ਨਵੀਂ ਦਿੱਲੀ, 25 ਸਤੰਬਰ : 19ਵੀਆਂ ਏਸ਼ੀਅਨ ਖੇਡਾਂ ਦਾ ਦੂਜਾ ਦਿਨ ਭਾਰਤ ਲਈ ਇੱਕ ਵੱਡੀ ਖੁਸ਼ੀ ਲੈ ਕੇ ਆਇਆ ਹੈ। ਚੀਨ ਦੇ ਹਾਂਗਜ਼ੂ ਵਿੱਚ ਅੱਜ ਸੋਮਵਾਰ ਨੂੰ ਪੁਰਸ਼ ਟੀਮ ਨੇ 10 ਮੀਟਰ ਏਅਰ ਰਾਈਫਲ ਵਿੱਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ ਹੈ। ਭਾਰਤੀ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ, ਦਿਵਿਆਂਸ਼ ਸਿੰਘ ਅਤੇ ਰੁਦਰਾਕਸ਼ ਪਾਟਿਲ ਨੇ ਸਵੇਰੇ 1893.7 ਦਾ ਸਕੋਰ ਬਣਾ ਕੇ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ। ਜਦਕਿ ਕੋਰੀਆ ਗਣਰਾਜ ਦੂਜੇ ਅਤੇ ਚੀਨ ਤੀਜੇ ਸਥਾਨ ‘ਤੇ ਰਿਹਾ। ਇਸ ਦੇ ਨਾਲ ਹੀ ਭਾਰਤ ਨੇ ਰੋਇੰਗ ਵਿੱਚ ਮੈਂਨਸ ਪੇਅਰ-4 ਅਤੇ ਪੁਰਸ਼ਾਂ ਦੇ ਕਵਾਡਰਪਲ ਸਕਲਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਦੇ ਹੁਣ ਖੇਡਾਂ ਵਿੱਚ 8 ਤਗਮੇ ਹੋ ਗਏ ਹਨ।