
ਚੰਡੀਗੜ੍ਹ, 15 ਅਪ੍ਰੈਲ 2025 : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅੱਜ ਜਮਾਨਤ ਦੇ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਦੇ ਜੇਲ੍ਹ ਤੋਂ ਛੁੱਟਣ ਦਾ ਰਾਹ ਹੁਣ ਪੱਧਰਾ ਹੋ ਗਿਆ ਹੈ। ਧਰਮਸੌਤ ਪਿਛਲੇ ਸਾਲ ਤੋਂ ਨਾਭਾ ਜੇਲ੍ਹ ਵਿੱਚ ਬੰਦ ਸਨ। ਉਨ੍ਹਾਂ ਦੀ ਰਿਹਾਈ ਨਾਲ ਪੰਜਾਬ ਦੀ ਸਿਆਸਤ ਵਿੱਚ ਹੋਰ ਗਤੀ ਆਉਣ ਦੀ ਸੰਭਾਵਨਾ ਹੈ। ਸਾਧੂ ਸਿੰਘ ਧਰਮਸੌਤ ਪੰਜਾਬ ਕਾਂਗਰਸ ਦੀ ਅਨੁਸ਼ਾਸ਼ਨੀ ਕਮੇਟੀ ਦੇ ਉਪ-ਚੇਅਰਮੈਨ ਵੀ ਹਨ, ਅਤੇ ਉਨ੍ਹਾਂ ਦੀ ਵਾਪਸੀ ਨਾਲ ਪਾਰਟੀ ਵਿਚਾਲੇ ਸਿਆਸੀ ਹੌਂਸਲਾ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ। ਉਨ੍ਹਾਂ ਦੀ ਜਮਾਨਤ ਦੀ ਖ਼ਬਰ ਮਿਲਦੇ ਹੀ ਕਾਂਗਰਸ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਕਈ ਥਾਵਾਂ ਤੇ ਜਸ਼ਨ ਮਨਾਏ ਜਾਂਦੇ ਦੇਖੇ ਗਏ ਹਨ। ਹੁਣ ਦੇਖਣਾ ਇਹ ਰਹੇਗਾ ਕਿ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸਾਧੂ ਸਿੰਘ ਧਰਮਸੌਤ ਪੰਜਾਬ ਦੀ ਸਿਆਸਤ ਵਿੱਚ ਕਿਹੋ ਜਿਹਾ ਭੂਮਿਕਾ ਨਿਭਾਉਂਦੇ ਹਨ।