ਮਾਲਵਾ

ਡੀਏਪੀ ਦੀ ਬਜਾਏ ਹੋਰ ਖਾਦਾਂ ਦੀ ਵਰਤੋਂ ਕਰਨ ਨੂੰ ਤਰਜ਼ੀਹ ਦੇਣ ਕਿਸਾਨ: ਮੁੱਖ ਖੇਤੀਬਾੜੀ ਅਫ਼ਸਰ
ਫਾਜ਼ਿਲਕਾ 16 ਨਵੰਬਰ 2024 : ਹਾੜੀ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਗਈ ਹੈ ਅਤੇ ਕਿਸਾਨ ਸਰ੍ਹੋਂ, ਕਣਕ, ਛੋਲਿਆਂ ਆਦਿ ਦੀ ਬਿਜਾਈ ਕਰ ਰਹੇ ਹਨ, ਅਜਿਹੀ ਸਥਿਤੀ ਵਿੱਚ ਕਿਸਾਨ ਡੀ.ਏ.ਪੀ. ਦੇ ਬਦਲ ਵਜੋਂ ਸਿੰਗਲ ਸੁਪਰ ਫਾਸਫੇਟ, ਡਬਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ, ਨਾਈਟਰੋ ਫਾਸਫੇਟ ਦੀ ਵਰਤੋਂ ਕਰਨ। ਇਸ ਤਰ੍ਹਾਂ ਨਾਲ ਜਿੱਥੇ ਕਿਸਾਨਾਂ ਦੇ ਖਰਚੇ ਘਟਣਗੇ ਉਥੇ ਹੀ ਉਤਪਾਦਨ ਵਿੱਚ ਵੀ ਵਾਧਾ ਹੋਵੇਗਾ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਸੰਦੀਪ ਰਿਣਵਾ ਨੇ ਸਾਂਝੀ ਕੀਤੀ। ਮੁੱਖ ਖੇਤੀਬਾੜੀ....
ਲੁਧਿਆਣਾ ਵਿਖੇ ਹਫਤਾਵਾਰੀ ਜੈਵਿਕ ਮੰਡੀ ਦੀ ਸ਼ੁਰੂਆਤ
ਜੈਵਿਕ ਮੰਡੀ ਦਾ ਉਦਘਾਟਨ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਚੇਅਰਮੈਨ ਮੰਗਲ ਸਿੰਘ ਬਾਸੀ ਅਤੇ ਅਮਨਦੀਪ ਸਿੰਘ ਮੋਹੀ ਨੇ ਸਾਂਝੇ ਤੌਰ ਤੇ ਕੀਤਾ ਲੁਧਿਆਣਾ, 16 ਨਵੰਬਰ 2024 : ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਅਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਸਾਂਝੇ ਉੱਦਮ ਸਦਕਾ ਲੁਧਿਆਣਾ ਵਿਖੇ ਹਫਤਾਵਾਰੀ ਜੈਵਿਕ ਮੰਡੀ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਰਸਮੀ ਉਦਘਾਟਨ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਸ੍ਰੀ ਮੰਗਲ ਸਿੰਘ ਬਾਸੀ ਅਤੇ....
ਜ਼ਿਲ੍ਹਾ ਮੈਜਿਸਟਰੇਟ ਨੇ ਵੋਟਿੰਗ ਸੈਂਟਰ ਦੇ 100 ਮੀਟਰ ਦੇ ਘੇਰੇ ਨੂੰ ਘੋਸ਼ਿਤ ਕੀਤਾ “ਨੋ ਵਹੀਕਲ ਜੋਨ
ਗਿੱਦੜਬਾਹਾ ਦੀ ਉਪ ਚੋਣ ਲਈ ਪੇਡ ਹੋਲੀਡੇ ਕਰਨ ਦੀ ਕੀਤੀ ਘੋਸ਼ਣਾ ਸ੍ਰੀ ਮੁਕਤਸਰ ਸਾਹਿਬ, 16 ਨਵੰਬਰ 2024 : ਸ੍ਰੀ ਰਾਜੇਸ਼ ਤ੍ਰਿਪਾਠੀ, ਆਈ.ਏ.ਐਸ., ਜ਼ਿਲ੍ਹਾ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਨੇ ਭਾਰਤੀਯ ਨਾਗਰਿਕ ਸੁਰੱਖਿਆ ਸੁਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਿਧਾਨ ਸਭਾ ਹਲਕਾ-84 ਗਿੱਦੜਬਾਹਾ ਜਿਮਨੀ ਚੋਣਾਂ-2024 ਲਈ ਵੋਟਿੰਗ ਸੈਂਟਰ ਦੇ 100 ਮੀਟਰ ਦੇ ਘੇਰੇ ਨੂੰ “ਨੋ ਵਹੀਕਲ ਜੋਨ” ਘੋਸ਼ਿਤ ਕੀਤਾ ਹੈ। ਹੁਕਮ ਅਨੁਸਾਰ ਵੋਟਿੰਗ ਸੈਟਰ ਦੇ 100 ਮੀਟਰ....
ਪਿੰਡ ਹੁਸੈਨਪੁਰਾ ਵਿਖੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ
ਮ੍ਰਿਤਕ ਦੀ ਪਤਨੀ ਤੇ ਉਸਦੇ ਦੋ ਸਾਥੀਆਂ ਨੂੰ ਪੁਲਿਸ ਨੇ ਕੀਤਾ ਗਿਰਫ਼ਤਾਰ ਫਤਿਹਗੜ੍ਹ ਸਾਹਿਬ, 16 ਨਵੰਬਰ 2024 : ਬੀਤੀ 13 ਨਵੰਬਰ ਨੂੰ ਬਸੀ ਪਠਾਣਾ ਦੇ ਪਿੰਡ ਹੁਸੈਨਪੁਰਾ ਵਿਖੇ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਕਤਲ ਵਿੱਚ ਸ਼ਾਮਿਲ ਮ੍ਰਿਤਕ ਦੀ ਪਤਨੀ ਅਤੇ ਉਸਦੇ ਦੋ ਸਾਥੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਹ ਜਾਣਕਾਰੀ ਡੀਐਸਪੀ ਬਸੀ ਪਠਾਣਾ ਸ੍ਰੀ ਰਾਜ ਕੁਮਾਰ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਤੇਰਾ ਨਵੰਬਰ ਨੂੰ ਕੁਲਵਿੰਦਰ ਸਿੰਘ ਪੁੱਤਰ....
ਮੁੱਲਾਂਪੁਰ ਦੇ ਪ੍ਰੇਮ ਨਗਰ 'ਚ ਪਤੀ-ਪਤਨੀ ਨੂੰ ਮਾਰੀਆਂ ਗੋਲੀਆਂ
ਮੁੱਲਾਂਪੁਰ, 16 ਨਵੰਬਰ 2024 : ਕਸਬਾ ਮੁੱਲਾਂਪੁਰ ਦੇ ਪ੍ਰੇਮ ਨਗਰ ਇਲਾਕੇ ਵਿੱਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੀ ਔਰਤ ਅਤੇ ਉਸਦੇ ਪਤੀ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਗਈਆਂ। ਗੋਲੀ ਮਾਰਨ ਵਾਲਾ ਮੁਲਜ਼ਮ ਪਿੰਡ ਹਿੱਸੋਵਾਲ ਦਾ ਸੁਰਿੰਦਰ ਛਿੰਦਾ ਨਾਂ ਦਾ ਵਿਅਕਤੀ ਹੈ, ਜੋ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਗੋਲੀਬਾਰੀ ਮਾਮਲੇ ‘ਚ ਜ਼ਖਮੀ ਔਰਤ ਨੇ ਖੁਲਾਸਾ ਕੀਤਾ ਹੈ ਕਿ ਹਮਲਾਵਰ ਛਿੰਦਾ ਨੇ ਸਿਰਫ 10 ਹਜ਼ਾਰ ਰੁਪਏ ਦੀ ਖਾਤਰ ਉਸ ਦੇ ਪਤੀ ਅਤੇ ਉਸ ‘ਤੇ ਗੋਲੀਆਂ ਚਲਾਈਆਂ।....
ਮੋਗਾ ‘ਚ ਗੋਲੀ ਲੱਗਣ ਕਾਰਨ 10 ਸਾਲਾ ਬੱਚੀ ਦੀ ਮੌਤ
ਮੋਗਾ, 16 ਨਵੰਬਰ 2024 : ਮੋਗਾ ਦੇ ਪਿੰਡ ਲੰਡੇਕੇ ਦੀ ਰਹਿਣ ਵਾਲੀ 10 ਸਾਲਾ ਬੱਚੀ ਨੂੰ ਅਲਮਾਰੀ ‘ਚੋਂ ਕੱਪੜੇ ਕੱਢਦੇ ਸਮੇਂ ਉਸਦੇ ਦਾਦੇ ਦੀ ਲਾਇਸੰਸੀ ਰਿਵਾਲਵਰ ਤੋਂ ਗੋਲੀ ਲੱਗ ਗਈ। ਮ੍ਰਿਤਕ ਮਨਰੀਤ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਅਸੀਂ ਅਲਮਾਰੀ ਵਿੱਚ ਰਿਵਾਲਵਰ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਹ ਅਲਮਾਰੀ ਨੂੰ ਤਾਲਾ ਲਗਾਉਣਾ ਭੁੱਲ ਗਏ। ਜਦੋਂ ਮਨਰੀਤ ਆਪਣੇ ਕੱਪੜੇ ਕੱਢਣ ਗਈ ਤਾਂ ਉਸ ਨੇ ਰਿਵਾਲਵਰ ਚੁੱਕ ਲਿਆ ਅਤੇ ਅਚਾਨਕ ਗੋਲੀ ਚੱਲ ਗਈ, ਜਿਸ ਨਾਲ ਉਸ ਦੀ ਮੌਤ....
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸ਼ੁਰੂ ਕਰਨਗੇ ਮਰਨ ਵਰਤ
ਜੈਤੋ, 16 ਨਵੰਬਰ 2024 : ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀਆਂ ਜਥੇਬੰਦੀਆਂ ਵੱਲੋਂ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਵੱਲੋਂ ਅੰਦੋਲਨ ਨੂੰ ਤਿੱਖਾ ਕਰਦੇ ਹੋਏ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਖਨੌਰੀ ਬਾਡਰ ਮੋਰਚੇ ਤੇ ਮਰਨ ਵਰਤ ‘ਤੇ ਬੈਠਣਗੇ ਅਤੇ ਅਗਰ ਸਰਕਾਰ ਅੰਦੋਲਨ ਦੀਆਂ ਮੰਗਾਂ ਦੀ ਪੂਰਤੀ ਕਰਨ ਵੱਲ ਕਦਮ ਨਾ ਚੁੱਕੇ ਜਾਣ ਦੀ ਸੂਰਤ ਵਿੱਚ ਆਖਰੀ ਸਾਹ ਤੱਕ ਜਾਰੀ ਰੱਖਣਗੇ । ਇਸ....
ਪੰਜਾਬ ਪੁਲਿਸ ਵੱਲੋਂ ਮਹਾਰਾਸ਼ਟਰ ਪੁਲਿਸ ਨਾਲ ਸਾਂਝੇ ਆਪਰੇਸ਼ਨ ‘ਚ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਹੇਠ ਫਾਜ਼ਿਲਕਾ ਨਾਲ ਸਬੰਧਤ ਵਿਅਕਤੀ ਗ੍ਰਿਫ਼ਤਾਰ
ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ ਜਾਂਚ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਆਕਾਸ਼ ਗਿੱਲ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ, ਜੋ ਸ਼ੂਟਰਾਂ ਨੂੰ ਲੌਜਿਟਿਕ ਸਹਾਇਤਾ ਕਰ ਰਿਹਾ ਸੀ ਪ੍ਰਦਾਨ: ਡੀਜੀਪੀ ਗੌਰਵ ਯਾਦਵ ਪੰਜਾਬ ਦੀ ਏਜੀਟੀਐਫ, ਬਾਬਾ ਸਿੱਦੀਕੀ ਕਤਲ ਕੇਸ ਵਿੱਚ ਮੁੰਬਈ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ: ਏਜੀਟੀਐਫ ਪ੍ਰਮੋਦ ਬਾਨ ਚੰਡੀਗੜ੍ਹ, 16 ਨਵੰਬਰ 2024 : ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ....
ਫਗਵਾੜਾ 'ਚ ਬੱਸ ਅਤੇ ਰੇਹੜੇ ਦੀ ਹੋਈ ਟੱਕਰ ਕਾਰਨ ਤਿੰਨ ਲੋਕਾਂ ਦੀ ਮੌਤ 
ਫਗਵਾੜਾ, 16 ਨਵੰਬਰ 2024 : ਸਥਾਨਕ ਸ਼ਹਿਰ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਸੜਕ ਤੇ ਸਥਿਤ ਪਿੰਡ ਜਗਜੀਤਪੁਰ ਵਿਖੇ ਇੱਕ ਬੱਸ ਅਤੇ ਰੇਹੜੇ ਦੀ ਹੋਈ ਟੱਕਰ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਪਰਿਵਾਰ ਮੋਟਰਸਾਈਕਲ ਵਾਲੇ ਰੇਹੜੇ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ ਜਗਜੀਤਪੁਰ ਨੇੜੇ ਪੁੱਜੇ ਤਾਂ ਸਾਹਮਣਿਓਂ ਆ ਰਹੀ ਇਕ ਨਿੱਜੀ ਬੱਸ ਦੀ ਉਨ੍ਹਾਂ ਨਾਲ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਹ ਸਾਰੇ ਹਾਦਸੇ ਸਬੰਧੀ ਮ੍ਰਿਤਕ ਦੇ ਪਰਿਵਾਰਕ....
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੈਬਨਿਟ ਮੰਤਰੀ ਸੋਂਦ ਨੇ ਸ਼ਹੀਦੀ ਦਿਹਾੜੇ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ
ਸ਼ਹੀਦ ਦੇ ਜੱਦੀ ਪਿੰਡ ਵਿਖੇ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕੀਤੀ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਲਈ 10 ਲੱਖ ਰੁਪਏ, ਪਿੰਡ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਲਈ 5 ਲੱਖ ਰੁਪਏ, ਮਹਾਨ ਆਜ਼ਾਦੀ ਘੁਲਾਟੀਆਂ ਦੇ ਜੱਦੀ ਘਰ ਦੀ ਬਹਾਲੀ ਆਦਿ ਦਾ ਐਲਾਨ। ਪਿੰਡ ਨੂੰ ਪੰਜਾਬ ਦੇ ਸੈਰ-ਸਪਾਟੇ ਦੇ ਨਕਸ਼ੇ 'ਤੇ ਰੱਖਾਂਗੇ-ਸੋਂਡ ਸਰਾਭਾ, 16 ਨਵੰਬਰ 2024 : ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਸ਼ਨੀਵਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾ....
ਐੱਸ.ਡੀ.ਕਾਲਜ ਦੇ 200 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ 'ਤੇ ਪਾਬੰਦੀ 
ਪੋਲਿੰਗ ਬੂਥਾਂ/ਕਾਊਟਿੰਗ ਹਾਲ ਵਿੱਚ ਮੋਬਾਇਲ ਫੋਨ ਲਿਜਾਣ ਦੀ ਮਨਾਹੀ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਐੱਸ.ਡੀ.ਕਾਲਜ ਵਿੱਚ 23 ਨਵੰਬਰ ਦੀ ਛੁੱਟੀ ਐਲਾਨੀ ਬਰਨਾਲਾ, 15 ਨਵੰਬਰ 2024 : ਵਿਧਾਨ ਸਭਾ ਹਲਕਾ 103- ਬਰਨਾਲਾ ਦੀ ਉਪ ਚੋਣ ਦੇ ਮੱਦੇਨਜ਼ਰ ਵੋਟਾਂ ਦੀ ਗਿਣਤੀ ਐੱਸ.ਡੀ.ਕਾਲਜ ਬਰਨਾਲਾ ਵਿੱਚ ਮਿਤੀ 23 ਨਵੰਬਰ ਨੂੰ ਕੀਤੀ ਜਾਣੀ ਹੈ। ਇਸ ਮਹੱਤਵਪੂਰਨ ਕੰਮ ਨੂੰ ਨਿਰਵਿਘਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਨਿਪਟਾਓਣ ਲਈ ਕਾਲਜ ਦੇ ਆਲੇ ਦੁਆਲੇ 200 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ....
ਵੋਟਾਂ ਪੈਣ ਦੀ ਪ੍ਰਕਿਰਿਆ ਖਤਮ ਹੋਣ ਤੋਂ 48 ਘੰਟੇ ਪਹਿਲਾਂ ਕਿਸੇ ਪਬਲਿਕ ਮੀਟਿੰਗ ਕਰਨ 'ਤੇ ਪਾਬੰਦੀ 
ਬਰਨਾਲਾ, 15 ਨਵੰਬਰ 2024 : ਵਿਧਾਨ ਸਭਾ ਹਲਕਾ 103- ਬਰਨਾਲਾ ਦੀਆਂ ਜ਼ਿਮਨੀ ਚੋਣਾਂ ਮਿਤੀ 20 ਨਵੰਬਰ ਨੂੰ ਹੋਣੀਆਂ ਨਿਸ਼ਚਿਤ ਹੋਈਆਂ ਹਨ। ਇਸ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਬਰਨਾਲਾ ਵਿਚ ਵੋਟਾਂ ਪੈਣ ਦੀ ਪ੍ਰਕਿਰਿਆ ਖਤਮ ਹੋਣ ਤੋਂ 48 ਘੰਟੇ ਪਹਿਲਾਂ ਕਿਸੇ ਤਰ੍ਹਾਂ ਦੀ ਪਬਲਿਕ ਮੀਟਿੰਗ ਕਰਨ ਅਤੇ ਰੈਲੀ ਕਰਨ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਸ਼੍ਰੀਮਤੀ ਪੂਨਮਦੀਪ ਕੌਰ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਅਧਿਕਾਰਾਂ ਦੀ ਵਰਤੋਂ....
ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ
18 ਤੋਂ 25 ਨਵੰਬਰ ਤੱਕ ਪ੍ਰਾਪਤ ਕੀਤੇ ਜਾਣਗੇ ਦਾਅਵੇ ਅਤੇ ਇਤਰਾਜ 7 ਦਸੰਬਰ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਬਰਨਾਲਾ, 15 ਨਵੰਬਰ 2024 : ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਵਿਚ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸਤਵੰਤ ਸਿੰਘ ਨੇ ਦੱਸਿਆ ਕਿ ਯੋਗਤਾ ਮਿਤੀ 1 ਨਵੰਬਰ 2024 ਦੇ ਆਧਾਰ....
ਐੱਸਜੀਪੀਸੀ ਚੋਣਾਂ ਸਬੰਧੀ ਸੋਧਿਆ ਸ਼ਡਿਊਲ ਜਾਰੀ
ਵੋਟਾਂ ਬਣਵਾਉਣ ਲਈ ਫਾਰਮ ਪ੍ਰਾਪਤ ਕਰਨ ਦੀ ਆਖਰੀ ਮਿਤੀ ਵਿੱਚ 15 ਦਸੰਬਰ, 2024 ਤੱਕ ਵਾਧਾ ਫਰੀਦਕੋਟ 15 ਨਵੰਬਰ 2024 : ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਦਾ ਸੋਧਿਆ ਸ਼ਡਿਊਲ ਜਾਰੀ ਕੀਤਾ ਗਿਆ ਹੈ। ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਵੱਲੋਂ ਜਾਰੀ ਸ਼ਡਿਊਲ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਆਈ.ਏ.ਐੱਸ ਨੇ ਦੱਸਿਆ ਕਿ ਹੁਣ ਸੋਧੇ....
ਪੰਜਾਬ ਪੁਲਿਸ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਦ੍ਰਿੜ ਸੰਕਲਪ : ਜ਼ਿਲ੍ਹਾ ਪੁਲਿਸ ਮੁਖੀ 
ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾਉਣ ਵਿੱਚ ਮਦਦ ਕਰੇਗੀ ਪੁਲਿਸ ਸਮੂਹ ਥਾਣਾ ਮੁਖੀ ਤੇ ਚੌਂਕੀ ਇੰਚਾਰਜ ਨਸ਼ਿਆਂ ਦਾ ਖਾਤਮਾ ਕਰਨ ਲਈ ਪਿੰਡਾਂ ਦੇ ਲੋਕਾਂ ਨਾਲ ਨਿੱਜੀ ਤੌਰ ਤੇ ਕਰਨ ਮੀਟਿੰਗਾਂ ਨਸ਼ਿਆਂ ਦਾ ਖਾਤਮਾ ਕਰਨ ਲਈ ਪੇਂਡੂ ਖੇਤਰ ਵਿੱਚ 499 ਤੇ ਸ਼ਹਿਰੀ ਖੇਤਰ ਵਿੱਚ 93 ਟੀਮਾਂ ਦਾ ਕੀਤਾ ਗਠਨ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਸੋਹਣ ਫਾਰਮ ਵਿਖੇ ਪੋ੍ਜੈਕਟ ਸੰਪਰਕ ਤਹਿਤ ਡਿਫੈਂਸ ਕਮੇਟੀਆਂ ਨਾਲ ਕੀਤੀ ਮੀਟਿੰਗ ਫ਼ਤਹਿਗੜ੍ਹ ਸਾਹਿਬ, 15 ਨਵੰਬਰ 2024 : ਪੰਜਾਬ ਸਰਕਾਰ ਦੇ ਆਦੇਸ਼ਾਂ....