ਮਾਲਵਾ

ਕੈਬਨਿਟ ਮੰਤਰੀ ਮਾਨ ਦੇ ਯਤਨਾਂ ਸਦਕਾ ਪੀਣ ਵਾਲੇ ਨਹਿਰੀ ਪਾਣੀ ਲਈ ਸਾਢੇ ਸੱਤ ਕਰੋੜ ਦਾ ਪ੍ਰਾਜੈਕਟ ਪਾਸ
ਪਾਣੀ ਦੀ ਸਮੱਸਿਆ ਦੇ ਹੱਲ ਲਈ ਨੌ ਟਿਊਬਵੈਲ ਲਾਉਣ ਲਈ ਪ੍ਰਕਿਰਿਆ ਸ਼ੁਰੂ ਐਸ.ਏ.ਐਸ ਨਗਰ, 4 ਮਈ : ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਖਰੜ ਸ਼ਹਿਰ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਛੇਤੀਂ ਹੱਲ ਹੋਣ ਦਾ ਰਾਹ ਤਿਆਰ ਹੋ ਗਿਆ ਹੈ। ਕੈਬਨਿਟ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਜਿੱਥੇ ਇੱਕ ਪਾਸੇ ਖਰੜ ਦੇ ਏ ਜੋਨ ਵਾਸਤੇ ਪੀਣ ਵਾਲੇ ਨਹਿਰੀ ਪਾਣੀ ਦਾ ਸਾਢੇ ਸੱਤ ਕਰੋੜ ਦਾ ਪ੍ਰਾਜੈਕਟ ਪਾਸ ਹੋ ਗਿਆ ਹੈ, ਓਥੇ ਦੂਜੇ ਪਾਸੇ ਨੌ ਟਿਊਬਵੈਲ ਲਾਉਣ ਲਈ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ....
ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਲਈ ਸਕੂਲਾਂ ‘ਚ ਸੈਮੀਨਾਰ
ਐਸ.ਏ.ਐਸ ਨਗਰ, 4 ਮਈ : ਸੀਨੀਅਰ ਕਪਤਾਨ ਪੁਲਿਸ ਸੰਦੀਪ ਗਰਗ ਦੇ ਹੁਕਮਾਂ ਤਹਿਤ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ ਜਨਕ ਰਾਜ ਵੱਲੋਂ ਸਰਕਾਰੀ ਹਾਈ ਸਕੂਲ, ਦੇਵੀ ਨਗਰ ਅਤੇ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ, ਗੀਗੇਮਾਜਰਾ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਕੀਤਾ ਗਿਆ, ਇਸ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਜਨਕ ਰਾਜ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਟਰੈਫਿਕ ਨਿਯਮਾਂ, ਲੇਨ ਡਰਾਇਵਿੰਗ, ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ....
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਰਾੜ ਨੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਆਈਲੈਟਸ ਕੋਚਿੰਗ ਸੈਂਟਰ ਦਾ ਕੀਤਾ ਲਾਇਸੰਸ ਰੱਦ 
ਐਸ.ਏ.ਐਸ ਨਗਰ, 04 ਮਈ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਆਈਲੈਟਸ ਕੋਚਿੰਗ ਸੈਂਟਰ ਦਾ ਲਾਇਸੰਸ ਰੱਦ ਕਰ ਦਿੱਤਾ ਹੈ। ਸ਼੍ਰੀਮਤੀ ਬਰਾੜ ਨੇ ਦੱਸਿਆ ਕਿ ਇਹ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8 (1) (ਜੀ) ਤਹਿਤ ਰੱਦ ਕੀਤਾ ਗਿਆ ਹੈ।ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਰਮ 7- ਪਲੱਸ ਆਈਲੈਟਸ ਕੋਚਿੰਗ ਸੈਂਟਰ ਐਸ.ਸੀ.ਐਫ ਨੰ: 13, ਟੋਪ ਫਲੋਰ ਫੇਜ਼-7 ਐਸ.ਏ....
ਪੀ ਏ ਯੂ ਦੇ ਵਿਦਿਆਰਥੀ ਨੂੰ ਫੈਲੋਸ਼ਿਪ ਮਿਲੀ
ਲੁਧਿਆਣਾ 4 ਮਈ : ਪੀ.ਏ.ਯੂ. ਦੇ ਬਾਇਓਕਮਿਸਟਰੀ ਵਿਭਾਗ ਤੋਂ ਹਾਲ ਹੀ ਵਿੱਚ ਡਾਕਟਰੇਟ ਕਰਨ ਵਾਲੇ ਵਿਦਿਆਰਥੀ ਕੁਮਾਰੀ ਹਿਨਾ ਰਾਣੀ ਨੇ ਯੂ.ਐਸ. ਡੀਪਾਰਟਮੈਂਟ ਆਫ਼ ਐਗਰੀਕਲਚਰ, ਸੀਰੀਅਲ ਕਰੌਪਸ ਰਿਸਰਚ ਯੂਨਿਟ, ਮੈਡੀਸਨ, ਵਿਸਕਾਨਸਿਨ, ਯੂ. ਵਿੱਚ "ਪੋਸਟ-ਡਾਕਟੋਰਲ ਰਿਸਰਚ ਐਸੋਸੀਏਟ ਪੋਜੀਸ਼ਨ" ਪ੍ਰਾਪਤ ਕਰਕੇ ਆਪਣਾ ਨਾਮ ਰੌਸ਼ਨ ਕੀਤਾ ਹੈ। ਕੁਮਾਰੀ ਹਿਨਾ ਨਵੀਨ ਤਕਨੀਕਾਂ ਦੇ ਸੁਮੇਲ ਦੀ ਵਰਤੋਂ ਕਰਕੇ ਜੌਂ ਦੇ ਬੀਜਾਂ ਦੀ ਮੈਟਾਬੋਲਾਈਟ ਪ੍ਰੋਫਾਈਲਿੰਗ 'ਤੇ ਕੰਮ ਕਰ ਰਹੀ ਹੈ। ਇਸ ਫੈਲੋਸ਼ਿਪ ਵਿਚ ਉਸ ਨੂੰ 60....
ਹਿੰਦ-ਪਾਕਿ ਰਿਸ਼ਤਿਆਂ ਬਾਰੇ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਖ਼ੈਰ ਪੰਜਾਂ ਪਾਣੀਆਂ ਦੀ” ਸ਼ਾਹਮੁਖੀ ਵਿੱਚ  ਛਪਣਾ  ਦੱਖਣੀ ਏਸ਼ੀਆ ਦੇ ਅਮਨ ਲਈ ਚੰਗਾ ਯਤਨ : ਅਫ਼ਜਲ ਰਾਜ਼
ਲੁਧਿਆਣਾ, 4 ਮਈ : ਹਿੰਦ-ਪਾਕਿ ਰਿਸ਼ਤਿਆਂ ਬਾਰੇ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਖ਼ੈਰ ਪੰਜਾਂ ਪਾਣੀਆਂ ਦੀ” ਸ਼ਾਹਮੁਖੀ ਵਿੱਚ ਛਪਣਾ ਦੱਖਣੀ ਏਸ਼ੀਆ ਦੇ ਅਮਨ ਲਈ ਚੰਗਾ ਯਤਨ ਹੈ ਅਤੇ ਦੋਹਾਂ ਮੁਲਕਾਂ ਦਾ ਸਾਹਿੱਤ ਲਿਪੀਅੰਤਰ ਹੋ ਕੇ ਦੇਹੀਂ ਪਾਸੀਂ ਛਪਣਾ ਚਾਹੀਦਾ ਹੈ। ਵਰਲਡ ਪੰਜਾਬੀ ਫੋਰਮ ਦੇ ਮੁਖੀ ਅਫ਼ਜ਼ਲ ਰਾਜ਼ ਨੇ ਇਹ ਸ਼ਬਦ ਗੁਜਰਾਤ(ਪਾਕਿਸਤਾਨ) ਵਿੱਚ ਇਹ ਕਿਤਾਬ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਃ ਦਲਬੀਰ ਸਿੰਘ ਕਥੂਰੀਆ ਪਾਸੋਂ ਪਾਕਿਸਤਾਨ ਦੇ ਪੰਜਾਬੀ ਲੇਖਕਾਂ ਲਈ ਕੁਝ ਕਾਪੀਆਂ ਹਾਸਲ ਕਰਦਿਆਂ....
ਪੀ ਏ ਯੂ ਵਿਚ ਕਵਿਤਾ ਬਾਰੇ ਵਰਕਸ਼ਾਪ ਹੋਈ
ਲੁਧਿਆਣਾ, 4 ਮਈ : ਪੀ ਏ ਯੂ ਦੇ ਸਟੂਡੈਂਟਸ ਹੋਮ ਵਿੱਚ ਅੱਜ ਜ਼ਿਲ੍ਹਾ ਭਾਸ਼ਾ ਦਫਤਰ ਵਲੋਂ ਯੰਗ ਰਾਇਟਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਵਿਤਾ ਬਾਰੇ ਇਕ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਦੀ ਪ੍ਰਧਾਨਗੀ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਕਵੀ ਜਸਵੰਤ ਜ਼ਫਰ ਸ਼ਾਮਿਲ ਹੋਏ। ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਲੁਧਿਆਣਾ ਦੇ ਕਵੀਆਂ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ। ਜਸਵੰਤ ਜ਼ਫਰ ਹੋਰਾਂ ਆਪਣੇ ਮੁੱਖ ਭਾਸ਼ਣ ਵਿਚ....
ਪਛੜੀਆਂ ਸ਼੍ਰੇਣੀਆਂ ਨੂੰ ਅੱਖੋਂ ਪਰੋਖੇ ਕਰਨ ਵਾਲੀਆਂ ਪਾਰਟੀਆਂ ਆਪ, ਅਕਾਲੀ ਅਤੇ ਭਾਜਪਾ ਨੂੰ ਜਲੰਧਰ ਦੇ ਦੂਰ ਅੰਦੇਸ਼ ਸੋਚ ਦੇ ਵੋਟਰ ਵੀ 10 ਮਈ ਨੂੰ ਅੱਖੋਂ ਪਰੋਖੇ ਕਰਨਗੇ
71 ਜਾਤੀਆਂ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਹਨ ਅਤੇ 35% ਵੋਟ ਹੈ ਪਰ ਆਪ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕਦੀ ਬਾਵਾ ਨੇ ਮਹਿਤਪੁਰ (ਹਲਕਾ ਸ਼ਾਹਕੋਟ) ਵਿਖੇ ਦੁਕਾਨਦਾਰਾਂ ਤੋਂ ਕਾਂਗਰਸੀ ਉਮੀਦਵਾਰ ਲਈ ਮੰਗੀਆਂ ਵੋਟਾਂ ਲੁਧਿਆਣਾ, 4 ਮਈ : ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ ਓ.ਬੀ.ਸੀ. ਅਤੇ ਇੰਚਾਰਜ ਪੰਜਾਬ ਕ੍ਰਿਸ਼ਨ ਕੁਮਾਰ ਬਾਵਾ ਨੇ ਜਲੰਧਰ ਹਲਕੇ ਦੇ ਵੱਖ ਵੱਖ ਸ਼ਹਿਰਾਂ ਮਹਿਤਪੁਰ (ਹਲਕਾ ਸ਼ਾਹਕੋਟ) ਵਿਚ ਬੋਲਦੇ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਨੂੰ ਅੱਖੋਂ ਪਰੋਖੇ ਕਰਨ ਵਾਲੀਆਂ ਪਾਰਟੀਆਂ ਆਪ, ਅਕਾਲੀ....
ਪੀ.ਏ.ਯੂ. ਵਿੱਚ ਤਣਾਅ ਪ੍ਰਬੰਧਨ ਅਤੇ ਚੰਗੀ ਸਿਹਤ ਬਾਰੇ ਵਰਕਸ਼ਾਪ ਹੋਈ
ਲੁਧਿਆਣਾ 4 ਮਈ : ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਅਤੇ ਚੰਗੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਬੀਤੇ ਦਿਨੀਂ ਤਣਾਅ ਪ੍ਰਬੰਧਨ ਅਤੇ ਤੰਦਰੁਸਤੀ ਵਿਸ਼ੇ ’ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ| ਡਾ. ਸਿਮਰਨ ਕੰਗ ਸਿੱਧੂ ਅਤੇ ਸ੍ਰੀਮਤੀ ਨੀਤਿਕਾ ਸੁਧਾ ਇਸ ਵਰਕਸਾਪ ਦੇ ਮੁੱਖ ਵਕਤਾ ਸਨ| ਇਸ ਵਰਕਸ਼ਾਪ ਵਿੱਚ ਡਾ. ਰਵਿੰਦਰ ਕੌਰ ਧਾਲੀਵਾਲ, ਡੀਨ ਕਾਲਜ ਆਫ ਐਗਰੀਕਲਚਰ, ਡਾ: ਨਿਰਮਲ ਸਿੰਘ ਜੌੜਾ, ਡਾਇਰੈਕਟਰ ਵਿਦਿਆਰਥੀ ਭਲਾਈ, ਡਾ: ਜਸਵਿੰਦਰ ਕੌਰ ਬਰਾੜ....
ਪੀਏਯੂ ਮਾਹਿਰਾਂ ਨੇ ਰੋਜ਼ਾਨਾ ਖੁਰਾਕ ਅਤੇ ਸ਼ਿੰਗਾਰ ਸਮੱਗਰੀ ਵਿੱਚ ਸ਼ਹਿਦ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ
ਲੁਧਿਆਣਾ, 4 ਮਈ : ਮਧੂ ਮੱਖੀ ਪਾਲਣ ਨੂੰ ਇੱਕ ਲਾਹੇਵੰਦ ਧੰਦੇ ਵਜੋਂ ਉਤਸ਼ਾਹਿਤ ਕਰਨ ਦੇ ਯਤਨਾਂ ਤਹਿਤ ਅੱਜ ਪੀ.ਏ.ਯੂ. ਵੱਲੋਂ ਮਧੂ ਮੱਖੀ ਪਾਲਕ ਐਸੋਸੀਏਸ਼ਨ ਦੇ ਮੈਂਬਰਾਂ ਲਈ ਇੱਕ ਮਹੀਨਾਵਾਰ ਸਿਖਲਾਈ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਕੁੱਲ 20 ਮਧੂ ਮੱਖੀ ਪਾਲਕਾਂ ਨੇ ਭਾਗ ਲਿਆ। ਮਾਰਕੀਟਿੰਗ ਰਣਨੀਤੀਆਂ 'ਤੇ ਚਰਚਾ ਕਰਦੇ ਹੋਏ, ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਨਿਰਦੇਸ਼ਕ ਰਮਨਦੀਪ ਸਿੰਘ ਨੇ ਉਤਪਾਦ ਨਵੀਨਤਾਵਾਂ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਪੀਏਯੂ ਸ਼ਹਿਦ ਦੀ ਵਰਤੋਂ ਅਤੇ ਵਪਾਰੀਕਰਨ....
ਪੀ.ਏ.ਯੂ. ਵਾਈਸ ਚਾਂਸਲਰ ਨੇ ਕਿਸਾਨ ਮੇਲਿਆਂ ਦੀ ਸਫ਼ਲਤਾ ਲਈ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ
ਲੁਧਿਆਣਾ 3 ਮਈ : ਅੱਜ ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿੱਚ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਿਆਂ ਦੇ ਸਫ਼ਲ ਆਯੋਜਨ ਤੋਂ ਬਾਅਦ ਇੱਕ ਵਿਸ਼ੇਸ਼ ਇਕੱਤਰਤਾ ਹੋਈ | ਇਸ ਇਕੱਤਰਤਾ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਰਜਿਸਟਰਾਰ ਡਾ. ਮਾਨਵਇੰਦਰਾ ਸਿੰਘ ਗਿੱਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਸਮੇਤ ਖੇਤਰੀ ਖੋਜ ਕੇਂਦਰਾਂ ਦੇ ਅਧਿਕਾਰੀ, ਡੀਨ, ਡਾਇਰੈਕਟਰ, ਵਿਭਾਗਾਂ ਦੇ....
ਪੀ.ਏ.ਯੂ. ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਜੈਵਿਕ ਖੇਤੀ ਦੀ ਸਿਖਲਾਈ ਦੇਣ ਲਈ ਪੰਜ ਦਿਨਾਂ ਕੋਰਸ ਆਯੋਜਿਤ ਹੋਇਆ
ਲੁਧਿਆਣਾ 3 ਮਈ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਜੈਵਿਕ ਖੇਤੀ ਸੰਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਕੋਰਸ ਵਿੱਚ ਲਗਭਗ 34 ਸਿਖਿਆਰਥੀਆਂ ਨੇ ਭਾਗ ਲਿਆ| ਉਹਨਾਂ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਕੋਰਸ ਦਾ ਮੁੱਖ ਮੰਤਵ ਕਿਸਾਨ ਵੀਰਾਂ ਨੂੰ ਜੈਵਿਕ ਢੰਗਾਂ ਨਾਲ ਖੇਤੀ ਕਰਨਾ....
ਪੀ.ਏ.ਯੂ. ਵਿੱਚ ਬਰਤਾਨੀਆਂ ਦੇ ਬਾਦਸ਼ਾਹ ਚਾਰਲਸ ਦੀ ਇਤਿਹਾਸਕ ਯਾਤਰਾ ਨੂੰ ਯਾਦ ਕੀਤਾ
ਬਰਤਾਨਵੀਂ ਸੰਸਥਾਵਾਂ ਨਾਲ ਦੁਵੱਲੇ ਸਾਂਝ ਦੀ ਆਸ ਬੱਝੀ ਲੁਧਿਆਣਾ 3 ਮਈ : ਆਉਂਦੇ ਕੁਝ ਦਿਨਾਂ ਦੌਰਾਨ ਬਰਤਾਨੀਆਂ ਦੇ 40ਵੇਂ ਬਾਦਸਾਹ ਬਣਨ ਜਾ ਰਹੇ ਪ੍ਰਿੰਸ ਚਾਰਲਸ ਦੀ ਤਾਜਪੋਸ਼ੀ ਤੋਂ ਪਹਿਲਾਂ ਪੀ.ਏ.ਯੂ. ਨੇ 1980 ਵਿੱਚ ਉਹਨਾਂ ਦੀ ਫੇਰੀ ਨੂੰ ਯਾਦ ਕੀਤਾ | ਉਸ ਸਮੇਂ ਯੁਵਰਾਜ ਚਾਰਲਸ ਨੇ ਉੱਤਰੀ ਭਾਰਤ ਦੇ ਪਾਣੀ ਅਤੇ ਬਿਜਲੀ ਸਰੋਤਾਂ ਦੇ ਡਾ. ਉੱਪਲ ਮਿਊਜ਼ੀਅਮ ਨੂੰ ਦੇਖਿਆ ਅਤੇ ਉਸਦੀ ਪ੍ਰਸ਼ੰਸ਼ਾ ਕੀਤੀ ਸੀ | ਉਸ ਫੇਰੀ ਨੂੰ ਯਾਦ ਕਰਦੇ ਹੋਏ ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ....
ਬਦੇਸ਼ਾਂ ਵਿੱਚ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸਾਹਿੱਤ ਤੇ ਸੱਭਿਆਚਾਰ ਨਾਲ ਜੋੜਨ ਲਈ ਪੰਜਾਬ ਵੱਸਦੇ ਲੇਖਕ ਸਹਿਯੋਗ ਦੇਣ : ਡਾ. ਕਥੂਰੀਆ
ਲੁਧਿਆਣਾ, 3 ਮਈ : ਵਿਸ਼ਵ ਪੰਜਾਬੀ ਸਭਾ ਟੋਰੰਟੋ ਦੇ ਆਲਮੀ ਮੁਖੀ ਡਾ. ਦਲਬੀਰ ਸਿੰਘ ਕਥੂਰੀਆ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਕੀਤੇ ਵਿਦਾਇਗੀ ਸਮਾਗਮ ਵਿੱਚ ਬੋਲਦਿਆਂ ਕਿਹਾ ਹੈ ਕਿ ਬਦੇਸ਼ਾਂ ਵਿੱਚ ਵੱਸਦੀ ਓਥੇ ਜੰਮੀ ਪਲੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸਾਹਿੱਤ ਤੇ ਸੱਭਿਆਚਾਰ ਨਾਲ ਜੋੜਨ ਲਈ ਪੰਜਾਬ ਚ ਵੱਸਦੇ ਲੇਖਕਾਂ ਨੂੰ ਪ੍ਰਮੁੱਖ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋੜੀਂਦੇ ਸਾਧਨ ਮੁਹੱਈਆ ਕਰਵਾਉਣ ਲਈ ਵਿਸ਼ਵ ਪੰਜਾਬੀ ਸਭਾ ਸਦਾ ਤਤਪਰ ਰਹੇਗੀ। ਅੱਜ ਸਵੇਰੇ....
ਕਿਸਾਨਾਂ ਨੂੰ ਕਰੀਬ 234 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ
ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 1,25,940 ਮੀਟ੍ਰਿਕ ਟਨ ਕਣਕ ਦੀ ਖਰੀਦ ਐੱਸ.ਏ.ਐੱਸ. ਨਗਰ, 3 ਮਈ : ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 1,25,940 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 1,25,940 ਮੀਟ੍ਰਿਕ ਟਨ ਫ਼ਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ। ਕਿਸਾਨਾਂ ਨੂੰ ਹੁਣ ਤੱਕ ਕਰੀਬ 234 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿੱਚ ਫ਼ਸਲ ਦੀ ਖਰੀਦ ਦੇ ਨਾਲੋ-ਨਾਲ ਲਿਫਟਿੰਗ ਨੂੰ ਵੀ ਯਕੀਨੀ....
ਜਗਰਾਓ ‘ਚ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ
ਜਗਰਾਓਂ, 03 ਮਈ (ਰਛਪਾਲ ਸ਼ੇਰਪੁਰੀ) : ਸਥਨਾਕ ਸ਼ਹਿਰ ਦੇ ਸਾਇੰਸ ਕਾਲਜ ਦੇ ਨੇੜੇ ਰਾਏਕੋਟ ਰੋਡ ਤੇ ਇੱਕ ਸਵਿਫਟ ਕਾਰ ਦੇ ਬੇਕਾਬੂ ਹੋ ਗਏ ਦਰੱਖਤ ਨਾ ਟਕਰਾ ਗਈ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਦੁੱਖਦਾਈ ਖ਼ਬਰ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਤਰਨਤਾਰਨ ਤੋਂ ਰਾਏਕੋਟ ਨੂੰ ਜਾ ਰਹੇ ਸਨ, ਜਦੋਂ ਉਹ ਦੇਰ ਰਾਤ ਤਕਰੀਬਨ 11 ਵਜੇ ਜਗਰਾਓਂ ਸਾਇੰਸ ਕਾਲਜ ਦੇ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਇੱਕ ਦਰੱਖਤ ਨਾ ਟਕਰਾ ਗਈ, ਟੱਕਰ ਐਨੀ ਭਿਆਨਕ ਸੀ ਕਿ ਗੱਡੀ ਬੁਰੀ....