ਉਨਾਕੋਟੀ, 29 ਜੂਨ : ਤ੍ਰਿਪੁਰਾ ਦੇ ਉਨਾਕੋਟੀ ਜ਼ਿਲ੍ਹੇ ਵਿਚ ਇਸਕਾਨ ਮੰਦਰ ਵੱਲੋਂ ਕੱਢੀ ਜਾ ਰਹੀ ਜਗਨਨਾਥ ਯਾਤਰਾ ਦਾ ਰੱਥ ਹਾਈਪਰਟੈਨਸ਼ਨ ਤਾਰ ਦੀ ਚਪੇਟ ‘ਚ ਆ ਗਿਆ। ਇਸ ਨਾਲ ਦੋ ਬੱਚਿਆਂ ਸਣੇ 7 ਲੋਕਾਂ ਦੀ ਮੌਤ ਹੋ ਗਈ। 18 ਲੋਕ ਝੁਲਸ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਕੁਝ ਸੋਸ਼ਲ ਮੀਡੀਆ ਯੂਜਰਸ ਨੇ ਹਾਦਸੇ ਵਿਚ 22 ਲੋਕਾਂ ਦੇ ਮੌਤਾਂ ਦੀ ਗੱਲ ਕਹੀ ਸੀ। ਹਾਲਾਂਕਿ ਇਸਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ। ਪੁਲਿਸ ਮੁਤਾਬਕ ਇਹ ਹਾਦਸਾ ‘ਉਲਟਾ ਰੱਥ ਯਾਤਰਾ’ ਉਤਸਵ ਦੌਰਾਨ ਕੁਮਾਰਘਾਟ ਇਲਾਕੇ ਵਿਚ ਸ਼ਾਮ 4.30 ਵਜੇ ਹੋਇਆ ਸ਼ਰਧਾਲੂ ਲੋਹੇ ਨਾਲ ਬਣੇ ਰੱਥ ਨੂੰ ਖਿੱਚ ਰਹੇ ਸੀ। ਇਸ ਦੌਰਾਨ ਰੱਥ 133 ਕੇਵੀ ਓਵਰਹੈੱਡ ਕੇਬਲ ਨਾਲ ਸੰਪਰਕ ਵਿਚ ਆ ਗਿਆ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰੱਥ ਬਿਜਲੀ ਦੇ ਤਾਰ ਦੇ ਸੰਪਰਕ ਵਿਚ ਕਿਵੇਂ ਆਇਆ। ਕੁਮਾਰਘਾਟ ਸਬ-ਡਵੀਜ਼ਨ ਹਸਪਤਾਲ ਦੇ ਮੈਡੀਕਲ ਅਧਿਕਾਰੀ ਡਾ. ਸੰਜਿਤ ਚਕਮਾ ਨੇ ਦੱਸਿਆ ਕਿ ਹੁਣ ਤੱਕ ਕੁੱਲ 6 ਲੋਕਾਂ ਦੀ ਮੌਤ ਹੋਈ ਹੈ। 6 ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।ਤ੍ਰਿਪੁਰਾ ਵਿਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਇਕ ਹਫਤੇ ਬਾਅਦ ਉਲਟੀ ਰੱਥ ਯਾਤਰਾ ਨਿਕਲੀ ਹੈ। ਇਸ ਵਿਚ ਭਗਵਾਨ ਦੇ ਹੱਥ ਨੂੰ ਪਿੱਛੇ ਤੋਂ ਖਿੱਚਿਆ ਜਾਂਦਾ ਹੈ। ਇਸ ਨੂੰ ਘੂਰਦੀ ਰੱਥ ਯਾਤਰਾ ਕਿਹਾ ਜਾਂਦਾ ਹੈ। ਇਸ ਵਿਚ ਰੱਥ ‘ਤੇ ਭਗਵਾਨ ਜਗਨਨਾਥ ਨਾਲ ਭਗਵਾਨ ਬਲਭਦਰ ਤੇ ਭੈਣ ਸੁਭਦਰਾ ਸਵਾਰ ਰਹਿੰਦੀ ਹੈ। ਮੁੱਖ ਮੰਤਰੀ ਮਾਣਿਕ ਸਾਹਾ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਘਟਨਾ ਤੋਂ ਦੁਖੀ ਹਾਂ। ਹਾਦਸੇ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 4 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਜੋ ਲੋਕ 60 ਫੀਸਦੀ ਤੋਂ ਜ਼ਿਆਦਾ ਸੜ ਗਏ ਹਨ, ਉਨ੍ਹਾਂ ਨੂੰ 1 ਲੱਖ ਰੁਪਏ ਦਿੱਤੇ ਜਾਣਗੇ। 40 ਫੀਸਦੀ ਤੋਂ ਵੱਧ ਤੇ 60 ਫੀਸਦੀ ਤੋਂ ਘੱਟ ਝੁਲਸੇ ਲੋਕਾਂ ਨੂੰ 75 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਵੇਗੀ।