ਰਾਸ਼ਟਰੀ

ਰਾਸ਼ਟਰ ਵਿਸ਼ਵ ਜਲ ਵਿਕਾਸ ਰਿਪੋਰਟ 2025, ਤੇਜ਼ੀ ਨਾਲ ਪਿਘਲ ਰਹੇ ਗਲੇਸ਼ੀਅਰ
ਨਵੀਂ ਦਿੱਲੀ, 21 ਮਾਰਚ 2025 : ਜੋ ਪਿਛਲੇ ਲੱਖਾਂ ਸਾਲਾਂ ਵਿੱਚ ਧਰਤੀ ਤੇ ਨਹੀਂ ਵਾਪਰਿਆ ਉਹ ਹੁਣ ਬਹੁਤ ਤੇਜ਼ ਰਫ਼ਤਾਰ ਨਾਲ ਵਾਪਰ ਰਿਹਾ ਹੈ। ਇਹ ਬਦਲਾਅ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਹੈ। ਇਹਨਾਂ ਤਬਦੀਲੀਆਂ ਵਿੱਚੋਂ ਇੱਕ ਹੈ ਤੇਜ਼ੀ ਨਾਲ ਪਿਘਲ ਰਹੇ ਗਲੇਸ਼ੀਅਰ। ਜੇਕਰ ਦੇਖਿਆ ਜਾਵੇ ਤਾਂ ਇਸ ਪਿਘਲਣ ਲਈ ਮਨੁੱਖ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਦੀ ਵਧਦੀ ਲਾਲਸਾ ਜਲਵਾਯੂ ਵਿੱਚ ਆ ਰਹੀਆਂ ਤਬਦੀਲੀਆਂ ਦਾ ਕਾਰਨ ਬਣ ਰਹੀ ਹੈ। ਵਿਗਿਆਨਕ ਖੋਜ ਅਨੁਸਾਰ 2000 ਤੋਂ 2023 ਦਰਮਿਆਨ ਬਰਫ਼ ਦੇ ਇਨ੍ਹਾਂ....
ਅਨੰਤਨਾਗ 'ਚ ਭਿਆਨਕ ਅੱਗ ਲੱਗਣ ਕਾਰਨ 20 ਤੋਂ ਵੱਧ ਸੜੇ, ਕਈ ਹੋਏ ਪਰਿਵਾਰ ਬੇਘਰ
ਸ਼੍ਰੀਨਗਰ, 21 ਮਾਰਚ 2025 : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ 20 ਤੋਂ ਵੱਧ ਘਰਾਂ 'ਚ ਭਿਆਨਕ ਅੱਗ ਲੱਗਣ ਕਾਰਨ ਲਗਪਗ ਤਿੰਨ ਦਰਜਨ ਪਰਿਵਾਰ ਬੇਘਰ ਹੋ ਗਏ ਹਨ। ਇਸ ਮੌਕੇ 'ਤੇ ਕਈ ਗੈਸ ਸਿਲੈਂਡਰ ਵੀ ਫਟੇ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਦੱਖਣੀ ਕਸ਼ਮੀਰ ਦੇ ਕਾਦੀਪੋਰਾ ਦੇ ਗਜਿਨਾਗ ਖੇਤਰ 'ਚ ਇਕ ਘਰ ਵਿਚ ਅੱਗ ਲੱਗ ਗਈ, ਜੋ ਤੇਜ਼ੀ ਨਾਲ ਨੇੜਲੇ ਘਰਾਂ ਤਕ ਫੈਲ ਗਈ। ਕੁਝ ਗੈਸ ਸਿਲੈਂਡਰ ਫਟਣ ਕਾਰਨ ਅੱਗ ਸੰਘਣੀ ਆਬਾਦੀ ਵਾਲੇ ਖੇਤਰ 'ਚ ਤੇਜ਼ੀ ਨਾਲ ਫੈਲ ਗਈ। ਅਧਿਕਾਰੀਆਂ ਨੇ ਦੱਸਿਆ ਕਿ....
588 ਭਾਰਤੀ ਪ੍ਰਾਚੀਨ ਵਸਤਾਂ ਨੂੰ ਹੁਣ ਤੱਕ ਅਮਰੀਕਾ ਤੋਂ ਵਾਪਸ ਲਿਆਂਦਾ ਗਿਆ ਹੈ : ਸ਼ੇਖਾਵਤ 
ਨਵੀਂ ਦਿੱਲੀ, 21 ਮਾਰਚ 2025 : ਦੇਸ਼ ਤੋਂ ਤਸਕਰੀ ਕਰ ਕੇ ਬਾਹਰ ਲਿਜਾਈਆਂ ਗਈਆਂ 588 ਭਾਰਤੀ ਪ੍ਰਾਚੀਨ ਵਸਤਾਂ ਨੂੰ ਹੁਣ ਤੱਕ ਅਮਰੀਕਾ ਤੋਂ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ ’ਚੋਂ 297 ਪਿਛਲੇ ਸਾਲ ਵਾਪਸ ਲਿਆਂਦੀਆਂ ਗਈਆਂ ਸਨ। ਕੇਂਦਰੀ ਸੰਸਕ੍ਰਿਤੀ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜ ਸਭਾ ’ਚ ਇਕ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ ਹੈ। ਉਹ ਪ੍ਰਾਚੀਨ ਵਸਤਾਂ ਦੇ ਗ਼ੈਰ-ਕਾਨੂੰਨੀ ਵਪਾਰ ਨੂੰ ਰੋਕਣ ਲਈ ਅਮਰੀਕਾ-ਭਾਰਤ ਸੱਭਿਆਚਾਰਕ ਵਿਰਾਸਤ ਸਮਝੌਤੇ (ਸੀਪੀਏ) ਤਹਿਤ ਵਾਪਸ....
ਇਕ ਸਾਲ 'ਚ 380 ਨਕਸਲੀ ਮਾਰੇ, 1045 ਨੇ ਆਤਮ ਸਮਰਪਣ ਕੀਤਾ : ਗ੍ਰਹਿ ਮੰਤਰੀ ਸ਼ਾਹ 
ਨਵੀਂ ਦਿੱਲੀ, 21 ਮਾਰਚ 2025 : ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ, ਮੈਂ ਉਨ੍ਹਾਂ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਸਰਵਉੱਚ ਕੁਰਬਾਨੀ ਦਿੱਤੀ। ਮੈਂ ਸ਼ਹੀਦਾਂ ਦੇ ਪਰਿਵਾਰਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਦੇਸ਼ ਦੀ ਰੱਖਿਆ ਲਈ ਭੇਜਿਆ। ਇਸ ਦੌਰਾਨ ਅਮਿਤ ਸ਼ਾਹ ਨੇ....
ਬੀਕਾਨੇਰ ਵਿੱਚ ਵਾਪਰੇ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ 9 ਲੋਕਾਂ ਦੀ ਮੌਤ
ਬੀਕਾਨੇਰ, 20 ਮਾਰਚ 2025 : ਰਾਜਸਥਾਨ ਦੇ ਬੀਕਾਨੇਰ 'ਚ ਬੁੱਧਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਕ ਟਰੱਕ ਟਰਾਲਾ ਕਾਰ ਦੇ ਉੱਪਰ ਪਲਟ ਗਿਆ। ਜਿਸ ਕਾਰਨ ਕਾਰ ਵਿੱਚ ਸਵਾਰ ਸਾਰੇ ਵਿਅਕਤੀ ਟਰਾਲੇ ਦੇ ਹੇਠਾਂ ਦੱਬ ਗਏ। ਇਸ ਹਾਦਸੇ (ਬੀਕਾਨੇਰ ਐਕਸੀਡੈਂਟ) ਵਿੱਚ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਪਲਾਨਾ-ਦੇਸ਼ਨੋਕ ਪੁਲ 'ਤੇ ਵਾਪਰਿਆ, ਇੱਥੇ ਇੱਕ ਟਰਾਲੀ ਕਾਰ 'ਤੇ ਪਲਟ ਗਈ। ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਤੁਰੰਤ ਟਰਾਲੀ ਨੂੰ ਬਾਹਰ ਕੱਢਿਆ....
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਦੋ ਮੁਕਾਬਲੇ, 22 ਨਕਸਲੀ ਢੇਰ
ਬੀਜਾਪੁਰ, 20 ਮਾਰਚ 2025 : ਛੱਤੀਸਗੜ੍ਹ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਬੀਜਾਪੁਰ ਅਤੇ ਕਾਂਕੇਰ ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ। ਸੁਰੱਖਿਆ ਬਲਾਂ ਨੇ ਬੀਜਾਪੁਰ ਵਿੱਚ 20 ਨਕਸਲੀ ਮਾਰੇ ਗਏ ਹਨ। ਇਨ੍ਹਾਂ ਵਿੱਚੋਂ 18 ਨਕਸਲੀਆਂ ਦੀਆਂ ਲਾਸ਼ਾਂ ਅਤੇ ਵੱਡੀ ਮਾਤਰਾ ਵਿੱਚ ਸਾਮਾਨ ਅਤੇ ਹਥਿਆਰ ਵੀ ਸੈਨਿਕਾਂ ਨੇ ਇਲਾਕੇ ਤੋਂ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ, ਬੀਜਾਪੁਰ ਵਿੱਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਕਾਬਲਾ ਬੀਜਾਪੁਰ ਅਤੇ ਦਾਂਤੇਵਾੜਾ ਜ਼ਿਲ੍ਹਿਆਂ ਦੀ....
ਪੁਣੇ ਵਿੱਚ ਟੈਂਪੂ ਟਰੈਵਲਰ ਨੂੰ ਲੱਗੀ ਅੱਗ, 4 ਕਰਮਚਾਰੀਆਂ ਦੀ ਮੌਤ
ਪੁਣੇ, 19 ਮਾਰਚ, 2025 : ਪੁਣੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨਿੱਜੀ ਕੰਪਨੀ ਦੇ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਨੂੰ ਪੁਣੇ ਦੇ ਹਿੰਜਵਾੜੀ ਇਲਾਕੇ 'ਚ ਵਾਪਰਿਆ। ਪੁਲੀਸ ਅਨੁਸਾਰ ਕੰਪਨੀ ਦੇ ਕੁਝ ਮੁਲਾਜ਼ਮ ਟੈਂਪੂ ਟਰੈਵਲਰ ਵਿੱਚ ਆਪਣੇ ਦਫ਼ਤਰ ਜਾ ਰਹੇ ਸਨ ਜਦੋਂ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟੈਂਪੂ ਟਰੈਵਲਰ ਡਸਾਲਟ ਸਿਸਟਮ ਨੇੜੇ ਪੁੱਜਾ। ਗੱਡੀ ਨੂੰ ਅੱਗ ਲੱਗਣ ਤੋਂ ਬਾਅਦ ਡਰਾਈਵਰ ਨੇ ਗੱਡੀ ਦੀ ਰਫ਼ਤਾਰ ਘੱਟ ਕਰ....
ਐਲਆਈਸੀ ਏਜੰਟਾਂ ਦੀਆਂ ਚਿੰਤਾਵਾਂ ਨੂੰ ਸੰਸਦ ਵਿੱਚ ਉਠਾਵਾਗਾਂ : ਰਾਹੁਲ ਗਾਂਧੀ 
ਨਵੀਂ ਦਿੱਲੀ, 19 ਮਾਰਚ 2025 : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਆਈਆਰਡੀਏਆਈ) ਅਤੇ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੁਆਰਾ ਨਿਯਮਾਂ ਵਿੱਚ ਬਦਲਾਅ ਨਾਲ ਸਬੰਧਤ ਐਲਆਈਸੀ ਏਜੰਟਾਂ ਦੀਆਂ ਚਿੰਤਾਵਾਂ ਨੂੰ ਸੰਸਦ ਵਿੱਚ ਉਠਾਉਣਗੇ। ਐਲਆਈਸੀ ਏਜੰਟਾਂ ਦੇ ਵਫ਼ਦ ਨੇ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਸੰਸਦ ਭਵਨ ਦਫ਼ਤਰ ਵਿੱਚ ਮੁਲਾਕਾਤ ਕੀਤੀ। ਗਾਂਧੀ ਨੇ ਆਪਣੇ ਵਟਸਐਪ ਚੈਨਲ 'ਤੇ ਕਿਹਾ ਮੈਂ ਸੰਸਦ ਭਵਨ 'ਚ....
ਸੁਨੀਤਾ ਵਿਲੀਅਮਸ ਧਰਤੀ 'ਤੇ ਵਾਪਸੀ ਲਈ ਤਿਆਰ, ਪ੍ਰਧਾਨ ਮੰਤਰੀ ਮੋਦੀ ਨੇ ਸੁਨੀਤਾ ਵਿਲੀਅਮਸ ਨੂੰ ਲਿਖੀ ਚਿੱਠੀ
ਨਵੀਂ ਦਿੱਲੀ, 18 ਮਾਰਚ 2025 : ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਧਰਤੀ 'ਤੇ ਵਾਪਸੀ ਲਈ ਤਿਆਰ ਹੈ। ਪੁਲਾੜ 'ਚ ਫਸੀ ਸੁਨੀਤਾ ਆਪਣੇ ਸਾਥੀ ਬੁਚ ਵਿਲਮੋਰ ਦੇ ਨਾਲ ਵਾਪਸੀ ਲਈ ਪੁਲਾੜ ਗੱਡੀ 'ਚ ਸਵਾਰ ਹੋ ਚੁੱਕੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਨੀਤਾ ਵਿਲੀਅਮਸ ਨੂੰ ਇਕ ਚਿੱਠੀ ਲਿਖੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਚਿੱਠੀ 'ਚ ਲਿਖਿਆ ਕਿ ਭਾਵੇਂ ਤੁਸੀਂ ਹਜ਼ਾਰਾਂ ਮੀਲ ਦੂਰ ਹੋ, ਪਰ ਤੁਸੀਂ ਸਾਡੇ ਦਿਲਾਂ ਦੇ ਬਹੁਤ ਨੇੜੇ ਹੋ। ਪ੍ਰਧਾਨ ਮੰਤਰੀ ਦੀ ਇਸ ਚਿੱਠੀ....
ਪ੍ਰਧਾਨ ਮੰਤਰੀ ਮੋਦੀ ਆਪਣੇ ਦੇਸ਼ ਦੀ ਆਰਥਿਕਤਾ ਦੇ ਹਿੱਤਾਂ ਅਤੇ ਲੋਕਾਂ ਲਈ ਉਪਲਬਧ ਮੌਕਿਆਂ ਦਾ ਧਿਆਨ ਰੱਖ ਰਹੇ ਹਨ : ਗਬਾਰਡ  
ਟੈਰਿਫ ਦੇ ਮੁੱਦੇ 'ਤੇ ਭਾਰਤ ਅਤੇ ਅਮਰੀਕਾ ਵਿਚਕਾਰ ਉੱਚ ਪੱਧਰ 'ਤੇ ਸਿੱਧੀ ਗੱਲਬਾਤ ਚੱਲ ਰਹੀ ਹੈ : ਗਬਾਰਡ ਨਵੀਂ ਦਿੱਲੀ, 17 ਮਾਰਚ 2025 : ਨਵੀਂ ਦਿੱਲੀ ਪਹੁੰਚੀ ਅਮਰੀਕੀ ਰਾਸ਼ਟਰੀ ਖੁਫ਼ੀਆ ਡਾਇਰੈਕਟਰ ਤੁਲਸੀ ਗਬਾਰਡ ਨੇ ਕਿਹਾ ਕਿ ਟੈਰਿਫ ਦੇ ਮੁੱਦੇ 'ਤੇ ਭਾਰਤ ਅਤੇ ਅਮਰੀਕਾ ਵਿਚਕਾਰ ਉੱਚ ਪੱਧਰ 'ਤੇ ਸਿੱਧੀ ਗੱਲਬਾਤ ਚੱਲ ਰਹੀ ਹੈ। ਗਬਾਰਡ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਮੈਂ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਮੈਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਅਧਿਕਾਰੀ....
ਚਾਈਬਾਸਾ 'ਚ ਤੂੜੀ ਨਾਲ ਬਣੇ ਘਰ 'ਚ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ 
ਚਾਈਬਾਸਾ, 17 ਮਾਰਚ 2025 : ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲੇ ਦੇ ਜਗਨਨਾਥਪੁਰ ਥਾਣਾ ਅਧੀਨ ਪੈਂਦੇ ਪਿੰਡ ਗਿਟਿਲੀਪੀ 'ਚ ਤੂੜੀ ਨਾਲ ਬਣੇ ਘਰ 'ਚ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ। ਘਟਨਾ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਵਾਪਰੀ। ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਚਾਰਾਂ ਬੱਚਿਆਂ ਦੀਆਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਚਾਰੇ ਬੱਚੇ ਘਰ ਵਿੱਚ ਤੂੜੀ ਵਿੱਚ ਖੇਡ ਰਹੇ....
ਕਰਨਾਟਕ 'ਚ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼, 75 ਕਰੋੜ ਦੇ MDMA ਨਾਲ ਦੋ ਵਿਦੇਸ਼ੀ ਔਰਤਾਂ ਗ੍ਰਿਫਤਾਰ
ਬੈਂਗਲੁਰੂ, 16 ਮਾਰਚ 2025 : ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦਿਆਂ ਕਰਨਾਟਕ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਮੰਗਲੁਰੂ ਸਿਟੀ ਪੁਲਿਸ ਨੇ ਬੈਂਗਲੁਰੂ ਵਿੱਚ 37.870 ਕਿਲੋਗ੍ਰਾਮ ਪਾਬੰਦੀਸ਼ੁਦਾ MDMA (Methylenedioxymethamphetamine) ਜ਼ਬਤ ਕੀਤੀ, ਜਿਸਦੀ ਕੀਮਤ ਲਗਭਗ 75 ਕਰੋੜ ਰੁਪਏ ਹੈ। ਇਸ ਮਾਮਲੇ ਵਿੱਚ ਦੋ ਦੱਖਣੀ ਅਫ਼ਰੀਕੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਬਾਂਬਾ ਉਰਫ ਅਡੋਨਿਸ ਜਾਬੂਲੀ (31)....
ਡਰੱਗ ਮਾਫੀਆ 'ਤੇ ਕੋਈ ਰਹਿਮ ਨਹੀਂ, ਨਸ਼ਾ ਤਸਕਰੀ ਨਾਲ ਨਜਿੱਠਣ ਲਈ ਸਰਕਾਰ ਵਚਨਬੱਧ : ਅਮਿਤ ਸ਼ਾਹ
ਨਵੀ ਦਿੱਲੀ, 16 ਮਾਰਚ 2025 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਨਸ਼ਾ ਤਸਕਰਾਂ 'ਤੇ ਕੋਈ ਰਹਿਮ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਨਸ਼ਿਆਂ ਦੀ ਤਸਕਰੀ ਨਾਲ ਨਜਿੱਠਣ ਲਈ ‘ਬਾਟਮ-ਅੱਪ ਅਤੇ ਟਾਪ-ਡਾਊਨ’ ਰਣਨੀਤੀ ਅਪਣਾਈ ਹੈ। ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਦੇ ਹੋਏ ਕਿਹਾ, 'ਡਰੱਗ ਮਾਫੀਆ ਲਈ ਕੋਈ ਰਹਿਮ ਨਹੀਂ ਹੈ। ਨਸ਼ਾ ਮੁਕਤ ਭਾਰਤ ਬਣਾਉਣ ਦੀ ਮੋਦੀ ਸਰਕਾਰ ਦੀ ਮੁਹਿੰਮ ਨੂੰ ਹੁਲਾਰਾ ਦਿੰਦੇ....
ਮਥੁਰਾ 'ਚ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ, 3 ਲੋਕਾਂ ਦੀ ਮੌਤ, 2 ਗੰਭੀਰ ਜ਼ਖਮੀ
ਮਥੁਰਾ, 16 ਮਾਰਚ 2025 : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਯਮੁਨਾ ਐਕਸਪ੍ਰੈਸ ਵੇਅ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿੱਥੇ ਨੋਇਡਾ ਵੱਲ ਜਾ ਰਹੀ ਇੱਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਗੱਡੀ ਵਿੱਚ ਸਵਾਰ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਨੌਝੀਲ ਇਲਾਕੇ 'ਚ ਕਿਲੋਮੀਟਰ ਨੰਬਰ 63 ਨੇੜੇ ਵਾਪਰਿਆ। ਪੁਲਸ ਸੁਪਰਡੈਂਟ (ਦਿਹਾਤੀ)....
ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਦਿੱਲੀ ,15 ਮਾਰਚ 2025 : ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਇੱਕ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗਰੋਹ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦੇ ਸਨ। ਪੁਲੀਸ ਨੇ ਇਨ੍ਹਾਂ ਤਿੰਨਾਂ ਕੋਲੋਂ ਪੰਜ ਨਾਜਾਇਜ਼ ਪਿਸਤੌਲ ਵੀ ਬਰਾਮਦ ਕੀਤੇ ਹਨ। ਸਪੈਸ਼ਲ ਸੈੱਲ ਦੀ ਟਰਾਂਸ ਯਮੁਨਾ ਰੇਂਜ ਨੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ....