
ਚੰਡੀਗੜ੍ਹ, 15 ਫਰਵਰੀ 2025 : ਏਜੰਟਾਂ ਦੇ ਧੱਕੇ ਚੜ੍ਹ ਗਲਤ ਢੰਗ ਨਾਲ ਅਮਰੀਕਾ ਪਹੁੰਚੇ ਭਾਰਤੀਆਂ ਨੂੰ ਅਮਰੀਕਾ ਵੱਲੋਂ ਡਿਪੋਰਟ ਕੀਤਾ ਗਿਆ ਹੈ। ਇਨ੍ਹਾਂ ਡਿਪੋਰਟ ਕੀਤੇ ਗਏ 119 ਵਿਚੋਂ 67 ਪੰਜਾਬ ਦੇ ਰਹਿਣ ਵਾਲੇ ਵਿਅਕਤੀ ਸ਼ਾਮਲ ਹਨ। ਜਹਾਜ਼ ਅੱਜ ਅੰਮ੍ਰਿਤਸਰ ਹਵਾਈ ਅੱਡੇ ਉਤੇ ਉਤਰੇਗਾ। ਜਿਹੜੇ 67 ਪੰਜਾਬੀ ਆ ਰਹੇ ਹਨ ਉਨ੍ਹਾਂ ਦੀ ਸੂਚੀ ਸਾਹਮਣੇ ਆਈ ਹੈ। ਪੰਜਾਬੀਆਂ ਵਿਚ ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ 10, ਕਪੂਰਥਲਾ 10, ਪਟਿਆਲਾ 7, ਅੰਮ੍ਰਿਤਸਰ 6, ਜਲੰਧਰ 5, ਫਿਰੋਜ਼ਪੁਰ 4, ਤਰਨਤਾਰਨ 3, ਮੁਹਾਲੀ 3, ਸੰਗਰੂਰ 3, ਰੋਪੜ 1, ਲੁਧਿਆਣਾ 1, ਮੋਗਾ 1, ਫ਼ਰੀਦਕੋਟ 1 ਅਤੇ ਫਤਿਹਗੜ੍ਹ ਸਾਹਿਬ 1 ਨੌਜਵਾਨ ਸ਼ਾਮਲ ਹਨ। ਜੋ ਭਲਕੇ 16 ਫਰਵਰੀ ਨੂੰ 157 ਭਾਰਤੀ ਡਿਪੋਰਟ ਹੋ ਕੇ ਆ ਰਹੇ ਹਨ ਉਨ੍ਹਾਂ ਵਿਚ ਪੰਜਾਬ ਤੋਂ 54 ਲੋਕ ਹਨ। ਇਨ੍ਹਾਂ ਵਿਚ ਪੰਜਾਬ ਤੋਂ 54, ਹਰਿਆਣਾ ਤੋਂ 60, ਗੁਜਰਾਤ 34, ਉੱਤਰ ਪ੍ਰਦੇਸ਼ 03, ਮਹਾਰਾਸ਼ਟਰ 01, ਰਾਜਸਥਾਨ 01, ਉੱਤਰਾਖੰਡ 01, ਮੱਧ ਪ੍ਰਦੇਸ਼ 01, ਜੰਮੂ-ਕਸ਼ਮੀਰ 01 ਅਤੇ ਹਿਮਾਚਲ ਤੋਂ 1 ਸ਼ਾਮਲ ਹੈ।