ਚੰਡੀਗੜ੍ਹ, 18 ਜੂਨ : ਪੰਜਾਬ ਦੇ ਪੂਰਬੀ ਮਾਲਵੇ 'ਚ ਅੱਜ ਬਿਪਰਜੋਏ ਤੂਫਾਨ ਦਾ ਅਸਰ ਦਿਖਾਈ ਦੇਵੇਗਾ। ਜਿਸ ਤੋਂ ਬਾਅਦ ਮੌਸਮ ਵਿਭਾਗ ਨੇ ਅੱਜ ਤੋਂ ਮੰਗਲਵਾਰ ਤੱਕ ਪੂਰਬੀ ਮਾਲਵੇ ਤੋਂ ਇਲਾਵਾ ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ। 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੌਰਾਨ ਕਿਸਾਨਾਂ ਨੂੰ ਖੇਤਾਂ ਵਿਚ ਨਾ ਜਾਣ, ਕੱਚੇ ਅਤੇ ਕਮਜ਼ੋਰ ਘਰਾਂ ਵਿਚ ਨਾ ਰਹਿਣ ਅਤੇ ਝੱਖੜ ਦੌਰਾਨ ਸ਼ੀਸ਼ੇ ਦੀਆਂ ਖਿੜਕੀਆਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਦੂਜੇ ਪਾਸੇ ਮਾਝੇ-ਦੁਆਬੇ ਦੇ ਚਾਰ ਜ਼ਿਲ੍ਹਿਆਂ ਤੋਂ ਇਲਾਵਾ ਪੂਰਬੀ ਮਾਮਲੇ ਦੇ ਨਾਲ-ਨਾਲ ਪੂਰੇ ਸੂਬੇ ਵਿਚ ਗਰਮੀ ਦਾ ਜ਼ੋਰ ਰਹੇਗਾ। ਬਿਪਰਜੋਈ ਜਿੱਥੇ ਦੂਜੇ ਰਾਜਾਂ ਵਿਚ ਮੁਸੀਬਤ ਲਿਆ ਰਹੀ ਹੈ, ਉੱਥੇ ਹੀ ਪੰਜਾਬ ਵਿਚ ਮੌਸਮ ਸੁਹਾਵਣਾ ਬਣਾ ਦੇਵੇਗਾ। ਐਤਵਾਰ-ਸੋਮਵਾਰ ਇੱਥੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਪਰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਪੰਜਾਬ ਦੇ ਮਾਝੇ ਅਤੇ ਦੁਆਬੇ ਵਿਚ ਬਿਪਰਜੋਈ ਦੇ ਮਾਮੂਲੀ ਪ੍ਰਭਾਵ ਕਾਰਨ ਹੁਣ ਤਾਪਮਾਨ ਵਧੇਗਾ। ਅੱਜ ਸ਼ਾਮ ਤੱਕ ਮਾਝਾ ਅਤੇ ਦੁਆਬੇ ਦਾ ਤਾਪਮਾਨ 38 ਨੂੰ ਪਾਰ ਕਰ ਜਾਵੇਗਾ, ਜੋ ਕਿ ਪਿਛਲੇ ਦਿਨ 37 ਡਿਗਰੀ ਦੇ ਨੇੜੇ ਸੀ। ਜਦੋਂ ਕਿ ਮਾਲਵੇ ਵਿਚ ਬਿਪਰਜੋਈ ਗਰਮੀ ਤੋਂ ਰਾਹਤ ਦਿਵਾਏਗਾ ਅਤੇ ਤਾਪਮਾਨ ਨੂੰ ਹੇਠਾਂ ਲਿਆਏਗਾ। ਮਾਲਵੇ ਵਿਚ ਤਾਪਮਾਨ 38 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।