ਨਵੀਂ ਦਿੱਲੀ, 9 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਸੈਸ਼ਨ ਦੌਰਾਨ ਸੰਸਦ ਦੀ ਕੰਟੀਨ ਵਿੱਚ ਭਾਜਪਾ ਅਤੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨਾਲ ਲੰਚ ਕੀਤਾ। ਪੀਐੱਮ ਮੋਦੀ ਨੇ ਬੀਜੇਪੀ ਐੱਮਪੀ ਹੀਨਾ ਗਾਵਿਤ, ਐਸ.ਫਾਂਗੋਨ ਕੋਨਯਕ, ਟੀਡੀਪੀ ਐੱਮਪੀ ਰਾਮਮੋਹਨ ਨਾਇਡੂ, ਬਸਪਾ ਐਮਪੀ ਰਿਤੇਸ਼ ਪਾਂਡੇ ਤੇ ਬੀਜਦ ਐਮਪੀ ਸਸਮਿਤ ਪਾਤਰਾ ਨਾਲ ਲੰਚ ਕੀਤਾ। ਪੀਐੱਮ ਮੋਦੀ ਨੇ ਸੰਸਦ ਮੈਂਬਰਾਂ ਦੇ ਨਾਲ ਸੰਸਦ ਦੀ ਕੰਟੀਨ ਵਿੱਚ ਸ਼ਾਕਾਹਾਰੀ ਭੋਜਨ ਤੇ ਰਾਗੀ ਦੇ ਲੱਡੂ ਵੀ ਖਾਧੇ। ਮੀਡੀਆ ਰਿਪੋਰਟਾਂ ਮੁਤਾਬਕ ਸਾਰੇ 8 ਸੰਸਦ ਮੈਂਬਰਾਂ ਨਾਲ ਲੰਚ ਕਰਨ ਤੋਂ ਪਹਿਲਾਂ ਪੀਐਮ ਨੇ ਕਿਹਾ ਕਿ ਚਲੋ ਤੁਹਾਨੂੰ ਸਜ਼ਾ ਦਿੰਦੇ ਹਾਂ। ਇਸ ਤੋਂ ਬਾਅਦ ਪੀਐੱਮ ਮੋਦੀ ਸਾਰਿਆਂ ਨੂੰ ਆਪਣੇ ਨਾਲ ਸੰਸਦ ਭਵਨ ਦੀ ਕੰਟੀਨ ਲੈ ਗਏ, ਜਿੱਥੇ ਉਨ੍ਹਾਂ ਨੇ ਸਾਰਿਆਂ ਨਾਲ ਲੰਚ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਾਰਿਆਂ ਨਾਲ ਸ਼ਾਕਾਹਾਰੀ ਭੋਜਨ ਕੀਤਾ।