
ਨਾਭਾ, 10 ਜਨਵਰੀ 2025 : ਨਾਭਾ ‘ਚ ਵਾਪਰੇ ਇੱਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਦੁੱਖਦਾਈ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਚਾਰ ਨੌਜਵਾਨ ਕਾਰ ‘ਚ ਸਵਾਰ ਹੋ ਕੇ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਟੋਭੇ ਵਿੱਚ ਪਲਟ ਗਈ, ਮੌਕੇ ਤੇ ਮੌਜ਼ੂਦ ਲੋਕਾਂ ਨੇ ਕਾਰ ਸਵਾਰ ਨੌਜਵਾਨਾਂ ਨੂੰ ਬਚਾਉਣ ਦੀ ਬਹੁਤ ਜੱਦੋ ਜਹਿਦ ਕੀਤੀ, ਪਰ ਇਸ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਇੱਕ ਬਚਗਿਆ ਹੈ। ਮ੍ਰਿਤਕਾਂ ਦੀ ਪਛਾਣ ਇੰਦਰਜੋਤ ਸਿੰਘ (22), ਹਰਦੀਪ ਸਿੰਘ (25) ਅਤੇ ਕਮਲਪ੍ਰੀਤ ਸਿੰਘ (ਸਾਲ) ਵਜੋਂ ਹੋਈ ਹੈ। ਜਦੋਂ ਕਿ ਚੌਥਾ ਨੌਜਵਾਨ ਦਲਵੀਰ ਸਿੰਘ ਠੀਕ ਠਾਕ ਹੈ। ਦਲਵੀਰ ਸਿੰਘ ਨੇ ਦੱਸਿਆ ਕਿ ਉਹ ਜਨਮ ਦਿਨ ਦੀ ਪਾਰਟੀ ਕਰਕੇ ਕਾਰ ‘ਚ ਸਵਾਰ ਹੋ ਕੇ ਵਾਪਸ ਆ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਉਨ੍ਹਾਂ ਦੀ ਗੱਡੀ ਗੁਰਦੁਆਰਾ ਸਾਹਿਬ ਦੇ ਨਜਦੀਕ ਟੋਭੇ ਵਿੱਚ ਡਿੱਗ ਗਈ। ਇਸ ਘਟਨਾਂ ਜਿੱਥੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ, ਉੱਥੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਸ ਮੌਕੇ ਪੁੱਜੇ ਥਾਣਾ ਭਾਦਸੋਂ ਦੀ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਰਚਰੀ ਵਿੱਚ ਰਖਾ ਦਿੱਤਾ ਹੈ।