‘ਬਿੱਲ ਲਿਆਓ, ਇਨਾਮ ਪਾਓ’ ਯੋਜਨਾ ਦਾ ਉਦੇਸ਼ ਜੀ.ਐਸ.ਟੀ ਤਹਿਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ : ਡਿਪਟੀ ਕਮਿਸ਼ਨਰ ਉਪਭੋਗਤਾ ਕੋਈ ਵੀ ਸਾਮਾਨ ਖਰੀਦਣ ਸਮੇਂ ਵਿਕਰੇਤਾ ਤੋਂ ਬਿੱਲ ਜ਼ਰੂਰ ਪ੍ਰਾਪਤ ਕਰਨ ਹੁਸ਼ਿਆਰਪੁਰ, 1 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਟੈਕਸ ਚੋਰੀ ਨੂੰ ਰੋਕਣ ਲਈ ‘ਬਿੱਲ ਲਿਆਓ, ਇਨਾਮ ਪਾਓ’ ਯੋਜਨਾ ਤਹਿਤ ‘ਮੇਰਾ ਬਿੱਲ’ ਐਪ ਤਿਆਰ ਕੀਤੀ ਗਈ ਹੈ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਚ ਇਸ ਐਪ ’ਤੇ ਬਿੱਲ ਅਪਲੋਡ ਕਰਨ ਦੀ ਸ਼ੁਰੂਆਤ....
ਦੋਆਬਾ
ਕੈਬਨਿਟ ਮੰਤਰੀ ਨੇ ਡਰਾਈਵਰਾਂ ਦੀ ਸਹਾਇਤਾ ਲਈ ਚਲਾਏ ਜਾ ਰਹੇ ‘ਬ੍ਰਦਰਜ਼ ਹੈਲਪਲਾਈਨ ਗਰੁੱਪ’ ਦੇ ਸਮਾਰੋਹ ’ਚ ਕੀਤੀ ਸ਼ਿਰਕਤ ਹੁਸ਼ਿਆਰਪੁਰ, 1 ਸਤੰਬਰ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਅਤੇ ਵਿਕਾਸ ਦੀ ਗਤੀ ਨੂੰ ਬਣਾਏ ਰੱਖਣ ਵਿਚ ਡਰਾਈਵਰ ਭਾਈਚਾਰੇ ਦਾ ਅਹਿਮ ਯੋਗਦਾਨ ਹੈ। ਉੁਨ੍ਹਾਂ ਕਿਹਾ ਕਿ ਪੂਰਾ ਦੇਸ਼ ਸੌ ਜਾਂਦਾ ਹੈ, ਪਰੰਤੂ ਸਾਡੀ ਹਰ ਜ਼ਰੂਰਤ ਨੂੰ ਪੂਰੀ ਕਰਨ ਲਈ ਡਰਾਈਵਰ ਭਰਾਵਾਂ ਵਲੋਂ ਦਿਨ-ਰਾਤ ਮਿਹਨਤ ਕੀਤੀ ਜਾਂਦੀ ਹੈ। ਉਹ ਅੱਜ ਭੂਆ ਬਾਈ ਦਸੂਹਾ ਰੋਡ....
ਨਵਾਂਸ਼ਹਿਰ, 30 ਅਗਸਤ : ਨਵਾਂਸ਼ਹਿਰ-ਬਲਾਚੌਰ ਹਾਈਵੇ 'ਤੇ ਪਿੰਡ ਗੜ੍ਹੀ ਕਾਨੂੰਗੋਆ ਦੇ ਬੱਸ ਸਟੈਂਡ ਨੇੜੇ ਨਾਈ ਦੀ ਦੁਕਾਨ ਦੇ ਬਾਹਰ ਬੈਠੇ ਦੋ ਨੌਜਵਾਨਾਂ 'ਤੇ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਬੱਸ ਸਟੈਂਡ ਨੇੜੇ ਖੜ੍ਹੇ ਲੋਕਾਂ ਨੇ ਦੋਵਾਂ ਨੂੰ ਨੇੜੇ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਜਿੱਥੇ ਜ਼ਖਮੀ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ....
ਜਲੰਧਰ, 29 ਅਗਸਤ : ਜਲੰਧਰ ਦੇ ਆਬਾਦਪੁਰਾ ਵਿੱਚ ਦੋ ਨਸ਼ੇੜੀ ਪੁੱਤਰਾਂ ਤੇ ਆਪਣੀ ਹੀ ਮਾਂ ਨੂੰ ਕਤਲ ਕਰ ਦੇਣ ਦਾ ਦੋਸ਼ ਲੱਗਾ ਹੈ। ਮ੍ਰਿਤਕਾ ਦੀ ਪਛਾਣ ਰਮੇਸ਼ ਰਾਣੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਆਬਾਦਪੁਰਾ ਇਲਾਕੇ ਵਿੱਚ ਗਲੀ ਨੰਬਰ 4 ਦੀ ਵਸਨੀਕ ਰਮੇਸ਼ ਰਾਣੀ ਆਪਣੇ ਤਿੰਨ ਪੁੱਤਰਾਂ ਨਾਲ ਰਹਿੰਦੀ ਸੀ। ਤਿੰਨੋਂ ਪੁੱਤਰ ਕੁਆਰੇ ਹਨ। ਸਥਾਨਕ ਮੁਹੱਲਾ ਨਿਵਾਸੀਆਂ ਅਨੁਸਾਰ ਮ੍ਰਿਤਕ ਔਰਤ ਦੇ ਪੁੱਤਰ ਉਸ ਨਾਲ ਰੋਜਾਨਾ ਹੀ ਬੁਰੀ ਤਰ੍ਹਾਂ ਮਾਰ ਕੁਟਾਈ ਕਰਦੇ ਸਨ।ਮੁਹੱਲਾ ਨਿਵਾਸੀਆਂ ਅਨੁਸਾਰ ਅੱਜ ਸਵੇਰੇ ਸਮੇਂ ਵੀ....
ਮਿਸ਼ਨ ਮੋਹਾਲੀ ਗ੍ਰੀਨ ਨੂੰ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲਿਆ ਵਾਤਾਵਰਣ ਪ੍ਰਤੀ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਬਨਿਟ ਮੰਤਰੀ ਕਟਾਰੂਚੱਕ ਅਤੇ ਜੌੜਾਮਾਜਰਾ ਵਾਤਾਵਰਣ ਜਾਗਰੂਕਤਾ ਰੈਲੀ ਵਿੱਚ ਸ਼ਾਮਲ ਹੋਏ ਐਸ.ਏ.ਐਸ.ਨਗਰ, 29 ਅਗਸਤ : ਮਿਸ਼ਨ ਗ੍ਰੀਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਮੋਹਾਲੀ ਗ੍ਰੀਨ ਰੈਲੀ ਨੇ ਅੱਜ ਸਮਾਜ ਦੇ ਸਾਰੇ ਵਰਗਾਂ ਦਾ ਭਾਰੀ ਸਮਰਥਨ ਹਾਸਲ ਕੀਤਾ। ਗੈਰ ਸਰਕਾਰੀ ਸੰਗਠਨਾਂ, ਵਿਦਿਆਰਥੀਆਂ, ਐਨ ਸੀ ਸੀ ਕੈਡਿਟਾਂ, ਸੀ ਆਰ ਪੀ ਐਫ ਦੇ ਕਰਮਚਾਰੀਆਂ ਦੇ ਸਹਿਯੋਗ....
ਰਾਸ਼ਟਰੀ ਖੇਡ ਦਿਵਸ ਮੌਕੇ ਕਰਵਾਏ ਗਏ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਹੁਸ਼ਿਆਰਪੁਰ, 29 ਅਗਸਤ: ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਨੇ ਅੱਜ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਸੀਜੇਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਅਪਰਾਜਿਤਾ ਜੋਸ਼ੀ ਵੀ ਮੌਜੂਦ ਸਨ। ਕੇਂਦਰੀ ਜੇਲ੍ਹ ਵਿੱਚ ਕੌਮੀ ਖੇਡ ਦਿਵਸ ਦੇ ਸਬੰਧ ਵਿੱਚ ਜੇਲ੍ਹ ਦੇ ਕੈਦੀਆਂ ਅਤੇ....
ਕਾਲਜ ਦੇ 160 ਵਿਦਿਆਰਥੀਆਂ ਅਤੇ ਸਟਾਫ਼ ਨੇ ਸਟੈਮ ਸੈੱਲ ਦਾਨ ਲਈ ਕਰਵਾਇਆ ਰਜਿਸਟ੍ਰੇਸ਼ਨ ਹੁਸ਼ਿਆਰਪੁਰ, 29 ਅਗਸਤ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਅੱਜ ਪੰਡਿਤ ਜੇ.ਆਰ. ਬਹੁਤਕਨੀਕੀ ਕਾਲਜ ’ਚ ਚੌਥਾ ਸਟੈਮ ਸੈੱਲ ਰਜਿਸਟ੍ਰੇਸ਼ਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਦੇ ਕਨਵੀਨਰ ਨਰੇਸ਼ ਗੁਪਤਾ ਨੇ ਦੱਸਿਆ ਕਿ ਅਰਜੁਨ ਵੀਰ ਫਾਊਂਡੇਸ਼ਨ ਦੇ ਜਸਲੀਨ ਗਰਚਾ ਨੇ ਵਿਦਿਆਰਥੀਆਂ ਨੂੰ ਸਟੈਮ ਸੈੱਲ....
ਐਸ.ਡੀ.ਐਮ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਖੇਡਾਂ ਦੇ ਸੁਚਾਰੂ ਪ੍ਰਬੰਧਾਂ ਲਈ ਦਿੱਤੇ ਨਿਰਦੇਸ਼ ਖੇਡ ਮੁਕਾਬਲਿਆਂ ਵਿੱਚ ਅੰਡਰ 14, 17, 21 ਤੋਂ ਇਲਾਵਾ ਵੱਖ-ਵੱਖ ਉਮਰ ਵਰਗ 21-30, 31-40, 41-55, 55-66 ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕ ਲੈ ਰਹੇ ਹਨ ਭਾਗ ਹੁਸ਼ਿਆਰਪੁਰ, 29 ਅਗਸਤ : ਐਸਡੀਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ 2 ਸਤੰਬਰ ਤੋਂ 8 ਸਤੰਬਰ ਤੱਕ ਕਰਵਾਏ ਜਾਣ ਵਾਲੇ ਬਲਾਕ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਖੇਡ....
ਹੁਸ਼ਿਆਰਪੁਰ, 29 ਅਗਸਤ: ਪੰਜਾਬ ਸਰਕਾਰ ਵੱਲੋਂ ਲੋੜਵੰਦ ਲੜਕੀਆਂ ਨੂੰ ਵਿਆਹ ਮੌਕੇ 'ਤੇ ਆਸ਼ੀਰਵਾਦ ਸਕੀਮ ਤਹਿਤ ਦਿੱਤੀ ਜਾਣ ਵਾਲੀ 51,000 ਰੁਪਏ ਦੀ ਵਿੱਤੀ ਸਹਾਇਤਾ ਜ਼ਿਲ੍ਹੇ ਦੇ ਕੁੱਲ 1234 ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਆਨਲਾਈਨ ਪ੍ਰਬੰਧ ਪ੍ਰਣਾਲੀ ਰਾਹੀਂ 6,29,34,000 ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ ਗਈ ਹੈ। ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਮਾਜਿਕ ਨਿਆਂ, ਅਧਿਕਾਰਿਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਨਵੰਬਰ 2022, ਦਸੰਬਰ....
ਕੈਬਨਿਟ ਮੰਤਰੀ ਨੇ 38.50 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਅੱਜੋਵਾਲ ਵਿਖੇ ਬਣਨ ਜਾ ਰਹੇ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ ਹੁਸ਼ਿਆਰਪੁਰ, 29 ਅਗਸਤ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਪਿੰਡ ਅੱਜੋਵਾਲ ਵਿਖੇ 38.50 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਦੇ ਹੋਏ ਕਿਹਾ ਕਿ ਪਿੰਡਾਂ ਵਿੱਚ ਖੇਡ ਸਟੇਡੀਅਮਾ ਦੀ ਸਥਾਪਨਾ ਨਾਲ ਨੌਜਵਾਨ ਪੀੜੀ ਖੇਡਾਂ ਪ੍ਰਤੀ ਜਾਗਰੂਕ ਹੋਵੇਗੀ ਅਤੇ ਪੰਜਾਬ ਖੇਡਾਂ ਦੇ ਖੇਤਰ ਵਿਚ ਦੁਬਾਰਾ ਮੋਹਰੀ ਸੂਬਾ ਬਣ ਕੇ ਉਭਰੇਗਾ। ਉਨ੍ਹਾਂ....
ਡਿਪਟੀ ਕਮਿਸ਼ਨਰ ਨੇ ਰੁਟੀਨ ਟੀਕਾਕਰਨ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੁਸ਼ਿਆਰਪੁਰ 29 ਅਗਸਤ : ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਮਿਸ਼ਨ ਇੰਦਰਧਨੁਸ਼ ਅਤੇ ਰੁਟੀਨ ਟੀਕਾਕਰਨ ਸੰਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਟਾਸਕ ਫੋਰਸ ਦੀ ਇਕ ਵਿਸ਼ੇਸ਼ ਕੀਤੀ ਗਈ। ਜਿਸ ਵਿਚ ਸਿਹਤ ਵਿਭਾਗ ਤੋਂ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਸਮੇਤ ਆਈਐਮਏ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਡਿਪਟੀ ਕਮਿਸ਼ਨਰ ਨੇ ਸੰਬੋਧਨ....
ਐਸ.ਐਚ.ਓ. ਦੇ ਘਰ ਦੀ ਤਲਾਸ਼ੀ ਦੌਰਾਨ 60 ਹਜ਼ਾਰ ਰੁਪਏ ਹੋਰ ਹੋਏ ਬਰਾਮਦ ਹੁਸ਼ਿਆਰਪੁਰ, 29 ਅਗਸਤ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਦਸੂਹਾ ਦੇ ਐਸ.ਐਚ.ਓ. ਬਲਵਿੰਦਰ ਸਿੰਘ (ਇੰਸਪੈਕਟਰ) ਅਤੇ ਉਸਦੇ ਡਰਾਈਵਰ ਏ.ਐਸ.ਆਈ. ਯੋਗਰਾਜ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸੇ ਦੌਰਾਨ ਵਿਜੀਲੈਂਸ ਨੇ ਉਕਤ ਐਸ.ਐਚ.ਓ. ਦੇ ਘਰ ਦੀ ਤਲਾਸ਼ੀ ਦੌਰਾਨ 60,000 ਰੁਪਏ ਵੀ ਬਰਾਮਦ ਕੀਤੇ ਹਨ। ਵਿਜੀਲੈਂਸ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਬਲਵਿੰਦਰ ਸਿੰਘ ਵਾਸੀ ਪਿੰਡ ਸੈਦੋਵਾਲ ਕਲਾਂ ਜ਼ਿਲ੍ਹਾ....
ਮਸ਼ਾਲ ਮਾਰਚ ਨਵਾਂਸ਼ਹਿਰ ਬੱਸ ਸਟੈਂਡ, ਚੰਡਗੜ੍ਹ ਚੌਂਕ, ਬਲਾਚੌਰ ਤੋਂ ਹੁੰਦੀ ਹੋਈ ਰੂਪਨਗਰ ਲਈ ਹੋਈ ਰਵਾਨਾ ਨਵਾਂਸ਼ਹਿਰ, 28 ਅਗਸਤ : ਪੰਜਾਬ ਸਰਕਾਰ ਵਲੋਂ ਜ਼ਮੀਨੀ ਪੱਧਰ ’ਤੇ ਖੇਡ ਸੱਭਿਆਚਾਰ ਪੈਦਾ ਕਰਕੇ ਉਭਰਦੇ ਖਿਡਾਰੀਆਂ ਦੇ ਹੁਨਰ ਨੂੰ ਤਰਾਸ਼ਣ ਦੇ ਮਕਸਦ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੀ ਮਸ਼ਾਲ ਅੱਜ ਖਟਕੜ ਕਲਾਂ ਵਿਖੇ ਪੁੱਜੀ। ਆਦਮਪੁਰ ਤੋਂ ਹੁੰਦੇ ਹੋਏ ਖਟਕੜ ਕਲਾਂ ਵਿਖੇ ਮਸ਼ਾਲ ਦਾ ਸਵਾਗਤ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਐਸ.ਡੀ.ਐਮ. ਬੰਗਾ ਮਨਰੀਤ ਰਾਣਾ, ਐਸ.ਡੀ.ਐਮ. ਬਲਾਚੌਰ....
ਬਲਾਚੌਰ, 28 ਅਗਸਤ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਲੋਕਾਂ ਤੇ ਖਿਡਾਰੀਆਂ ਨੂੰ ਖੇਡਾਂ ਵਿੱਚ ਦਿਲਚਸਪੀ ਦਿਵਾਉਣ ਲਈ ਖੇਡਾਂ ਵਤਨ ਪੰਜਾਬ ਦੀਆਂ 2022 ਵਿੱਚ ਸਫਲਤਾ ਪੂਰਵਕ ਉਪਲੱਬਧੀ ਤੋਂ ਬਾਅਦ ਅੱਜ ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਦਾ ਆਗਾਜ਼ ਖਿਡਾਰੀਆਂ ਵਲੋਂ ਖਟਕੜਕਲਾਂ ਤੋਂ ਸ਼ਹੀਦ ਭਗਤ ਸਿੰਘ ਜੀ ਦੀ ਸਮਾਧੀ ‘ਤੇ ਨਤਮਸਤਕ ਹੋਣ ਤੋਂ ਬਾਅਦ ਮਿਸ਼ਾਲ ਬਲਾਚੌਰ ਵਿਖੇ ਪਹੁੰਚਾਈ ਗਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਵਿਧਾਇਕ....
'ਗੁਰੂ 'ਲਾਧੋ ਰੇ' ਦਿਵਸ' ਸਬੰਧੀ ਵਿਸ਼ਾਲ ਕੀਰਤਨ ਦਰਬਾਰ 'ਚ ਡਿਪਟੀ ਸਪੀਕਰ ਨੇ ਭਰੀ ਹਾਜ਼ਰੀ ਦਸੂਹਾ, 28 ਅਗਸਤ : ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਦਸੂਹਾ ਦੇ ਪਿੰਡ ਆਲਮਪੁਰ ਦੀ ਦਾਣਾ ਮੰਡੀ ਵਿਖੇ ਬਾਬਾ ਮੱਖਣ ਸ਼ਾਹ ਲੁਬਾਣਾ ‘ਗੁਰੂ ਲਾਧੋ ਰੇ’ ਦਿਵਸ ਮੌਕੇ ਕਰਵਾਏ ਵਿਸ਼ਾਲ ਕੀਰਤਨ ਦਰਬਾਰ ਵਿਚ ਹਾਜ਼ਰੀ ਭਰੀ। ਇਸ ਮੌਕੇ ਵਿਧਾਇਕ ਦਸੂਹਾ ਐਡਵੋਕੇਟ ਕਰਮਬੀਰ ਸਿੰਘ ਘੁੰਮਣ, ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਹਲਕਾ ਇੰਚਾਰਜ ਮੁਕੇਰੀਆਂ ਪ੍ਰੋ. ਗੁਰਧਿਆਨ ਸਿੰਘ....