ਅਹਿਮਦਾਬਾਦ, 02 ਫਰਵਰੀ : ਟੀਮ ਇੰਡੀਆ ਨੇ ਤੀਜੇ ਟੀ-20 ਮੈਚ ਵਿਚ ਨਿਊਜ਼ੀਲੈਂਡ ਨੂੰ 168 ਦੌੜਾਂ ਤੋਂ ਹਰਾ ਕੇ ਸੀਰੀਜ 2-1 ਨਾਲ ਆਪਣੇ ਨਾਂ ਕਰ ਲਈ। ਅਹਿਮਦਾਬਾਦ ਵਿਚ ਹੋਏ ਸੀਰੀਜ ਦੇ ਆਖਰੀ ਮੁਕਾਬਲੇ ਵਿਚ ਭਾਰਤ ਨੇ ਸ਼ੁਭਮਨ ਗਿੱਲ ਦੇ ਇਸ ਫਾਰਮੇਸ ਵਿਚ ਪਹਿਲੇ ਸੈਂਕੜੇ ਦੀ ਬਦੌਲਤ 20 ਓਵਰਾਂ ਵਿਚ 4 ਵਿਕਟਾਂ ਗੁਆ ਕੇ 234 ਦੌੜਾਂ ਬਣਾਈਆਂ। ਜਵਾਬ ਵਿਚ ਕੀਵੀ ਟੀਮ 12.1 ਓਵਰ ਵਿਚ 66 ਦੌਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ। ਹਾਰਤਿਕ ਪਾਂਡਯਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਇਹ ਟੀ-20 ਕ੍ਰਿਕਟ ਵਿਚ ਦੌੜਾਂ ਦੇ ਲਿਹਾਜ਼ ਨਾਲ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਤੇ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਹਾਰ ਹੈ। ਭਾਰਤ ਦਾ ਪਿਛਲਾ ਰਿਕਾਰਡ 143 ਦੌੜਾਂ ਤੋਂ ਜਿੱਤ ਦਾ ਸੀ। ਟੀਮ ਇੰਡੀਆ ਨੇ 2018 ਵਿਚ ਆਇਰਲੈਂਡ ਨੂੰ 143 ਦੌੜਾਂ ਤੋਂ ਜਿੱਤ ਦਾ ਸੀ। ਟੀਮ ਇੰਡੀਆ ਨੇ 2018 ਵਿਚ ਆਇਰਲੈਂਡ ਨੂੰ 143 ਦੌੜਾਂ ਤੋਂ ਹਰਾਇਆ। ਨਿਊਜ਼ੀਲੈਂਡ ਦੀ ਟੀਮ ਇਸ ਤੋਂ ਪਹਿਲਾਂ ਪਾਕਿਸਤਾਨ ਖਿਲਾਫ 2010 ਵਿਚ 103 ਦੌੜਾਂ ਤੋਂ ਹਾਰੀ ਸੀ। ਭਾਰਤ ਨੇ ਟੀ-20 ਇੰਟਰਨੈਸ਼ਨਲ ਵਿਚ ਕਿਸੇ ਟੈਸਟ ਟੀਮ ਦੀ ਦੂਜੀ ਸਭ ਤੋਂ ਵੱਡੀ ਜਿੱਤ ਦਾਰਿਕਾਰਡ ਬਣਾਇਆ। ਪਹਿਲੇ ਸਥਾਨ ‘ਤੇ ਸ਼੍ਰੀਲੰਕਾ ਦੀ ਟੀਮ ਹੈ। ਸ਼੍ਰੀਲੰਕਾ ਨੇ 2007 ਵਿਚ ਕੀਨਿਆ ਨੂੰ 172 ਦੌੜਾਂ ਨਾਲ ਹਰਾਇਆ ਸੀ। ਜੇਕਰ ਟੈਸਟ ਨਾ ਖੇਡਣਵਾਲੀਆਂ ਟੀਮਾਂ ਦੇ ਰਿਕਾਰਡ ਵੀ ਸ਼ਾਮਲ ਕਰੀਏ ਤਾਂ ਟੀ-20 ਇੰਟਰਨੈਸ਼ਨਲ ਵਿਚ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਚੈੱਕ ਰਿਪਬਲਿਕ ਦੇ ਨਾਂ ਹੈ। ਚੈੱਕ ਟੀਮ ਨੇ 2019 ਵਿਚ ਤੁਰਕੀਏ ਨੂੰ 257 ਦੌੜਾਂ ਤੋਂ ਹਰਾਇਆ ਸੀ। ਸ਼ੁਭਮਨ ਗਿੱਲ ਨੇ ਟੀ-20 ਇੰਟਰਨੈਸ਼ਨਲ ਵਿਚ ਭਾਰਤ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਵਿਰਾਟ ਕੋਹਲੀ ਦਾ ਰਿਕਾਰਡ ਤੋੜਿਆ। ਵਿਰਾਟ ਨੇ ਪਿਛਲੇ ਸਾਲ ਅਫਗਾਨਿਸਤਾਨ ਖਿਲਾਫ 122 ਦੌੜਾਂ ਦੀ ਪਾਰੀ ਖੇਡੀ ਸੀ।