ਮਾਣ ਵਧਾਇਆ ਹੈ-ਸ੍ਰੀ ਲਾਲ ਚੰਦ ਕਟਾਰੂਚੱਕ
ਪਠਾਨਕੋਟ, 10 ਸਤੰਬਰ 2024 : ਵਿਧਾਨ ਸਭਾ ਹਲਕਾ ਭੋਅ ਦੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਇੱਕ ਛੋਟੇ ਜਿਹੇ ਪਿੰਡ ਦੀ ਧੀ ਪੱਲਵੀ ਨੇ ਲੈਫਟੀਨੇਟ ਬਣ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਬੇਟੀਆਂ ਬੇਟੇ ਤੋਂ ਘੱਟ ਨਹੀਂ ਹਨ, ਜਿਸ ਤਰ੍ਹਾਂ ਸਾਡੀਆਂ ਧੀਆਂ ਇਹ ਮਾਣ ਪ੍ਰਾਪਤ ਕਰ ਰਹੀਆਂ ਹਨ ਅੱਜ ਉਹ ਵਿਸੇਸ ਤੋਰ ਤੇ ਸ. ਭਗਵੰਤ ਸਿੰਘ ਮਾਣ ਮੁੱਖ ਮੰਤਰੀ ਪੰਜਾਬ ਅਤੇ ਅਪਣੇ ਵੱਲੋਂ ਪੂਰੇ ਪਰਿਵਾਰ ਨੂੰ ਸੁਭਕਾਮਨਾਵਾਂ ਦੇਣ ਲਈ ਪਿੰਡ ਸਿੰਬਲੀ ਪਹੁੰਚ ਹਨ ਅਤੇ ਅਸੀਂ ਬੇਟੀ ਦੀ ਹੋਰ ਤਰੱਕੀ ਲਈ ਦੁਆ ਕਰਾਂਗੇ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਿੰਬਲੀ ਵਿਖੇ ਫੋਜ ਵਿੱਚ ਲੈਫਟੀਨੇਟ ਬਣੀ ਬੱਚੀ ਪੱਲਵੀ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਸੁਭਕਾਮਨਾਵਾਂ ਦੇਣ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬਲਾਕ ਪ੍ਰਧਾਨ ਪਵਨ ਕੁਮਾਰ ਫੋਜੀ, ਸਾਹਿਬ ਸਿੰਘ ਸਾਬਾ, ਖੁਸਬੀਰ ਕਾਟਲ, ਪੱਲਵੀ ਦੇ ਪਿਤਾ ਰਵਿੰਦਰ ਸਿੰਘ, ਮਾਤਾ ਸਿਵਾਨੀ ਦੇਵੀ, ਪੱਲਵੀ ਦੇ ਤਾਇਆ ਗੁਲਜਾਰ ਸਿੰਘ ਅਤੇ ਤਾਈ ਮੰਜੂ ਦੇਵੀ, ਪੱਲਵੀ ਦਾ ਭਰਾ ਸਾਹਿਲ, ਮਾਸੀ ਸਵਿਤਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਹੁਦੇਦਾਰ ਵੀ ਹਾਜਰ ਸਨ। ਜਿਕਰਯੋਗ ਹੈ ਕਿ ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਪਾਰਟੀ ਆਹੁਦੇਦਾਰਾਂ ਦੇ ਨਾਲ ਪੱਲਵੀ ਦੇ ਘਰ ਪਿੰਡ ਸਿੰਬਲੀ ਵਿਖੇ ਪਹੁੰਚੇ, ਕੈਬਨਿਟ ਮੰਤਰੀ ਪੰਜਾਬ ਵੱਲੋਂ ਪੱਲਵੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ ਅਤੇ ਸਾਰੇ ਪਰਿਵਾਰ ਨੂੰ ਸੁਭਕਾਮਨਾਵਾਂ ਦਿੱਤੀਆਂ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਬਹੁਤ ਹੀ ਖੁਸੀ ਦਾ ਸਮਾਂ ਹੈ ਕਿ ਉਨ੍ਹਾਂ ਦੇ ਇਲਾਕੇ ਦੀ ਪੱਲਵੀ ਜੋ ਸੀ.ਡੀ.ਐਸ. ਦੀ ਪ੍ਰੀਖਿਆ ਤੋਂ ਬਾਅਦ ਆਰਮੀ ਵਿੱਚ ਬਤੋਰ ਲੈਫਟੀਨੇਟ ਬਣੀ ਹੈ ਇਹ ਵਿਧਾਨ ਸਭਾ ਹਲਕਾ ਭੋਆ, ਜਿਲ੍ਹਾ ਪਠਾਨਕੋਟ ਅਤੇ ਪੂਰੇ ਪੰਜਾਬ ਲਈ ਬਹੁਤ ਮਾਣ ਦੀ ਗੱਲ ਹੈ ਕਿ ਪੱਲਵੀ ਨੇ ਪੂਰੇ ਦੇਸ ਅੰਦਰ ਅਪਣੇ ਮਾਤਾ ਪਿਤਾ ਅਤੇ ਖੇਤਰ ਦਾ ਨਾਮ ਰੋਸਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੱਲਵੀ ਹੋਰਨਾਂ ਲੜਕੀਆਂ ਲਈ ਪ੍ਰੇਰਣਾ ਬਣੀ ਹੈ ਕਿ ਹੋਰ ਵੀ ਲੜਕੀਆਂ ਕਿਸੇ ਵੀ ਖੇਤਰ ਅੰਦਰ ਕੋਈ ਵੀ ਵੱਡੇ ਤੋਂ ਵੱਡਾ ਮੁਕਾਮ ਹਾਂਸਲ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਸਧਾਰਨ ਪਰਿਵਾਰ ਜੋ ਕਿ ਕਿਸਾਨੀ ਦੇ ਨਾਲ ਜੂੜਿਆ ਹੋਇਆ ਹੈ ਉਨ੍ਹਾਂ ਦੀ ਬੱਚੀ ਨੇ ਇੱਕ ਬਹੁਤ ਹੀ ਵੱਡਾ ਮੁਕਾਮ ਹਾਂਸਲ ਕੀਤਾ ਹੈ ਇਹ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ। ਇਸ ਮੋਕੇ ਤੇ ਪੱਲਵੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਿੰਡ ਤੋਂ ਉੱਠ ਕੇ ਇਹ ਮੁਕਾਮ ਹਾਂਸਲ ਕਰਨਾ ਇਸ ਪਿੱਛੇ ਮੇਰੇ ਮਾਤਾ ਪਿਤਾ ਦਾ ਸਹਿਯੋਗ ਬਹੁਤ ਜਿਆਦਾ ਰਿਹਾ ਹੈ ਅਗਰ ਮੇਰੇ ਮਾਤਾ ਪਿਤਾ ਮੇਰਾ ਸਹਿਯੋਗ ਨਾ ਕਰਦੇ ਤਾਂ ਇਸ ਜਗ੍ਹਾ ਤੇ ਉਹ ਨਹੀਂ ਪਹੁੰਚ ਸਕਦੀ ਸੀ, ਉਸ ਨੇ ਕਿਹਾ ਕਿ ਉਹ ਬਾਕੀ ਵੀ ਸਾਰੇ ਮਾਪਿਆਂ ਨੂੰ ਸੰਦੇਸ ਦੇਣਾ ਚਾਹੁੰਦੀ ਹੈ ਕਿ ਅਪਣੀਆਂ ਬੱਚੀਆਂ, ਬੱਚਿਆਂ ਦਾ ਸਹਿਯੋਗ ਕਰੋ ਤੁਹਾਡਾ ਸਹਿਯੋਗ ਤੁਹਾਡਾ ਨਾਮ ਰੋਸਨ ਕਰ ਸਕਦਾ ਹੈ। ਪੱਲਵੀ ਦੇ ਪਿਤਾ ਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਬੱਚੀ ਨੇ ਇਹ ਮੁਕਾਮ ਹਾਂਸਲ ਕੀਤਾ ਹੈ ਸਾਡੇ ਲਈ ਬਹੁਤ ਹੀ ਖੁਸੀ ਦੀ ਗੱਲ ਹੈ ਉਹ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਅਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਅੱਜ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਹੁੰਚ ਕੇ ਸੁਭਕਾਮਨਾਵਾਂ ਦੇ ਕੇ ਉਹਨਾ ਦਾ ਮਾਣ ਵਧਾਇਆ ਹੈ।