ਮਾਲਵਾ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਮਿੱਤ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ
ਸ੍ਰੀ ਮੁਕਤਸਰ ਸਾਹਿਬ, 27 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਮਿੱਤ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਨੇ ਅਕਾਲੀ ਆਗੂ ਦੇ ਜੱਦੀ ਪਿੰਡ ਜਾ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਦੁਖੀ ਪਰਿਵਾਰ ਨੂੰ ਇਹ ਘਾਟਾ ਸਹਿਣ ਦੀ....
ਬੇਅਦਬੀ ਦੇ ਦੋਸ਼ੀ 'ਤੇ ਇੱਕ ਵਕੀਲ ਨੇ ਤਾਣੀ ਪਿਸਤੌਲ, ਪੁਲਿਸ ਨੇ ਮੌਕੇ 'ਤੇ ਹੀ ਕੀਤਾ ਕਾਬੂ 
ਮੋਰਿੰਡਾ, 27 ਅਪ੍ਰੈਲ : ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ'ਚ ਬੇਅਦਬੀ ਕਰਨ ਵਾਲੇ ਦੋਸ਼ੀ ਜਸਵੀਰ ਸਿੰਘ ਨੂੰ ਅੱਜ 2 ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਸ ਤਾਂ ਉਸ 'ਤੇ ਹਮਲਾ ਕਰਕੇ ਉਸ ਨੂੰ ਜਾਨੋ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ 'ਚ ਜਦੋਂ ਅਦਾਲਤ 'ਚ ਦੋਸ਼ੀ ਨੂੰ ਪੇਸ਼ ਕੀਤਾ ਜਾ ਰਿਹਾ ਸੀ ਤਾਂ ਇੱਕ ਵਕੀਲ ਨੇ ਬੇਅਦਬੀ ਦੇ ਦੋਸ਼ੀ 'ਤੇ ਪਿਸਤੌਲ਼ ਤਾਣ ਲਈ, ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਫੁਰਤੀ ਦਿਖਾਉਂਦੇ....
ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਪਟਿਆਲਾ ਜ਼ਿਲ੍ਹੇ ਨੂੰ 6 ਕਰੋੜ 28 ਲੱਖ ਰੁਪਏ ਜਾਰੀ
ਲੋੜਵੰਦ ਪਰਿਵਾਰਾਂ ਨੂੰ ਲੜਕੀ ਦੇ ਵਿਆਹ 'ਤੇ ਸੂਬਾ ਸਰਕਾਰ ਵੱਲੋਂ 51 ਹਜ਼ਾਰ ਰੁਪਏ ਦੀ ਦਿੱਤੀ ਜਾਂਦੀ ਹੈ ਮਾਲੀ ਮਦਦ : ਡਿਪਟੀ ਕਮਿਸ਼ਨਰ ਪਟਿਆਲਾ, 27 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਮੌਕੇ ਦਿੱਤੀ ਜਾਂਦੀ ਅਸ਼ੀਰਵਾਦ ਸਕੀਮ ਤਹਿਤ 51 ਹਜ਼ਾਰ ਰੁਪਏ ਦੀ ਮਾਲੀ ਮਦਦ ਲਈ ਪਟਿਆਲਾ ਜ਼ਿਲ੍ਹੇ ਲਈ 6 ਕਰੋੜ 28 ਲੱਖ 32 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟ....
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਦਰਜਨਾਂ ਆਗੂਆਂ ਨੇ ਪਾਰਟੀ ਅਹੁਦਿਆਂ ਤੋਂ ਦਿੱਤੇ ਅਸਤੀਫ਼ੇ 
ਬਠਿੰਡਾ, 27 ਅਪ੍ਰੈਲ : ਸੀਪੀਆਈ (ਐਮ.ਐਲ) ਲਿਬਰੇਸ਼ਨ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਤਕਰੀਬਨ ਦਰਜਨਾਂ ਆਗੂਆਂ ਨੇ ਪਾਰਟੀ ਦੇ ਤਮਾਮ ਅਹੁਦਿਆਂ ਤੋਂ ਸਮੂਹਿਕ ਅਸਤੀਫ਼ੇ ਦੇ ਦਿੱਤੇ ਹਨ। ਅਸਤੀਫਾ ਦੇਣ ਵਾਲੇ ਆਗੂਆਂ ਦਾ ਪ੍ਰਤੀਕਰਮ ਹੈ ਕਿ ਉਹਨਾਂ ਨੇ ਸੂਬਾਈ ਲੀਡਰਸ਼ਿਪ ਅਤੇ ਕੇਂਦਰੀ ਇੰਚਾਰਜ ਦੇ ਕਥਿਤ ਦਲਿਤ ਵਿਰੋਧੀ ਰਵਾਈਏ ਤੋਂ ਦੁਖੀ ਹੋ ਕੇ ਏਨਾ ਵੱਡਾ ਕਦਮ ਚੁੱਕਿਆ ਹੈ। ਅੱਜ ਇਨ੍ਹਾਂ ਆਗੂਆਂ ਨੇ ਬਠਿੰਡਾ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਅਸਤੀਫਿਆਂ ਦਾ....
ਪੰਜਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ, ਵੱਖ ਵੱਖ ਰਾਜਨੀਤਿਕ, ਧਾਰਮਿਕ ਆਗੂਆਂ ਦਿੱਤੀ ਸਰਧਾਂਜਲੀ
ਬਾਦਲ, 27 ਅਪ੍ਰੈਲ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਥਾਂ ਦੀ ਘਾਟ ਕਾਰਨ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਹੀ ਕੀਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਦਿੱਤੀ। ਇਸ ਤੋਂ ਪਹਿਲਾਂ ਜੱਦੀ ਘਰ ਤੋਂ ਸ਼ੁਰੂ ਹੋ ਕੇ ਸਸਕਾਰ ਵਾਲੀ ਥਾਂ ਤੱਕ ਅੰਤਿਮ ਯਾਤਰਾ ਸ਼ੁਰੂ ਹੋਈ। ਉਨ੍ਹਾਂ....
ਡੀ.ਬੀ.ਈ.ਈ. ਵਲੋਂ ਜਗਰਾਉਂ 'ਚ ਰੋੋਜ਼ਗਾਰ ਮੇਲਾ/ਪਲੇਸਮੈਂਟ ਕੈਂਪ ਦਾ ਆਯੋਜਨ 28 ਅਪ੍ਰੈਲ ਨੂੰ
ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ ਜਗਰਾਉਂ, 26 ਅਪ੍ਰੈਲ : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋੋਜ਼ਗਾਰ ਤਹਿਤ, ਲੰਮਿਆਂ ਦਾ ਬਾਗ, ਨੇੜੇ ਡੀ.ਏ.ਵੀ. ਕਾਲਜ, ਜਗਰਾਉ ਵਿਖੇ 28 ਅਪ੍ਰੈਲ (ਸ਼ੁੱਕਰਵਾਰ) ਨੂੰ ਰੋੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਇਸ ਰੋੋਜ਼ਗਾਰ ਮੇਲੇ ਵਿੱਚ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌੌਰ ਮਾਣੂੰਕੇ ਮੁੱਖ ਮਹਿਮਾਨ ਵਜੋੋਂ ਸ਼ਿਰਕਤ ਕਰਨਗੇ। ਵਧੀਕ ਡਿਪਟੀ ਕਮਿਸ਼ਨਰ....
ਪੀ.ਏ.ਯੂ. ਵਿੱਚ ਅੰਡਰਗ੍ਰੈਜੂਏਟ ਵਿਦਿਆਰਥੀਆਂ ਲਈ ਕੈਰੀਅਰ ਗਾਈਡੈਂਸ ਸ਼ੈਸਨ ਹੋਇਆ
ਲੁਧਿਆਣਾ 26 ਅਪ੍ਰੈਲ : ਬੀਤੇ ਦਿਨੀਂ ਪੀ.ਏ.ਯੂ. ਦੇ ਮਨੁੱਖੀ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਨੇ 40 ਅੰਡਰਗ੍ਰੈਜੂਏਟ ਵਿਦਿਆਰਥੀਆਂ ਅਤੇ ਕਮਿਊਨਟੀ ਸਾਇੰਸ ਕਾਲਜ ਦੇ ਅਧਿਆਪਕਾਂ ਸਮੇਤ ਕੈਰੀਅਰ ਗਾਈਡੈਂਸ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ | ਇਸ ਵਿੱਚ ਪਸਾਰ ਮਾਹਿਰ ਡਾ. ਰਸ਼ਮੀ ਉਪਰੇਤੀ ਨੇ ਜਾਣ-ਪਛਾਣ ਭਾਸ਼ਣ ਦਿੱਤਾ | ਆਈ ਸੀ ਏ ਆਰ ਦੇ ਸਾਬਕਾ ਵਿਗਿਆਨੀ ਡਾ. ਡੀ ਕੇ ਭਾਰਤੀ ਇਸ ਮੌਕੇ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਉਹਨਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਪੇਸ਼ੇਵਰ ਜ਼ਿੰਦਗੀ ਦੀ ਸ਼ੁਰੂਆਤ ਦੇ ਬਹੁਤ ਸਾਰੇ....
ਆਰ.ਟੀ.ਏ. ਲੁਧਿਆਣਾ ਵੱਲੋਂ ਬੀਤੀ ਸਵੇਰ ਚੈਕਿੰਗ ਦੌਰਾਨ 8 ਗੱਡੀਆਂ ਬੰਦ, 7 ਹੋਰ ਗੱਡੀਆਂ ਦੇ ਵੀ ਕੀਤੇ ਚਾਲਾਨ
ਲੁਧਿਆਣਾ, 26 ਅਪ੍ਰੈਲ : ਸਕੱਤਰ ਰਿਜ਼ਨਲ ਟ੍ਰਾਂਸਪੋਰਟ ਅਥਾਰਟੀ (ਆਰ.ਟੀ.ਏ.), ਲੁਧਿਆਣਾ ਵੱਲੋਂ ਲੁਧਿਆਣਾ ਫਿਰੋਜ਼ਪੁਰ ਰੋਡ 'ਤੇ ਬੀਤੀ ਸਵੇਰ ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ ਅਨੁਸਾਰ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ 7 ਟਿੱਪਰ ਅਤੇ 1 ਟਰੱਕ ਜੋ ਕਿ ਓਵਰਹਾਈਟ, ਓਵਰਲੋਡ ਅਤੇ ਬਿਨਾਂ ਦਸਤਾਵੇਜਾਂ ਤੋਂ ਚੱਲ ਰਹੇ ਸਨ, ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ। ਇਸ ਤੋ ਇਲਾਵਾ ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 3 ਟਰੱਕ, 1 ਟਿੱਪਰ, 1 ਕੈਂਟਰ, 1....
ਪੀ.ਏ.ਯੂ. ਵਿੱਚ ਪੋਸਣ ਬਾਰੇ ਵਰਕਸਾਪ ਕਰਵਾਈ ਗਈ
ਲੁਧਿਆਣਾ 26 ਅਪ੍ਰੈਲ : ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਬੀਤੇ ਦਿਨੀਂ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ | ਇਸ ਵਰਕਸ਼ਾਪ ਦਾ ਉਦੇਸ਼ ਪੋਸ਼ਣ ਸੰਬੰਧੀ ਉੱਦਮ ਨੂੰ ਉਤਸ਼ਾਹ ਦੇਣਾ ਸੀ | ਇਹ ਵਰਕਸ਼ਾਪ ਆਈਏਪੀਈਐਨ, ਇੰਡੀਆ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਕਰਵਾਈ ਗਈ ਵਰਕਸਾਪ ਦਾ ਉਦਘਾਟਨ ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਕੀਤਾ | ਉਹਨਾਂ ਨੇ ਵਿਦਿਆਰਥੀਆਂ ਨੂੰ ਉੱਦਮੀ ਬਣ ਕੇ ਆਪਣਾ ਕਾਰੋਬਾਰ ਸਥਾਪਿਤ ਕਰਨ ਅਤੇ ਚਲਾਉਣ ਲਈ ਪ੍ਰੇਰਿਤ ਕੀਤਾ| ਉਹਨਾਂ....
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਸ.ਡੀ.ਐਮਜ਼ ਤੋਂ ਜਾਣੀ ਜ਼ਿਲ੍ਹੇ ਦੀਆਂ ਮੰਡੀਆਂ ਦੀ ਤਾਜਾ ਸਥਿਤੀ
ਪਟਿਆਲਾ, 26 ਅਪ੍ਰੈਲ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜਨਾਂ ਦੇ ਐਸ.ਡੀ.ਐਮਜ਼ ਤੋਂ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਤਾਜਾ ਸਥਿਤੀ ਜਾਣੀ। ਉਨ੍ਹਾਂ ਨੇ ਪੀਈਜੀ ਗੁਦਾਮਾਂ 'ਚ ਕਣਕ ਦੀ ਸਟੋਰੇਜ ਦਾ ਜਾਇਜ਼ਾ ਲੈਂਦਿਆਂ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਜ਼ਿਲ੍ਹਾ ਮੈਨੇਜਰ ਨੂੰ ਕਣਕ ਦੀ ਚੁਕਾਈ 'ਚ ਤੇਜੀ ਲਿਆਉਣ ਲਈ ਹੋਰ ਫੁਰਤੀ ਦਿਖਾਉਣ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼, ਡੀ.ਐਫ਼.ਐਸ.ਸੀ., ਡੀ.ਐਮ.ਓ. ਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਅਧਿਕਾਰੀਆਂ....
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਸੁਕੈਸ਼ ਸੀਜਨ ਦਾ ਆਗਾਜ਼
ਲੁਧਿਆਣਾ, 26 ਅਪ੍ਰੈਲ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ (ਆਈ.ਏ.ਐਸ.) ਵਲੋਂ ਬਾਗਬਾਨੀ ਵਿਭਾਗ ਦੁਆਰਾ ਸਰਕਾਰੀ ਫਲ੍ਹ ਸੁਰੱਖਿਆ ਲੈਬ ਵਿੱਚ ਤਿਆਰ ਕੀਤੀ ਗਈ ਲੀਚੀ, ਨਿੰਬੂ, ਸੰਤਰਾ, ਪਾਇਨ-ਐਪਲ ਅਤੇ ਬਿਲ ਆਦਿ ਦੀ ਸੁਕੈਸ਼ ਦੀ ਸਪਲਾਈ ਲਈ ਸੁਕੈਸ਼ ਸੀਜਨ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਾ: ਗੁਰਜੀਤ ਸਿੰਘ ਬੱਲ, ਸਹਾਇਕ ਡਾਇਰੈਕਟਰ ਬਾਗਬਾਨੀ, ਲੁਧਿਆਣਾ, ਡਾ: ਜਸਪ੍ਰੀਤ ਕੌਰ ਗਿੱਲ ਸਿੱਧੂ, ਬਾਗਬਾਨੀ ਵਿਕਾਸ ਅਫਸਰ, ਲੁਧਿਆਣਾ, ਡਾ: ਗੁਰਪ੍ਰੀਤ ਕੌਰ, ਬਾਗਬਾਨੀ ਵਿਕਾਸ ਅਫਸਰ....
ਡਿਪਟੀ ਕਮਿਸ਼ਨਰ ਨੇ ਜਲਾਲਾਬਾਦ ਦੀ ਅਨਾਜ ਮੰਡੀ ਦਾ ਕੀਤਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ
ਫਾਜ਼ਿਲਕਾ, 26 ਅਪ੍ਰੈਲ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਜਲਾਲਾਬਾਦ ਦੀ ਮੁੱਖ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਮੰਡੀ ਵਿਖੇ ਪਹੁੰਚ ਕੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕਿਸਾਨਾਂ ਨੂੰ ਫਸਲ ਦੀ ਖਰੀਦ ਦੌਰਾਨ ਕੋਈ ਪ੍ਰੇਸ਼ਾਣੀ ਨਾ ਆਉਣ ਦਿੱਤੀ ਜਾਵੇ। ਅਨਾਜ ਮੰਡੀ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਮੌਕੇ ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਕਿਸਾਨ ਜਿਵੇਂ ਹੀ ਆਪਣੀ ਫਸਲ ਲੈ ਕੇ ਮੰਡੀਆਂ ਵਿਚ ਪਹੁੰਚ ਕਰਦਾ ਹੈ ਉਸ ਦੀ ਨਾਲੋ—ਨਾਲ ਖਰੀਦ....
ਗਿਆਨੀ ਜ਼ੈਲ ਸਿੰਘ ਨਗਰ ‘ਚ ਬਣਾਈ ਜਾਵੇਗੀ ਕਲੀਨ ਸਟ੍ਰੀਟ ਫੂਡ ਹੱਬ: ਵਧੀਕ ਡਿਪਟੀ ਕਮਿਸ਼ਨਰ
ਰੂਪਨਗਰ, 26 ਅਪ੍ਰੈਲ : ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਅਡਵਾਜ਼ਰੀ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਹਰਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੂੰ ਖਾਣ-ਪੀਣ ਦੇ ਲਈ ਤੰਦਰੁਸਤ ਅਤੇ ਵਧੀਆ ਵਾਤਾਵਰਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ਼ ਗਿਆਨੀ ਜ਼ੈਲ ਸਿੰਘ ਨਗਰ ਵਿਚ ਕਲੀਨ ਸਟ੍ਰੀਟ ਫੂਡ ਹੱਬ ਸਥਾਪਿਤ ਕੀਤੀ ਜਾਵੇਗੀ। ਮੀਟਿੰਗ ਵਿਚ ਹਾਜ਼ਰ ਰੈਸਟੋਰੈਂਟ ਤੇ ਹੋਟਲਾਂ ਦੇ ਨੁਮਾਇੰਦਿਆਂ ਅਤੇ ਮਾਲਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਪੋਸ਼ਟਿਕ....
ਉਦਯੋਗਪੱਖੀ ਮਾਹੌਲ ਸਿਰਜਣ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ’ਚ ਸਹਾਈ ਹੋ ਰਹੀ ਹੈ ਰਾਈਟ ਟੂ ਬਿਜਨਸ ਐਕਟ ਸਕੀਮ : ਡਿਪਟੀ ਕਮਿਸ਼ਨਰ 
ਮਾਨਸਾ, 26 ਅਪ੍ਰੈਲ : ਮੁੱਖ ਮੰਤਰੀ, ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੇਠ ਸੂਬੇ ਭਰ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਅਤੇ ਉਦਯੋਗਪੱਖੀ ਮਾਹੌਲ ਸਿਰਜਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਨਵੇਂ ਉਦਯੋਗਾਂ ਨੂੰ ਸਥਾਪਿਤ ਕਰਨ ਲਈ ਰਾਈਟ ਟੂ ਬਿਜਨਸ ਐਕਟ-2020 ਅਧੀਨ ਇੰਨਪਿ੍ਰੰਸੀਪਲ ਅਪਰੂਵਲ ਜਾਰੀ ਕੀਤੀ ਜਾਂਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਜ਼ਿਲ੍ਹਾ ਮਾਨਸਾ ਵਿੱਚ ਪੈਂਦੇ ਪਿੰਡ ਗਾਗੋਵਾਲ....
ਪਟਿਆਲਵੀਆਂ ਨੂੰ ਜਲਦ ਮਿਲੇਗਾ ਸਾਇਕਲਿੰਗ ਟਰੈਕ ਦਾ ਤੋਹਫ਼ਾ
ਪਟਿਆਲਾ, 26 ਅਪ੍ਰੈਲ : ਪਟਿਆਲਵੀਆਂ ਦੀ ਸਿਹਤ ਨੂੰ ਹੋਰ ਤੰਦਰੁਸਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿੱਥੇ ਇੱਕ ਪਾਸੇ ਪਟਿਆਲਾ ਵਿਖੇ ਸੀ.ਐਮ. ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਹੈ, ਉਥੇ ਹੀ ਪਟਿਆਲਾ ਵਿਖੇ ਪਾਇਲਟ ਪ੍ਰਾਜੈਕਟ ਵਜੋਂ ਠੀਕਰੀਵਾਲਾ ਚੌਂਕ ਤੋਂ ਵਾਈ.ਪੀ.ਐਸ. ਚੌਂਕ ਤੱਕ ਕਰੀਬ 1.2 ਕਿਲੋਮੀਟਰ ਸੜਕ ਪਟਿਆਲਾ ਦੀ ਪਹਿਲੀ ਸਾਇਕਲਿੰਗ ਲੇਨ ਬਣਾਈ ਜਾਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ। ਉਹ ਅੱਜ ਇੱਥੇ ਬੁੰਗੇ ਇੰਟਰਪ੍ਰਾਈਜਜ਼ ਰਾਜਪੁਰਾ ਵੱਲੋਂ ਸੀ.ਐਸ.ਆਰ....