ਨਵੀਂ ਦਿੱਲੀ, 02 ਮਾਰਚ : ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ ਹਮਲਾ ਕੀਤਾ ਗਿਆ ਹੈ, ਕਾਂਗਰਸ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਦੋਸ਼ ਲਗਾਇਆ ਕਿ ਰਸੋਈ ਗੈਸ ਦੀਆਂ 50 ਰੁਪੈ ਵਧੀਆਂ ਕੀਮਤਾਂ ਆਮ ਆਦਮੀ ਦੀ ਲੁੱਟ ਹੈ। ਕਾਂਗਰਸ ਪਾਰਟੀ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਟਵੀਟ ਕਰਦਿਆਂ ਲਿਖਿਆ ਕਿ ਰਿਆਇਤੀ ਦਰ ਤੇ ਰਸੋਈ ਗੈਸ ਸਿਲੰਡਰ ਮੁਹੱਈਆ ਕਰਵਾਉਣ ਦੇ ਰਾਜਸਥਾਨ ਸਰਕਾਰ ਦੇ ਮਾਡਲ ਅਨੁਸਾਰ ਕੇਂਦਰ ਦੀ ਸੱਤਾ ‘ਚ ਆਉਣ ਤੇ ਘਰੇਲੂ ਰਸੋਈ ਗੈਸ 500 ਰੁਪਏ ਪ੍ਰਤੀ ਸਿਲੰਡਰ ਤੋਂ ਘੱਟ ਕੀਮਤ ਦਿੱਤਾ ਜਾਵੇ ਅਤੇ ਲੋਕਾਂ ਦੀ ਹੁਮਦਿ ਲੁੱਟ ਨੂੰ ਖ਼ਤਮ ਕੀਤਾ ਜਾਵੇਗਾ।ਸਿਲੰਡਰ ਦੀ ਕੀਮਤ ’ਚ ਵਾਧੇ ਤੋਂ ਬਾਅਦ ਜਨਤਾ ਪੁੱਛ ਰਹੀ ਹੈ ਕਿ ਹੁਣ ਕਿਵੇਂ ਬਣਨਗੇ ਹੋਲੀ ਦੇ ਪਕਵਾਨ, ਕਦੋਂ ਤੱਕ ਜਾਰੀ ਰਹਿਣਗੇ ਲੁੱਟ ਦੇ ਇਹ ਫਰਮਾਨ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕੀਤਾ, ਕਾਂਗਰਸ ਕਾਲ ’ਚ ਜਿੱਥੇ ਮਿਲੀ ਸਬਸਿਡੀ ਤੋਂ ਰਾਹਤ, ਮਿੱਤਰ ਕਾਲ ’ਚ ਬਸ ਜਨਤਾ ਦੀ ਜੇਬ ਕੱਟੀ ਤੇ ਦੇਸ਼ ਦੀ ਜਾਇਦਾਦ ਮਿੱਤਰ ਨੂੰ ਖੈਰਾਤ ’ਚ ਵੰਡੀ। ਰਾਹੁਲ ਨੇ ਭਾਜਪਾ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਐੱਲਪੀਜੀ ਰਸੋਈ ਗੈਸ ਦੀ ਨਵੀਂ ਵਧੀ ਕੀਮਤ 1103 ਰੁਪਏ ਪ੍ਰਤੀ ਸਿਲੰਡਰ ’ਤੇ ਸਿਫਰ ਸਬਸਿਡੀ ਦੀ ਤੁਲਨਾ ’ਚ ਯੂਪੀਏ ਸਰਕਾਰ ਦੇ ਸਮੇਂ 2014 ’ਚ ਰਸੋਈ ਗੈਸ 410 ਰੁਪਏ ਪ੍ਰਤੀ ਸਿਲੰਡਰ ਦਿੱਤੇ ਜਾਣ ਦਾ ਜ਼ਿਕਰ ਕਰਦੇ ਹੋਏ ਇਹ ਵੀ ਕਿਹਾ ਕਿ ਉਦੋਂ ਪ੍ਰਤੀ ਸਿਲੰਡਰ ’ਤੇ ਸਰਕਾਰ 827 ਰੁਪਏ ਦੀ ਸਬਸਿਡੀ ਦੇ ਰਹੀ ਸੀ। ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ’ਤੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਾਂਗਰਸੀ ਬੁਲਾਰੇ ਗੌਰਵ ਵੱਲਭ ਨੇ ਕਿਹਾ ਕਿ ਉੱਤਰ-ਪੂਰਬ ਦੇ ਤਿੰਨ ਸੂਬਿਆਂ ਦੀਆਂ ਚੋਣਾਂ ਖ਼ਤਮ ਹੁੰਦੇ ਹੀ ਇਕ ਵਾਰੀ ਮੁੜ ਮੋਦੀ ਸਰਕਾਰ ਨੇ ਮਹਿੰਗਾਈ ਦੇ ਬੋਝ ਹੇਠਾਂ ਦੱਬੇ ਆਮ ਲੋਕਾਂ ਨੂੰ ਹੋਲੀ ਦਾ ਤੋਹਫਾ ਦਿੱਤਾ ਹੈ। ਕਿਹਾ ਕਿ ਕਾਂਗਰਸ ਕੇਂਦਰ ’ਚ ਸੱਤਾ ’ਚ ਆਈ ਤਾਂ ਉਹ ਰਾਜਸਥਾਨ ਮਾਡਲ ਮੁਤਾਬਕ ਦੇਸ਼ ’ਚ ਲੋਕਾਂ ਨੂੰ 500 ਰੁਪਏ ’ਚ ਘਰੇਲੂ ਰਸੋਈ ਗੈਸ ਸਿਲੰਡਰ ਮੁਹੱਈਆ ਕਰਾਏਗੀ।