ਭੋਪਾਲ, 24 ਅਪ੍ਰੈਲ : ਬਰੇਸੀਆ (ਭੋਪਾਲ) ਵਿੱਚ ਇੱਕ ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਸਵੇਰ ਸਮੇਂ ਵਿਦਿਸ਼ਾ ਰੋਡ ਤੇ ਕੁਲਹੋਰ ਕਰਾਸਰੋਡ ਨੇੜੇ ਬਾਇਓ ਕੋਲਾ ਫੈਕਟਰੀ ਸਾਹਮਣੇ ਇੱਕ ਤੇਜ਼ ਰਫਤਾਰ ਟਰੱਕ ਨੇ ਸਵਾਰੀਆਂ ਨਾਲ ਭਰੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਟਰੱਕ ਚਾਲਕ ਆਟੋ ਨੂੰ ਕਾਫੀ ਦੂਰ ਤੱਕ ਘਸੀਟਦਾ ਹੋਇਆ ਲੈ ਗਿਆ, ਆਟੋ ਵਿੱਚ 6 ਲੋਕ ਸਵਾਰ ਸਨ। ਇਸ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਕਾਰਨ ਮੌਕੇ 'ਤੇ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਸਥਾਨਕ ਲੋਕਾਂ ਅਤੇ 2 ਜੇਸੀਬੀ ਦੀ ਮਦਦ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਆਟੋ 'ਚੋਂ ਬਾਹਰ ਕੱਢਿਆ। ਹਾਦਸੇ 'ਚ ਹਬੀਬ (55) ਵਾਸੀ ਪਿੰਡ ਝਿਕਰੀਆ ਤਹਿਸੀਲ ਬਰੇਸ਼ੀਆ, ਪਵਨ ਜਾਟਵ (26) ਵਾਸੀ ਪਿੰਡ ਰਾਏਪੁਰਾ ਜ਼ਿਲ੍ਹਾ ਵਿਦਿਸ਼ਾ ਅਤੇ ਮੋਹਨ ਜਾਟਵ (38) ਵਾਸੀ ਪਿੰਡ ਸੁੱਖੇੜੀ ਜ਼ਿਲ੍ਹਾ ਵਿਦਿਸ਼ਾ ਦੀ ਮੌਤ ਹੋ ਗਈ ਹੈ। ਹਾਦਸੇ ਵਿਚ ਆਟੋ ਚਾਲਕ ਵੀ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਬਾਕੀ ਜ਼ਖਮੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਟਰੱਕ ਨੇ ਆਟੋ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟਰੱਕ ਦੀ ਟੱਕਰ ਤੋਂ ਬਾਅਦ ਆਟੋ ਦੋ ਵਾਰ ਪਲਟ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਬਰੇਸ਼ੀਆ ਥਾਣਾ ਇੰਚਾਰਜ ਗਿਰੀਸ਼ ਤ੍ਰਿਪਾਠੀ ਨੇ ਦੱਸਿਆ ਕਿ ਤੇਜ਼ ਰਫ਼ਤਾਰ ਟਰੱਕ ਨੇ ਸੀਐਨਜੀ ਆਟੋ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਭੋਪਾਲ ਦੇ ਹਮੀਦੀਆ ਹਸਪਤਾਲ ਭੇਜਿਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਬਰੇਸ਼ੀਆ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ। ਹਬੀਬ ਖਾਨ (61) ਆਪਣੀ ਪਤਨੀ ਨਈਮਾ ਬੀ ਅਤੇ ਲੜਕੀ ਸ਼ਾਹਬਾਜ਼ (26) ਨਾਲ ਡਾਕਟਰ ਨੂੰ ਮਿਲਣ ਬਰੇਸ਼ੀਆ ਜਾ ਰਹੇ ਸਨ। ਹਾਦਸੇ ਵਿਚ ਹਬੀਬ ਦੀ ਮੌਤ ਹੋ ਗਈ। ਉਸ ਦੀ ਪਤਨੀ ਗੰਭੀਰ ਜ਼ਖਮੀ ਹੈ। ਬੇਟੀ ਵੈਂਟੀਲੇਟਰ 'ਤੇ ਹੈ। ਦੂਜੇ ਪਾਸੇ ਵਿਦਿਸ਼ਾ ਦੇ ਸੁਖੇੜੀ ਪਿੰਡ ਦਾ ਰਹਿਣ ਵਾਲਾ ਮੋਹਨ ਜਾਟਵ (28) ਫੋਟੋ ਕਾਪੀ ਦਾ ਕੰਮ ਕਰਦਾ ਸੀ। ਬਰੇਸ਼ੀਆ ਆਪਣੇ ਕੰਮ ਦੇ ਸਿਲਸਿਲੇ 'ਚ ਆ ਰਿਹਾ ਸੀ। ਵਿਦਿਸ਼ਾ ਦੇ ਰਾਏਪੁਰ ਪਿੰਡ ਦਾ ਰਹਿਣ ਵਾਲਾ ਪਵਨ ਜਾਟਵ (27) ਖੇਤੀ ਦਾ ਕੰਮ ਕਰਦਾ ਸੀ। ਟਰੱਕ ਦੇ ਡਰਾਈਵਰ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।