ਮਾਲਵਾ

ਸਿਹਤ ਵਿਭਾਗ ਵਲੋਂ ਡੇਂਗੂ ਅਤੇ ਮਲੇਰੀਆ ਤੋਂ ਲੋਕਾਂ ਨੂੰ ਬਚਾਉਣ ਲਈ ਲਗਾਤਾਰ ਗਤੀਵਿਧੀਆਂ ਜਾਰੀ
ਡਾ ਹਰਕੀਰਤਨ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ ਵਲੋਂ ਸਰਵੇ ਟੀਮਾਂ ਦੀ ਕੀਤੀ ਗਈ ਸੁਪਰਵਿਜ਼ਨ: ਸ੍ਰੀ ਮੁਕਤਸਰ ਸਾਹਿਬ, 26 ਸਤੰਬਰ 2024 : ਸਿਹਤ ਵਿਭਾਗ ਵਲੋਂ ਡਾ ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿਚ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿਚ ਡੇਂਗੂ ਅਤੇ ਮਲੇਰੀਆ ਦੇ ਫੈਲਣ ਤੋਂ ਬਚਾਅ ਲਈ ਗਤੀਵਿਧੀਆਂ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿਚ ਘਰ ਘਰ ਜਾ ਕੇ ਡੇਂਗੂ ਅਤੇ ਮਲੇਰੀਆ ਦੇ ਫੈਲਣ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੁਕ ਕਰ ਰਹੀਆਂ ਹਨ....
ਪਰਾਲੀ ਪ੍ਰਬੰਧਨ ਸਬੰਧੀ ਮੁੱਖ ਸਕੱਤਰ, ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨਾਲ ਆਨ ਲਾਇਨ ਕੀਤੀ ਮੀਟਿੰਗ
ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਕੀਤੀ ਜਾਵੇਗੀ ਇੰਨ-ਬਿੰਨ ਪਾਲਣਾ ਸ੍ਰੀ ਮੁਕਤਸਰ ਸਾਹਿਬ, 26 ਸਤੰਬਰ 2024 : ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦਾ ਪ੍ਰਬੰਧਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਮੁੱਖ ਸਕੱਤਰ, ਪੰਜਾਬ ਸਰਕਾਰ ਵੱਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਹੋਰ ਉਚ ਅਧਿਕਾਰੀਆਂ ਨਾਲ ਇੱਕ ਆਨ ਲਾਈਨ ਮੀਟਿੰਗ ਕੀਤੀ ਗਈ। ਉਨ੍ਹਾਂ ਵੱਲੋਂ ਇਸ ਸਮੇਂ ਜਿੰਨ੍ਹਾਂ ਜਿ਼ਲ੍ਹਿਆਂ ਵਿੱਚ ਝੋਨੇ ਦੀ ਕਟਾਈ ਦਾ ਕੰਮ....
ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ ਨਾਮਜ਼ਦਗੀਆਂ ਭਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਥਾਵਾਂ ਨਿਰਧਾਰਤ ਕੀਤੀਆਂ 
ਖਮਾਣੋਂ, 26 ਸਤੰਬਰ 2024 : ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ ਨਾਮਜ਼ਦਗੀਆਂ ਭਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਤਾਂ ਜੋ ਉਹ ਸੁਵਿਧਾਜਨਕ ਢੰਗ ਨਾਲ ਨਾਮਜ਼ਦਗੀਆਂ ਦਾਖਲ ਕਰ ਸਕਣ। ਬਲਾਕਾਂ ਵਿੱਚ ਕਲੱਸਟਰਾਂ ਮੁਤਾਬਕ ਨਿਰਧਾਰਤ ਥਾਵਾਂ 'ਤੇ ਆਰ.ਓ. ਟੀਮਾਂ ਬੈਠਣਗੀਆਂ, ਜਿੱਥੇ ਕਿ ਨਾਮਜ਼ਦਗੀ ਪੱਤਰ ਲਏ ਜਾਣਗੇ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਬਲਾਕ ਖਮਾਣੋਂ ਦੇ ਕਲਸਟਰਾਂ ਸਬੰਧੀ ਆਰ.ਓ. ਟੀਮ ਦੇ....
ਪੰਚਾਇਤੀ ਚੋਣਾਂ: ਨਾਮਜ਼ਦਗੀਆਂ ਭਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਥਾਵਾਂ ਨਿਰਧਾਰਤ 
27 ਸਤੰਬਰ ਤੋਂ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤਕ ਦਾਖਲ ਹੋਣਗੀਆਂ ਨਾਮਜ਼ਦਗੀਆਂ 28 ਸਤੰਬਰ, 29 ਸਤੰਬਰ, 2 ਅਕਤੂਬਰ ਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਨਹੀਂ ਦਰਜ ਕੀਤੀ ਜਾਵੇਗੀ ਨਾਮਜ਼ਦਗੀ ਬਰਨਾਲਾ, 26 ਸਤੰਬਰ 2024 : ਪੰਚਾਇਤੀ ਚੋਣਾਂ ਜੋ ਕਿ 15 ਅਕਤੂਬਰ 2024 ਨੂੰ ਕਰਵਾਈਆਂ ਜਾਣੀਆਂ ਹਨ, ਲਈ ਜ਼ਿਲ੍ਹਾ ਬਰਨਾਲਾ ਵਿੱਚ ਨਾਮਜ਼ਦਗੀਆਂ ਦਾ ਅਮਲ ਭਲਕੇ 27 ਸਤੰਬਰ ਨੂੰ ਸ਼ੁਰੂ ਹੋ ਜਾਵੇਗਾ। ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਾਮਜ਼ਦਗੀਆਂ....
ਸੀਐਚਸੀ ਕਸੇਲ 'ਚ ਪਰਾਲੀ ਪ੍ਰਬੰਧਨ ਬਾਰੇ ਆਸ਼ਾ ਵਰਕਰਜ਼ ਦਾ ਜਾਗਰੂਕਤਾ ਸੈਮੀਨਾਰ
ਸਿਹਤ ਕਰਮੀਆਂ ਨੂੰ ਪਰਾਲੀ ਸਾੜਣ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਤਰਨ ਤਾਰਨ, 26 ਸਤੰਬਰ 2024 : ਜਿਲਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਗੁਲਪ੍ਰੀਤ ਸਿੰਘ ਔਲਖ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਹਰਪਾਲ ਸਿੰਘ ਪੰਨੂ ਦੀ ਰਹਿਨੁਮਾਈ ਅਤੇ ਕਮਊਨਿਟੀ ਸਿਹਤ ਕੇਂਦਰ ਕਸੇਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਕੇਂਦਰ ਵਿਖੇ ਬਲਾਕ ਨਾਲ....
ਜ਼ਿਲ੍ਹਾ ਐਸ.ਏ.ਐਸ ਨਗਰ ਚ ਪੋਸ਼ਣ ਅਭਿਆਨ ਤਹਿਤ ਪੋਸ਼ਣ ਮਾਹ, 2024 ਮਨਾਉਣ ਸਬੰਧੀ ਵੱਖ ਵੱਖ ਗਤੀਵਿਧੀਆਂ ਜਾਰੀ- ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ 
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਸਤੰਬਰ 2024 : ਜਿਲ੍ਹਾ ਐਸ.ਏ.ਐਸ. ਨਗਰ ਵਿੱਚ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸ਼੍ਰੀਮਤੀ ਸ਼ੇਨਾ ਅਗਰਵਾਲ ਅਤੇ ਸ਼੍ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ (ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੋਸ਼ਣ ਅਭਿਆਨ ਤਹਿਤ 1 ਤੋਂ 30 ਸਤੰਬਰ, 2024 ਦੌਰਾਨ ਜਨ-ਅੰਦੋਲਨ ਦੇ ਰੂਪ ਵਿਚ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ, ਜਿਸ ਦਾ ਮੰਤਵ 0 ਤੋਂ 6 ਸਾਲ ਦੇ ਬੱਚਿਆ, ਗਰਭਵਤੀ ਤੇ ਦੱਧ....
ਡਾ. ਅੰਕਿਤਾ ਕਾਂਸਲ ਨੇ ਵਿਖੇ ਐਸ.ਏ.ਐਸ.ਨਗਰ ਵਿਖੇ ਸਹਾਇਕ ਕਮਿਸ਼ਨਰ (ਜਨਰਲ) ਵਜੋਂ ਅਹੁਦਾ ਸੰਭਾਲਿਆ 
ਐਸ.ਏ.ਐਸ.ਨਗਰ, 26 ਸਤੰਬਰ 2024 : 2024 ਬੈਚ ਦੇ ਪੀ ਸੀ ਐਸ ਅਧਿਕਾਰੀ ਡਾ. ਅੰਕਿਤਾ ਕਾਂਸਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਵਿਖੇ ਸਹਾਇਕ ਕਮਿਸ਼ਨਰ (ਜਨਰਲ) ਵਜੋਂ ਅਹੁਦਾ ਸੰਭਾਲਿਆ। ਪੰਜਾਬ ਸਿਵਲ ਸੇਵਾਵਾਂ ਵਿੱਚ ਆਉਣ ਤੋਂ ਪਹਿਲਾਂ, ਉਨ੍ਹਾਂ 2012 ਤੋਂ ਆਬਕਾਰੀ ਅਤੇ ਕਰ ਅਧਿਕਾਰੀ ਵਜੋਂ ਅਤੇ ਬਾਅਦ ਵਿੱਚ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਵਜੋਂ ਕੰਮ ਕੀਤਾ।ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ 2009 ਚ ਐਮ.ਬੀ.ਬੀ.ਐਸ. ਕਰਨ ਬਾਅਦ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਸੇਵਾ....
ਲੋੜਵੰਦ ਦਿਵਿਆਂਗ ਵਿਅਕਤੀਆ ਲਈ ਰੈਡ ਕਰਾਸ ਸ਼ਾਖਾ ਵੱਲੋਂ ਮੁਫ਼ਤ ਸਹਾਇਕ ਬਣਾਵਟੀ ਅੰਗ/ਯੰਤਰ ਵੰਡ ਕੈਂਪ 
ਐੱਸ ਡੀ ਐਮ ਮੋਹਾਲੀ ਨੇ ਕੀਤੀ ਕੈਂਪ ਦੀ ਸ਼ੁਰੂਆਤ ਐਸ.ਏ.ਐਸ.ਨਗਰ, 26 ਸਤੰਬਰ 2024 : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸ਼ਾਖਾ, ਐੱਸ ਏ ਐੱਸ ਨਗਰ ਸ਼੍ਰੀਮਤੀ ਆਸ਼ਿਕਾ ਜੈਨ, ਆਈ.ਏ.ਐੱਸ. ਦੀ ਰਹਿਨੁਮਾਈ ਹੇਠ ਰੈਡ ਕਰਾਸ ਸ਼ਾਖਾ ਵੱਲੋਂ ਲੋੜਵੰਦ ਦਿਵਿਆਂਗ ਵਿਅਕਤੀਆਂ ਲਈ ਮਿਤੀ 16.07.2024 ਤੋਂ 18.07.2024 ਤੱਕ ਸਬ ਡਿਵੀਜ਼ਨਲ ਪੱਧਰ (ਮੋਹਾਲੀ, ਖਰੜ ਅਤੇ ਡੇਰਾਬੱਸੀ) ‘ਤੇ ਅਸੈਸਮੈਂਟ ਕੈਂਪ ਲਗਾਏ ਗਏ ਸੀ, ਜਿਨ੍ਹਾਂ ਦੀ ਲਗਾਤਾਰਤਾ ਵਿੱਚ ਅੱਜ ਇਨ੍ਹਾਂ ਸ਼ਨਾਖ਼ਤ ਕੀਤੇ ਗਏ ਲੋਕਾਂ ਨੂੰ....
ਐਮ.ਐਲ.ਏ ਵੱਲੋਂ ਸਿਵਲ ਹਸਪਤਾਲ ਵਿਖੇ ਡਾਇਲਸਿਸ ਯੂਨਿਟ ਦਾ ਉਦਘਾਟਨ
ਪੰਜਾਬ ਸਰਕਾਰ ਰਾਜ ਵਿੱਚ ਸਿਹਤ ਸਹੂਲਤਾਂ ਦੇ ਵਿਸਥਾਰ ਲਈ ਵਚਨਬੱਧ-ਸੇਖੋਂ ਕਾਲਾ ਪੀਲੀਆ ਤੇ ਏਡਜ ਦੇ ਮਰੀਜਾਂ ਦੇ ਲਈ ਵੱਖਰੀ ਡਾਇਲਸਿਸ ਮਸ਼ੀਨ ਉਪਲਬਧ : ਡਾ. ਚੰਦਰ ਸ਼ੇਖਰ ਕੱਕੜ ਫਰੀਦਕੋਟ, 25 ਸਤੰਬਰ 2024 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਮੁਫਤ ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੱਜ ਪੰਜਾਬ ਭਰ ਵਿੱਚ ਵੱਖ....
ਪੰਜਾਬ ਵਿੱਚ ਗਰਮੀ ਦਾ ਕਹਿਰ, ਤਾਪਮਾਨ ਨੇ ਤੋੜਿਆ 54 ਸਾਲਾਂ ਦਾ ਰਿਕਾਰਡ
ਲੁਧਿਆਣਾ, 25 ਸਤੰਬਰ 2024 : ਪੰਜਾਬ ਵਿੱਚ ਗਰਮੀ ਨੇ ਪਿਛਲੇ 54 ਸਾਲ ਦੇ ਰਿਕਾਰਡ ਤੋੜ ਦਿੱਤੇ ਹਨ। ਸੂਬੇ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਮੌਨਸੂਨ ਸੀਜ਼ਨ ਦੇ ਦੌਰਾਨ ਹਾਲਾਂਕਿ ਆਮ ਨਾਲੋਂ ਘੱਟ ਬਾਰਿਸ਼ ਰਹੀ, ਪਰ ਸਤੰਬਰ ਮਹੀਨੇ ਦੇ ਵਿੱਚ ਜੂਨ ਜੁਲਾਈ ਵਰਗੀ ਗਰਮੀ ਪੈ ਰਹੀ ਹੈ ਜਿਸ ਕਰਕੇ ਲੋਕ ਪਰੇਸ਼ਾਨ ਹਨ। ਟੈਂਪਰੇਚਰ 36 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਹੈ। ਇਥੋਂ ਤੱਕ ਕਿ ਰਾਤ ਦਾ ਟੈਂਪਰੇਚਰ 27 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਜੋ ਕਿ ਆਮ ਨਾਲੋਂ ਲਗਭਗ 6 ਡਿਗਰੀ ਜਿਆਦਾ ਹੈ। ਅਜਿਹੇ ਵਿੱਚ ਨਮੀ....
ਕੰਗਣਾ ਦਾ ਖੇਤੀ ਕਾਨੂੰਨ ਲਾਗੂ ਕਰਨ ਬਾਰੇ ਦਿੱਤਾ ਬਿਆਨ ਪਾਰਟੀ ਲਈ ਨੁਕਸਾਨਦੇਹ, ਕਿਸਾਨਾਂ ਤੋਂ ਮੁਆਫੀ ਮੰਗ ਕੇ ਵਾਪਸ ਲਏ ਸਨ ਕਾਨੂੰਨ : ਗਰੇਵਾਲ
ਖੰਨਾ, 25 ਸਤੰਬਰ 2024 : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਦੋਰਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਸੰਸਦ ਕੰਗਣਾ ਰਣੌਤ ਵੱਲੋਂ ਖੇਤੀ ਕਾਨੂੰਨਾਂ ਨੂੰ ਅੱਛੇ ਕਹਿ ਕੇ ਲਾਗੂ ਕਰਨ ਦੇ ਦਿੱਤੇ ਬਿਆਨ ਸਬੰਧੀ ਆਪਣਾ ਪ੍ਰਤੀਕਰਮ ਦਿੰਦਿਆ ਕਿਹਾ ਕਿ ਅਸੀ ਉਸਨੂੰ ਬੇਨਤੀ ਕਰਦੇ ਹਾਂ ਉਹ ਇਹ ਗੱਲ ਨਾ ਕਰੇ ਤੇ ਪੰਜਾਬ, ਸਿੱਖਾ ਤੇ ਕਿਸਾਨਾਂ ਬਾਰੇ ਸੋਚ ਤੇ ਬਚ ਕੇ ਬੋਲੇ ਕਿਉਂਕਿ ਪੰਜਾਬ ਬਰੂਦ ਦੇ ਢੇਰ ਤੇ ਹੈ । ਉਹਨਾਂ ਕਿਹਾ ਕਿ....
ਡਾ. ਬਲਬੀਰ ਸਿੰਘ ਨੇ ਪਿੰਡ ਲੰਗ ਤੇ ਮਾਜਰੀ ਅਕਾਲੀਆਂ ਵਿਖੇ 1 ਕਰੋੜ ਰੁਪਏ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਕੈਬਨਿਟ ਮੰਤਰੀ ਨੇ ਪਿੰਡ ਲੰਗ ਤੇ ਮਾਜਰੀ ਅਕਾਲੀਆਂ ਦੇ ਨਵੇਂ ਬਣੇ ਪੰਚਾਇਤ ਘਰ ਪਿੰਡ ਵਾਸੀਆਂ ਨੂੰ ਕੀਤੇ ਸਮਰਪਿਤ ਪਿੰਡ ਲੰਗ ਵਿਖੇ ਗਿੱਲੇ ਕੂੜੇ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਖਾਦ ਬਣਾਉਣ ਵਾਲੀ ਫੁਲੀ ਆਟੋਮੈਟਿਕ ਬਾਇਓ ਕੰਪੋਸਟਰ ਪਲਾਂਟ ਦਾ ਕੀਤਾ ਉਦਘਾਟਨ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ : ਡਾ. ਬਲਬੀਰ ਸਿੰਘ ਪਟਿਆਲਾ, 25 ਸਤੰਬਰ 2024 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਗ ਤੇ ਮਾਜਰੀ ਅਕਾਲੀਆਂ ਵਿਖੇ....
ਪੰਜਾਬ ਦੇ ਅੱਠ ਸਰਕਾਰੀ ਹਸਪਤਾਲਾਂ ਵਿੱਚ ਡਾਇਲਸਿਸ ਕੇਂਦਰਾਂ ਦਾ ਸਿਹਤ ਮੰਤਰੀ ਵੱਲੋਂ ਉਦਘਾਟਨ
ਹੰਸ ਫਾਉਂਡੇਸ਼ਨ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਇਹਨਾਂ ਕੇਂਦਰਾਂ ਵਿੱਚ ਲੋਕ ਮੁਫ਼ਤ ਪ੍ਰਾਪਤ ਕਰ ਸਕਦੇ ਹਨ ਡਾਇਲਸਿਸ ਸਹੂਲਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ ਸਿਹਤ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਸਾਰਿਆਂ ਲਈ ਆਸਾਨ ਪਹੁੰਚ ਅਤੇ ਮਿਆਰੀ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਇਸ ਸਹੂਲਤ ਦਾ ਸਾਰੇ ਸਰਕਾਰੀ ਹਸਪਤਾਲਾਂ ਤੱਕ ਕੀਤਾ ਜਾਵੇਗਾ ਵਿਸਤਾਰ: ਡਾਕਟਰ ਬਲਬੀਰ ਸਿੰਘ ਆਮ ਆਦਮੀ ਕਲੀਨਿਕ ਬਿਮਾਰੀ ਦਾ ਜਲਦ ਪਤਾ ਲਗਾਉਣ....
ਬੋਲਣ ਤੇ ਸੁਣਨ ਤੋਂ ਅਸਮਰੱਥ ਗਗਨਦੀਪ ਕੌਰ ਹੋਰਨਾਂ ਦਿਵਿਆਂਗਜਨਾਂ ਲਈ ਬਣੀ ਚਾਨਣ ਮੁਨਾਰਾ
ਮੈਰਿਟ ਦੇ ਆਧਾਰ 'ਤੇ ਡਾਕ ਵਿਭਾਗ 'ਚ ਹਾਸਲ ਕੀਤੀ ਨੌਕਰੀ ਲੁਧਿਆਣਾ, 25 ਸਤੰਬਰ 2024 : ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਾਬਰਪੁਰ ਦੀ ਬੋਲਣ ਅਤੇ ਸੁਣਨ ਤੋਂ ਅਸਮਰੱਥ ਲੜਕੀ ਗਗਨਦੀਪ ਕੌਰ ਹੋਰਨਾਂ ਦਿਵਿਆਂਗਜਨਾਂ ਲਈ ਚਾਨਣ ਮੁਨਾਰਾ ਬਣੀ ਹੈ ਜਿਸਨੇ ਵਿਪਰੀਤ ਪਰਸਥਿਤੀਆਂ ਵਿੱਚ ਵੀ ਹਾਰ ਨਹੀਂ ਮੰਨੀ ਅਤੇ 10ਵੀਂ ਜਮਾਤ ਵਿੱਚ 650/650 ਅੰਕ ਪ੍ਰਾਪਤ ਕਰਕੇ ਡਾਕਘਰ ਰਾਜਗੜ੍ਹ, ਦੋਰਾਹਾ (ਲੁਧਿਆਣਾ) ਵਿੱਚ ਨੌਕਰੀ ਹਾਸਲ ਕੀਤੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਲੁਧਿਆਣਾ ਸ੍ਰੀਮਤੀ ਰਜਿੰਦਰ ਵੱਲੋਂ ਇਸ ਸਬੰਧੀ....
ਯੁਵਕ ਸੇਵਾਵਾਂ ਵਿਭਾਗ, ਮੋਗਾ ਵੱਲੋ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਦਾ ਆਯੋਜਨ
26 ਰੈੱਡ ਰਿਬਨ ਕਲੱਬਾਂ ਨੂੰ ਚਾਲੂ ਵਿੱਤੀ ਸਾਲ ਦੀ ਗ੍ਰਾਂਟ ਜਾਰੀ ਮੋਗਾ, 25 ਸਤੰਬਰ 2024 : ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ, ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਸ. ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਮੋਗਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਰੈੱਡ ਰਿਬਨ ਕਲੱਬਾਂ ਦੇ ਪ੍ਰੋਗਰਾਮ ਕੋਆਰਡੀਨੇਟਰਾਂ ਦੀ ਇੱਕ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਡੀ.ਐੱਮ. ਕਾਲਜ ਮੋਗਾ ਵਿਖੇ ਆਯੋਜਿਤ....