ਨਿਊਜ਼ੀਲੈਂਡ : ਸਵਾਰੀਆ ਵਾਲੇ ਸ਼ਿੱਪ ਸੈਰ ਸਪਾਟਾ ਕਰਨ ਵਾਲਿਆਂ ਲਈ ਦੁਬਾਰਾ ਸਵਰਗ ਵਰਗੇ ਨਜ਼ਾਰੇ ਦੇਣ ਲਈ ਸਮੁੰਦਰਾਂ ਦੇ ਵਿਚ ਆਪਣੀ ਯਾਤਰਾ ਸ਼ੁਰੂ ਕਰ ਚੁੱਕੇ ਹਨ। ਨਿਊਜ਼ੀਲੈਂਡ ਦੇ ਵਿਚ 16 ਅਕਤੂਬਰ ਤੋਂ 31 ਦਸੰਬਰ ਤੱਕ ਵੇਖਿਆ ਜਾਵੇ ਤਾਂ 27 ਦੇ ਕਰੀਬ ਕਰੂਜ਼ ਸਮਾਂ ਸਾਰਣੀ ਦੇ ਵਿਚ ਵੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਅਗਲੇ ਸਾਲ ਦੇ ਵਿਚ ਵੀ ਲਾਈਨਾ ਲੱਗੀਆਂ ਹੋਈਆਂ ਹਨ। 16 ਅਕਤੂਬਰ ਜਾਂ ਕਹਿ ਲਈਏ ਅਗਲੇ ਐਤਵਾਰ ਔਕਲੈਂਡ ਸ਼ਹਿਰ ਵਿਖੇ ਪਹੁੰਚਣ ਵਾਲਾ ਸ਼ਿੱਪ (ਮਜਿਸਟਿਕ ਪਿ੍ਰੰਸਜ਼) ਇਥੇ ਦੇ ਪਿ੍ਰੰਸ ਪੋਰਟ ਉਤੇ....
ਅੰਤਰ-ਰਾਸ਼ਟਰੀ

ਪ੍ਰਾਗ : ਯੂਰਪ ਦੇ ਚੋਟੀ ਦੇ ਨੇਤਾਵਾਂ ਨੇ ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਚੈੱਕ ਗਣਰਾਜ ਵਿੱਚ ਇੱਕ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ। ਇਨ੍ਹਾਂ ਨੇਤਾਵਾਂ ਨੇ ਯੂਕਰੇਨ 'ਤੇ ਰੂਸ ਦੀ ਜੰਗ ਦੇ ਖ਼ਿਲਾਫ਼ ਆਪਣੇ ਸੰਯੁਕਤ ਮੋਰਚੇ ਦੀ ਇਕਜੁੱਟਤਾ ਦੀ ਸ਼ਲਾਘਾ ਕੀਤੀ। ਇਸ ਸੰਮੇਲਨ ਵਿਚ ਯੂਰਪੀ ਸੰਘ ਦੇ 27 ਮੈਂਬਰ ਦੇਸ਼ਾਂ ਦੇ ਨਾਲ-ਨਾਲ ਬ੍ਰਿਟੇਨ, ਤੁਰਕੀ ਅਤੇ ਬਾਲਕਨ ਦੇਸ਼ਾਂ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ। ਯੂਰਪ ਦੇ ਖੇਤਰੀ ਦੇਸ਼ਾਂ ਵਿਚ ਰੂਸ ਅਤੇ ਇਸ ਦੇ ਸਹਿਯੋਗੀ ਬੇਲਾਰੂਸ ਦੇ ਨੇਤਾਵਾਂ ਨੂੰ ਕਾਨਫਰੰਸ ਵਿਚ....

ਨਵੀਂ ਦਿੱਲੀ : ਪਾਕਿਸਤਾਨ ਵਿੱਚ ਅਮਰੀਕੀ ਰਾਜਦੂਤ ਡੋਨਾਲਡ ਬਲੌਮ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦਾ ਦੌਰਾ ਕੀਤਾ ਅਤੇ ਖੇਤਰ ਵਿੱਚ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ। ਭਾਰਤ ਨੇ ਇਸ ਨੂੰ ਲੈ ਕੇ ਅਮਰੀਕਾ ਨੂੰ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲੇ (MEA) ਦੇ ਬੁਲਾਰੇ ਅਰਿੰਦਮ ਬਾਗਚੀ ਨੇ ਆਪਣੀ ਹਫ਼ਤਾਵਾਰੀ ਪ੍ਰੈਸ ਬ੍ਰੀਫਿੰਗ ਵਿੱਚ ਇਹ ਜਾਣਕਾਰੀ ਦਿੱਤੀ। ਬਾਗਚੀ ਨੇ ਕਿਹਾ, “ਪਾਕਿਸਤਾਨ ਵਿੱਚ ਅਮਰੀਕੀ ਰਾਜਦੂਤ ਨੇ ਹਾਲ ਹੀ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਦੌਰਾ....

ਬੈਂਕਾਕ : ਇਕ ਸਿਰਫਿਰੇ ਸਾਬਕਾ ਪੁਲਿਸ ਮੁਲਾਜ਼ਮ ਦੀ ਵਹਿਸ਼ੀ ਹਰਕਤ ਨਾਲ ਥਾਈਲੈਂਡ ਸਦਮੇ ’ਚ ਹੈ। ਸਿਰਫਿਰੇ ਨੇ ਇਕ ਚਾਈਲਡ ਡੇ-ਕੇਅਰ ਸੈਂਟਰ ’ਤੇ ਹਮਲਾ ਕਰ ਕੇ ਖ਼ੂਨ ਖ਼ਰਾਬਾ ਕੀਤਾ ਸੀ। ਇਸ ਘਟਨਾ ’ਚ 23 ਬੱਚੇ ਤੇ 14 ਬਾਲਗ ਮਾਰੇ ਗਏ ਸਨ, ਜਿਸ ’ਚ ਖ਼ੁਦ ਮੁਲਜ਼ਮ, ਉਸ ਦੀ ਪਤਨੀ ਤੇ ਬੇਟਾ ਸ਼ਾਮਲ ਸਨ। ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਪ੍ਰਯੁਥ ਚਾਨ ਓਚਾ ਸਮੇਤ ਵੱਡੀ ਗਿਣਤੀ ’ਚ ਸਿਆਸਤਦਾਨਾਂ ਤੇ ਹੋਰ ਲੋਕਾਂ ਨੇ ਡੇ-ਕੇਅਰ ਸੈਂਟਰ ’ਚ ਸ਼ਰਧਾਂਜਲੀ ਭੇਟ ਕੀਤੀ....

ਨਿਊਜ਼ੀਲੈਂਡ : ਆਕਲੈਂਡ ਵਿਖੇ ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਕਰਵਾਇਆ 'ਵਿਸ਼ਵ ਸਦਭਾਵਨਾ' ਸਮਾਗਮ ਦੌਰਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡ ਆਰਡਰਨ ਅਤੇ ਐਨ.ਆਈ.ਡੀ ਫਾਊਡੇਸ਼ਨ ਦੇ ਚੀਫ਼ ਪੈਟਰਨ ਸਤਨਾਮ ਸਿੰਘ ਸੰਧੂ ਵਿਚਾਲੇ ਅਹਿਮ ਮੁਲਾਕਾਤ ਹੋਈ। 'ਯੰਗਏਸਟ ਗਲੋਬਲ ਵੂਮੈਨ ਲੀਡਰ' ਵਜੋਂ ਜਾਣੀ ਜਾਂਦੀ ਜੈਸਿੰਡਾ ਆਰਡਰਨ ਵਿਸ਼ਵ ਸਦਭਾਵਨਾ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਇਸ ਭਾਵਪੂਰਤ ਸਮਾਗਮ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ, ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨਾਨਾਯਾ....

ਕੈਨੇਡਾ : 15 ਨਵੰਬਰ ਤੋਂ ਸ਼ੁਰੂ ਹੋ ਕੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ 2023 ਦੇ ਅੰਤ ਤੱਕ 20 ਘੰਟੇ ਤੋਂ ਵੱਧ ਕੰਮ ਕਰ ਸਕਦੇ ਹਨ, ਇਸ ਸਬੰਧੀ ਅੱਜ ਓਟਾਵਾ ਵਿੱਚ ਐਲਾਨ ਕਰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀ ਮਿਆਦ ਪੁੱਗਣ ਵਾਲੇ ਅਧਿਐਨ ਪਰਮਿਟਾਂ ਨੂੰ ਆਨਲਾਈਨ ਰੀਨਿਊ ਕਰ ਸਕਦੇ ਹਨ।

ਕੈਲੀਫੋਰਨੀਆ, ਏਜੰਸੀਆਂ : ਕੈਲੀਫੋਰਨੀਆ ਵਿੱਚ ਪੰਜਾਬੀ ਪਰਿਵਾਰ ਦੇ ਕਤਲ ਦੇ ਕਥਿਤ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਗਵਾ ਤੋਂ ਬਾਅਦ ਕਤਲ ਦੇ ਸ਼ੱਕੀ ਦਾ ਪਰਿਵਾਰ ਨਾਲ ਪੁਰਾਣਾ ਝਗੜਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸ਼ਰੇਆਮ ਅਪਰਾਧੀ ਹੈ, ਉਹ 17 ਸਾਲ ਪਹਿਲਾਂ ਵੀ ਅਜਿਹੀ ਹੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ। ਸ਼ੱਕੀ ਵਿਅਕਤੀ 48 ਸਾਲਾ ਜੀਸਸ ਸਾਲਗਾਡੋ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ....

ਲੰਡਨ : ਪੰਜਾਬੀ ਪਰਿਵਾਰ ਨਾਲ ਸਬੰਧਿਤ ਯੂਕੇ ਦੀ ਰਹਿਣ ਵਾਲੀ ਕਰਨਜੀਤ ਕੌਰ ਬੈਂਸ (26) ਨੇ ਇੱਕ ਮਿੰਟ ਵਿੱਚ ਆਪਣੇ ਭਾਰ ਤੋਂ ਵੱਧ ਵੇਟ ਚੁੱਕ ਕੇ ਬੈਠਕਾਂ ਮਾਰਨ ਦਿ ਵਿਸ਼ਵ ਰਿਕਾਰਡ ਬਣਾਇਆ ਹੈ। ਕਰਨਜੀਤ ਬੈਂਸ ਦੇ ਇਸ ਤਰ੍ਹਾਂ ਕਰਨ ਨਾਲ ਉਸ ਦਾ ਨਾਮ ''ਗਿਨੀਜ਼ ਵਰਲਡ ਰਿਕਾਰਡ'' 'ਚ ਦਰਜ ਕਰਵਾਉਣ ਦਾ ਵੀ ਮਾਣ ਹਾਸਲ ਕੀਤਾ ਹੈ। ਕਰਨਜੀਤ ਕੌਰ ਨੇ ਇੱਕ ਮਿੰਟ ਵਿਚ ਭਾਰ ਚੁੱਕ ਕੇ 42 ਬੈਠਕਾਂ ਮਾਰੀਆਂ ਹਨ ਐਥਲੀਟਾਂ ਦੇ ਪਰਿਵਾਰ ਤੋਂ ਆਉਣ ਵਾਲੀ ਕਰਨਜੀਤ ਨੇ 17 ਸਾਲ ਦੀ ਉਮਰ ਵਿੱਚ ਹੀ ਪਾਵਰਲਿਫਟਿੰਗ ਸ਼ੁਰੂ....

ਕੈਨੇਡਾ : ਲੇਖਕ ਅਤੇ ਸਮਾਜ ਸੇਵੀ ਸਖਸ਼ੀਅਤ ਸ ਗੁਰਜੰਟ ਸਿੰਘ ਸਿੱਧੂ ਦੀ ਤੀਸਰੀ ਪੁਸਤਕ 'ਇਸ਼ਕ ਬੰਦਗੀ' ਹੈ (ਕਿੱਸਾ ਹੀਰ ਰਾਂਝਾ) ਕੈਨੇਡਾ ਦੇ ਸਰੀ ਵਿਖੇ ਪੰਜਾਬੀ ਭਵਨ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਨੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤੀ। ਸ ਗੁਰਜੰਟ ਸਿੰਘ ਸਿੱਧੂ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਦੇ ਜੰਮਪਲ ਹਨ ਅਤੇ ਮਾਰਕੀਟ ਕਮੇਟੀ ਬਰਨਾਲਾ ਵਿਖੇ ਬਤੌਰ ਸੀਨੀਅਰ ਸੁਪਰਡੰਟ ਸੇਵਾਵਾਂ ਨਿਭਾਉਣ ਉਪਰੰਤ ਰਿਟਾਇਰ ਮੈਂਟ ਲੈਕੇ ਆਪਣੇ ਆਪ ਨੂੰ ਧਾਰਮਿਕ ਸਾਹਿਤ ਨੂੰ ਸਮਰਪਿਤ ਕੀਤਾ ਹੋਇਆ ਹੈ। ਸ....

ਆਕਲੈਂਡ : ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਇਸ ਵੇਲੇ ਨਿਊਜ਼ੀਲੈਂਡ ਦੇ ਦੌਰ ਉਤੇ ਆਏ ਹੋਏ ਹਨ। ਅੱਜ ਸਵੇਰੇ ਪਹਿਲਾਂ ਔਕਲੈਂਡ ਵਾਰ ਮੈਮੋਰੀਅਲ ਵਿਖੇ ਉਨ੍ਹਾਂ ਦਾ ਮਾਓਰੀ ਰਸਮਾਂ ਦੇ ਨਾਲ ਸਵਾਗਤ ਕੀਤਾ ਗਿਆ, ਫਿਰ ਉਨ੍ਹਾਂ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨੈਨੀਆ ਮਾਹੂਤਾ ਦੇ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਉਤੇ ਗਲਬਾਤ ਕੀਤੀ। ਸ਼ਾਮ ਦਾ ਪ੍ਰੋਗਰਾਮ ਭਾਰਤੀ ਮੂਲ ਦੀ ਅੰਗਰੇਜੀ ਅਖ਼ਬਾਰ ‘ਦਾ ਇੰਡੀਅਨ ਵੀਕਐਂਡਰ’ ਵੱਲੋਂ ਮੈਨੇਜਿੰਗ ਡਾਇਰੈਕਟਰ ਭਵਦੀਪ ਸਿੰਘ ਢਿੱਲੋਂ ਜੋ ਕਿ ਔਕਲੈਂਡ ਦੇ ਆਨਰੇਰੀ....

ਅੰਮ੍ਰਿਤਸਰ : ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਅੱਜ ਹਸਨ ਅਬਦਾਲ ਵਿਖੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਸਥਾਨਕ ਪ੍ਰਬੰਧਕਾਂ ਨਾਲ ਸ਼ਤਾਬਦੀ ਸਮਾਗਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵਫ਼ਦ ਮੈਂਬਰਾਂ ਨੇ ਹਸਨ ਅਬਦਾਲ ਦੇ ਰੇਵਲੇ ਸਟੇਸ਼ਨ ’ਤੇ ਕੀਤੇ ਜਾਣ ਵਾਲੇ ਕੀਰਤਨ ਸਮਾਗਮ ਲਈ ਜਗ੍ਹਾ ਦਾ ਜਾਇਜ਼ਾ ਵੀ ਲਿਆ। ਦੱਸਣਯੋਗ ਹੈ ਕਿ ਸ਼ਤਾਬਦੀ ਸਬੰਧੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ....

ਕੈਨੇਡਾ : ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ, ਨੰਬਰ ਪੰਜ ਰੋਡ ਰਿਚਮੰਡ ਵੱਲੋਂ ਗੁਰੂ ਨਾਨਕ ਫੂਡ ਬੈਂਕ ਸਰੀ ਦੇ ਮਹਾਨ ਸੇਵਾ ਕਾਰਜ ਲਈ ਵੱਡੀ ਮਾਲੀ ਮਦਦ ਦਿੱਤੀ ਗਈ ਹੈ। ਗੁਰਦੁਆਰਾ ਕਮੇਟੀ ਦੇ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ, ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ, ਮੋਹਣ ਸਿੰਘ ਸੰਧੂ, ਕਮਲ ਦੁਸਾਂਝ, ਬਲਵੀਰ ਜਵੰਦਾ, ਚੈਨ ਸਿੰਘ ਬਾਠ, ਗੁਰਚਰਨ ਸਿੰਘ ਗਰੇਵਾਲ, ਅਵਤਾਰ ਸਿੰਘ ਸੱਧਰ ਵੱਲੋਂ ਗੁਰੂ ਨਾਨਕ ਫੂਡ ਬੈਂਕ ਦੇ ਮੁੱਖ ਸੇਵਾਦਾਰ ਜਤਿੰਦਰ ਜੇ ਮਿਨਹਾਸ ਨੂੰ ਦਾਨ ਰਾਸ਼ੀ ਦਾ....

ਕੈਨੇਡਾ : ਸਾਲਾਨਾ ਸੀਨੀਅਰਜ਼ ਦਿਵਸ ਬੀਸੀ ਕਲਚਰਲ ਡਾਇਵਰਸਿਟੀ ਐਸੋਸੀਏਸ਼ਨ (ਬੀਸੀਸੀਡੀਏ), ਰਿਚਮੰਡ ਦੇ ਮਰੀਨ ਬੇ ਰੈਸਟੋਰੈਂਟ ਵਿੱਚ ਮਨਾਇਆ ਗਿਆ। ਵੱਖ ਵੱਖ ਸਭਿਆਚਾਰਾਂ ਵਿਚਕਾਰ ਸਦਭਾਵਨਾ ਬਣਾਉਣ ਦੇ ਉਦੇਸ਼ ਦੇ ਨਾਲ ਬਣਾਈ ਗਈ ਇਸ ਸੰਸਥਾ ਵੱਲੋਂ ਇਸ ਮੌਕੇ ਵੱਖ ਵੱਖ ਸੱਭਿਆਚਾਰਕ ਪਿਛੋਕੜ ਅਤੇ 80 ਸਾਲ ਤੋਂ ਵਧੇਰੀ ਉਮਰ ਵਾਲੇ 10 ਸੀਨੀਅਰਜ਼ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਭਾਈਚਾਰਿਆਂ ਵਿੱਚ ਬਹੁਤ ਅਹਿਮ ਕਾਰਜ ਕੀਤੇ ਹਨ। ਇਸ ਸਮਨਮਾਨ ਹਾਸਲ ਕਰਨ ਵਾਲਿਆਂ ਵਿਚ ਮਿਸਟਰ ਆਰਥਰ ਸ਼ੁਰੇਨ ਚੇਂਗ....

ਵੈਨਕੂਵਰ : ਢਾਹਾਂ ਸਾਹਿਤ ਪੁਰਸਕਾਰ ਕਮੇਟੀ ਵੱਲੋਂ ਹਰ ਸਾਲ ਦਿੱਤੇ ਜਾਂਦੇ ਸਾਹਿਤਕ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਭ ਤੋਂ ਵੱਡਾ ਪੁਰਸਕਾਰ 25 ਹਜ਼ਾਰ ਡਾਲਰ ਦਾ ਹੋਵੇਗਾ ਜਦਕਿ ਬਾਕੀ ਦੇ ਦੋ ਪੁਰਸਕਾਰ 10-10 ਹਜ਼ਾਰ ਡਾਲਰ ਦੇ ਹੋਣਗੇ। ਢਾਹਾਂ ਪੁਰਸਕਾਰ ਲਈ ਚੁਣੇ ਗਏ ਲੇਖਕਾਂ ’ਚ ਅੰਮ੍ਰਿਤਸਰ ਤੋਂ ਲੇਖਿਕਾ ਅਰਵਿੰਦਰ ਕੌਰ ਧਾਲੀਵਾਲ ਨੂੰ ਉਨ੍ਹਾਂ ਦੀ ਪੁਸਤਕ ‘ਝਾਂਜਰਾਂ ਵਾਲੇ ਪੈਰ’ ਲਈ 25 ਹਜ਼ਾਰ ਡਾਲਰ ਦਾ ਪੁਰਸਕਾਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਲੁਧਿਆਣਾ ਤੋਂ ਬਲਵਿੰਦਰ ਸਿੰਘ ਗਰੇਵਾਲ ਦੀ....

ਚੰਡੀਗੜ੍ਹ : ਪਿਛਲੇ ਦਿਨੀਂ ਅਮਰੀਕਾ ਵਿੱਚ ਅਗਵਾਹ ਹੋਏ ਪਰਿਵਾਰ ਸਮੇਤ 8 ਮਹੀਨੇ ਦੇ ਬੱਚੀ ਦੀ ਕਤਲ ਖ਼ਬਰ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ @drsjiashankar ਨੂੰ ਟਵੀਟ ਕਰਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਕੈਲੀਫੋਰਨੀਆ ਦੇ ਸੈਰਿਫ ਨੇ ਕਿਹਾ ਕਿ ਅਗਵਾ ਕੀਤਾ ਗਿਆ ਪੰਜਾਬੀ ਪਰਿਵਾਰ ਇੱਕ ਬਾਗ ਵਿੱਚ ਮ੍ਰਿਤਕ ਮਿਲਿਆ ਹੈ। ਪਰਿਵਾਰ ਵਿੱਚ ਇੱਕ ਬੱਚਾ ਮਾਤਾ ਪਿਤਾ ਅਤੇ ਇੱਕ ਚਾਚਾ ਸ਼ਾਮਲ ਹਨ। ਮਰਸਡ ਕਾਉਂਟੀ ਵਿੱਚ ਅਗਵਾ ਕੀਤੇ ਗਏ....