ਰਾਸ਼ਟਰੀ

ਮੇਂਡੋਰੀ ਦੇ ਜੰਗਲ 'ਚ ਖੜ੍ਹੀ ਕਾਰ 'ਚੋਂ 52 ਕਿਲੋ ਸੋਨਾ ਤੇ 10 ਕਰੋੜ ਰੁਪਏ ਦੀ ਮਿਲੀ ਨਕਦੀ :ਆਮਦਨ ਕਰ ਵਿਭਾਗ
ਭੋਪਾਲ, 20 ਦਸੰਬਰ 2024 : ਮੱਧ ਪ੍ਰਦੇਸ਼ ਦੇ ਭੋਪਾਲ 'ਚ ਕਈ ਕਾਰੋਬਾਰੀਆਂ 'ਤੇ ਲੋਕਾਯੁਕਤ ਤੇ ਆਮਦਨ ਕਰ ਵਿਭਾਗ ਛਾਪੇਮਾਰੀ ਕਰ ਰਿਹਾ ਹੈ। ਇਸੇ ਦੌਰਾਨ ਭੋਪਾਲ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਮੇਂਡੋਰੀ ਦੇ ਜੰਗਲ 'ਚ ਖੜ੍ਹੀ ਇਕ ਕਾਰ 'ਚੋਂ 52 ਕਿਲੋ ਸੋਨਾ ਤੇ 10 ਕਰੋੜ ਰੁਪਏ ਦੀ ਨਕਦੀ ਮਿਲੀ ਹੈ। ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ 30 ਵਾਹਨਾਂ 'ਚ ਪਹੁੰਚੀ ਆਮਦਨ ਕਰ ਵਿਭਾਗ ਤੇ ਪੁਲਿਸ ਦੀ ਟੀਮ ਨੇ ਗੱਡੀ ਨੂੰ ਫੜ ਲਿਆ। ਇਹ ਸੋਨਾ ਕਿਸ ਦਾ ਹੈ, ਇਸ ਬਾਰੇ ਅਜੇ....
ਜੈਪੁਰ-ਅਜਮੇਰ ਹਾਈਵੇਅ ‘ਤੇ ਬੱਸ ਨਾਲ ਟਕਰਾਉਣ ਤੋਂ ਬਾਅਦ ਗੈਸ ਟੈਂਕਰ ਫਟਿਆ, 11 ਦੀ ਮੌਤ, 14 ਯਾਤਰੀ ਅਤੇ ਡਰਾਈਵਰ-ਕੰਡਕਟਰ ਲਾਪਤਾ
ਜੈਪੁਰ, 20 ਦਸੰਬਰ 2024 : ਜੈਪੁਰ-ਅਜਮੇਰ ਹਾਈਵੇਅ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਜੈਪੁਰ ਦੇ ਭੰਕਰੋਟਾ ਇਲਾਕੇ 'ਚ ਸ਼ੁੱਕਰਵਾਰ ਸਵੇਰੇ ਵਾਪਰੇ ਇਸ ਭਿਆਨਕ ਹਾਦਸੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਦਿੱਲੀ ਪਬਲਿਕ ਸਕੂਲ ਦੇ ਕੋਲ ਇੱਕ ਐਲਪੀਜੀ ਟੈਂਕਰ ਅਤੇ ਇੱਕ ਟਰੱਕ ਦੀ ਟੱਕਰ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਇਆ। ਇਸ ਹਾਦਸੇ 'ਚ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ 35 ਲੋਕ ਗੰਭੀਰ ਰੂਪ ਨਾਲ ਝੁਲਸ ਗਏ। ਹਾਦਸੇ ਤੋਂ ਬਾਅਦ ਬੱਸ ਦੇ 14 ਯਾਤਰੀ ਅਤੇ ਡਰਾਈਵਰ-ਕੰਡਕਟਰ ਲਾਪਤਾ ਹਨ।....
ਡਾ. ਅੰਬੇਡਕਰ ‘ਤੇ ਗ੍ਰਹਿ ਮੰਤਰੀ ਸ਼ਾਹ ਦੇ ਬਿਆਨ ਤੋਂ ਬਾਅਦ ਸੰਸਦ ‘ਚ ਹੰਗਾਮਾ, ਭਾਜਪਾ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਿਚਾਲੇ ਹੋਈ ਧੱਕਾ-ਮੁੱਕੀ 
ਨਵੀਂ ਦਿੱਲੀ, 19 ਦਸੰਬਰ 2024 : ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਸੰਸਦ ‘ਚ ਹੰਗਾਮਾ ਹੋਇਆ ਹੈ। ਵੀਰਵਾਰ ਨੂੰ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਕੰਪਲੈਕਸ ‘ਚ ਭਾਜਪਾ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਿਚਾਲੇ ਧੱਕਾ-ਮੁੱਕੀ ਹੋ ਗਈ, ਜਿਸ ‘ਚ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਅਤੇ ਮੁਕੇਸ਼ ਰਾਜਪੂਤ ਜ਼ਖਮੀ ਹੋ ਗਏ। ਪ੍ਰਤਾਪ ਸਾਰੰਗੀ ਦੀ ਅੱਖ ‘ਤੇ ਸੱਟ ਲੱਗੀ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ....
ਮੁੰਬਈ 'ਚ ਕਿਸ਼ਤੀ ਸਮੁੰਦਰ ਵਿਚ ਪਲਟੀ; 3 ਮਲਾਹਾਂ ਸਮੇਤ 13 ਲੋਕਾਂ ਦੀ ਮੌਤ
ਮੁੰਬਈ, 19 ਦਸੰਬਰ 2024 : ਮੁੰਬਈ 'ਚ ਯਾਤਰੀਆਂ ਨਾਲ ਭਰੀ ਕਿਸ਼ਤੀ ਸਮੁੰਦਰ ਦੇ ਵਿਚਕਾਰ ਨੇਵੀ ਦੀ ਸਪੀਡ ਬੋਟ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਯਾਤਰੀਆਂ ਨਾਲ ਭਰੀ ਕਿਸ਼ਤੀ ਸਮੁੰਦਰ 'ਚ ਪਲਟ ਗਈ। ਇਸ ਹਾਦਸੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਦੌਰਾਨ ਬਚਾਅ ਕਾਰਜ ਜਾਰੀ ਹੈ। ਭਾਰਤੀ ਜਲ ਸੈਨਾ ਦੇ ਇਕ ਅਧਿਕਾਰੀ ਨੇ ਇਸ ਹਾਦਸੇ 'ਤੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮੁੰਬਈ ਤੱਟ ਨੇੜੇ ਹੋਏ ਇਸ ਹਾਦਸੇ 'ਚ 10 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ....
ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਪੰਜ ਅੱਤਵਾਦੀ ਢੇਰ
ਕੁਲਗਾਮ, 19 ਦਸੰਬਰ 2024 : ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਵੀਰਵਾਰ ਤੜਕੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਫ਼ੌਜ ਦੇ ਜਵਾਨਾਂ ਨੇ ਮੁਕਾਬਲੇ 'ਚ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ। ਫ਼ੌਜੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸੁਰੱਖਿਆ ਬਲਾਂ ਨੇ ਸ਼ੱਕੀ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਬੁੱਧਵਾਰ ਰਾਤ ਨੂੰ ਜ਼ਿਲੇ ਦੇ ਬੇਹੀਬਾਗ ਖੇਤਰ ਦੇ ਕੱਦਾਰ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਕੁਝ ਸਮੇਂ ਬਾਅਦ....
ਹਰਿਆਣਾ ‘ਚ ਧੁੰਦ ਕਾਰਨ ਵਾਪਰੇ ਹਾਦਸਿਆਂ ‘ਚ 2 ਮੌਤਾਂ, 14 ਸ਼ਹਿਰਾਂ ਵਿੱਚ ਧੁੰਦ ਦਾ ਯੈਲੋ ਅਲਰਟ
ਗੋਹਾਨਾ, 19 ਦਸੰਬਰ 2024 : ਪਹਾੜਾਂ ‘ਤੇ ਹੋਈ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ‘ਚ ਹੈ। ਹਰਿਆਣਾ ‘ਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਹਿਸਾਰ ਦੇ ਬਾਲਸਮੰਦ ਦਾ ਘੱਟੋ-ਘੱਟ ਤਾਪਮਾਨ 0.8 ਡਿਗਰੀ ਤੱਕ ਪਹੁੰਚ ਗਿਆ ਹੈ। ਆਉਣ ਵਾਲੇ ਦਿਨਾਂ ‘ਚ ਰਾਤ ਦੇ ਤਾਪਮਾਨ ‘ਚ ਹੋਰ ਗਿਰਾਵਟ ਆ ਸਕਦੀ ਹੈ। 14 ਸ਼ਹਿਰਾਂ ਵਿੱਚ ਸੀਤ ਲਹਿਰ ਅਤੇ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੁੱਧਵਾਰ ਸਵੇਰੇ ਸੂਬੇ ਵਿੱਚ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਤਾਪਮਾਨ ਡਿੱਗਣ....
ਸਾਲਾਨਾ ਨੈਸ਼ਨਲ ਪਾਰਲੀਮੈਂਟੇਰੀਅਨਜ਼ ਬਡਮਿੰਟਨ ਟੂਰਨਾਮੈਂਟ, ਮੀਤ ਹੇਅਰ ਨੇ 5 ਖਿਤਾਬ ਜਿੱਤੇ
ਨਵੀਂ ਦਿੱਲੀ, 18 ਦਸੰਬਰ 2024 : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੇਂਟ ਗੁਰਮੀਤ ਸਿੰਘ ਨੇ ਸੰਸਦ ਮੈਂਬਰਾਂ ਦੇ ਬੈਡਮਿੰਟਨ ਟੂਰਨਾਮੈਂਟ ਵਿੱਚ 5 ਖਿਤਾਬ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਕੌਂਸਟੀਟਿਊਸ਼ਨ ਕਲੱਬ ਆਫ ਇੰਡਿਆ (ਸੀ.ਸੀ.ਆਈ.) ਨਵੀਂ ਦਿੱਲੀ ਵਿਖੇ ਕਰਵਾਏ ਗਏ ਸਾਲਾਨਾ ਨੈਸ਼ਨਲ ਪਾਰਲੀਮੈਂਟੇਰੀਅਨਜ਼ ਬੈਡਮਿੰਟਨ ਟੂਰਨਾਮੈਂਟ ਵਿੱਚ ਮੀਤ ਹੇਅਰ ਨੇ ਪੰਜ ਵਰਗਾਂ ਵਿੱਚ ਹਿੱਸਾ ਲਿਆ ਅਤੇ ਪੰਜੇ ਵਰਗਾਂ ਦੇ ਖਿਤਾਬ ਜਿੱਤੇ। ਮੀਤ ਹੇਅਰ ਜੋ ਸਾਂਸਦ ਮੈਂਬਰ ਬਣਨ ਤੋਂ ਪਹਿਲਾਂ ਪੰਜਾਬ ਦੇ....
ਅੰਬੇਡਕਰ ਮੁੱਦੇ ‘ਤੇ ਵਿਰੋਧੀ ਧਿਰ ਵੱਲੋਂ ਜ਼ਬਰਦਸਤ ਹੰਗਾਮਾ, ਅੰਬੇਡਕਰ ਦਾ ਅਪਮਾਨ ਛੁਪਾ ਨਹੀਂ ਸਕਦੀ ਕਾਂਗਰਸ : ਪ੍ਰਧਾਨ ਮੰਤਰੀ ਮੋਦੀ 
ਨਵੀਂ ਦਿੱਲੀ, 18 ਦਸੰਬਰ 2024: ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਅੰਬੇਡਕਰ ਮੁੱਦੇ ‘ਤੇ ਲੋਕ ਸਭਾ ‘ਚ ਵਿਰੋਧੀ ਧਿਰ ਨੇ ਜ਼ਬਰਦਸਤ ਹੰਗਾਮਾ ਕੀਤਾ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨਾਲ ਸਬੰਧਤ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਥਿਤ ਟਿੱਪਣੀ ਨੂੰ ਲੈ ਕੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ 'ਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਅਤੇ ਇਲਜ਼ਾਮਬਾਜ਼ੀ ਹੋਈ, ਜਿਸ ਕਾਰਨ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨੀ ਪਈ। ਇਸ ਤੋਂ....
ਕਠੂਆ 'ਚ ਦਮ ਘੁੱਟਣ ਕਾਰਨ ਸੇਵਾਮੁਕਤ ਡੀਐਸਪੀ ਸਮੇਤ 6 ਲੋਕਾਂ ਦੀ ਮੌਤ, ਚਾਰ ਬੇਹੋਸ਼ 
ਕਾਠੂਆ, 18 ਦਸੰਬਰ 2024 : ਜੰਮੂ-ਕਸ਼ਮੀਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਕਠੂਆ 'ਚ ਇਕ ਘਰ 'ਚ ਭਿਆਨਕ ਅੱਗ ਲੱਗ ਗਈ। ਦਮ ਘੁਟਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 4 ਲੋਕ ਬੇਹੋਸ਼ ਹਨ। ਚਾਰਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਕਠੂਆ ਦੇ ਸ਼ਿਵਾ ਨਗਰ 'ਚ ਸੇਵਾਮੁਕਤ ਡੀਐੱਸਪੀ ਅਵਤਾਰ ਕ੍ਰਿਸ਼ਨ ਪੁੱਤਰ ਕੇਸ਼ਵ ਰੈਨਾ (81) ਦੇ ਘਰ 'ਚ ਸ਼ੱਕੀ ਹਾਲਾਤਾਂ 'ਚ ਅੱਗ ਲੱਗ ਗਈ। ਘਰ 'ਚ ਸੁੱਤੇ 6 ਲੋਕਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ....
ਬੀਕਾਨੇਰ ‘ਚ ਵਾਪਰਿਆ ਹਾਦਸਾ, ਦੋ ਫੌਜੀ ਜਵਾਨਾਂ ਦੀ ਮੌਤ
ਬੀਕਾਨੇਰ, 18 ਦਸੰਬਰ 2024 : ਰਾਜਸਥਾਨ ਦੇ ਬੀਕਾਨੇਰ ‘ਚ ਮਹਾਜਨ ਫੀਲਡ ਫਾਇਰਿੰਗ ਰੇਂਜ ‘ਚ ਇਕ ਵਾਰ ਫਿਰ ਤੋਂ ਵੱਡਾ ਹਾਦਸਾ ਵਾਪਰਿਆ ਹੈ, ਜਿਸ ‘ਚ ਦੋ ਫੌਜੀ ਜਵਾਨਾਂ ਦੀ ਜਾਨ ਚਲੀ ਗਈ ਹੈ। ਇਸ ਹਾਦਸੇ ‘ਚ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੈ। ਜ਼ਖਮੀ ਫੌਜੀ ਨੂੰ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਦੇ ਹਸਪਤਾਲ ਭੇਜਿਆ ਗਿਆ ਹੈ। ਧਮਾਕੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਲੁਣਕਰਣਸਰ ਦੇ ਸੀਓ ਨਰਿੰਦਰ ਪੂਨੀਆ ਮੁਤਾਬਕ ਤੋਪ ਦਾ ਸ਼ੈੱਲ ਲੋਡ ਕਰਦੇ ਸਮੇਂ ਫਟ ਗਿਆ। ਇਸ ਕਾਰਨ ਇਕ....
ਗੁਜਰਾਤ 'ਚ ਹਾਦਸੇ 'ਚ 6 ਲੋਕਾਂ ਦੀ ਮੌਤ, 10 ਗੰਭੀਰ ਜ਼ਖਮੀ 
ਭਾਵਨਗਰ, 17 ਦਸੰਬਰ 2024 : ਗੁਜਰਾਤ ਦੇ ਭਾਵਨਗਰ ਵਿੱਚ ਅੱਜ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪ੍ਰਾਈਵੇਟ ਟਰੈਵਲਜ਼ ਦੀ ਬੱਸ ਪਿੱਛੇ ਤੋਂ ਡੰਪਰ ਨਾਲ ਟਕਰਾ ਗਈ। ਹਾਦਸੇ 'ਚ ਬੱਸ 'ਚ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 10 ਯਾਤਰੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਭਾਵਨਗਰ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਬੱਸ ਸੂਰਤ ਤੋਂ ਰਾਜੂਲਾ ਵੱਲ ਜਾ ਰਹੀ ਸੀ। ਬੱਸ ਸਵਾਰਾਂ ਨੇ ਖੁਦ ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ....
ਇੱਕ ਦੇਸ਼-ਇੱਕ ਚੋਣ ਬਿੱਲ ਲੋਕ ਸਭਾ ਚ ਪੇਸ਼, ਬਿੱਲ ਦੇ ਹੱਕ ਵਿੱਚ 269, ਵਿਰੋਧ ਵਿੱਚ ਪਈਆਂ 198 ਵੋਟਾਂ
ਕਾਂਗਰਸ ਸਮੇਤ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਨਵੀਂ ਦਿੱਲੀ, 17 ਦਸੰਬਰ 2024 : ਇੱਕ ਦੇਸ਼, ਇੱਕ ਚੋਣ ਨਾਲ ਸਬੰਧਤ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸਦਨ ਵਿੱਚ ਬਿੱਲ ਪੇਸ਼ ਕੀਤਾ ਹੈ। ਇਸ ਨੂੰ ਸੰਵਿਧਾਨ ਦਾ 129ਵਾਂ ਸੋਧ ਬਿੱਲ ਨਾਮ ਦਿੱਤਾ ਗਿਆ ਹੈ। ਕੇਂਦਰੀ ਸ਼ਾਸਤ ਪ੍ਰਦੇਸ਼ ਕਾਨੂੰਨ ਸੋਧ ਬਿੱਲ 2024 ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਕਾਨੂੰਨ ਮੰਤਰੀ ਨੇ ਬਿੱਲ ਨੂੰ ਜੇਪੀਸੀ (ਸੰਯੁਕਤ ਸੰਸਦੀ ਕਮੇਟੀ) ਕੋਲ ਭੇਜਣ ਦਾ....
ਨਸ਼ਾ ਲੈਣਾ ਬਿਲਕੁਲ ਵੀ 'ਕੂਲ' ਨਹੀਂ ਹੈ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਦੇਸ਼ ਦੇ ਨੌਜਵਾਨਾਂ 'ਚ ਵੱਧ ਰਹੇ ਨਸ਼ੇ 'ਤੇ ਪ੍ਰਗਟਾਈ ਚਿੰਤਾ ਨਵੀਂ ਦਿੱਲੀ, 16 ਦਸੰਬਰ 2024 : ਸੁਪਰੀਮ ਕੋਰਟ ਨੇ ਦੇਸ਼ ਦੇ ਨੌਜਵਾਨਾਂ 'ਚ ਵੱਧ ਰਹੇ ਨਸ਼ੇ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦੇਸ਼ ਵਿੱਚ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਅਤੇ ਨਸ਼ਿਆਂ ਦੀ ਖਪਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨਸ਼ਾ ਲੈਣਾ ਬਿਲਕੁਲ ਵੀ 'ਕੂਲ' ਨਹੀਂ ਹੈ। ਜਸਟਿਸ ਬੀਵੀ ਨਾਗਰਥਨਾ ਅਤੇ ਐੱਨ ਕੋਟਿਸਵਰ ਸਿੰਘ ਦੇ ਬੈਂਚ ਨੇ ਕਿਹਾ ਕਿ ਨਸ਼ੇ ਨੂੰ ਵਰਜਿਤ ਨਹੀਂ ਸਮਝਿਆ ਜਾਣਾ ਚਾਹੀਦਾ ਪਰ ਇਸ....
ਰਾਜੌਰੀ 'ਚ ਕੰਟਰੋਲ ਰੇਖਾ 'ਤੇ ਦੋ ਸ਼ੱਕੀ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ, 5.50 ਕਿਲੋਗ੍ਰਾਮ ਹੈਰੋਇਨ ਜ਼ਬਤ
ਰਾਜੌਰੀ, 16 ਦਸੰਬਰ 2024 : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਦੋ ਸ਼ੱਕੀ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ 5.50 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨੌਸ਼ਹਿਰਾ ਸੈਕਟਰ ਤੋਂ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਬਰਾਮਦਗੀ ਨੇ ਨਸ਼ਾ ਤਸਕਰਾਂ ਵੱਲੋਂ ਸਰਹੱਦ ਪਾਰੋਂ ਇਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫੜੀ ਗਈ ਹੈਰੋਇਨ ਦੀ....
ਕੇਰਲ ‘ਚ ਕਾਰ ਤੇ ਮਿੰਨੀ ਬੱਸ ਵਿਚਾਲੇ ਭਿਆਨਕ ਟੱਕਰ, ਨਵੇਂ ਵਿਆਹੇ ਜੋੜੇ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ 
ਪਠਾਨਮਥਿੱਟਾ, 15 ਦਸੰਬਰ 2024 : ਕੇਰਲ ਦੇ ਪਠਾਨਮਥਿੱਟਾ ਜ਼ਿਲੇ ਦੇ ਮੁਰਿੰਜਿਕਲ 'ਚ ਕਾਰ ਅਤੇ ਮਿੰਨੀ ਬੱਸ ਵਿਚਾਲੇ ਹੋਈ ਟੱਕਰ 'ਚ ਇਕ ਨਵੇਂ ਵਿਆਹੇ ਜੋੜੇ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਐਤਵਾਰ ਤੜਕੇ ਵਾਪਰਿਆ ਅਤੇ ਬੱਸ ਸਬਰੀਮਾਲਾ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੀ। ਮ੍ਰਿਤਕਾਂ ਦੀ ਪਛਾਣ ਮਥਾਈ ਇਪਨ, ਅਨੂ, ਨਿਖਿਲ ਅਤੇ ਬੀਜੂ ਜਾਰਜ ਵਜੋਂ ਹੋਈ ਹੈ, ਜੋ ਕਿ ਕੋਨੀ ਦੇ ਮੱਲਾਸੇਰੀ ਦੇ ਰਹਿਣ ਵਾਲੇ ਸਨ। 30 ਨਵੰਬਰ ਨੂੰ ਵਿਆਹ ਵਾਲੇ ਨਿਖਿਲ ਅਤੇ ਅਨੂ ਮਲੇਸ਼ੀਆ....