ਬਰਨਾਲਾ, 22 ਫਰਵਰੀ (ਗੁਰਸੇਵਕ ਸਿੰਘ ਸਹੋਤਾ) : 11 ਮਾਰਚ 2023 ਤੋਂ ਸੁਰੂ ਹੋ ਰਹੇ ਜਿਲ੍ਹਾ ਪੱਧਰੀ ਟੂਰਨਾਮੈਂਟ ਲਈ ਜ੍ਹਿਲਾ ਕ੍ਰਿਕਟ ਐਸੋੀਏਸ਼ਨ ਬਰਨਾਲਾ ਵੱਲੋਂ ਅੰਡਰ-16, 19, 25 ਤੇ ਸੀਨੀਅਰ (ਲੜਕਿਆਂ) ਅਤੇ ਅੰਡਰ-15, 19 ਸੀਨੀਅਰ (ਲ਼ੜਕੀਆਂ) ਦੇ ਚੋਣ ਟਰਾਇਲ ਮਿਤੀ 26-02-2023 ਦਿਨ ਐਤਵਾਰ ਨੂੰ ਟਰਾਈਡੈਂਟ ਕੰਪਲੈਕਸ ਬਰਨਾਲਾ ਦੇ ਮੈਦਾਨ ਵਿੱਚ ਸਵੇਰੇ 09 ਵਜੇ ਤੋਂ ਲਏ ਜਾਣਗੇ। ਜਿਸ ਵਿੱਚ ਜਿਲ੍ਹਾ ਬਰਨਾਲਾ ਦਾ ਕੋਈ ਵੀ ਖਿਡਾਰੀ ਭਾਗ ਲੈ ਸਕਦਾ ਹੈ। ਜਿਲ੍ਹਾ ਕ੍ਰਿਕਟ ਐਸੋਸਇੇਸਨ ਬਰਨਾਲਾ ਦੇ ਸੈਕਟਰੀ ਸ੍ਰੀ ਰੁਪਿੰਦਰ ਗੁਪਤਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੁਣੇ ਗਏ ਖਿਡਾਰੀਆ ਦੀ ਕੋਚਿੰਗ ਦੀ ਵਿਵਸ਼ਥਾ ਫਰੀ ਕੀਤੀ ਜਾਵੇਗੀ। ਟਰਾਇਲ ਲਈ ਖਿਡਾਰੀ ਸਫੈਦ ਕ੍ਰਿਕਟ ਕਿੱਟ ਵਿੱਚ ਆਉਣ। ਖਿਡਾਰੀ ਆਪਣੀ ਪਾਸਪੋਰਟ ਸਾਈਜ ਫੋਟੋ, ਜਨਮ ਸਰਟੀਫਿਕੇਟ (ਕੰਪਿਊਟਰਾਜਿਡ), ਰਿਹਾਇਸ ਸਬੂਤ ਅਤੇ ਮਾਤਾ-ਪਿਤਾ ਦੇ ਆਧਾਰ ਕਾਰਡ ਦੀ ਫੋਟੋ ਕਾਪੀ ਨਾਲ ਲੈ ਕੇ ਆਉਣ। ਟਰਾਇਲ ਦੀ ਕੋਈ ਵੀ ਫੀਸ ਨਹੀ ਲਈ ਜਾਵੇਗੀ। ਅੰਡਰ-16 ਲੜਕਿਆਂ ਦੀ ਜਨਮ ਮਿਤੀ 01.09.2007 ਤੋਂ 31.08.2009 ਵਿਚਕਾਰ, ਅੰਡਰ-19 ਲੜਕਿਆਂ ਦੀ ਜਨਮ ਮਿਤੀ 01.09.2004 ਤੋਂ ਬਾਅਦ, ਅੰਡਰ-25 ਲੜਕਿਆਂ ਦੀ ਜਨਮ ਮਿਤੀ 01.09.1998 ਤੋਂ ਬਾਅਦ ਹੋਣੀ ਚਾਹੀਦੀ ਹੈ ਅਤੇ ਅੰਡਰ- 15 ਲੜਕੀਆਂ ਦੀ ਜਨਮ ਮਿਤੀ 01.09.2008 - 31.08.2010 ਵਿਚਕਾਰ, ਅੰਡਰ-19 ਲੜਕੀਆਂ ਦੀ ਜਨਮ ਮਿਤੀ 01.04.2004 ਤੋਂ ਬਾਅਦ ਹੋਣੀ ਚਾਹੀਦੀ ਹੈ।