- ਅਸੀਂ ਹਰ ਹਾਲਤ ਵਿਚ ਕਲਮ ਛੋੜ ਹੜਤਾਲ ਕਰਾਂਗੇ, ESMA ਨੂੰ ਹਾਈਕੋਰਟ ਚ ਚੈਲੰਜ ਕੀਤਾ ਜਾਵੇਗਾ : ਪਟਵਾਰ ਯੂਨੀਅਨ
- ਸਾਨੂੰ 167 ਰੁਪਏ ਦਿਹਾੜੀ ਮਿਲਦੀ ਹੈ ਅੰਦੋਲਨਕਾਰੀ ਪਟਵਾਰੀ
ਚੰਡੀਗੜ੍ਹ, 31 ਅਗਸਤ : ਪੰਜਾਬ ਸਰਕਾਰ ਵਲੋਂ ਸੂਬੇ ਦੇ ਅੰਦਰ ESMA ਲਗਾਉਣ ਤੋਂ ਬਾਅਦ ਅੱਜ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਪ੍ਰੈਸ ਕਾਨਫਰੰਸ ਸਰਕਾਰ ਦੇ ਖਿਲਾਫ਼ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਰਕਾਰ ਨੂੰ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ, ਅਸੀਂ ਹਰ ਹਾਲਤ ਵਿਚ ਕਲਮ ਛੋੜ ਹੜਤਾਲ ਕਰਾਂਗੇ। ਉਨ੍ਹਾਂ ਕਿਹਾ ਕਿ, ESMA ਨੂੰ ਹਾਈਕੋਰਟ ਚ ਚੈਲੰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ, ਪਟਵਾਰੀਆਂ ਅਤੇ ਕਾਨੂੰਗੋ ਨੇ 3000 ਹਲਕਿਆਂ ਚ ਅੱਜ ਤੋਂ ਹੀ ਹੜਤਾਲ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ, ਸੂਬਾ ਸਰਕਾਰ ਨੇ 3193 ਹਲਕਿਆਂ ਵਿੱਚ, ਜਿੱਥੇ ਪਟਵਾਰੀ ਭਰਤੀ ਨਹੀਂ ਕੀਤੇ ਗਏ, ਉਨ੍ਹਾਂ ਸਰਕਲਾਂ ਵਿੱਚ ਕਲਮਬੰਦ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ, ਸਰਕਾਰ ਜੇਕਰ ਇਨ੍ਹਾਂ ਸਰਕਲਾਂ ਵਿੱਚ ਨਵੇਂ ਪਟਵਾਰੀਆਂ ਦੀ ਭਰਤੀ ਕਰਦੀ ਹੈ ਅਤੇ ਅਸੀਂ ਇਸ ਫੈਸਲੇ ਦਾ ਸਵਾਗਤ ਕਰਾਂਗੇ। ਪਿਛਲੇ 1.5 ਸਾਲਾਂ ਤੋਂ ਅਸੀਂ ਸਰਕਾਰ ਵੱਲੋਂ ਸਾਡੀਆਂ ਮੰਗਾਂ ਦੇ ਹੱਲ ਦੀ ਉਡੀਕ ਕਰ ਰਹੇ ਹਾਂ। ਰੈਵੀਨਿਊ ਪਟਵਾਰ ਯੂਨੀਅਨ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ, ਮਨਰੇਗਾ ਮਜ਼ਦੂਰਾਂ ਤੋਂ ਵੀ ਘੱਟ ਉਨ੍ਹਾਂ ਨੂੰ ਤਨਖ਼ਾਹ ਮਿਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ, ਸਾਨੂੰ 167 ਰੁਪਏ ਦਿਹਾੜੀ ਮਿਲਦੀ ਹੈ।