ਮਾਲਵਾ

ਪੰਜਾਬ ਭਰ ਚੋਂ ਮਾਨਸਾ ਦੇ ਵਿਦਿਆਰਥੀਆਂ ਦਾ ਅੱਵਲ ਆਉਣਾ ਸਿੱਖਿਆ ਖੇਤਰ ਵਿਚ ਵੱਡੀ ਪ੍ਰਾਪਤੀ : ਡੀ ਸੀ 
ਮਾਨਸਾ 12 ਅਪ੍ਰੈਲ : ਜ਼ਿਲ੍ਹਾ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਸਿੱਖਿਆ ਵਿਭਾਗ ਵੱਲ੍ਹੋਂ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਉਨ੍ਹਾਂ 27 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ, ਜਿੰਨ੍ਹਾਂ ਨੇ ਨਾ ਸਿਰਫ ਪੰਜਵੀਂ ਜਮਾਤ ਵਿਚੋਂ 500 ਵਿਚੋਂ 500 ਅੰਕ ਹਾਸਲ ਕੀਤੇ, ਸਗੋਂ ਪੰਜਾਬ ਭਰ ਚੋਂ ਪਹਿਲਾ, ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਜ਼ਿਲ੍ਹਾ ਮਾਨਸਾ ਦਾ ਨਾਮ ਪੂਰੇ ਪੰਜਾਬ ਚ ਰੋਸ਼ਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ....
ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਨਵਜੋਤ ਸਿੱਧੂ ਨੇ ਕੀਤੀ ਮੁਲਾਕਾਤ 
ਪਟਿਆਲਾ 12 ਅਪ੍ਰੈਲ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨਾਂ ਦੀ ਨਾਲ ਪਟਿਆਲਾ 'ਚ ਮੁਲਾਕਾਤ ਕਰਕੇ ਨਵੀਂ ਚਰਚਾ ਛਿੜੀ। ਇਹ ਮੀਟਿੰਗ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਦੀ ਪਟਿਆਲਾ ਰਿਹਾਇਸ਼ ’ਤੇ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਲਾਲ ਸਿੰਘ, ਸ਼ਮਸ਼ੇਰ ਸਿੰਘ ਦੁਲੋਂ, ਮਹਿੰਦਰ ਸਿੰਘ ਕੇਪੀ ਨੇ ਮੁਲਾਕਾਤ ਕੀਤੀ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂਆਂ ਵਲੋਂ ਪੰਜਾਬ ਦੇ ਹਲਾਤਾਂ ਤੇ ਅਗਲੀ ਰਣਨੀਤੀ ਬਾਰੇ ਚਰਚਾ ਕੀਤੀ ਗਈ ਹੈ। ਕਰੀਬ ਦੋ ਘੰਟੇ ਤੋਂ....
ਕੇਂਦਰ ਸਰਕਾਰ ਵੱਲੋਂ ਖਰਾਬ ਕਣਕ ਦੀ ਖਰੀਦ 'ਤੇ 31 ਰੁਪਏ ਤੱਕ ਦੀ ਕਟੌਤੀ ਗੈਰ-ਕਾਨੂੰਨੀ ਹੈ : ਸੁਖਬੀਰ ਬਾਦਲ
ਫਰੀਦਕੋਟ ਦੀ ਅਦਾਲਤ 'ਚ ਪੇਸ਼ ਹੋਏ ਸੁਖਬੀਰ ਬਾਦਲ ਸੁਖਬੀਰ ਬਾਦਲ 4 ਮਿੰਟਾਂ ਵਿੱਚ ਹੀ ਅਦਾਲਤ ਵਿੱਚ ਹਾਜ਼ਰੀ ਲਗਵਾ ਕੇ ਫਾਰਗ ਹੋਏ। ਫਰੀਦਕੋਟ, 12 ਅਪ੍ਰੈਲ : ਪੰਜਾਬ ਦੇ ਕੋਟਕਪੂਰਾ 'ਚ 14 ਅਕਤੂਬਰ 2015 ਨੂੰ ਹੋਈ ਗੋਲੀਬਾਰੀ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਫਰੀਦਕੋਟ ਦੀ ਅਦਾਲਤ 'ਚ ਪਹੁੰਚੇ। ਉਹ ਇੱਥੇ ਜੁਡੀਸ਼ੀਅਲ ਮੈਜਿਸਟਰੇਟ ਅਜੈ ਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਏ। ਸੁਖਬੀਰ ਕਰੀਬ ਸਾਢੇ 12 ਵਜੇ ਫਰੀਦਕੋਟ ਪਹੁੰਚੇ ਅਤੇ....
ਟੋਲ ਪਲਾਜ਼ੇ ਬੰਦ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਦਾ ਇਤਿਹਾਸਕ ਫੈਸਲਾ : ਜੌੜਾਮਾਜਰਾ
ਕਿਹਾ, ਪਿਛਲੀਆਂ ਸਰਕਾਰਾਂ ਦੇ ਲਾਏ ਟੋਲ ਪਲਾਜ਼ੇ ਬੰਦ ਕਰਕੇ ਪੰਜਾਬ ਸਰਕਾਰ ਇਮਾਨਦਾਰ ਤੇ ਪਾਰਦਰਸ਼ੀ ਸਰਕਾਰ ਸਾਬਤ ਹੋਈ ਪਟਿਆਲਾ, 12 ਅਪ੍ਰੈਲ : ''ਲੋਕਾਂ ਦੀ ਭਲਾਈ ਲਈ ਅਹਿਮ ਕਦਮ ਚੁੱਕਦਿਆਂ ਸੂਬੇ ਦੀਆਂ ਸੜਕਾਂ 'ਤੇ ਲੱਗੇ ਟੋਲ ਪਲਾਜ਼ੇ ਬੰਦ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਤਿਹਾਸਕ ਫੈਸਲਾ ਹੈ।'' ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ। ਮੁੱਖ ਮੰਤਰੀ....
ਏਕ ਸ਼ਾਮ ਖਾਟੂ ਕੇ ਨਾਮ” 6ਵਾਂ ਸ਼੍ਰੀ ਸ਼ਿਆਮ ਕੀਰਤਨ 15 ਨੂੰ ਮੰਡੀਂ ਮੁੱਲਾਂਪੁਰ ਦਾਖਾ ਵਿਖੇ
14 ਅਪਰੈਲ ਨੂੰ ਸ਼ਹਿਰ ਅੰਦਰ ਕੱਢੀ ਜਾਵੇਗੀ ਨਿਸ਼ਾਨ ਯਾਤਰਾ - ਸੇਵਾ ਮੰਡਲ ਮੁੱਲਾਂਪੁਰ ਦਾਖਾ, 11 ਅਪ੍ਰੈਲ (ਸਤਵਿੰਦਰ ਸਿੰਘ ਗਿੱਲ ) ‘‘ਏਕ ਸ਼ਾਮ ਖਾਟੂ ਜੀ ਕੇ ਨਾਮ’’ 6ਵਾਂ ਦੋ ਰੋਜਾਂ ਧਾਰਮਿਕ ਸਮਾਗਮ ਮੰਡੀ ਮੁੱਲਾਂਪੁਰ ਦਾਖਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੀ ਸ਼ਿਆਮ ਸੇਵਾ ਮੰਡਲ ਮੁੱਲਾਂਪੁਰ ਦੇ ਸੇਵਾਦਾਰ ਮੋਹਿਤ ਗੋਇਲ, ਆਸ਼ੂ ਗਰਗ, ਨਿਤਿਨ ਬਾਂਸ਼ਲ, ਨਿਸ਼ਾਂਤ ਅਰੋੜਾ, ਰੋਹਿਨ ਅਰੋੜਾ, ਆਸ਼ੂ ਬਾਂਸਲ, ਤਰੁਣ ਕੁਮਾਰ ਜਿੰਦਲ, ਰਮੇਸ਼ ਜੈਨ ਨੇ ਪੈ੍ਰੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ....
14 ਨੂੰ ਚੌਕੀਮਾਨ ਟੋਲ ਤੋਂ ਜਗਰਾਉਂ ਨੂੰ ਹੋਵੇਗਾ ਵੱਡਾ ਕਾਫ਼ਲਾ ਰਵਾਨਾ 
ਕਣਕ ਸਮੇਤ ਸਮੂਹ ਫਸਲਾਂ ਦੇ ਪੂਰੇ ਰਕਬੇ 'ਤੇ ਪੂਰਾ ਮੁਆਵਜ਼ੇ ਦੀ ਜ਼ੋਰਦਾਰ ਮੰਗ ਮੁੱਲਾਂਪੁਰ ਦਾਖਾ 11 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਸਵੱਦੀ ਕਲਾਂ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ l ਜਿਸ ਵਿਚ ਵੱਖ ਵੱਖ ਮਹੱਤਵਪੂਰਨ ਮੁੱਦਿਆਂ 'ਤੇ ਗੰਭੀਰ, ਭਰਵੀਂ ਤੇ ਡੂੰਘੀ ਵਿਚਾਰ ਚਰਚਾ ਕਰਨ ਉਪਰੰਤ ਹੇਠ ਲਿਖੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ l ਪਹਿਲੇ ਮਤੇ ਰਾਹੀਂ....
ਵਿਧਾਇਕ ਸਿੱਧੂ ਵਲੋਂ ਵਾਰਡ ਨੰਬਰ 41 'ਚ ਸੀਵਰੇਜ ਪਾਈਪ ਵਿਛਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ
ਲੁਧਿਆਣਾ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ - ਕੁਲਵੰਤ ਸਿੰਘ ਸਿੱਧੂ ਲੁਧਿਆਣਾ, 11 ਅਪ੍ਰੈਲ : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਵਾਰਡ ਨੰਬਰ 41 ਅਧੀਨ ਇੰਡਸਟਰੀਅਲ ਏਰੀਆ-ਬੀ (ਨਗਰ ਨਿਗਮ ਜੋਨ-ਸੀ ਦੇ ਪਿਛਲੇ ਪਾਸੇ) ਵਿਖੇ ਸੀਵਰੇਜ ਪਾਈਪ ਵਿਛਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਵਿਧਾਇਕ ਸਿੱਧੂ ਨੇ ਦੱਸਿਆ ਕਿ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 2000 ਫੁੱਟ ਸੀਵਰ ਪਾਈਪ ਲਾਈਨ ਵਿਛਾਈ ਜਾਵੇਗੀ ਅਤੇ ਅਧਿਕਾਰੀਆਂ ਨੂੰ ਇਸ ਕੰਮ ਨੂੰ....
ਪੀ ਏ ਯੂ ਦੇ ਪਸਾਰ ਮਾਹਿਰਾਂ ਨੇ ਕਿਸਾਨਾਂ ਨਾਲ ਕਣਕ ਦੀ ਸਰਫੇਸ ਸੀਡਿੰਗ ਬਿਜਾਈ 'ਤੇ ਵਿਚਾਰ ਕੀਤੀ
ਲੁਧਿਆਣਾ 11 ਅਪ੍ਰੈਲ : ਪੀ ਏ ਯੂ ਦੇ ਪਸਾਰ ਸਿੱਖਿਆ ਵਿਭਾਗ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਗਰਾਉਂ ਬਲਾਕ ਦੇ ਅਧਿਕਾਰੀਆਂ ਦੇ ਨਾਲ ਸਰਫ਼ੇਸ ਸੀਡਿੰਗ ਮਲਚਿੰਗ ਤਕਨੀਕ ਨਾਲ ਬੀਜੀ ਕਣਕ ਦੀ ਫਸਲ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਗੋਦ ਲਏ ਪਿੰਡਾਂ ਦਾ ਦੌਰਾ ਕੀਤਾ। ਆਪਣੇ ਤਜਰਬੇ ਸਾਂਝੇ ਕਰਦੇ ਹੋਏ ਸ.ਜਸਪਾਲ ਸਿੰਘ, ਸ.ਅਜਮੇਰ ਸਿੰਘ ਅਤੇ ਸ.ਹਰਿੰਦਰ ਪਾਲ ਸਿੰਘ, ਕੁਲਾਰ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਸਰਫੇਸ ਸੀਡਿੰਗ ਮਲਚਿੰਗ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਕਣਕ ਦੀ ਘੱਟ ਖਰਚ ਵਾਲੀ....
ਡਿਪਟੀ ਕਮਿਸ਼ਨਰ ਵਲੋਂ ਵਸਨੀਕਾਂ ਨੂੰ ਅਪੀਲ, ਆਪਣਾ ਆਧਾਰ ਕਾਰਡ ਜਲਦ ਕਰਵਾਇਆ ਜਾਵੇ ਅਪਡੇਟ
ਲੁਧਿਆਣਾ, 11 ਅਪ੍ਰੈਲ : ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਆਧਾਰ ਦੀ ਜਾਣਕਾਰੀ ਨੂੰ ਅਪਡੇਟ ਕਰਵਾਉਣ। ਡਿਪਟੀ ਕਮਿਸ਼ਨਰ ਮਲਿਕ ਨੇ ਕਿਹਾ ਕਿ ਸਰਕਾਰ ਵਲੋਂ ਨਵੀਨਤਮ ਪਛਾਣ ਪੱਤਰ ਦੇ ਸਬੂਤ (ਪੀ.ਓ.ਆਈ.) ਅਤੇ ਰਿਹਾਇਸ਼ ਦੇ ਸਬੂਤ (ਪੀ.ਓ.ਏ) ਵਜੋਂ ਦਸਤਾਵੇਜ਼ਾਂ ਨੂੰ ਅਪਡੇਟ ਕਰਕੇ ਨਾਗਰਿਕਾਂ ਦੇ ਆਧਾਰ ਨੂੰ ਮਜ਼ਬੂਤ ਕਰਨ ਲਈ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਸਨੀਕਾਂ ਨੇ 2015 ਤੋਂ ਪਹਿਲਾਂ ਆਧਾਰ ਕਾਰਡ ਬਣਵਾਏ ਸਨ, ਨੂੰ ਆਧਾਰ ਵਿੱਚ....
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਦਿੱਤਾ ਮੰਗ ਪੱਤਰ 
ਜਗਰਾਉਂ, 11 ਅਪ੍ਰੈਲ, (ਰਛਪਾਲ ਸਿੰਘ ਸ਼ੇਰਪੁਰੀ) : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਜਿਲ੍ਹਾ ਲੁਧਿਆਣਾ ਬਲਾਕ ਸਿੱਧਵਾ ਬੇਟ ਵੱਲੋਂ ਜ਼ਿਲਾ ਪ੍ਰਧਾਨ ਗੁਰਅਮਿ੍ਰੰਤ ਕੌਰ ਲੀਹਾਂ ਅਤੇ ਬਲਾਕ ਪ੍ਰਧਾਨ ਮਨਜੀਤ ਕੌਰ ਢਿੱਲੋਂ ਬਰਸਾਲ ਦੀ ਅਗਵਾਈ ਹੇਠ ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਦਫ਼ਤਰ ਪੁੱਜ ਕੇ ਡਿਪਟੀ ਕਮਿਸ਼ਨਰ/ ਉੱਚ ਅਧਿਕਾਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਦਿੱਤਾ ।....
ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ
13 ਅਪ੍ਰੈਲ ਨੂੰ ਵਿਸਾਖੀ ਦਾ ਪਵਿੱਤਰ ਇਤਿਹਾਸਿਕ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਮਨਾਵਾਂਗੇ- ਬਾਵਾ 11 ਸ਼ਖ਼ਸੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ : ਗਿੱਲ ਮੁੱਲਾਂਪੁਰ ਦਾਖਾ, 11 ਅਪ੍ਰੈਲ : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਮੀਟਿੰਗ ਵਿਚ ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਵਾਈਸ ਪ੍ਰਧਾਨ ਬਾਦਲ ਸਿੰਘ ਸਿੱਧੂ....
ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਪਾਰੀ ਦਾ ਕੀਤਾ ਕਤਲ, ਲੱਖਾਂ ਦੀ ਲੁੱਟ ਕਰਕੇ ਹੋਏ ਫਰਾਰ
ਲੁਧਿਆਣਾ, 11 ਅਪ੍ਰੈਲ : ਲੁਧਿਆਣਾ 'ਚ ਮਨੀ ਐਕਸਚੇਂਜਰ 'ਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਵਪਾਰੀ ਦਾ ਕਤਲ ਕਰ ਦਿੱਤਾ। ਬਦਮਾਸ਼ਾਂ ਨੇ ਵਪਾਰੀ 'ਤੇ ਸੂਏ ਨਾਲ ਕਈ ਵਾਰ ਹਮਲਾ ਕੀਤਾ। ਮ੍ਰਿਤਕ ਆਪਣੀ ਐਕਟਿਵਾ 'ਤੇ ਜਾ ਰਿਹਾ ਸੀ, ਰਸਤੇ 'ਚ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਬਦਮਾਸ਼ ਉਸ ਨੂੰ ਖੂਨ 'ਚ ਲੱਥ-ਪੱਥ ਛੱਡ ਕੇ ਲੱਖਾਂ ਦੀ ਲੁੱਟ ਕਰਕੇ ਫਰਾਰ ਹੋ ਗਏ। ਲੋਕਾਂ ਨੇ ਵਪਾਰੀ ਨੂੰ ਹਸਪਤਾਲ ਲੈ ਗਏ, ਪਰ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਮਨਜੀਤ....
ਪੁਲਿਸ ਜ਼ਬਰ ਬੰਦ ਕੀਤਾ ਜਾਵੇ ਅਜੇ ਅਸੀ ਜਿੰਦਾ ਹਾਂ : ਸਿਮਰਨਜੀਤ ਸਿੰਘ ਮਾਨ
ਸੁਰਜੀਤ ਸਿੰਘ ਨੰਦਗੜ੍ਹ ਜਿ਼ਲ੍ਹਾ ਇਕਾਈ ਬਠਿੰਡਾ ਦੇ ਸਰਪ੍ਰਸਤ ਨਿਯੁਕਤ ਬਠਿੰਡਾ, 11 ਅਪ੍ਰੈਲ : ਸ. ਸੁਰਜੀਤ ਸਿੰਘ ਨੰਦਗੜ੍ਹ ਜਿਨ੍ਹਾਂ ਦਾ ਪਿਛੋਕੜ ਖ਼ਾਲਸਾ ਪੰਥ ਦੀ ਅਤੇ ਮਨੁੱਖਤਾ ਦੀ ਦ੍ਰਿੜਤਾ ਨਾਲ ਨਿਰਸਵਾਰਥ ਹੋ ਕੇ ਸੇਵਾ ਕਰਨਾ ਹੈ, ਸਿੱਖੀ ਸਿਧਾਤਾਂ ਉਤੇ ਪਹਿਰਾ ਦਿੰਦੇ ਹੋਏ ਕੌਮ ਦੀ ਨੌਜਵਾਨੀ, ਬੱਚੇ-ਬੱਚੀਆਂ ਨੂੰ ਜਿਥੇ ਕੌਮੀ ਸਹੀ ਅਗਵਾਈ ਦੇਣ ਦੀ ਸਹੀ ਜਿੰਮੇਵਾਰੀ ਨਿਭਾਉਦੇ ਆ ਰਹੇ ਹਨ, ਉਥੇ ਉਹ ਸਮਾਜ ਦੀ ਸੇਵਾ ਵਿਚ ਵੀ ਵੱਧ ਚੜ੍ਹਕੇ ਯੋਗ ਪਾਉਣ ਨੂੰ ਆਪਣਾ ਇਖਲਾਕੀ ਫਰਜ ਸਮਝਦੇ ਹਨ । ਉਨ੍ਹਾਂ....
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੈਂਸਰ ਰੋਕੋ ਸੁਸਾਇਟੀ ਨੇ 57 ਕੈਂਸਰ ਪੀੜਤਾਂ ਨੂੰ ਦਿੱਤੇ ਸਹਾਇਤਾ ਚੈੱਕ
ਕੋਟਕਪੂਰਾ, 11 ਅਪ੍ਰੈਲ : ਮਨੁੱਖਤਾ ਅਤੇ ਵਾਤਾਵਰਨ ਦੀ ਸੇਵਾ ਨੂੰ ਸਮਰਪਿਤ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਲੋੜਵੰਦ 57 ਕੈਂਸਰ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ। ਸਥਾਨਕ ਗੁਰਦੁਆਰਾ ਸਾਹਿਬ ਬਾਬਾ ਵਿਸ਼ਵਕਰਮਾ ਜੀ ਵਿਖੇ ਰੱਖੇ ਸਾਦੇ ਸਮਾਗਮ ’ਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਸ਼ਾਮਲ ਹੋਏ। ਉਹਨਾਂ ਸੁਸਾਇਟੀ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਨੂੰ ਲੋੜਵੰਦਾਂ ਦੀ ਰਲ-ਮਿਲ ਕੇ ਮੱਦਦ ਕਰਨੀ....
ਵਿਧਾਇਕ ਬਲੂਆਣਾ ਅਤੇ ਡਿਪਟੀ ਕਮਿਸ਼ਨਰ ਨੇ ਅਬੋਹਰ ਦੀ ਦਾਣਾ ਮੰਡੀ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਚੁੱਕਣ ਲਈ ਵਚਨਬਧ : ਮੁਸਾਫਿਰ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ : ਡਿਪਟੀ ਕਮਿਸ਼ਨਰ ਫਾਜ਼ਿਲਕਾ 11 ਅਪ੍ਰੈਲ : ਬਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਅਬੋਹਰ ਦੀ ਦਾਣਾ ਮੰਡੀ 'ਚ ਕਣਕ ਦੀ ਖਰੀਦ ਸ਼ੁਰੂ ਕਰਵਾਈ। ਉਨ੍ਹਾਂ ਕਣਕ ਦੀ ਖਰੀਦ ਦੀ ਸ਼ੁਰੂਆਤ ਕਿਸਾਨਾਂ ਦਾ ਮੂੰਹ ਮਿੱਠਾ ਕਰਵਾ ਕੇ ਕੀਤੀ ਅਤੇ ਕਿਸਾਨਾਂ ਨੂੰ ਖਰੀਦ ਸੀਜਨ ਦੀ ਵਧਾਈ ਵੀ ਦਿੱਤੀ । ਉਨ੍ਹਾਂ....