- ਸਪੋਰਟ ਰਾਊਂਡ ਕੌਸਲਿੰਗ ਰਾਹੀਂ ਕੱਲ 01 ਅਗਸਤ ਤੋਂ 31 ਅਗਸਤ 2023 ਤੱਕ ਟਰੇਡਾਂ ਵਿੱਚ ਖਾਲੀ ਰਹਿ ਗਈਆਂ ਸੀਟਾਂ ਵਿੱਚ ਦਾਖਲਾ ਕੀਤਾ ਜਾਵੇਗਾ
ਕਾਦੀਆਂ , 31 ਜੁਲਾਈ : ਚੇਅਰਮੈਨ ਆਈ ਐਮ ਸੀ, ਆਈ ਟੀ ਆਈ ਕਾਦੀਆਂ ਸੁਖਜਿੰਦਰ ਸਿੰਘ ਅਤੇ ਆਈਟੀਆਈ ਦੇ ਪ੍ਰਿੰਸੀਪਲ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ ਟੀ ਆਈ ਕਾਦੀਆਂ ਵਿੱਚ ਚੱਲ ਰਹੀਆ ਟਰੇਡਾਂ ਅਨੁਸਾਰ ਕਿੱਤਾ ਮੁਖੀ ਕੋਰਸਾਂ ਵਿੱਚ ਦਾਖਲਾ ਕੀਤਾ ਜਾ ਰਿਹਾ ਹੈ। ਚੇਅਰਮੈਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਪੋਰਟ ਰਾਊਂਡ ਕੌਸਲਿੰਗ ਮਿਤੀ 01 ਅਗਸਤ 2023 ਤੋਂ 31 ਅਗਸਤ 2023 ਤੱਕ ਟਰੇਡਾਂ ਵਿੱਚ ਖਾਲੀ ਰਹਿ ਗਈਆਂ ਸੀਟਾਂ ਵਿੱਚ ਦਾਖਲਾ ਕੀਤਾ ਜਾਵੇਗਾ। ਜਿਸ ਵਿੱਚ ਦਸਵੀਂ ਜਮਾਤ ਵਿੱਚੋ 80% ਜਾਂ ਉਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਉਹ ਸਿਖਿਆਰਥੀ ਕੱਲ 1 ਅਗਸਤ ਨੂੰ ਸਵੇਰੇ 9.00ਵਜੇ ਸੰਸਥਾ ਵਿੱਚ ਰਿਪੋਰਟ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ 70%ਵਾਲੇ ਅਗਲੇ ਦਿਨ 02 ਅਗਸਤ 2023 ਨੂੰ ਸਵੇਰੇ 9.00 ਵਜੇ ਰਿਪੋਰਟ ਕਰਨਗੇ, 60% ਵਾਲੇ ਅਗਲੇ ਦਿਨ ਮਿਤੀ 03 ਅਗਸਤ 2023 ਸਵੇਰੇ 9.00 ਵਜ਼ੇ ਰਿਪੋਰਟ ਕਰਨਗੇ ਅਤੇ 50% ਵਾਲੇ ਅਗਲੇ ਦਿਨ ਮਿਤੀ 04 ਅਗਸਤ 2023 ਨੂੰ ਸਵੇਰੇ 9.00 ਵਜੇ ਰਿਪੋਰਟ ਕਰਨਗੇ ਅਤੇ ਬਾਕੀ ਰਹਿੰਦੇ ਉਮੀਦਵਾਰ 31 ਅਗਸਤ 2023 ਤੱਕ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਆਨਲਾਈਨ website http://itipunjab.admissions.nic.in ਤੇ ਸੰਸਥਾ ਵਿੱਚ ਆ ਕੇ ਹੈਲਪਲਾਈਨ ਡੈੱਸਕ ਰਾਹੀਂ ਰਜਿਸਟ੍ਰੇਸ਼ਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਸੰਸਥਾ ਵਿਚ ਟਰੇਡ ਇਲੈਕਟ੍ਰੀਸ਼ੀਅਨ , ਫਿਟਰ, ਮਸ਼ੀਨੀਸਟ, ਮਕੈਨਿਕ ਮੋਟਰ ਵਾਹੀਕੱਲ , ਟਰੈਕਟਰ ਮਕੈਨਿਕ, ਟਰਨਰ, ਵਾਈਰਮੈਨ, ਕੰਪਿਊਟਰ ਹਾਰਡਵੇਅਰ ਅਤੇ ਨੈਟਵਰਕ ਮਿੰਟਨੈਸ, ਵੈਲਡਰ ਕੋਰਸਾਂ ਵਿੱਚ ਦਾਖਲਾ ਕੀਤਾ ਜਾ ਰਿਹਾ ਹੈ। ਜਿਸ ਦੀ ਮੁੱਢਲੀ ਯੋਗਤਾ ਅੱਠਵੀਂ, ਦਸਵੀਂ ਜਾਂ ਬਾਰ੍ਹਵੀਂ ਪਾਸ ਹੈ। ਵਿਦਿਆਰਥੀ ਇਹਨਾਂ ਟਰੇਡਾਂ ਵਿੱਚ ਦਾਖਲਾ ਲੈ ਕੇ ਆਪਣਾ ਭਵਿੱਖ ਸਵਾਰ ਸਕਦੇ ਹਨ।