- ਅਕਾਲੀ ਬਹਾਨਾ ਬਣਾ ਰਹੇ ਹਨ, ਜੇ ਆਈ ਵੀ ਤਾਂ ਆਉਣ ਨਹੀਂ ਦਿਆਂਗੇ
ਚੰਡੀਗੜ੍ਹ, 14 ਅਕਤੂਬਰ : SYL ਵਿਵਾਦ ਤੇ ਹੁਣ ਨਵੀਂ ਅਪਡੇਟ ਸਾਹਮਣੇ ਆਈ ਹੈ। ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਐਲਾਨ ਕਰਦਿਆਂ ਕਿਹਾ ਕਿ, ਪੰਜਾਬ ਚ SYL ਲਈ ਕੇਂਦਰੀ ਸਰਵੇ ਟੀਮ ਨੂੰ ਨਹੀਂ ਆਉਣ ਦਿਆਂਗੇ। ਉਨ੍ਹਾਂ ਕਿਹਾ ਕਿ, ਅਕਾਲੀ ਬਹਾਨਾ ਬਣਾ ਰਹੇ ਹਨ, ਜੇ ਆਈ ਵੀ ਤਾਂ ਆਉਣ ਨਹੀਂ ਦਿਆਂਗੇ। ਇਸ ਉਪਰੰਤ ਪੰਜਾਬ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ ਹਨ। ਇਸ ਵਿਚ 481 ਵੈਟਨਰੀ ਫ਼ਾਰਮਾਸਿਸਟ ਨੂੰ ਇਕ ਸਾਲ ਦੀ ਐਕਸਟੈਂਨਸ਼ਨ ਦਿੱਤੀ ਗਈ, 106 ਨਵੇਂ ਕਲਰਕਾਂ ਦੀ ਸਿਵਲ ਸਕਤਰੇਤ ਵਿਚ ਭਰਤੀ ਹੋਵੇਗੀ, ਸਟੇਸ਼ਨਰੀ ਵਿਭਾਗ ਵਿਚ 440 ਅਸਾਮੀਆਂ ਭਰੀਆਂ ਜਾਣਗੀਆਂ। ਮੋਹਾਲੀ, ਕਪੂਰਥਲਾ, ਹੁਸ਼ਿਆਰਪੁਰ, ਮੇਲਰਕੋਟਲ, ਸੰਗਰੂਰ ਵਿਚ 5 ਨਵੇਂ ਮੈਡੀਕਲ ਕਾਲਜ ਬਣਾਏ ਜਾਣਗੇ, ਇਸ ਸੰਬੰਧੀ ਕੇਂਦਰੀ ਏਜੰਸੀਆ ਜਿੰਨਾ ਨੇ Amis ਬਣਾਇਆ ਉਹਨਾਂ ਨੂੰ ਜ਼ੁੰਮੇਵਾਰੀ ਦਿੱਤੀ ਗਈ ਹੈ। ਅਮਨ ਅਰੋੜਾ ਨੇ ਕਿਹਾ ਕਿ ਗਵਰਨਰ ਦੀ ਚਿੱਠੀ ਸੰਬੰਧੀ ਕੋਈ ਗੱਲ-ਬਾਤ ਨਹੀਂ ਹੋਈ, ਪਰ ਵਿਧਾਨ ਸਭਾ ਦਾ ਸ਼ੈਸ਼ਨ ਬਹੁਤ ਖਾਸ ਹੈ ਇਸ ਵਿੱਚ ਲੋਕਾਂ ਦੀ ਭਲਾਈ ਲਈ ਬਿੱਲ ਲੈ ਕਿ ਆਉਣਗੇ। ਗਵਰਨਰ ਸਾਹਿਬ ਵੱਲੋਂ ਕੋਈ ਵੀ ਅਜਿਹਾ ਪੱਤਰ ਨਹੀਂ ਮਿਲੀਆਂ ਜਿਸ ਵਿੱਚ ਹੋਵੇ ਕਿ ਉਹਨਾਂ ਬਿੱਲ ਪਾਸ ਨਹੀਂ ਕੀਤੇ। ਅਮਨ ਅਰੋੜਾ ਨੇ ਕਿਹਾ ਕਿ ਜਿੰਨਾ ਸੂਬਿਆਂ ਵਿੱਚ BJP ਦਿਆ ਸਰਕਾਰਾਂ ਨਹੀਂ ਹਨ ਉੱਥੇ ਕੇਂਦਰ ਸਰਕਾਰ ਨੇ ਅਜਿਹੇ ਗਵਰਨਰ ਲਗਾਏ ਹਨ ਜੋ ਕੰਮ ਨਹੀਂ ਕਰਨ ਦਿੰਦੇ। ਮੁੱਖ ਮੰਤਰੀ ਵੱਲੋਂ 1 ਨਵੰਬਰ ਨੂੰ ਬੁਲਾਈ ਗਈ ਡਿਬੇਟ ਬਾਰੇ ਅਰੋੜਾ ਨੇ ਕਿਹਾ ਕਿ ਇੱਥੇ ਸਾਰੀ ਪਾਰਟੀਆਂ ਨੂ ਸੱਦਾ ਦਿੱਤਾ ਗਿਆ ਹੈ ਅਤੇ ਵਿਦੇਸ਼ ਵਿੱਚ ਵੀ ਲੋਕਾਂ ਇਸ ਪ੍ਰਤੀ ਰੁਝਾਨ ਹੈ ਪਰ ਵਿਰੋਧੀ ਪਾਰਟੀਆਂ ਇਸ ਤੋਂ ਭੱਜ ਰਹੇ ਹਨ, ਪੰਜਾਬ ਦੇ ਪਾਣੀਆਂ ਨੂ ਬਰਬਾਦ ਕਰਨ ਵਿੱਚ ਇਹ ਨੇ ਵੀ ਰੋਲ ਨਿਭਾਇਆ ਹੈ। 10 ਕੈਦੀਆਂ ਦੀ ਰਿਹਾਈ ਲਈ ਤਜ਼ਵੀਜ਼ ਆਈ ਸੀ ਜਿੰਨਾ ਵਿੱਚੋਂ 5 ਕੈਦੀਆਂ ਨੂੰ ਛੱਡਣਾ ਦਾ ਫੈਸਲਾ ਕੀਤਾ ਗਿਆ ਹੈ।