ਰੂਪਨਗਰ, 3 ਫ਼ਰਵਰੀ : ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ-ਚੱਕਲਾ ਵਲੋਂ ਸਲਾਨਾ ਦੋ ਦਿਨਾਂ ਖੇਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਫਾਈਨਲ ਕਬੱਡੀ ਮੈਚ ਵਿੱਚ ਸਿਰਹਾਲਾ ਰਣੂਆ ਦੀ ਟੀਮ ਨੇ ਢਾਈ ਲੱਖ ਦੀ ਇਨਾਮ ਰਾਸ਼ੀ ਜਿੱਤੀ ਅਤੇ ਦੂਜੇ ਨੰਬਰ ਤੇ ਡੀਏਵੀ ਜਲੰਧਰ ਦੀ ਟੀਮ ਨੇ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ। ਬੈਸਟ ਰੇਡਰ ਅੰਬਾ ਸੁਰ ਸਿੰਘ ਵਾਲਾ ਨੂੰ 1,26000 ਰੁਪਏ ਇਨਾਮ ਰਾਸ਼ੀ, ਬੈਸਟ ਜਾਫੀ ਬੂਟਾ ਅੰਨ ਦਾਣਾ ਨੂੰ ਵੀ 1,26000 ਰੁਪਏ ਇਨਾਮ ਰਾਸ਼ੀ ਦਿੱਤੀ ਗਈ । ਕਬੱਡੀ ਸੈਮੀਫ਼ਾਈਨਲ ਮੈਚ ਹਾਰਨ ਵਾਲੀਆਂ ਟੀਮਾਂ ਨੂੰ ਸਵਾ ਸਵਾ ਲੱਖ ਰੁਪਏ ਇਨਾਮ ਦਿੱਤਾ ਗਿਆ। ਕਬੱਡੀ ਫਾਇਨਲ ਦਾ ਕੁੱਲ ਇਨਾਮ 7,02000 ਰੁਪਏ ਦਿੱਤਾ ਗਿਆ। ਇਸੇ ਤਰ੍ਹਾਂ ਰੱਸਾਕਸੀ ਦੇ ਫਾਈਨਲ ਮੈਚ ਵਿੱਚ ਪਹਿਲੇ ਨੰਬਰ ਲਈ ਬੁਰਜ ਦੋਨਾਂ ਮੋਗਾ ਨੇ 31000 ਰੁਪਏ ਅਤੇ ਦੂਜੇ ਨੰਬਰ ਲਈ ਸ਼ੰਕਰ ਸਰੀਹ ਜਿਲ੍ਹਾ ਜਲੰਧਰ ਨੇ 25000 ਰੁਪਏ ਇਨਾਮ ਰਾਸ਼ੀ ਜਿੱਤੀ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਬਾਬਾ ਗਾਜੀਦਾਸ ਕਲੱਬ ਵਲੋਂ ਨੌਜਵਾਨ ਵਰਗ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ। ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨੂੰ ਹਰ ਪੱਧਰ ਉੱਤੇ ਉਤਸ਼ਾਹਿਤ ਕਰੀਏ। ਜਿਸ ਵਿਚ ਪੰਜਾਬ ਸਰਕਾਰ ਨਾਲ ਮਿਲਕੇ ਸਮਾਜਿਕ ਜਥੇਬੰਦੀਆਂ ਅਹਿਮ ਰੋਲ ਨਿਭਾ ਸਕਦੀਆਂ ਹਨ। ਉਨ੍ਹਾਂ ਵਿਸ਼ੇਸ਼ ਜ਼ਿਕਰ ਕਰਦਿਆਂ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ-ਚੱਕਲਾ ਵਲੋਂ ਸਮਾਜਿਕ ਖ਼ੇਤਰ ਵਿੱਚ ਪਾਏ ਜਾਂਦੇ ਯੋਗਦਾਨ ਅਤੇ ਖੇਡਾਂ ਵਿਚ ਖਿਡਾਰੀਆਂ ਦਾ ਮਾਣ ਸਤਿਕਾਰ ਕਰਨ ਦੀ ਪ੍ਰਸ਼ੰਸਾ ਕੀਤੀ । ਕਲੱਬ ਦੇ ਪਧਾਨ ਦਵਿੰਦਰ ਸਿੰਘ ਬਾਜਵਾ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕਲੱਬ ਵਲੋਂ ਖੇਡਾਂ ਦੇ ਨਾਲ ਨਾਲ ਸਮਾਜਸੇਵੀ ਕਾਰਜਾਂ ਅਤੇ ਧਾਰਮਿਕ ਸਮਾਗਮਾਂ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਖੇਡ ਸਮਾਗਮ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ,ਬਾਬਾ ਬਲਵੀਰ ਸਿੰਘ 96 ਕਰੋੜੀ ਬੁੱਢਾ ਦਲ ਮੁੱਖੀ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਵਾਲੇ, ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਵਿਧਾਇਕ ਸ਼੍ਰੀ ਚਮਕੌਰ ਸਾਹਿਬ ਡਾਕਟਰ ਚਰਨਜੀਤ ਸਿੰਘ, ਵਿਧਾਇਕ ਗੁਰਲਾਲ ਸਿੰਘ ਘਨੌਰ,ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ ਪੀ ਰਾਜਪਾਲ ਹੁੰਦਲ, ਐਸ ਡੀ ਐੱਮ ਹਰਬੰਸ ਸਿੰਘ, ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ ਪ੍ਰੋ. ਜਤਿੰਦਰ ਗਿੱਲ , ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਖੇਡ ਵਿਭਾਗ, ਮੈਡਮ ਪ੍ਰਭਜੋਤ ਕੌਰ ਚੇਅਰਪਰਸਨ ਜਿਲਾ ਯੋਜਨਾ ਬੋਰਡ ਮੋਹਾਲੀ, ਰਵਿੰਦਰ ਸਿੰਘ ਭੰਗੂ ਆਪਣਾ ਬਜਾਰ ਯੂਐਸਏ, ਜਿਲਾ ਕਾਂਗਰਸ ਰੋਪੜ ਜੈਲਦਾਰ ਸਤਵਿੰਦਰ ਸਿੰਘ ਚੈੜੀਆ, ਬੀਰ ਦਵਿੰਦਰ ਸਿੰਘ ਬੱਲਾਂ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਬੀਬੀ ਰਾਜਿੰਦਰ ਕੌਰ ਪਭ ਆਸਰਾ, ਬੀਬੀ ਚਰਨਜੀਤ ਕੌਰ ਭੰਗੂ ਹਾਜ਼ਰ ਸਨ।