ਅੰਤਰ-ਰਾਸ਼ਟਰੀ

ਅਮਰੀਕਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ 
ਵਾਸਿੰਗਟਨ, 10 ਅਕਤੂਬਰ : ਅਮਰੀਕਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ ਵਜੋਂ ਹੋਈ ਹੈ ਤੇ ਉਹ ਸਮਾਣਾ ਦੇ ਪਿੰਡ ਤਲਵੰਡੀ ਕੋਠੇ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ ਕਰਨਵੀਰ ਸਿੰਘ 2 ਸਾਲ ਪਹਿਲਾਂ ਅਮਰੀਕਾ ਗਿਆ ਸੀ। ਕਰਨਵੀਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀਤੇ 50 ਲੱਖ ਰੁਪਏ ਖਰਚ ਕੇ ਉਸ ਨੂੰ ਅਮਰੀਕਾ ਭੇਜਿਆ ਗਿਆ ਸੀ। ਕਰਨਵੀਰ ਦੇ ਮਾਤਾ-ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ....
ਮਾਂ ਬੋਲੀ ਪੰਜਾਬੀ ਤੇ ਸਾਹਿਤਕਾਰਾਂ ਦਾ ਮਾਣ -ਸਨਮਾਨ ਹਮੇਸ਼ਾ ਕਰਦਾ ਰਹਾਂਗਾ : ਸੁੱਖੀ ਬਾਠ
ਕੌਮਾਂਤਰੀ ਪੱਧਰ ਦੀ ਦੋ ਰੋਜ਼ਾ ਪੰਜਾਬੀ ਕਾਨਫਰੰਸ ਦੇ ਪਹਿਲੇ ਦਿਨ 'ਤੇ ਝਾਤ ਵੱਖ-ਵੱਖ ਦੇਸ਼ਾਂ ਤੋਂ ਪੰਜਾਬੀ ਸਾਹਿਤਕਾਰ ਤੇ ਬੁੱਧੀਜੀਵੀ ਸਰੀ ਪੁੱਜੇ ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਪੁੱਜੇ ਸਾਹਿਤਕਾਰਾਂ ਨੇ ਸਾਂਝ ਦਾ ਦਿੱਤਾ ਸੁਨੇਹਾ ਡਾ. ਸਾਹਿਬ ਸਿੰਘ ਦੇ ਨਾਟਕ 'ਸੰਦੂਕੜੀ ਖੋਲ੍ਹ ਨਰੈਣਿਆਂ' ਦੀ ਸੋਲੋ ਪੇਸ਼ਕਾਰੀ ਨੇ ਦਰਸ਼ਕ ਕੀਤੇ ਭਾਵੁਕ ਸੁੱਖੀ ਬਾਠ ਤੇ ਪੰਜਾਬ ਭਵਨ ਦੀ ਟੀਮ ਦੀ ਕਾਨਫਰੰਸ ਕਰਵਾਉਣ ਦੇ ਉਪਰਾਲੇ ਦੀ ਸਲਾਘਾ ਸਰੀ, 9 ਅਕਤੂਬਰ, (ਜੋਗਿੰਦਰ ਸਿੰਘ) : ਕੌਮਾਂਤਰੀ ਪੱਧਰ ਦੀ ਦੋ ਰੋਜ਼ਾ ਪੰਜਵੀਂ....
ਕੈਨੇਡਾ ਦੇ ਮੈਨੀਟੋਬਾ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਦੀ ਬੱਲੇ ਬੱਲੇ
ਮੈਨੀਟੋਬਾ/5 ਅਕਤੂਬਰ : ਕੈਨੇਡਾ ਦੇ ਮੈਨੀਟੋਬਾ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਨੇ ਸ਼ਾਨਦਾਰ ਜਿੱਤ ਦਰਜ ਕੀਤੀ । ਇਸ ਦੇ ਨਾਲ ਹੀ ਸੂਬਾਈ ਅਸੈਂਬਲੀ ਵਿਚ ਪੰਜਾਬੀ ਮੂਲ ਦੇ ਤਿੰਨ ਕੈਨੇਡੀਅਨ ਚੁਣੇ ਗਏ ਹਨ । ਇਨ੍ਹਾਂ ’ਚੋਂ ਦਿਲਜੀਤ ਬਰਾੜ ਨੇ ਬੁਰੋਜ਼ ਤੋਂ ਜਿੱਤ ਹਾਸਲ ਕੀਤੀ ਹੈ । ਉੱਧਰ ਮਿੰਟੂ ਸੰਧੂ (ਸੁਖਜਿੰਦਰ-ਪਾਲ), ਜਸਦੀਪ ਦੇਵਗਨ ਕ੍ਰਮਵਾਰ ਮੈਪਲਜ਼ ਅਤੇ ਮੈਕ ਫਿਲਿਪਸ ਤੋਂ ਜੇਤੂ ਰਹੇ । ਇਹ ਤਿੰਨੋਂ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਨਾਲ ਸਬੰਧਤ ਹਨ....
ਭਾਰਤ ਵਿੱਚ ਬਣੇ ਕਫ ਸੀਰਪ ਪੀਣ ਨਾਲ ਦੁਨੀਆ ਦੇ ਕਈ ਦੇਸ਼ਾਂ ਵਿੱਚ 141 ਬੱਚਿਆਂ ਦੀ ਮੌਤ
ਉਜਬੇਕਿਸਤਾਨ, 05 ਅਕਤੂਬਰ : ਭਾਰਤ ਵਿੱਚ ਬਣੇ ਕਫ ਸੀਰਪ ਪੀਣ ਨਾਲ ਦੁਨੀਆ ਦੇ ਕਈ ਦੇਸ਼ਾਂ ਵਿੱਚ 141 ਬੱਚਿਆਂ ਦੀ ਮੌਤ ਹੋਣ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਸਰਕਾਰ ਦੀ ਡਰੱਗ ਰੈਗੂਲੇਟਰੀ ਬਾਡੀ ਨੂੰ ਕਫ ਸੀਰਪ ਅਤੇ ਐਲਰਜੀ ਦੂਰ ਕਰਨ ਵਾਲੇ ਸੀਰਪ ਵਿੱਚ ਜ਼ਹਿਰੀਲੇ ਤੱਤ ਮਿਲੇ ਹਨ। ਇਹ ਜਾਣਕਾਰੀ ਇੱਕ ਸਰਕਾਰੀ ਰਿਪੋਰਟ ਵਿੱਚ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਜਿਨ੍ਹਾਂ ਕੰਪਨੀਆਂ ਦੇ ਕਫ ਸੀਰਪ ਵਿੱਚ ਜ਼ਹਿਰੀਲੇ ਪਦਾਰਥ ਪਾਏ ਗਏ ਹਨ, ਉਨ੍ਹਾਂ ਵਿੱਚ ਗੁਜਰਾਤ ਦੀ ਨੋਰਿਸ ਮੈਡੀਸਨ ਅਤੇ ਤਾਮਿਲਨਾਡੂ ਦੀ ਫੋਰਟ....
ਇਟਲੀ ਵਿੱਚ ਓਵਰਪਾਸ ਤੋਂ ਡਿੱਗੀ ਬੱਸ, 2 ਬੱਚਿਆਂ ਸਮੇਤ 21 ਲੋਕਾਂ ਦੀ ਮੌਤ ਹੋ 
ਵੇਨਿਸ, 4 ਅਕਤੂਬਰ : ਇਟਲੀ ਦੇ ਵੇਨਿਸ ਸ਼ਹਿਰ ਵਿੱਚ ਇੱਕ ਬੱਸ ਓਵਰਪਾਸ ਤੋਂ ਡਿੱਗ ਗਈ। ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਤੇ ਇਸ ਹਾਦਸੇ ਵਿੱਚ 2 ਬੱਚਿਆਂ ਸਣੇ 21 ਲੋਕਾਂ ਦੀ ਮੌਤ ਹੋ ਗਈ। ਜਦਕਿ ਇਸ ਹਾ.ਦਸੇ ਵਿਚ 18 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜ਼ਖਮੀਆਂ ਵਿੱਚੋਂ 4 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੱਸ ਵਿੱਚ ਕੁੱਲ 40 ਲੋਕ ਸਵਾਰ ਸਨ । ਇਨ੍ਹਾਂ ਵਿੱਚ ਯੂਕਰੇਨੀਆਂ ਸਣੇ ਵਿਦੇਸ਼ੀ ਸੈਲਾਨੀ ਵੀ....
ਬ੍ਰਾਜ਼ੀਲ ‘ਚ ਜਹਾਜ਼ ਹੋਇਆ ਕ੍ਰੈਸ਼, ਪਾਇਲਟ ਅਤੇ ਕੋ-ਪਾਇਲਟ ਸਮੇਤ 14 ਲੋਕਾਂ ਦੀ ਮੌਤ 
ਬ੍ਰਾਜ਼ੀਲ, 4 ਅਕਤੂਬਰ : ਬ੍ਰਾਜ਼ੀਲ ‘ਚ ਜਹਾਜ਼ ਕ੍ਰੈਸ਼ ਹੋ ਜਾਣ ਦੇ ਕਾਰਨ ਪਾਇਲਟ ਅਤੇ ਕੋ-ਪਾਇਲਟ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਬ੍ਰਾਜ਼ੀਲ ਅਤੇ ਅਮਰੀਕਾ ਦੇ ਯਾਤਰੀ ਵੀ ਸ਼ਾਮਲ ਹਨ। ਬ੍ਰਾਜ਼ੀਲ ਦੀ ਸਿਵਲ ਡਿਫੈਂਸ ਨੇ ਸਾਰੀਆਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਸਾਰੇ ਯਾਤਰੀ ਬਾਰਸੀਲੋਨਾ ਵਿੱਚ ਮੱਛੀ ਫੜਨ ਜਾ ਰਹੇ ਸਨ। ਇਹ ਹਾਦਸਾ ਅਮੇਜ਼ਨਸ ਦੀ ਰਾਜਧਾਨੀ ਮਾਨੌਸ ਤੋਂ ਕਰੀਬ 400 ਕਿਲੋਮੀਟਰ ਦੂਰ ਬਾਰਸੀਲੋਸ ਸੂਬੇ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ ਵਾਪਰਿਆ। ਬ੍ਰਾਜ਼ੀਲ....
ਭਾਰਤ ਅਤੇ ਕੈਨੇਡਾ ਵਿਵਾਦ ਜਾਰੀ, ਅਸੀਂ ਵਿਵਾਦ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦੇ : ਜਸਟਿਨ ਟਰੂਡੋ 
ਟੋਰਾਂਟੋ, 3 ਅਕਤੂਬਰ : ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਜਾਰੀ ਹੈ। ਇਸ ਦੌਰਾਨ ਮੰਗਲਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਵਿਵਾਦ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦੇ। ਜਸਟਿਨ ਟਰੂਡੋ ਨੇ ਕਿਹਾ, "ਕੈਨੇਡਾ ਭਾਰਤ ਨਾਲ ਵਿਵਾਦ ਨਹੀਂ ਵਧਾਉਣਾ ਚਾਹੁੰਦਾ ਹੈ।" ਇਹ ਨਵੀਂ ਦਿੱਲੀ ਨਾਲ ਜ਼ਿੰਮੇਵਾਰੀ ਅਤੇ ਰਚਨਾਤਮਕ ਢੰਗ ਨਾਲ ਜੁੜਿਆ ਰਹੇਗਾ। ਅਸੀਂ ਭਾਰਤ ਵਿੱਚ ਕੈਨੇਡੀਅਨ ਪਰਿਵਾਰਾਂ ਦੀ ਮਦਦ ਲਈ ਉੱਥੇ ਮੌਜੂਦ ਰਹਿਣਾ....
ਬੈਂਕਾਕ ਵਿਚ ਸ਼ਾਪਿੰਗ ਮਾਲ ਵਿਚ ਹੋਈ ਫਾਇਰਿੰਗ, 3 ਲੋਕਾਂ ਦੀ ਮੌਤ, 3 ਜ਼ਖਮੀ 
ਬੈਂਕਾਕ, 03 ਅਕਤੂਬਰ : ਬੈਂਕਾਕ ਵਿਚ ਇਕ ਵੱਡੇ ਸ਼ਾਪਿੰਗ ਮਾਲ ਵਿਚ ਫਾਇਰਿੰਗ ਹੋਈ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 3 ਜ਼ਖਮੀ ਹੋ ਗਏ। ਘਟਨਾ ਦੇ ਬਾਅਦ ਹਫੜਾ-ਦਫੜੀ ਮਚ ਗਈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਬੈਂਕਾਕ ਦੇ ਮਾਲ ਦੇ ਅੰਦਰ ਗੋਲੀਆਂ ਚੱਲਣ ਦੀ ਖਬਰ ਮਿਲਣ ਦੇ ਬਾਅਦ ਉਥੇ ਪਹੁੰਚੀ। ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਗਏ ਵੀਡੀਓ ਵਿਚ ਬੱਚਿਆਂ ਸਣੇ ਲੋਕ ਸਿਆਮ ਪੈਰਾਗਾਨ ਮਾਲ ਦੇ ਦਰਵਾਜ਼ਿਆਂ ਤੋਂ ਬਾਹਰ ਭੱਜਦੇ ਹੋਏ ਨਜ਼ਰ....
ਮਰਸੀਆ ਵਿੱਚ ਨਾਈਟ ਕਲੱਬ 'ਚ ਲੱਗੀ ਭਿਆਨਕ ਅੱਗ, 13 ਲੋਕਾਂ ਦੀ ਮੌਤ 
ਮਰਸੀਆ, 02 ਅਕਤੂਬਰ : ਸਪੇਨ ਦੇ ਮਰਸੀਆ ਸ਼ਹਿਰ ਵਿੱਚ ਇੱਕ ਨਾਈਟ ਕਲੱਬ ਵਿੱਚ ਭਿਆਨਕ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜਖ਼ਮੀ ਹੋਣ ਜਾਣ ਦੀ ਖਬਰ ਹੈ। ਨਿਊਜ ਏਜੰਸੀ ਈਐਫਈ ਅਨੁਸਾਰ ਇਹ ਹਾਦਸਾ ਸ਼ਹਿਰ ਮਰਸੀਆ ਦੇ ਮਸ਼ਹੂਰ ਟੀਏਟਰ ਨਾਈਟ ਕਲੱਬ ਵਿੱਚ ਸਵੇਰ ਦੇ 6 ਵਜੇ ਦੇ ਕਰੀਬ ਵਾਪਰਿਆ। ਅੱਗ ਐਨੀ ਭਿਆਨਕ ਸੀ ਕਿ ਅੱਗ ਨੇ ਤੇਜ਼ੀ ਨਾਲ ਸਭ ਥਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮਰਸੀਆ ਦੀ ਫਾਇਰ ਸਰਵਿਸ ਨੇ ਇਕ ਵੀਡੀਉ ਵੀ ਜਾਰੀ ਕੀਤਾ ਹੈ ਜਿਸ ਵਿਚ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ।....
ਉੱਤਰੀ ਮੈਕਸੀਕੋ 'ਚ ਚਰਚ ਦੀ ਛੱਤ ਡਿੱਗਣ ਕਾਰਨ 10 ਲੋਕਾਂ ਦੀ ਮੌਤ, 60 ਜ਼ਖਮੀ 
ਮੈਕਸੀਕੋ, 02 ਅਕਤੂਬਰ : ਐਤਵਾਰ ਰਾਤ ਨੂੰ ਉੱਤਰੀ ਮੈਕਸੀਕੋ 'ਚ ਇਕ ਚਰਚ ਦੀ ਛੱਤ ਡਿੱਗਣ ਕਾਰਨ ਕਰੀਬ 10 ਲੋਕਾਂ ਦੀ ਮੌਤ ਹੋ ਗਈ ਅਤੇ 60 ਜ਼ਖਮੀ ਹੋ ਗਏ। ਕਰੀਬ 30 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਤਾਮਾਉਲਿਪਾਸ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਛੱਤ ਡਿੱਗੀ ਤਾਂ ਚਰਚ ਵਿੱਚ ਲਗਭਗ 100 ਲੋਕ ਮੌਜੂਦ ਸਨ। ਪੁਲਿਸ ਨੇ ਦੱਸਿਆ ਕਿ ਲੋਕਾਂ ਨੂੰ ਬਚਾਉਣ ਲਈ ਨੈਸ਼ਨਲ ਗਾਰਡ, ਪੁਲਿਸ, ਰਾਜ ਸਿਵਲ ਡਿਫੈਂਸ ਦਫਤਰ ਅਤੇ ਰੈੱਡ ਕਰਾਸ ਯੂਨਿਟ ਮੌਕੇ 'ਤੇ ਮੌਜੂਦ ਹਨ। ਪੁਲਿਸ ਅਤੇ ਬਚਾਅ....
ਜ਼ਿੰਬਾਬਵੇ ’ਚ ਵਾਪਰੇ ਜਹਾਜ਼ ਹਾਦਸੇ ’ਚ ਭਾਰਤੀ ਸਨਅਤਕਾਰ ਹਰਪਾਲ ਰੰਧਾਵਾ, ਉਸ ਦੇ ਪੁੱਤਰ ਸਮੇਤ 6 ਦੀ ਮੌਤ
ਜੋਹਾਨਸਬਰਗ, 02 ਅਕਤੂਬਰ : ਜ਼ਿੰਬਾਬਵੇ ’ਚ ਜਹਾਜ਼ ਹਾਦਸੇ ’ਚ ਪੰਜਾਬੀ ਮੂਲ ਦੇ ਭਾਰਤੀ ਸਨਅਤਕਾਰ ਹਰਪਾਲ ਰੰਧਾਵਾ, ਉਨ੍ਹਾਂ ਦੇ ਪੁੱਤਰ ਸਮੇਤ 6 ਦੀ ਮੌਤ ਹੋ ਗਈ। ਮਾਈਨਿੰਗ ਕੰਪਨੀ ਦੇ ਮਾਲਕ ਹਰਪਾਲ ਰੰਧਾਵਾ ਦਾ ਨਿੱਜੀ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਸਿੰਗਲ ਇੰਜਣ ਵਾਲੇ ਸੇਸਨਾ 206 ਏਅਰਕਰਾਫਟ ਦੀ ਮਾਲਕੀ ਰੰਧਾਵਾ ਦੀ ਕੰਪਨੀ ਰਿਓਜਿਮ ਕੋਲ ਹੈ। ਇਹ ਜਹਾਜ਼ ਰਾਜਧਾਨੀ ਹਰਾਰੇ ਤੋਂ ਮੁਰੋਵਾ ਹੀਰੇ ਦੀ ਖਾਨ ਵੱਲ ਜਾ ਰਿਹਾ ਸੀ। ਇਸੇ ਦੌਰਾਨ ਜ਼ਿੰਬਾਬਵੇ ਦੇ ਦੱਖਣੀ ਪੱਛਮੀ ਇਲਾਕੇ ਮਾਸ਼ਾਵਾ....
ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ : ਕੋਲਿਨ ਬਲੂਮ
ਲੰਦਨ, 29 ਸਤੰਬਰ : ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਹਨ। ਇਸ ਦੇ ਨਾਲ ਹੀ ਦੋ ਦਿਨ ਪਹਿਲਾਂ ਯਾਨੀ 29 ਸਤੰਬਰ ਨੂੰ ਖਾਲਿਸਤਾਨ ਸਮਰਥਕਾਂ ਨੇ ਯੂਕੇ 'ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਗੁਰਦੁਆਰੇ 'ਚ ਦਾਖ਼ਲ ਹੋਣ ਤੋਂ ਰੋਕਿਆ ਸੀ। ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਅਜਿਹੀਆਂ ਘਟਨਾਵਾਂ 'ਚ ਹਾਲ ਹੀ 'ਚ ਵਾਧਾ ਹੋਇਆ ਹੈ। ਬ੍ਰਿਟੇਨ ਸਰਕਾਰ ਦੇ ਸਾਬਕਾ ਸਲਾਹਕਾਰ ਕੋਲਿਨ ਬਲੂਮ ਨੇ ਇਸ ਬਾਰੇ ਚਿੰਤਾ ਪ੍ਰਗਟਾਈ....
ਆਸਟ੍ਰੇਲੀਆ ਦਾ ਦੱਖਣ-ਪੂਰਬ ਲੂ ਦੀ ਲਪੇਟ ’ਚ, ਜੰਗਲਾਂ ’ਚ ਅੱਗ ਲੱਗਣ ਦਾ ਵਧਿਆ ਖ਼ਤਰਾ
ਸਿਡਨੀ, 1 ਅਕਤੂਬਰ : ਆਸਟ੍ਰੇਲੀਆ ਦੇ ਦੱਖਣ-ਪੂਰਬ ’ਚ ਅੱਜ ਲੂ ਦੀ ਲਪੇਟ ’ਚ ਆ ਗਿਆ ਹੈ। ਇਸ ਕਾਰਨ ਜੰਗਲਾਂ ’ਚ ਅੱਗ ਲੱਗਣ ਦਾ ਖ਼ਤਰਾ ਵੱਧ ਗਿਆ ਹੈ। ਅਧਿਕਾਰੀਆਂ ਨੇ ਜੰਗਲਾਂ ’ਚ ਅੱਗ ਲੱਗਣ ਦੀ ਸੰਭਾਵਨਾ ਨੂੰ ਸੀਮਤ ਕਰਨ ਦੀ ਕੋਸ਼ਿਸ਼ ਵਿੱਚ ਨਿਊ ਸਾਊਥ ਵੇਲਜ਼ ਰਾਜ ਦੇ ਵੱਡੇ ਹਿੱਸਿਆਂ ਵਿੱਚ ਅੱਗ ਨਾਲ ਸਬੰਧਤ ਕਿਸੇ ਵੀ ਗਤੀਵਿਧੀ 'ਤੇ ਪਾਬੰਦੀ ਲਗਾ ਦਿੱਤੀ ਹੈ। ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ ਦੇਸ਼ ਦੇ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਨੇ ਕਿਹਾ ਕਿ ਕੁਝ ਖੇਤਰਾਂ ਵਿੱਚ ਤਾਪਮਾਨ ਔਸਤ ਤੋਂ 12 ਡਿਗਰੀ....
ਸਿੱਖ ਗ੍ਰੰਥੀ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਅਰਦਾਸ ਕਰ ਇਤਿਹਾਸ 
ਵਾਸ਼ਿੰਗਟਨ, 30 ਸਤੰਬਰ : ਅਮਰੀਕਾ ਵਿਚ ਨਿਊਜਰਸੀ ਦੇ ਇਕ ਸਿੱਖ ਗ੍ਰੰਥੀ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਅਰਦਾਸ ਕਰ ਇਤਿਹਾਸ ਰਚ ਦਿੱਤਾ ਹੈ। ਨਿਊਜਰਸੀ ਦੇ ਪਾਈਨ ਹਿੱਲ ਗੁਰਦੁਆਰੇ ਦੇ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਦਨ ਵਿੱਚ ਅਰਦਾਸ ਕਰਕੇ ਦਿਨ ਦੀ ਕਾਰਵਾਈ ਸ਼ੁਰੂ ਕੀਤੀ। ਆਮ ਤੌਰ 'ਤੇ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਪਾਦਰੀ ਪ੍ਰਾਰਥਨਾ ਕਰਦਾ ਹੈ। ਪਰ ਇਸ ਵਾਰ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਨੇ ਐਲਾਨ ਕੀਤਾ ਕਿ ਸਿੰਘ ਕਾਰਵਾਈ....
ਸਕਾਟਲੈਂਡ 'ਚ ਭਾਰਤੀ ਹਾਈ ਕਮਿਸ਼ਨ ਨਾਲ ਬਦਸਲੂਕੀ, ਗੁਰਦੁਆਰੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ
ਸਕਾਟਲੈਂਡ,30 ਸਤੰਬਰ : ਬਰਤਾਨੀਆ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਭਾਰਤੀ ਹਾਈ ਕਮਿਸ਼ਨ ਨਾਲ ਬਦਸਲੂਕੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਖਾਲਿਸਤਾਨੀਆਂ ਨੇ ਗੁਰਦੁਆਰੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ,ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਵਾਇਰਲ ਹੋਈ ਵੀਡੀਓ ਗਲਾਸਗੋ ਗੁਰਦੁਆਰੇ ਦੇ ਬਾਹਰ ਦੀ ਹੈ। ਇਹ ਉਹੀ ਗੁਰਦੁਆਰਾ ਹੈ ਜਿੱਥੇ ਦੋਰਾਇਸਵਾਮੀ ਖਾਲਿਸਤਾਨੀ ਗਤੀਵਿਧੀਆਂ ਸਬੰਧੀ ਗੁਰਦੁਆਰਾ ਕਮੇਟੀ ਨਾਲ....