ਗੁਰਦਾਸਪੁਰ : ਪਿੰਡ ਸੇਲੋਵਾਲ ਦਾ 27 ਸਾਲ ਦਾ ਮਨਿੰਦਰਪ੍ਰੀਤ ਸਿੰਘ ਜੋਕਿ ਪਿਛਲੇ ਕਰੀਬ 7 ਸਾਲ ਤੋਂ ਦੇਸ਼ ਦੀ ਫੌਜ ਦੀ 14 ਸਿੱਖ ਐਲਆਈ 'ਚ ਸਿਪਾਹੀ ਦੇ ਤੌਰ ਤੇ ਨੌਕਰੀ ਕਰ ਰਿਹਾ ਸੀ ਅਤੇ ਪਿਛਲੇ ਕੁਝ ਸਾਲਾਂ ਤੋਂ ਉਹ ਚਾਈਨਾ ਬਾਰਡਰ ਤੇ ਤੈਨਾਤ ਸੀ ਅਤੇ ਉਸ ਤੋਂ ਬਾਅਦ ਸਿਹਤ ਨਾ ਠੀਕ ਹੋਣ ਦੇ ਚਲਦੇ ਉਸ ਨੂੰ ਪਠਾਨਕੋਟ ਡਿਊਟੀ ਤੇ ਤੈਨਾਤ ਕੀਤਾ ਗਿਆ ਸੀ ਦੀ ਅਚਾਨਕ ਅੱਜ ਪਠਾਨਕੋਟ ਡਿਊਟੀ ਦੌਰਾਨ ਬ੍ਰੇਨ ਟਿਊਮਰ ਨਾਲ ਮੌਤ ਹੋ ਗਈ। ਉਥੇ ਹੀ ਫੌਜੀ ਜਵਾਨ ਦੀ ਮ੍ਰਿਤਕ ਦੇਹ ਅੱਜ ਦੇਰ ਸ਼ਾਮ ਉਸਦੇ ਜੱਦੀ ਪਿੰਡ ਪਹੁਚੀ ਜਿਥੇ ਪਰਿਵਾਰ ਦਾ ਕਹਿਣਾ ਹੈ ਕਿ ਮਨਿੰਦਰਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਕੱਲ੍ਹ 24 ਸਤੰਬਰ ਨੂੰ ਕੀਤਾ ਜਾਵੇਗਾ। ਉਥੇ ਹੀ ਪਰਿਵਾਰ ਚ ਉਸਦੀ ਪਤਨੀ ਅਤੇ ਇਕ 6 ਸਾਲ ਦੀ ਬੱਚੀ ਅਤੇ ਮਾਂ ਬਾਪ ਹਨ ਜਿਹਨਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਨਿੰਦਰਪ੍ਰੀਤ ਸਿੰਘ ਨੇ ਦੇਸ਼ ਦੀ ਰੱਖਿਆ ਲਈ ਆਪਣਾ ਬਲੀਦਾਨ ਦਿਤਾ ਹੈ ਅਤੇ ਹੁਣ ਪਰਿਵਾਰ ਦੀ ਸਾਰ ਲਈ ਜਾਵੇ ਅਤ ਉਸਨੂੰ ਸ਼ਹੀਦ ਦਾ ਦਰਜਾ ਦਿਤਾ ਜਾਵੇ।