ਆਉਂਦੇ ਦਿਨਾ ਵਿਚ ਵੀ ਰਹਿੰਦੀਆਂ ਇਪਟਾ ਦੀਆਂ ਜ਼ਿਲਾ ਇਕਾਈਆਂ ਵੱਲੋਂ ਮਨੀਪੁਰ ਦੀਆਂ ਘਟਨਾਵਾਂ ਖਿਲਾਫ਼ ਪ੍ਰਦਰਸ਼ਨ ਰਹਿਣਗੇ ਜਾਰੀ : ਇੰਦਰਜੀਤ

ਚੰਡੀਗੜ੍ਹ, 6 ਅਗਸਤ : ਪੰਜਾਬ ਵੱਲੋਂ ਆਪਣੀ ਸਮਾਜਿਕ ਅਤੇ ਇਖ਼ਲਾਕੀ ਜ਼ੁੰਮੇਵਾਰੀ ਸਮਝਦਿਆਂ ਮਨੀਪੁਰ ਵਿਚ ਨਿਰੰਤਰ ਵਾਪਰ ਰਹੀਆਂ ਸ਼ਰਮਨਾਕ ਅਤੇ ਅਣ–ਮਨੁੱਖੀ ਘਟਨਾਵਾਂ ਖਿਲਾਫ਼ ਜ਼ਿਲਾ ਪੱਧਰ ’ਤੇ ਹਮਖਿਆਲ ਜੱਥੇਬੰਦੀਆਂ ਨਾਲ ਮਿਲ ਕੇ ਰੋਹ ਤੇ ਰੋਸ ਪ੍ਰਦਰਸ਼ਨ ਕੀਤੇ ਗਏ।ਇਹ ਜਾਣਕਾਰੀ ਦਿੰਦੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਕਿਹਾ ਇਨਾਂ ਰੋਹ ਤੇ ਰੋਸ ਪ੍ਰਦਰਸ਼ਨਾ ਮੌਕੇ ਮਨੀਪੁਰ ਦੇ ਕਾਂਗਪੋਕਪੀ ਜ਼ਿਲੇ ਵਿਚ ਵਹਿਸ਼ੀ ਦਰਿੰਦਿਆਂ ਵੱਲੋਂ ਦੋ ਕਬਾਇਲੀ ਬੱਚੀਆਂ ਨੂੰ ਸ਼ਰੇਆਮ ਨਿਰਵਸਤਰ ਕਰਕੇ ਘੁੰਮਾਉਣ ਦੀ ਘਟਨਾ ਨੂੰ ਸ਼ਰਮਨਾਕ ਅਤੇ ਅਣ–ਮਨੁੱਖੀ ਕਰਾਰ ਦਿੰਦੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਈ ਕਰਕੇ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ।ਉਨਾਂ ਕਿਹਾ ਕਿ ਆਉਂਦੇ ਦਿਨਾ ਵਿਚ ਵੀ ਰਹਿੰਦੀਆਂ ਇਪਟਾ ਦੀਆਂ ਜ਼ਿਲਾ ਇਕਾਈਆਂ ਵੱਲੋਂ ਮਨੀਪੁਰ ਦੀਆਂ ਘਟਨਾਵਾਂ ਖਿਲਾਫ਼ ਪ੍ਰਦਰਸ਼ਨ ਜਾਰੀ ਰਹਿਣਗੇ। ਮੁਹਾਲੀ ਵਿਖੇ ਗੁਰੁਦੂਆਰਾ ਸਾਹਿਬ ਸਿੰਘ ਸ਼ਹੀਦਾਂ, ਸੋਹਾਣਾ ਦੀਆਂ ਟਰੈਫਿਕ ਲਾਇਟਾਂ ’ਤੇ ਨਾਟਕਰਮੀ ਅਤੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਰੰਗਮੰਚ ਅਤੇ ਫਿਲਮੀ ਅਦਾਕਾਰ ਅਤੇ ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਜਨਰਲ ਸਕੱਤਰ ਕਮਲ ਨੈਨ ਸਿੰਘ ਸੇਖੋਂ, ਸਵੈਰਾਜ ਸੰਧੂ, ਅਮਨ ਭੋਗਲ, ਰੰਜੀਵਨ ਸਿੰਘ, ਸਮਾਜ ਸੇਵੀ ਗੁਰਮੇਲ ਸਿੰਘ ਮੋਜੇਵਾਲ, ਗਾਇਕ ਕੁਲਬੀਰ ਸੈਣੀ, ਬਲਦੇਵ ਸਿੰਘ ਸਨੌਰੀ, ਐਡੋਕੇਟ ਗੁਰਬਰਿੰਦਰ ਸਿੰਘ ਔਲਖ, ਊਦੈਰਾਗ ਸਿੰਘ ਅਤੇ ਰਿਆਜ਼ ਆਦਿ।ਡੀ.ਸੀ.ਦਫਤਰ ਕਪੂਰਥਲਾ ਵਿਖੇ ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ, ਇਪਟਾ ਕਪੂਰਥਲਾ ਦੇ ਪ੍ਰਧਾਨ ਡਾ. ਹਰਭਜਨ ਸਿੰਘ ਅਤੇ ਕਸ਼ਮੀਰ ਬਿਜਰੌਰ ਆਦਿ। ਨਵਾਂ ਸ਼ਹਿਰ ਵਿਖੇ ਨਾਟਕਰਮੀ ਦਵਿੰਦਰ ਕੁਮਾਰ, ਦੀਪਕ ਅਤੇ ਕਮਲਾ ਦੇਵੀ, ਸੋਨੂ, ਲੇਖ ਰਾਜ, ਪ੍ਰਦੀਪ, ਰਾਕੇਸ਼, ਗੁਰਿੰਦਰ ਸਿੰਘ, ਊਸ਼ਾ ਰਾਣੀ, ਜਸਪ੍ਰੀਤ, ਜੋਤੀ, ਦਿਨੇਸ਼, ਬਲਬੀਰ ਸਿੰਘ, ਕਮਲ, ਕਰਣ ਅਤੇ ਨੇ ਸਾਥੀਆਂ ਸਮੇਤ ਸ਼ਿਰਕਤ ਕੀਤੀ। ਦੇਸ ਭਗਤ ਹਾਲ ਜਲੰਧਰ ਵਿਖੇ ਇਪਟਾ, ਜਲੰਧਰ ਦੇ ਪ੍ਰਧਾਨ ਨੀਰਜ ਕੌਸ਼ਕ, ਦੇਸ ਭਗਤ ਹਾਲ ਜਲੰਧਰ ਵੱਲੋਂ ਸ੍ਰੀਮਤੀ ਸੁਰਿੰਦਰ ਕੋਚਰ, ਇੰਦਰਜੀਤ ਰੂਪੋਵਾਲੀ, ਸਰਬਜੀਤ ਰੂਪੋਵਾਲੀ, ਸੁਰਿੰਦਰਪਾਲ ਸਿੰਘ, ਵਿਨੋਦ ਕੁਮਾਰ, ਸਚਿਨ ਰਹੇਲਾ, ਪੂਜਾ ਸੰਧੂ, ਬਲਰਾਜ ਨਿਖਿਲ, ਸੰਦਲ, ਜੋਗਾ ਸ਼ਾਹਕੋਟੀਆ, ਪ੍ਰਿਤਪਾਲ ਸਿੰਘ ਦੇ ਹੋਰਨਾਂ ਦੀ ਹਾਜ਼ਰੀ ਵਿਚ ਪੂਨਮ ਕਾਲੀਆ, ਸੋਨੀਕਾ ਚੌਹਾਨ, ਅਸ਼ੋਕ ਕਲਿਆਣ, ਰਾਜੇਸ਼ ਕੁਮਾਰ ਤੇ ਅਰੂਸ਼ੀ ਘਈ ਨੇ ਮੋਨਾਲੋਗ ਰਾਹੀਂ ਔਰਤਾਂ ਦੀ ਦੁਰਦਸ਼ਾ ਪੇਸ਼ ਕੀਤਾ।ਹੁਸ਼ੀਆਰਪੁਰ ਵਿਖੇ ਇਪਟਾ ਕਾਰਕੁਨ ਰੰਗਮੰਚ ਅਤੇ ਫਿਲਮ ਅਭਿਨੇਤਾ ਅਸ਼ੋਕ ਪੁਰੀ ਦੀ ਨਿਰਦੇਸ਼ਨਾ ਹੇਠ ਮਨੀਪੁਰ ਵਿਖੇ ਔਰਤਾਂ ਦੀ ਹੋ ਰਹੀ ਤੌਹੀਨ ਬਾਰੇ ਨੁਕੜ ਨਾਟਕ ‘ਕੈਸੀ ਪਰੈਡ, ਸ਼ੇਮ ਸ਼ੇਮ’ ਦਾ ਪ੍ਰਦਰਸ਼ਨ ਕੀਤਾ।