news

Jagga Chopra

Articles by this Author

ਕ੍ਰਿਟੀਕਲ ਕੇਅਰ ਵੱਲ ਹੁਣ ਵਿਸ਼ੇਸ਼ ਧਿਆਨ ਦੇਣ ਦੀ ਲੋੜ : ਡਾ. ਬਲਬੀਰ ਸਿੰਘ
  • ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਆਈ.ਐਸ.ਸੀ.ਸੀ.ਐਮ ਵੱਲੋਂ ਕਰਵਾਈ ਕਾਨਫ਼ਰੰਸ ਦਾ ਉਦਘਾਟਨ
  • ਸਿਹਤ ਸੇਵਾਵਾਂ ਨਾਲ ਸਬੰਧਤ ਅਮਲੇ ਨੂੰ ਆਪਣੀਆਂ ਕਲੀਨੀਕਲ ਸਕਿੱਲਜ਼ ਨਵੀਂਆਂ ਜ਼ਰੂਰਤ ਅਨੁਸਾਰ ਨਿਖਾਰਨ ਦਾ ਸੱਦਾ

ਪਟਿਆਲਾ, 3 ਨਵੰਬਰ 2024 : ਇੰਡੀਅਨ ਸੁਸਾਇਟੀ ਆਫ਼ ਕ੍ਰਿਟੀਕਲ ਕੇਅਰ ਮੈਡੀਸਨ ਦੀ ਪਟਿਆਲਾ ਇਕਾਈ ਵੱਲੋਂ ’ਕ੍ਰਿਟੀਕਲ ਕੇਅਰ: ਰੀਚਿੰਗ ਆਊਟ ਟੂ ਮਾਸਿਸ’ ਵਿਸ਼ੇ

ਬਾਬਾ ਬਿਧੀ ਚੰਦ ਸੰਪਰਦਾ ਵਲੋਂ ਕਰਵਾਏ ਗਏ ਗੁਰਮਤਿ ਸਮਾਗਮ ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਸ਼ਮੂਲੀਅਤ
  • ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਮੈਂਬਰ ਸਾਹਿਬਾਨ ਨੂੰ ਕੀਤਾ ਸਨਮਾਨਿਤ

ਜੈਤੋ, 3 ਨਵੰਬਰ 2024 : ਬਾਬਾ ਬਿਧੀ ਚੰਦ ਸੰਪਰਦਾ ਵਲੋਂ ਬੰਦੀ ਛੋੜ ਦਿਵਸ ਦੇ ਸੰਬੰਧ ‘ਚ ਡੇਰਾ ਛਬੀਲ ਬਾਬਾ ਸਵਾਇਆ ਸਿੰਘ ਛਾਉਣੀ ਦਲ ਬਾਬਾ ਬਿਧੀ ਚੰਦ ਜੀ ਚਾਟੀਵਿੰਡ ਚੌਕ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ

ਓਲੰਪਿਕਸ ਚਾਰਟਰ ਵਾਲੀਆਂ ਮਾਝੇ ਦੀਆਂ ਸੁਪ੍ਰਸਿੱਧ ਕਮਲਜੀਤ ਖੇਡਾਂ ਦਾ ਐਲਾਨ
  • ਚਾਰ ਰੋਜ਼ਾ 31ਵੀਆਂ ਕਮਲਜੀਤ ਖੇਡਾਂ ਕੋਟਲਾ ਸ਼ਾਹੀਆ ਵਿਖੇ 28 ਨਵੰਬਰ ਤੋਂ ਸ਼ੁਰੂ ਹੋਣਗੀਆਂ
  • 10 ਖੇਡਾਂ ਅਤੇ 50 ਅਥਲੈਟਿਕਸ ਟਰੈਕ ਐਂਡ ਫੀਲਡ ਦੇ ਮੁਕਾਬਲੇ ਹੋਣਗੇ
  • ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹੋਣਗੇ ਖੇਡਾਂ ਦੇ ਮੁੱਖ ਪ੍ਰਬੰਧਕ

ਬਟਾਲਾ, 3 ਨਵੰਬਰ 2024 : ਓਲੰਪਿਕਸ ਚਾਰਟਰ ਵਾਲੀਆਂ ਮਾਝੇ ਦੀਆਂ ਸੁਪ੍ਰਸਿੱਧ 31ਵੀਆਂ ਕਮਲਜੀਤ ਖੇਡਾਂ ਦਾ ਐਲਾਨ ਕਰ ਦਿੱਤਾ ਗਿਆ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਣ ਦਾ ਮਾਮਲਾ, ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈ

ਚੰਡੀਗੜ੍ਹ, 3 ਨਵੰਬਰ 2024 : 4 ਨਵੰਬਰ ਨੂੰ ਸੁਪਰੀਮ ਕੋਰਟ 1995 ’ਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ’ਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਵਾਲੀ ਪਟੀਸ਼ਨ ’ਤੇ ਫੈਸਲਾ ਲੈਣ ’ਚ ਬੇਹੱਦ ਦੇਰੀ ਦਾ ਹਵਾਲਾ ਦਿੰਦੇ ਹੋਏ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗਾ। ਪੰਜਾਬ ਪੁਲਿਸ ਦੇ ਸਾਬਕਾ

ਗਾਜ਼ਾ 'ਤੇ ਇਜ਼ਰਾਇਲੀ ਹਮਲਿਆਂ ’ਚ 42 ਫਲਸਤੀਨੀਆਂ ਦੀ ਮੌਤ, 150 ਜ਼ਖ਼ਮੀ

ਯਰੂਸ਼ਲਮ, 3 ਨਵੰਬਰ 2024 : ਗਾਜ਼ਾ 'ਚ ਲੁਕੇ ਹਮਾਸ ਦੇ ਅੱਤਵਾਦੀਆਂ ਖ਼ਿਲਾਫ਼ ਇਜ਼ਰਾਇਲੀ ਕਾਰਵਾਈ ਜਾਰੀ ਹੈ। ਗਾਜ਼ਾ ਪੱਟੀ ਵਿਚ ਨੁਸੀਰਤ ਸ਼ਰਨਾਰਥੀ ਕੈਂਪ 'ਤੇ ਇਜ਼ਰਾਈਲੀ ਹਵਾਈ ਬੰਬਾਰੀ ਵਿਚ ਘੱਟੋ ਘੱਟ 42 ਫਲਸਤੀਨੀ ਮਾਰੇ ਗਏ ਅਤੇ 150 ਤੋਂ ਵੱਧ ਜ਼ਖ਼ਮੀ ਹੋ ਗਏ। ਫਲਸਤੀਨੀ ਸੁਰੱਖਿਆ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਜ਼ਰਾਈਲੀ ਬਲ ਸ਼ੁੱਕਰਵਾਰ ਸਵੇਰ ਤੋਂ ਹੀ ਨੁਸੀਰਤ

ਅਫ਼ਗਾਨਿਸਤਾਨ 'ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਸੱਤ ਯਾਤਰੀਆਂ ਦੀ ਮੌਤ, ਚਾਰ ਜ਼ਖ਼ਮੀ  

ਕਾਬੁਲ, 3 ਨਵੰਬਰ 2024 : ਅਫ਼ਗਾਨਿਸਤਾਨ ਦੇ ਬਦਖ਼ਸ਼ਾਨ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ ਸੱਤ ਯਾਤਰੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਇਹ ਘਾਤਕ ਸੜਕ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਵਾਪਰਿਆ ਜਦੋਂ ਇੱਕ ਵਾਹਨ ਇਸ ਸੂਬੇ ਦੇ ਖਵਾਹਨ ਜ਼ਿਲ੍ਹੇ ਵਿੱਚ ਅਮੂ ਨਦੀ ਵਿੱਚ ਡਿੱਗ ਗਿਆ, ਜਿਸ ਨਾਲ ਸੱਤ ਲੋਕਾਂ ਦੀ ਮੌਤ

ਰਾਜਪਾਲ ਤੁਰੰਤ ਮੁੱਖ ਮੰਤਰੀ ਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਕੇਜਰੀਵਾਲ ਵੱਲੋਂ ਦਿੱਲੀ ਵਿਚ ਮੀਟਿੰਗਾਂ ਲਈ ਤਲਬ ਕਰਨ ਤੋਂ ਰੋਕਣ : ਮਜੀਠੀਆ 
  • ਬਿਕਰਮ ਸਿੰਘ ਮਜੀਠੀਆ ਨੇ ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਮੀਟਿੰਗਾਂ ਸੰਵਿਧਾਨਕ ਨਿਯਮਾਂ ਦੀ ਉਲੰਘਣਾ ਹਨ

ਚੰਡੀਗੜ੍ਹ, 2 ਨਵੰਬਰ 2024 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੰਵਿਧਾਨਕ ਨਿਯਮਾਂ ਨੂੰ ਛਿੱਕੇ ਟੰਗ ਕੇ ਪੰਜਾਬ

ਰਾਏਕੋਟ ‘ਚ ਘਰੇਲੂ ਝਗੜੇ ਕਾਰਨ ਦੋਸਤਾਂ ਨੇ ਦੋਸਤ ਦਾ ਕੀਤਾ ਕਤਲ, ਪੁਲਿਸ ਵੱਲੋਂ ਮਾਮਲਾ ਦਰਜ

ਰਾਏਕੋਟ, 02 ਨਵੰਬਰ (ਰਘਵੀਰ ਸਿੰਘ ਜੱਗਾ) : ਸਥਾਨਕ ਸ਼ਹਿਰ ਦੇ ਇਤਿਹਾਸਿਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਨਜ਼ਦੀਕ ਘਰੇਲੂ ਮਸਲੇ ਦੇ ਚੱਲਦਿਆਂ ਕੁੱਝ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਗੋਲੀਮਾਰ ਕੇ ਕਤਲ ਕਰ ਦੇਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਅਮਨਾ ਵਜੋਂ ਹੋਈ ਹੈ, ਜੋ ਜਿਲ੍ਹਾ ਬਰਨਾਲਾ ਦੀ ਤਹਿਸੀਲ ਮਹਿਲਕਲਾਂ ਦੇ ਪਿੰਡ ਪੰਡੋਰੀ ਦਾ ਵਸਨੀਕ ਸੀ। ਇਸ ਮਾਮਲੇ

ਪੰਜਾਬ-ਹਰਿਆਣਾ 'ਚ ਘਟੇ ਪਰਾਲੀ ਨੂੰ ਅੱਗ ਲਾਉਣ ਵਾਲੇ ਮਾਮਲੇ, ਸੈਟੇਲਾਈਟ ਰਾਹੀਂ ਨਾਸਾ ਨੇ ਜਾਰੀ ਕੀਤਾ ਡਾਟਾ

ਚੰਡੀਗੜ੍ਹ, 2 ਨਵੰਬਰ 2024 : ਪੰਜਾਬ ਅਤੇ ਹਰਿਆਣਾ ਵਿੱਚ ਘੱਟੋ-ਘੱਟ ਅਕਤੂਬਰ ਮਹੀਨੇ ਵਿੱਚ ਪਰਾਲੀ ਸਾੜਨ ਬਾਰੇ ਆਖ਼ਰਕਾਰ ਕੁਝ ਚੰਗੀ ਖ਼ਬਰ ਹੈ। ਨਾਸਾ ਸੈਟੇਲਾਈਟ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਮਹੀਨੇ ਪੰਜਾਬ ’ਚ ਅੱਗ ਲੱਗਣ ਦੀ ਗਿਣਤੀ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਰਿਕਾਰਡ ਕੀਤੀ ਗਈ। ਗਿਣਤੀ ਦਾ ਇੱਕ ਤਿਹਾਈ ਸੀ ਅਤੇ ਅਕਤੂਬਰ 2022 ਵਿਚ ਦਰਜ ਕੀਤੀ ਗਈ

ਸਤਬੀਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨਾਲ ਓਐਸਡੀ ਵਜੋਂ ਨਿਭਾਉਣਗੇ ਸੇਵਾਵਾਂ

ਅੰਮ੍ਰਿਤਸਰ, 2 ਨਵੰਬਰ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਆਨਰੇਰੀ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨਾਲ ਓਐਸਡੀ ਵਜੋਂ ਸ. ਸਤਬੀਰ ਸਿੰਘ ਧਾਮੀ ਸੇਵਾਵਾਂ ਨਿਭਾਉਣਗੇ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਵਜੋਂ ਸੇਵਾ ਮੁਕਤ ਹੋਏ ਸ. ਸਤਬੀਰ ਸਿੰਘ ਧਾਮੀ ਇਸ ਤੋਂ ਪਹਿਲਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਓਐਸਡੀ ਵਜੋਂ ਸੇਵਾ ਨਿਭਾ ਰਹੇ ਸਨ। ਅੱਜ