- ਹੋਟਲ, ਮੈਰਿਜ ਪੈਲੇਸ ਅਤੇ ਰੈਸਟੋਰੈਂਟ ਦੇ ਮਾਲਿਕਾਂ ਨਾਲ ਮੀਟਿੰਗ ਕਰਕੇ ਦਿੱਤੇ ਦਿਸਾ ਨਿਰਦੇਸ
ਪਠਾਨਕੋਟ 20 ਮਾਰਚ : ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਸ੍ਰੀ ਆਦਿੱਤਿਆ ਉੱਪਲ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਵੱਖ ਵੱਖ ਬੈਂਕਾਂ ਦੀਆਂ ਸਾਖਾਵਾਂ ਦੇ ਅਧਿਕਾਰੀਆਂ ਨਾਲ ਇੱਕ ਵਿਸੇਸ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਸਰਵਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਯੁਗੇਸ ਕੁਮਾਰ ਚੋਣ ਕਾਨੂੰਗੋ, ਗੁਰਪ੍ਰੀਤ ਸਿੰਘ ਨੋਡਲ ਅਫਸਰ ਜਾਗਰੁਕਤਾ ਪ੍ਰੋਗਰਾਮ ਸਵੀਪ, ਲਲਿਤ ਮਹਿਰਾ ਐਲ.ਡੀ.ਐਮ. ਪਠਾਨਕੋਟ, ਰਾਮ ਲੁਭਾਇਆ ਨੋਡਲ ਅਫਸਰ ਮੀਡੀਆ ਸਰਟੀਫਿਕੇਸਨ ਐਂਡ ਮੋਨੀਟਿ੍ਰੰਗ ਕਮੇਟੀ ਪਠਾਨਕੋਟ ਅਤੇ ਵੱਖ ਵੱਖ ਜਿਲ੍ਹਾ ਅਧਿਕਾਰੀ ਹਾਜਰ ਸਨ। ਮੀਟਿੰਗ ਨੂੰ ਸੰਬੋਧਤ ਕਰਦਿਆਂ ਸ੍ਰੀ ਆਦਿੱਤਿਆ ਉੱਪਲ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਅੱਜ ਦੀ ਵਿਸੇਸ ਮੀਟਿੰਗ ਲੋਕ ਸਭਾ ਚੋਣਾਂ-2024 ਦੇ ਅਧੀਨ ਜੋ ਵੀ ਉਮੀਦਵਾਰ ਨਾਮਜਦ ਕੀਤੇ ਜਾਂਦੇ ਹਨ ਸਭ ਤੋਂ ਪਹਿਲਾ ਉਨ੍ਹਾਂ ਵੱਲੋਂ ਕਿਸੇ ਨਾ ਕਿਸੇ ਬੈਂਕ ਅੰਦਰ ਅਕਾਉਂਟ ਖੁਲਵਾਉਂਣਾ ਜਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵੀ ਬੈਂਕ ਅੰਦਰ ਉਮੀਦਵਾਰ ਅਪਣਾ ਖਾਤਾ ਖੁਲਵਾਉਂਦਾ ਹੈ ਇਸ ਦੀ ਜਾਣਕਾਰੀ ਜਿਲ੍ਹਾ ਚੋਣ ਅਫਸਰ ਪਠਾਨਕੋਟ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਖਾਤੇ ਵਿੱਚੋਂ 10 ਹਜਾਰ ਤੋਂ ਜਿਆਦਾ ਰਾਸੀ ਦਾ ਭੁਗਤਾਨ ਡਿਮਾਂਡ ਡਰਾਫਟ ਜਾਂ ਚੈਕ ਦੇ ਨਾਲ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਬੈਂਕ ਅੰਦਰ ਅਗਰ ਸੰਭਾਵਿਤ ਕੋਈ ਪੈਸੇ ਦਾ ਲੈਣ ਦੇਣ ਹੁੰਦਾ ਹੈ ਤਾਂ ਉਸ ਦੀ ਜਾਣਕਾਰੀ ਲੀਡ ਬੈਂਕ ਮੈਨੇਜਰ ਨੂੰ ਦਿੱਤੀ ਜਾਵੇਗੀ ਅਤੇ ਉਨ੍ਹਾਂ ਵੱਲੋਂ ਜਿਲ੍ਹਾ ਚੋਣ ਅਫਸਰ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਰ ਇੱਕ ਬੈਂਕ ਰਾਸੀ ਕਿਸੇ ਹੋਰ ਸਾਖਾ ਅੰਦਰ ਭੇਜਦਾ ਹੈ ਤਾਂ ਉਸ ਦਾ ਸੀ-ਵਿਜਲ ਤੇ ਇੱਕ ਬਾਰ ਕੋਡ ਜਨਰੇਟ ਕੀਤਾ ਜਾਵੇਗਾ ਅਤੇ ਉਸ ਬਾਰ ਕੋਡ ਨੂੰ ਰਾਸੀ ਲੈ ਕੇ ਜਾਣ ਵਾਲੇ ਵਹੀਕਲ ਤੇ ਲਗਾਇਆ ਜਾਵੇਗਾ। ਜਦੋਂ ਵੀ ਨਿਰਧਾਰਤ ਟੀਮਾਂ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਤਾਂ ਵਹੀਕਲ ਕੋਲ ਡਾਕੂਮੈਂਟ ਹੋਣਾ ਲਾਜਮੀ ਹੋਣਾਂ ਚਾਹੀਦਾ ਹੈ, ਡਾਕੂਮੈਂਟ ਨਾ ਹੋਣ ਦੀ ਸੂਰਤ ਵਿੱਚ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੈਂਕਾਂ ਵੱਲੋਂ ਲੋਕ ਸਭਾ ਚੋਣਾਂ-2024 ਦੋਰਾਨ ਅਪਣਾ ਪੂਰਨ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਸਫਲਤਾਪੂਰਵਕ ਚੋਣਾਂ ਨੂੰ ਨੇਪਰੇ ਚਾੜਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ ਮਾਲਕਾਂ ਨਾਲ ਵੀ ਵਿਸੇਸ ਮੀਟਿੰਗ ਕਰਕੇ ਦਿਸਾ ਨਿਰਦੇਸ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਜਿਲ੍ਹਾ ਚੋਣ ਅਫਸਰ ਵੱਲੋਂ ਮੰਗੀ ਗਈ ਜਾਣਕਾਰੀ ਨਿਰਧਾਰਤ ਸਮੇਂ ਅੰਦਰ ਪੁਜਦਾ ਕੀਤੀ ਜਾਵੇੇ ਅਤੇ ਹਦਾਇਤਾਂ ਦੀ ਪਾਲਣਾ ਕਰਨਾ ਯਕੀਨ. ਬਣਾਇਆ ਜਾਵੇ।