ਨਵੀਂ ਦਿੱਲੀ : ਪ੍ਧਾਨ ਮੰਤਰੀ ਨਰਿੰਦਰ ਮੋਦੀ ਅੱਜ 1 ਅਕਤੂਬਰ ਨੂੰ ਭਾਰਤ ਵਿਚ 5 ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਇੰਡੀਅਨ ਮੋਬਾਇਲ ਕਾਂਗਰਸ ਵਿਚ ਪ੍ਧਾਨ ਮੰਤਰੀ ਮੋਦੀ ਨੇ 5 ਜੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰਿਲਾਇੰਸ ਇੰਡਸਟੀਰਜ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਭਾਰਤੀ ਏਅਰਟੈਲ ਦੇ ਮੁਖੀ ਸੁਨੀਲ ਭਾਰਤੀ ਅਤੇ ਵੋਡਾਫੋਨ ਇੰਡੀਆ ਦੇ ਕੁਮਾਰ ਮੰਗਲਮ ਬਿਰਲਾ ਮੌਜੂਦ ਸਨ। ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ, ਬੇਂਗਲੁਰੂ ਦੀ ਮੈਟਰੋ, ਕਾਂਡਲਾ ਪੋਰਟ ਅਤੇ ਭੋਪਾਲ ਦੀ ਸਮਾਰਟ ਸਿਟੀ ਵਿਚ 5 ਜੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।