ਪਾਤੜਾਂ, 2 ਜੁਲਾਈ : ਪਿੰਡ ਕੰਗਥਲਾ ਦੇ ਇਕ ਨਸ਼ੇੜੀ ਪੁੱਤ ਨੇ ਦੋ ਸਾਥੀਆਂ ਨਾਲ ਮਿਲ ਕੇ ਆਪਣੀ ਮਾਂ ਅਤੇ ਮਤਰੇਏ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਮੁਲਜ਼ਮ ਨੇ ਮਾਂ ਦੀ ਟੁਕੜੇ-ਟੁਕੜੇ ਕੀਤੀ ਲਾਸ਼ ਘਰ ਵਿਚ ਹੀ ਤੇਲ ਪਾ ਸਾੜ ਦਿਤੀ ਸੀ ਜਦੋਂ ਕਿ ਭਰਾ ਦੀ ਲਾਸ਼ ਨੂੰ ਇਕ ਡਰੇਨ ’ਚ ਸੁੱਟ ਦਿਤਾ। ਪੁਲਿਸ ਨੇ ਕਤਲ ਲਈ ਵਰਤਿਆ ਸੱਬਲ ਤੇ ਮਾਂ ਦਾ ਪਿੰਜਰ ਬਰਾਮਦ ਕਰ ਲਿਆ ਹੈ। ਥਾਣਾ ਸ਼ੁਤਰਾਣਾ ਦੇ ਪੁਲਿਸ ਅਧਿਕਾਰੀ ਮਨਪ੍ਰੀਤ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ 'ਤੇ....
ਮਾਲਵਾ
ਸੰਗਰੂਰ, 2 ਜੁਲਾਈ : 8637 ਕੱਚੇ ਅਧਿਆਪਕਾਂ ਵੱਲੋਂ ਸੀ ਐਸਆਰ ਰੂਲਾਂ ਅਤੇ ਬਣਦੇ ਪੇਅ ਸਕੇਲ ਦੇ ਅਨੁਸਾਰ ਰੈਗੂਲਰਾਈਜੇਸਨ ਨੂੰ ਲੈ ਕੇ ਸੰਗਰੂਰ ਨਜ਼ਦੀਕ ਪਿੰਡ ਖੁਰਾਣਾ ਵਿਖੇ ਰੈਲੀ ਕੀਤੀ ਗਈ ਅਤੇ ਜਦੋਂ ਅਧਿਆਪਕ ਮੁਜ਼ਾਹਰਾ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਸ਼ਾਂਤੀਪੂਰਨ ਮਾਰਚ ਕਰ ਰਹੇ ਸੀ ਤਾਂ ਪੁਲਿਸ ਵੱਲੋਂ ਅਧਿਆਪਕਾਂ ਨਾਲ ਗੱਲਬਾਤ ਕਰਨ ਦੀ ਥਾਂ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਅਤੇ ਅੰਨੇਵਾਹ ਲਾਠੀਚਾਰਜ ਕੀਤਾ ਗਿਆ ਅਤੇ 79 ਦੇ ਕਰੀਬ ਅਧਿਆਪਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ....
ਸ੍ਰੀ ਫਤਿਹਗੜ੍ਹ ਸਾਹਿਬ, 02 ਜੁਲਾਈ : ਭਾਖੜਾ ਨਹਿਰ ਦੇ ਵਿੱਚ ਪੈ ਰਿਹਾ ਪਾੜ ਬੰਦ ਕਰਨ ਲਈ ਨਹਿਰੀ ਮਹਿਕਮਾ,ਹਰਕਤ ਵਿੱਚ ਆਇਆ। ਇਹ ਜਾਣਕਾਰੀ ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਸ੍ਰੀ ਫਤਿਹਗੜ੍ਹ ਸਾਹਿਬ ਨੇ ਭਾਖੜਾ ਨਹਿਰ ਦਾ ਮੌਕਾ ਦੇਖਣ ਨੂੰ ਉਪਰੰਤ ਪੱਤਰਕਾਰਾਂ ਨੂੰ ਦਿੱਤੀ।ਉਹਨਾਂ ਕਿਹਾ ਕਿ ਜਦੋਂ ਭਾਖੜਾ ਮਨੇਜਮੈਂਟ ਦੇ ਅਧਿਕਾਰੀਆਂ ਨੇ ਇਲਾਕੇ ਦੇ ਲੋਕਾਂ ਦੀ ਕੋਈ ਸੁਣਵਾਈ ਨਾ ਕੀਤੀ ਤਾਂ ਇਲਾਕਾ ਨਿਵਾਸੀਆਂ ਨੇ ਇਕੱਤਰ ਹੋ ਕੇ ਆਵਾਜ਼ ਉਠਾਈ ਤਾਂ ਅਖਬਾਰਾਂ ਵਿੱਚ ਖਬਰਾਂ ਲੱਗਣ ਤੇ....
ਐਨ.ਜੈਡ.ਸੀ.ਸੀ. ਵਿਖੇ ਕਰਵਾਏ ਸਮਾਗਮ 'ਚ ਬੱਚਿਆਂ ਨੇ ਦਿਖਾਈ ਆਪਣੀ ਪ੍ਰਤਿਭਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਤੋਂ ਵਿਰਵੇ ਬੱਚਿਆਂ ਨੂੰ ਪੜਾਈ ਨਾਲ ਜੋੜਨ ਸਮੇਤ ਬੱਚਿਆਂ ਦੀਆਂ ਮਾਵਾਂ ਨੂੰ ਕਰਵਾਏ ਕਿੱਤਾ ਮੁਖੀ ਕੋਰਸ : ਡਿਪਟੀ ਕਮਿਸ਼ਨਰ ਬੱਚਿਆਂ ਨੂੰ ਸਹੀ ਸਰਪ੍ਰਸਤੀ ਦੇ ਕੇ ਉਨ੍ਹਾਂ ਵਿਚਲੀ ਪ੍ਰਤਿਭਾ ਨੂੰ ਨਿਖਾਰਿਆ ਜਾ ਸਕਦੇ : ਸਾਕਸ਼ੀ ਸਾਹਨੀ ਪਟਿਆਲਾ, 2 ਜੁਲਾਈ : ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਅਰੰਭੇ ਵਿਸ਼ੇਸ਼ ਪ੍ਰਾਜੈਕਟ 'ਮੇਰਾ ਬਚਪਨ' ਤਹਿਤ ਪੜਾਈ ਤੋਂ ਵਿਰਵੇ ਹੋਏ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ....
ਕਪੂਰਥਲਾ, 02 ਜੁਲਾਈ : ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਕੱਚੀਆਂ ਖੂਹੀਆਂ ਅਤੇ ਟਿਊਬਵੈੱਲ ਪੁੱਟਣ ਕਾਰਨ ਲੋਕਾਂ ਅਤੇ ਬੱਚਿਆਂ ਦੇ ਇਨ੍ਹਾਂ ਬੋਰਵੈਲਾਂ ’ਚ ਡਿੱਗਣ ਦੇ ਖਦਸ਼ੇ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਬਿਨਾਂ ਮਨਜੂਰੀ ਬੋਰਵੈੱਲ ਪੁੱਟਣ ਜਾਂ ਡੂੰਘੇ ਕਰਨ ’ਤੇ ਰੋਕ ਲਗਾਉਂਦਿਆਂ, ਇਸ ਲਈ ਸਮਰੱਥ ਅਧਿਕਾਰੀ ਪਾਸੋਂ ਬਾ-ਸ਼ਰਤ ਪ੍ਰਵਾਨਗੀ ਲਾਜ਼ਮੀ ਕਰ ਦਿੱਤੀ ਹੈ। ਇਹ ਹੁਕਮ 29-06-2023 ਤੋਂ 27-08-2023 ਤੱਕ ਲਾਗੂ ਰਹਿਣਗੇ। ਜ਼ਿਲ੍ਹਾ....
ਧਰਨੇ ਲਈ ਅਗੇਤੀ ਪ੍ਰਵਾਨਗੀ ਮਿਲੇਗੀ ਸਬੰਧਿਤ ਐਸ.ਡੀ.ਐਮ. ਪਾਸੋਂ ਕਪੂਰਥਲਾ, 2 ਜੁਲਾਈ : ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕੈਪਟਨ ਕਰਨੈਲ ਸਿੰਘ ਵਲੋਂ ਕਪੂਰਥਲਾ ਜਿਲ੍ਹੇ ਵਿਚ ਧਰਨੇ ਤੇ ਪ੍ਰਦਰਸ਼ਨਾਂ ਲਈ ਥਾਵਾਂ ਨਿਰਧਾਰਿਤ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਸਬੰਧਿਤ ਅਦਾਰਾ ਜਾਂ ਸੰਸਥਾ ਧਰਨੇ ਦੀ ਅਗੇਤੀ ਸੂਚਨਾ ਤੇ ਪ੍ਰਵਾਨਗੀ ਸਬੰਧਿਤ ਐਸ.ਡੀ.ਐਮ. ਕੋਲੋਂ ਲੈਣੀ ਲਾਜਮੀ ਹੈ। ਧਰਨੇ ਤੇ ਪ੍ਰਦਰਸ਼ਨ ਲਈ ਥਾਵਾਂ ਚਾਰਾਂ ਸਬ ਡਿਵੀਜ਼ਨਾਂ ਵਿਚ ਨਿਰਧਾਰਿਤ ਕੀਤੀਆਂ ਗਈਆਂ ਹਨ....
ਸਪੀਕਰ ਸੰਧਵਾਂ ਮੁਤਾਬਿਕ ਭਵਿੱਖ ’ਚ ਕਿਸੇ ਨੂੰ ਨਹੀਂ ਆਵੇਗੀ ਕੋਈ ਸਮੱਸਿਆ ਕੋਟਕਪੂਰਾ, 02 ਜੁਲਾਈ : ਸ਼ਹਿਰ ਵਾਸੀਆਂ ਨੂੰ ਪਿਛਲੇ 20 ਸਾਲਾਂ ਤੋਂ ਆ ਰਹੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਦਾ ਜਲਦ ਹੱਲ ਹੋ ਜਾਵੇਗਾ। ਕਿਉਂਕਿ ਸਰਕਾਰ ਵਲੋਂ ਕੋਟਕਪੂਰਾ ਸ਼ਹਿਰ ਦੇ ਵਿਕਾਸ ਲਈ ਭੇਜੀ ਕਰੋੜਾਂ ਰੁਪਏ ਦੀ ਰਕਮ ਨਾਲ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਆਪਣੇ ਗ੍ਰਹਿ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੋਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਨ....
ਫ਼ਰੀਦਕੋਟ, 2 ਜੁਲਾਈ : ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇੱਥੋਂ ਦੇ ਕਿਸਾਨਾਂ ਨੂੰ ਉੱਚ ਦਰਜੇ ਦੇ ਮਿਆਰੀ ਬੀਜ ਅਤੇ ਖਾਦ ਪਦਾਰਥ ਦੇਣ ਲਈ ਪੰਜਾਬ ਸਰਕਾਰ ਵੱਲੋਂ ਫਰੀਦਕੋਟ ਵਿਖੇ ਸਟੇਟ ਐਗਮਾਰਕ ਲੈਬ ਦੀ ਉਸਾਰੀ ਖੇਤੀਬਾੜੀ ਦਫਤਰ ਫਰੀਦਕੋਟ ਵਿਖੇ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਉਸਾਰੀ ਅਧੀਨ ਐਗਮਾਰਕ ਲੈਬ ਦਾ ਨਿਰੀਖਣ ਕਰਨ ਮੌਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸਟੇਟ ਐਗਮਾਰਕ ਲੈਬ ਦੀ ਉਸਾਰੀ 'ਤੇ 1 ਕਰੋੜ 37 ਰੁਪਏ ਖਰਚ ਆਉਣੇ ਹਨ। ਇਸ....
ਲੋਕਾਂ ਨੂੰ ਨਸ਼ਾ ਮੁਕਤ ਸਮਾਜ ਸਿਰਜਣ ਦੀ ਕੀਤੀ ਅਪੀਲ ਪਿੰਡ ਕੰਮੇਆਣਾ ਵਿਖੇ ਕੀਤਾ ਐਸ.ਸੀ. ਧਰਮਸ਼ਾਲਾ ਦਾ ਉਦਘਾਟਨ ਲਗਾਤਾਰ ਦੂਜੇ ਦਿਨ ਕੋਟਕਪੂਰਾ ਤੇ ਆਸ- ਪਾਸ ਦੇ ਇਲਾਕਿਆਂ ਦਾ ਕੀਤਾ ਦੌਰਾ ਕੋਟਕਪੂਰਾ 2 ਜੁਲਾਈ : ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਦੇ ਕਈ ਇਲਾਕਿਆਂ ਤੇ ਆਸ-ਪਾਸ ਦੇ ਪਿੰਡਾਂ ਦਾ ਲਗਾਤਾਰ ਦੂਜੇ ਦਿਨ ਦੌਰਾ ਕਰਨ ਦੌਰਾਨ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਅਹਿਦ ਲਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਨਸ਼ਾ ਮੁਕਤ ਸਮਾਜ ਸਿਰਜਣ....
ਖੇਤੀਬਾੜੀ ਮੰਤਰੀ ਵੱਲੋਂ ਬੱਲੂਆਣਾ ਹਲਕੇ ਦੇ ਨਰਮੇ ਦੇ ਖੇਤਾਂ ਦਾ ਜਾਇਜ਼ਾ ਕਿਸਾਨਾਂ ਨੂੰ ਮਿਲਣਗੀਆਂ ਮਿਆਰੀ ਦਵਾਈਆਂ ਅਤੇ ਖਾਦਾਂ ਨਰਮੇ ਦੀ ਕਾਸਤ ਅਤੇ ਝੋਨੇ ਦੀ ਸਿੱਧੀ ਬਿਜਾਈ ਵਿਚ ਪਹਿਲੇ ਸਥਾਨ ਲਈ ਫਾਜਿ਼ਲਕਾ ਦੇ ਕਿਸਾਨਾਂ ਦੀ ਸਲਾਘਾ ਕਿਹਾ, ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਤੇ ਸਰਕਾਰ ਦੇਵੇਗੀ 350 ਕਰੋੜ ਰੁਪਏ ਦੀ ਸਬਸਿਡੀ ਬੱਲੂਆਣਾ (ਫਾਜਿ਼ਲਕਾ) 2 ਜ਼ੁਲਾਈ : ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਨੇ ਗੁਲਾਬੀ ਸੁੰਡੀ ਦੇ ਪਸਾਰ ਨੂੰ ਰੋਕਣ ਲਈ ਵਿਭਾਗ ਦੇ ਸਾਰੇ ਸਟਾਫ ਨੂੰ....
ਮੁੱਲਾਂਪੁਰ ਦਾਖਾ 1 ਜੁਲਾਈ (ਸਤਵਿੰਦਰ ਸਿੰਘ ਗਿੱਲ) : ਦੇਸ਼ ਨੂੰ ਅਜ਼ਾਦ ਹੋਇਆ ਬੇਸ਼ੱਕ ਸੱਤ ਦਹਾਕੇ ਤੋਂ ਵਧੇਰੇ ਦਾ ਸਮਾਂ ਹੋ ਗਿਆ, ਪਰ ਕਿਸਾਨੀ ਨੂੰ ਬਚਾਉਣ ਲਈ ਰਾਜ ਕਰ ਚੁੱਕੀਆਂ ਸਰਕਾਰਾਂ ਨੇ ਸੁਹਿਰਦ ਯਤਨ ਨਹੀਂ ਕੀਤੇ। ਜਿਸ ਕਰਕੇ ਅੱਜ ਕਿਸਾਨੀ ਮੰਦਹਾਲੀ ਵਿੱਚ ਹੈ। ਇਸਨੂੰ ਕੱਢਣ ਲਈ ਪੰਜਾਬ ਦੀ ਮੌਜ਼ੂਦਾਂ ਸ੍ਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਸ ਵਾਰ ਝੋਨੇ ਦੇ ਸੀਜ਼ਨ ਵਿੱਚ ਮੋਟਰਾਂ ਵਾਲੀ ਬਿਜਲੀ ਏਨੀ ਜ਼ਿਆਦਾ ਦਿੱਤੀ ਕਿ ਸੂਬੇ ਦਾ ਕਿਸਾਨ ਬਾਗੋ ਬਾਗ ਹੋ ਗਿਆ ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ....
ਮੁੱਲਾਂਪੁਰ ਦਾਖਾ 1 ਜੁਲਾਈ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਪਿੰਡ ਪੰਡੋਰੀ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੂੰਗੀ ਅਤੇ ਮੱਕੀ ਦੀ ਹੋ ਰਹੀ ਸਿਰੇ ਦੀ ਖੱਜਲਖੁਆਰੀ,ਬੇਕਦਰੀ ਤੇ ਅੰਨੀ ਲੁੱਟ ਬਾਰੇ ਗੰਭੀਰ ਤੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ ਅਤੇ ਵੱਖ-ਵੱਖ ਮਤੇ ਪਾਸ ਕੀਤੇ ਗਏ। ਅੱਜ ਦੀ ਮੀਟਿੰਗ ਨੂੰ ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਕੱਤਰ ਜਸਦੇਵ ਸਿੰਘ....
ਪਟਿਆਲਾ, 01 ਜੁਲਾਈ : ਸਥਾਨਕ ਸ਼ਹਿਰ ਤੋਂ ਚੀਕਾ ਨੂੰ ਜਾਂਦੀ ਸੜਕ ਤੇ ਪੈਂਦੇ ਪਿੰਡ ਪਹਾੜੀਪੁਰ ਦੇ ਨੇੜੇ ਇੱਕ ਟਰੱਕ ਤੇ ਮੋਟਰਸਾਈਕਲ ਵਿੱਚਕਾਰ ਭਿਆਨਕ ਟੱਕਰ ਹੋ ਜਾਣ ਦੇ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾਂ ਦੀ ਸੂਚਨਾਂ ਮਿਲਦਿਆਂ ਪੁਲਿਸ ਮੌਕੇ ਤੇ ਪੁੱਜੀ ਅਤੇ ਹਾਦਸੇ ਦਾ ਸ਼ਿਕਾਰ ਹੋਏ ਪਤੀ-ਪਤਨੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਚੌਕੀ ਇੰਚਾਰਜ ਬਲਬੇੜਾ ਹਰਭਜਨ ਸਿੰਘ ਨੇ ਦਸਿਆ ਕਿ ਪਾਤੜਾਂ....
ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ' ਤੇ 1500 ਰੁਪਏ ਪ੍ਰਤੀ ਏਕੜ ਸਬਸਿਡੀ ਦਾ ਮਿਲੇਗਾ ਲਾਭ ਵਿੱਤੀ ਰਾਸ਼ੀ ਦਾ ਲਾਭ ਲੈਣ ਲਈ ਕਿਸਾਨ https://www.agrimachinerypb.com ਤੇ ਕਰਨ ਆਪਣੀ ਰਜਿਸਟਰੇਸ਼ਨ ਮਾਲੇਰਕੋਟਲਾ 1 ਜੁਲਾਈ : ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪੋਰਟਲ ਉੱਪਰ ਰਜਿਸਟਰ ਕਰਨ ਦਾ ਸਮਾਂ ਰਜਿਸਟਰੇਸ਼ਨ 25 ਜੂਨ 2023 ਤੋਂ ਵਧਾ ਕੇ 10 ਜੁਲਾਈ 2023 ਤੱਕ ਕਰ ਦਿੱਤੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ....
ਇਸ ਸਕੀਮ ਤਹਿਤ ਪੰਜਾਬ ਨੇ 4000 ਕਰੋੜ ਦੇ ਪ੍ਰੋਜੈਕਟ ਆਕਰਸ਼ਿਤ ਕੀਤੇ ਫਾਜ਼ਿਲਕਾ , 1 ਜ਼ੁਲਾਈ : ਐਗਰੀਕਲਚਰ ਇਨਫਰਾਸਟਰਕਚਰ ਫੰਡ (ਏ. ਆਈ. ਐਫ) ਸਕੀਮ ਨੇ ਵਿੱਤੀ ਸਾਲ 2023-24 ਦੇ ਪਹਿਲੀ ਤਿਮਾਹੀ ਵਿਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ।ਇਸ ਸਕੀਮ ਵਿਚ ਫਾਜਿਲ਼ਕਾ ਜਿ਼ਲ੍ਹੇ ਨੇ ਰਾਜ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। 30 ਜੂਨ 2023 ਤੱਕ ਪੰਜਾਬ ਭਰ ਵਿੱਚੋਂ 4037.84 ਕਰੋੜ ਰੁਪਏ ਦੇ ਪ੍ਰੋਜੈਕਟਾਂ ਲਈ 7546 ਅਰਜ਼ੀਆਂ ਪ੍ਰਰਾਪਤ ਹੋਈਆਂ ਹਨ। ਇਨ੍ਹਾਂ ਪ੍ਰੋਜੈਕਟਾਂ ਲਈ ਕੁਲ ਕਰਜ਼ੇ ਦੀ ਰਕਮ 2142.62 ਕਰੋੜ....