ਚੰਡੀਗੜ੍ਹ, 22 ਫਰਵਰੀ : ਪੰਜਾਬ ਨੂੰ ਨਸ਼ਿਆ ਤੋਂ ਮੁਕਤ ਕਰਨ ਲਈ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਕੌਂਸਲ ਦੇ ਡਾਇਰੈਕਟਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪ੍ਰਧਾਨ ਜਸਬੀਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਪੰਜ ਰੋਜ਼ਾ ਸਿੱਖ ਕੇਸਾਧਾਰੀ ਹਾਕੀ ਗੋਲਡ ਕੱਪ ਦਾ ਅੱਜ ਪੰਜਵਾਂ ਅਤੇ ਆਖਰੀ ਦਿਨ ਸੀ। ਇਸ ਗਿਆਨੀ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਫਤਹਿਗੜ੍ਹ ਸਾਹਿਬ ਨੇ ਅਰਦਾਸ ਉਪਰੰਤ ਭਾਸ਼ਣ ਦਿੱਤਾ। ਉਹਨਾਂ ਨੇ ਆਪਣੇ ਸ਼ਬਦਾਂ ਰਾਹੀਂ ਅੱਜ ਦੇ ਫਾਈਨਲ ਮੈਚ ਦੀ ਸ਼ੁਰੂਆਤ ਕੀਤੀ। ਅੱਜ ਦੇ ਮੈਚ ਵਿਚ 42 ਸੈਕਟਰ ਚੰਡੀਗੜ੍ਹ ਹਾਕੀ ਅਕੈਡਮੀ ਦੀ ਟੀਮ ਮਿਸਲ ਡੱਲੇਵਾਲੀਆ ਪਹਿਲੇ ਸਥਾਨ ’ਤੇ ਜੇਤੂ ਰਹੀ। ਦੂਜੇ ਸਥਾਨ ’ਤੇ ਸ਼ਾਹਬਾਦ ਮਾਰਕੰਡਾ ਦੀ ਮਿਸਲ ਫੂਲਕੀਆ ਟੀਮ ਅਤੇ ਤੀਜੇ ਸਥਾਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਸਲ ਨਿਸ਼ਾਨਾਵਾਲੀਆ ਰਹੀ। ਇਸ ਟੂਰਨਾਮੈਂਟ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਐਕਟਿੰਗ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ, ਕੰਵਰਚੜ੍ਹਤ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸੁਖਮਿੰਦਰ ਸਿੰਘ ਡਾਇਰੈਕਟੋਰੇਟ ਆਫ ਐਜੂਕੇਸ਼ਨ SGPC, ਰਜਿੰਦਰ ਸਿੰਘ ਟੌਹੜਾ ਮੈਨੇਜਰ ਅੰਬ ਸਾਹਿਬ ਮੁਹਾਲੀ, ਬਰਜਿੰਦਰ ਸਿੰਘ ਹੁਸੈਨਪੁਰ ਚੈਅਰਮੈਨ ਨਰੋਆ ਪੰਜਾਬ, ਬੀਬੀ ਮਨਦੀਪ ਕੌਰ ਸੰਧੂ ਆਗੂ ਫੈਡਰੇਸ਼ਨ, ਰਾਗੀ ਅਮਨਦੀਪ ਕੌਰ ਮਜੀਠਾ, ਡਾ. ਜਸਵਿੰਦਰ ਕੌਰ ਸੋਹਲ ਆਰ ਐਸ ਬਿਲਡਰਜ ਰਕੇਸ਼ ਕੁਮਾਰ ਰੌਕੀ, ਇੰਜੀਨੀਅਰ ਸਰਬਜੀਤ ਸਿੰਘ ਸੋਹਲ, ਐਡਵੋਕੇਟ ਨਵਕਿਰਨ ਸਿੰਘ, ਐਡਵੋਕੇਟ ਤੇਜਿੰਦਰ ਸਿੰਘ ਸੂਦਨ ਪੰਜਾਬ ਪ੍ਰਧਾਨ ਹਿਊਮਨ ਰਾਈਟਸ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬੀਬੀ ਹਰਲੀਨ ਕੌਰ ਜਰਨਲ ਸਕੱਤਰ, ਬਾਬਾ ਸੁਖਦੇਵ ਸਿੰਘ ਜੀ ਬੁਲਾਰਾ ਦਮਦਮੀ ਟਕਸਾਲ, ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਣ, ਕਰਨਲ ਬੱਗਾ ਤੇ ਪ੍ਰਿੰਸੀਪਲ, ਰਿਪਨਜੋਤ ਕੌਰ ਬੱਗਾ ਜਥੇਦਾਰ ਗੁਰਚਰਨ ਸਿੰਘ ਕਿਸਾਨ ਆਗੂ, ਗੁਰਮੁਖ ਸਿੰਘ ਸੰਧੂ, ਡਾ. ਕਾਰਜ ਸਿੰਘ, ਗੁਰਮੀਤ ਸਿੰਘ ਵਾਲੀਆ ਵਿਸ਼ੇਸ਼ ਤੌਰ ’ਤੇ ਪਹੁੰਚੇ।