ਪਾਤੜਾਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਾਵਨਾਂ ਦੀ ਮੌਤ , 3 ਗੰਭੀਰ ਜਖ਼ਮੀ

ਪਾਤੜਾਂ, 18 ਜਨਵਰੀ 2025 : ਪਾਤੜਾਂ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਾਵਨਾਂ ਦੀ ਮੌਤ ਅਤੇ 3 ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋਣ ਦੀ ਖਬਰ ਹੈ। ਮ੍ਰਿਤਕਾਂ ਦੀ ਪਛਾਣ ਅੰਸੁਲ ਗਰਗ (23). ਅਤੁਲ (27) ਜੋ ਜਾਖਲ ਹਰਿਆਣਾ ਦੇ ਵਾਸੀ ਸਨ। ਜਾਣਕਾਰੀ ਅਨੁਸਾਰ ਪੰਜ ਨੌਜਵਾਨ ਦਿੜ੍ਹਬਾ ਨੇੜੇ ਇੱਕ ਵਿਆਹ ਸਮਾਗਮ ਸ਼ਾਮਲ ਹੋਣ ਤੋਂ ਬਾਅਦ ਆਪਣੀ ਵਰਨਾ ਕਾਰ ਵਿੱਚ ਸਵਾਰ ਹੋ ਕੇ ਵਾਪਸ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਪਿੰਡ ਦੁਗਾਲ ਕਲਾਂ ‘ਚ ਦਿੱਲੀ-ਸੰਗਰੂਰ ਹਾਈਵੇ ਤੇ ਪੁੱਜੀ ਤਾਂ ਬੇਕਾਬੂ ਹੋ ਗਈ ਅਤੇ ਉਹ ਡਵਾਈਡਰ ਨਾਲ ਜਾ ਟਕਰਾਈ, ਜਿਸ ਕਾਰਨ ਉਹ ਪਲਟ ਗਈ।ਇਸ ਹਾਦਸੇ ਵਿੱਚ 2 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਤਿੰਨ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਕੇ ਤੇ ਪੁੱਜੀ ਪੁiੁਲਸ ਪਾਰਟੀ ਨੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰਦਿੱਤੀ ਹੈ। ਜਖਮੀ ਨੌਜਵਾਨਾਂ ਦੀ ਪਛਾਣ ਹਿਮਾਂਸ਼ੂ ਗਰਗ, ਸਾਹਿਲ ਵਜੋਂ ਹੋਈ ਹੈ, ਤੀਸਰੇ ਨੌਜਵਾਨ ਦੇ ਨਾਮ ਦਾ ਪਤਾ ਨਹੀਂ  ਲੱਗ ਸਕਿਆ।