ਮਾਲਵਾ

ਹੁਣ ਸਬ ਡਵੀਜਨ ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਲੋਕ ਵੀ ‘ਸੀ.ਐਮ. ਦੀ ਯੋਗਸ਼ਾਲਾ’ ਦਾ ਲੈ ਸਕਣਗੇ ਲਾਭ
ਪੰਜਾਬ ਸਰਕਾਰ ਵੱਲੋਂ ਬਲਾਕ ਪੱਧਰ ’ਤੇ ‘ਸੀ.ਐਮ. ਦੀ ਯੋਗਸ਼ਾਲਾ’ ਦਾ ਵਿਸਥਾਰ ਕਰਨ ਦਾ ਲਿਆ ਫੈਸਲਾ- ਡਾ ਪੱਲਵੀ ਲੋਕ ਮੁਫਤ ਯੋਗ ਸਿਖਲਾਈ ਦਾ ਲਾਭ ਲੈਣ ਲਈ ਟੋਲ-ਫਰੀ ਨੰਬਰ 7669 400 500 ਜਾਂ https://cmdiyogshala.punjab.gov.in ’ਤੇ ਕਰ ਸਕਦੇ ਨੇ ਲੌਗਇਨ ਮਾਲੇਰਕੋਟਲਾ 15 ਮਾਰਚ : ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦਾ ਮਹੱਤਵਪੂਰਨ ਤੇ ਅਭਿਲਾਸ਼ੀ ਪ੍ਰਾਜੈਕਟ ‘ਸੀ.ਐਮ. ਦੀ ਯੋਗਸ਼ਾਲਾ’ ਦੀ ਸੂਬੇ ਦੇ ਸਾਰੇ ਜ਼ਿਲਿਆਂ ਵਿਚ ਸਫਲਤਾਪੂਰਵਕ ਸ਼ੁਰੂਆਤ ਤੋਂ ਬਾਅਦ, ਪੰਜਾਬ ਦੇ ਲੋਕਾਂ ਨੂੰ....
ਡਾ. ਬਲਬੀਰ ਸਿੰਘ ਨੇ ਸਰਕਾਰੀ ਰਜਿੰਦਰਾ ਹਸਪਤਾਲ 'ਚ 7.5 ਕਰੋੜ ਰੁਪਏ ਦੀ ਲਾਗਤ ਨਾਲ ਬਣੇ 4 ਅਲਟਰਾ ਮਾਡਰਨ ਆਪਰੇਸ਼ਨ ਥੀਏਟਰ ਮਰੀਜਾਂ ਨੂੰ ਸਮਰਪਿਤ ਕੀਤੇ
ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਰਾਜ ਲੋਕਾਂ ਨੂੰ ਪ੍ਰਦਾਨ ਕੀਤੀਆਂ ਬਿਹਤਰ ਸਿਹਤ ਸੇਵਾਵਾਂ ਰਾਜਿੰਦਰਾ ਹਸਪਤਾਲ ਦੀ ਕਾਇਆਂ ਕਲਪ, ਪੈਲੀਏਟਿਵ ਕਲੀਨਿਕ ਦੀ ਵੀ ਸ਼ੁਰੂਆਤ-ਡਾ. ਬਲਬੀਰ ਸਿੰਘ ਪਟਿਆਲਾ, 15 ਮਾਰਚ : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਕਰੀਬ 7.5 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਮਗਰੋਂ ਨਵੇਂ ਬਣਾਏ 4 ਅਲਟਰਾ ਮਾਡਰਨ, ਅਤਿਆਧੁਨਿਕ ਮੋਡੁਲਰ ਆਪਰੇਸ਼ਨ....
ਜਨਮ/ਮੌਤ ਰਜਿਸਟ੍ਰੇਸ਼ਨ 21 ਦਿਨਾਂ ਦੇ ਅੰਦਰ-ਅੰਦਰ ਕਰਵਾਉਣੀ ਲਾਜ਼ਮੀ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਸਿਵਲ ਰਜਿਸਟ੍ਰੇਸ਼ਨ ਸੁਧਾਰ ਸਿਸਟਮ ਦੀ ਜ਼ਿਲ੍ਹਾ ਪੱਧਰੀ ਕਮੇਟੀ ਨਾਲ ਮੀਟਿੰਗ ਕਿਹਾ ! ਐਕਸੀਡੈਂਟਲ ਕੇਸਾਂ ਵਿੱਚ ਰਜਿਸਟ੍ਰੇਸ਼ਨ ਦੀ ਨਜ਼ਰਅੰਦਾਜੀ ਉੱਪਰ ਕੀਤਾ ਜਾਵੇ ਗੌਰ ਮੋਗਾ, 15 ਮਾਰਚ : ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ 21 ਦਿਨਾਂ ਦੇ ਅੰਦਰ-ਅੰਦਰ ਕਰਵਾਉਣਾ ਜਰੂਰੀ ਹੈ ਤਾਂ ਕਿ ਸਕੂਲ ਵਿੱਚ ਦਾਖਲਾ ਲੈਣ, ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਲਈ ਕਿਸੇ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਸਿਵਲ ਰਜਿਸਟ੍ਰੇਸ਼ਨ....
ਜ਼ਿਲ੍ਹਾ  ਚੋਣ ਅਫਸਰ ਵੱਲੋਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਚੋਣਾਂ ਦੇ ਐਲਾਨ ਨਾਲ, ਲੱਗਣ ਵਾਲੇ ਆਦਰਸ਼ ਚੋਣ ਜਾਬਤੇ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਬਾਰੇ ਕਿਹਾ ਮੋਗਾ, 15 ਮਾਰਚ : ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ-2024 ਦਾ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ। ਚੋਣਾਂ ਦੇ ਐਲਾਨ ਹੋਣ ਦੇ ਤੁਰੰਤ ਪ੍ਰਭਾਵ ਨਾਲ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਸਮੂਹ ਰਾਜਨੀਕਿ ਪਾਰਟੀਆਂ ਭਵਿੱਖ ਵਿੱਚ ਲੱਗਣ ਜਾ ਰਹੇ ਆਦਰਸ਼ ਚੋਣ ਜਾਬਤੇ ਦੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਉਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ....
ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ 60 ਲੜਕੀਆਂ ਨੇ ਪ੍ਰਾਪਤ ਕੀਤੀ ਬੇਕਰੀ ਟ੍ਰੇਨਿੰਗ
ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਸਰਟੀਫਿਕੇਟ ਤਕਸੀਮ ਮੋਗਾ, 15 ਮਾਰਚ : ਪੰਜਾਬ ਹੁਨਰ ਵਿਕਾਸ ਮਿਸ਼ਨ ਯੋਗ ਸਿਖਿਆਰਥੀਆਂ ਲਈ ਅਤਿ ਸਹਾਈ ਸਿੱਧ ਹੋ ਰਿਹਾ ਹੈ ਇਸ ਤਹਿਤ ਲੋੜਵੰਦ ਲੜਕੇ ਲੜਕੀਆਂ ਨੂੰ ਕਿੱਤਾਮੁਖੀ ਸਿਖਲਾਈ ਦਾ ਲਾਹਾ ਮੁਫ਼ਤ ਵਿੱਚ ਦਿੱਤਾ ਜਾ ਰਿਹਾ ਹੈ। ਕਿੱਤਾਮੁਖੀ ਸਿਖਲਾਈ ਪ੍ਰਾਪਤ ਕਰਨ ਨਾਲ ਬੇਰੋਜ਼ਗਾਰਾਂ ਵੱਲੋਂ ਆਪਣਾ ਰੋਜ਼ਗਾਰ ਵਧੀਆ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਮੋਗਾ ਦੀਆਂ 60 ਲੜਕੀਆਂ ਨੂੰ ਵੀ 2 ਮਹੀਨਿਆਂ ਦਾ ਸਪੈਸ਼ਲ ਪ੍ਰੇੋਗਰਾਮ....
ਦਿੱਲੀ ਸਰਕਾਰ ਨੇ 1984 ਸਿੱਖ ਵਿਰੋਧੀ ਦੰਗਿਆਂ 'ਚ ਮਾਰੇ ਗਏ ਵਿਅਕਤੀਆਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਸਹਾਇਤਾ ਰਾਸ਼ੀ ਵਧਾਈ, ਡਿਪਟੀ ਕਮਿਸ਼ਨਰ
ਵਧਾਈ ਸਹਾਇਤਾ ਰਾਸ਼ੀ ਲੈਣ ਲਈ ਪ੍ਰਭਾਵਿਤ ਪਰਿਵਾਰ ਦਿੱਲੀ ਸਰਕਾਰ ਦੇ ਡਿਪਟੀ ਕਮਿਸ਼ਨਰ (ਰੈਵੀਨਿਊ) ਦੇ ਦਫ਼ਤਰ ਵਿਖੇ ਦੇ ਸਕਦੇ ਹਨ ਦਰਖਾਸਤ ਬਰਨਾਲਾ, 15 ਮਾਰਚ : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਮਾਰੇ ਗਏ ਵਿਅਕਤੀਆਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਸੂਚਿਤ ਕਰਦਿਆਂ ਦੱਸਿਆ ਹੈ ਕਿ ਜਿਹੜੇ ਪਰਿਵਾਰ 3.5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਪਹਿਲਾਂ ਪ੍ਰਾਪਤ ਕਰ ਚੁੱਕੇ ਹਨ ਅਤੇ ਵਧਾਈ ਗਈ ਮੁਆਵਜ਼ਾ ਰਾਸ਼ੀ ਅਜੇ ਤੱਕ ਪ੍ਰਾਪਤ ਨਹੀਂ ਕਰ ਸਕੇ, ਉਹ ਦਿੱਲੀ....
ਚੋਣ ਜਾਬਤਾ ਲੱਗਣ ਤੋਂ ਬਾਅਦ ਅਧਿਕਾਰੀ, ਕਰਮਚਾਰੀ ਆਪਣਾ ਚੋਣ ਸਬੰਧੀ ਕੰਮ ਧਿਆਨ ਨਾਲ ਕਰਨ, ਜ਼ਿਲ੍ਹਾ ਚੋਣ ਅਫ਼ਸਰ
ਚੋਣ ਜਾਬਤੇ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਜ਼ਿਲ੍ਹਾ ਚੋਣ ਅਫ਼ਸਰ ਨੇ ਕੀਤੀ ਸਾਰੇ ਵਿਭਾਗਾਂ ਨਾਲ ਅਹਿਮ ਬੈਠਕ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਨਾਗਰਿਕ ਸੀ - ਵਿਜਿਲ ਐਪ ਉੱਤੇ ਕਰ ਸਕਦੇ ਹਨ ਸ਼ਿਕਾਇਤ ਬਰਨਾਲਾ, 15 ਮਾਰਚ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਲੋਕ ਸਭਾ ਚੋਣਾਂ 2024 ਸਬੰਧੀ ਸਾਰੇ ਵਿਭਾਗਾਂ ਨਾਲ ਅਹਿਮ ਬੈਠਕ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਲਗਾਉਣ ਤੋਂ ਬਾਅਦ ਹਰ ਇਕ ਅਧਿਕਾਰੀ....
ਪੀ.ਆਈ.ਐਸ. ਵਿਖੇ ਸਥਾਪਿਤ ਸੈਂਟਰ ਆਫ ਐਕਸੀਲੈਂਸ ਟੇਬਲ ਟੈਨਿਸ ਗੇਮ ਲਈ ਟਰਾਇਲ
ਬਰਨਾਲਾ, 15 ਮਾਰਚ : ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੀਆਂ ਹਦਾਇਤਾਂ ਅਨੁਸਾਰ ਪੀ.ਆਈ.ਐਸ ਵਿੱਚ ਸਥਾਪਿਤ ਸੈਂਟਰ ਆਫ ਐਕਸੀਲੈਂਸ ਟੇਬਲ ਟੈਨਿਸ ਗੇਮ (ਉਮਰ ਵਰਗ ਅੰਡਰ 12,14,17,19 ਲੜਕੇ/ਲੜਕੀਆਂ) ਲਈ ਜ਼ਿਲ੍ਹਾ ਬਰਨਾਲਾ ਵਿਖੇ ਮਿਤੀ 18 ਮਾਰਚ ਅਤੇ 19 ਮਾਰਚ, 2024 ਨੂੰ ਟਰਾਇਲ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਸ੍ਰੀਮਤੀ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਇਹ ਟਰਾਇਲ ਐਲ.ਬੀ.ਐਸ. ਕਾਲਜ ਬਰਨਾਲਾ ਵਿਖੇ ਸਵੇਰੇ 9 ਵਜੇ ਤੋਂ 5 ਵਜੇ ਤੱਕ ਹੋਣਗੇ। ਸਬੰਧਤ ਖਿਡਾਰੀ....
ਬਰਨਾਲਾ ਪੁਲਿਸ, ਬੀ.ਐੱਸ.ਐੱਫ. ਵੱਲੋਂ ਅਗਾਮੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸ਼ਹਿਰ 'ਚ ਫਲੈਗ ਮਾਰਚ
ਬਰਨਾਲਾ, 15 ਮਾਰਚ : ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ ਹੇਠ ਡੀ.ਐੱਸ.ਪੀ. ਸਤਵੀਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਬੀ.ਐੱਸ.ਐੱਫ. ਨਾਲ ਮਿਲ ਕੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ 'ਚ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਅਗਾਮੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸਦਰ ਬਾਜ਼ਾਰ ਅਤੇ ਫਰਵਾਹੀ ਬਾਜ਼ਾਰ ਵਿੱਚ ਕੀਤਾ ਗਿਆ। ਇਸ ਦਾ ਮੰਤਵ ਜ਼ਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਬਣਾਏ ਰੱਖਣਾ ਹੈ ਤਾਂ ਜੋ ਲੋਕ ਸਭਾ ਚੋਣਾਂ ਦੌਰਾਨ ਸ਼ਰਾਰਤੀ ਅਨਸਰਾਂ ਅਤੇ ਕਿਸੇ ਵੀ....
ਸਖੀ -ਵਨ ਸਟਾਪ ਸੈਂਟਰ ਨੇ ਲਗਾਇਆ ਜਾਗਰੁਕਤਾ ਕੈਂਪ
ਬਰਨਾਲਾ, 15 ਮਾਰਚ : ਸਖੀ: ਵਨ ਸਟਾਪ ਸੈਂਟਰ ਬਰਨਾਲਾ ਵੱਲੋਂ ਪਿੰਡ ਕੁਰੜ, ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਸਮੇਂ ਸੈਂਟਰ ਪ੍ਰਬੰਧਕ ਜਯੋਤੀ ਵੰਸ਼ ਦੀ ਅਗਵਾਈ ਹੇਠ ਜਸਬੀਰ ਕੌਰ (ਕੇਸ ਵਰਕਰ) ਅਤੇ ਨੀਲਮ ਰਾਣੀ (ਆਈ.ਟੀ ਸਟਾਫ਼) ਨੇ ਦੱਸਿਆ ਕਿ ਕੋਈ ਵੀ ਮਹਿਲਾ ਜੋ ਕਿਸੇ ਵੀ ਪ੍ਰਕਾਰ ਦੀ ਹਿੰਸਾ ਦੀ ਸ਼ਿਕਾਰ ਹੋਵੇ, ਉਹ ਸੈਂਟਰ ਵਿਖੇ ਪਹੁੰਚ ਕਰ ਸਕਦੀ ਹੈ। ਜਿੱਥੇ ਉਸ ਨੂੰ ਇੱਕ ਹੀ ਛੱਤ ਹੇਠ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ....
ਔਰਤ ਦਿਵਸ ਮੌਕੇ ਰੈੱਡ ਰਿਬਨ ਕਲੱਬ ਵੱਲੋਂ ਵਿਸ਼ੇਸ਼ ਲੈਕਚਰ ਅਤੇ ਮੁਕਾਬਲੇ ਕਰਵਾਏ ਗਏ
ਬਰਨਾਲਾ, 15 ਮਾਰਚ : ਰੈੱਡ ਰਿਬਨ ਕਲੱਬ ਵੱਲੋਂ ਯੂਨੀਵਰਸਿਟੀ ਕਾਲਜ ਢਿਲਵਾਂ ਵਿਖੇ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਰੱਖੜਾ ਦੀ ਅਗਵਾਈ ਹੇਠ ਔਰਤ ਦਿਵਸ ਮਨਾਇਆ ਗਿਆ। ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਪ੍ਰੋਫੈਸਰ ਕਰਮਜੀਤ ਕੌਰ ਅਤੇ ਪ੍ਰੋਫੈਸਰ ਜਗਦੀਪ ਕੌਰ ਅਤੇ ਸਮੂਹ ਸਟਾਫ ਵੱਲੋਂ ਔਰਤ ਦਿਵਸ ਦੇ ਸਬੰਧ ਵਿੱਚ ਡਾ. ਹਰਪ੍ਰੀਤ ਕੌਰ ਰੂਬੀ ਦਾ ਲੈਕਚਰ ਕਰਵਾਇਆ ਗਿਆ। ਜਿਸ ਵਿਚ ਉਹਨਾਂ ਨੇ ਔਰਤ ਦੀ ਸਮਾਜ ਵਿੱਚ ਸਥਿਤੀ ਅਤੇ ਉਸਦੇ ਮਾਣ ਸਨਮਾਨ ਸਬੰਧੀ ਆਪਣੇ ਵਡਮੁੱਲੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।....
ਹੁਣ ਪਿੰਡਾਂ ਅਤੇ ਬਲਾਕਾਂ ਦੇ ਲੋਕ ਵੀ ‘ਸੀ.ਐਮ. ਦੀ ਯੋਗਸ਼ਾਲਾ’ ਦਾ ਲੈ ਸਕਣਗੇ ਲਾਭ  
ਪੰਜਾਬ ਸਰਕਾਰ ਵੱਲੋਂ ਰਾਜ ਭਰ ’ਚ ਸ਼ਨੀਵਾਰ ਤੋਂ ਪਿੰਡ ਅਤੇ ਬਲਾਕ ਪੱਧਰ ’ਤੇ ‘ਸੀ.ਐਮ. ਦੀ ਯੋਗਸ਼ਾਲਾ’ ਦਾ ਵਿਸਥਾਰ ਕਰਨ ਦਾ ਫੈਸਲਾ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਬਣਾਉਣ ਲਈ ਯੋਗਾ ਹੈ ਜ਼ਰੂਰੀ: ਮੁੱਖ ਮੰਤਰੀ ਫ਼ਰੀਦਕੋਟ 15 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਹੱਤਵਪੂਰਨ ਤੇ ਅਭਿਲਾਸ਼ੀ ਪ੍ਰਾਜੈਕਟ ‘ਸੀ.ਐਮ. ਦੀ ਯੋਗਸ਼ਾਲਾ’ ਦੀ ਸੂਬੇ ਦੇ ਸਾਰੇ ਜ਼ਿਲਿਆਂ ਵਿਚ ਸਫਲਤਾਪੂਰਵਕ ਸ਼ੁਰੂਆਤ ਤੋਂ ਬਾਅਦ, ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਦੇ ਉਦੇਸ਼ ਨਾਲ ਹੁਣ ਇਹ ਜਨ-....
ਪੀ.ਏ.ਯੂ. ਵੱਲੋਂ ਖੇਤਰੀ ਖੋਜ ਕੇਂਦਰ ਫਰੀਦਕੋਟ ਵਿਖੇ 18 ਮਾਰਚ ਨੂੰ ਲਗਾਇਆ ਜਾਵੇਗਾ ਕਿਸਾਨ ਮੇਲਾ
ਫ਼ਰੀਦਕੋਟ 15 ਮਾਰਚ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 18 ਮਾਰਚ, 2024 ਦਿਨ ਸੋਮਵਾਰ ਨੂੰ ਖੇਤਰੀ ਖੋਜ ਕੇਂਦਰ, ਫਰੀਦਕੋਟ ਵਿਖੇ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਡਾ: ਕੁਲਦੀਪ ਸਿੰਘ, ਨਿਰਦੇਸ਼ਕ, ਪੀ.ਏ.ਯੂ ਖੇਤਰੀ ਖੋਜ ਕੇਂਦਰ, ਫਰੀਦਕੋਟ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੇ ਸੁਧਰੇ ਬੀਜ ਵੀ ਦਿੱਤੇ ਜਾਣਗੇ ਅਤੇ ਸਬਜੀਆਂ ਦੀਆਂ ਕਿੱਟਾਂ ਵੀ ਦਿੱਤੀਆਂ ਜਾਣਗੀਆਂ । ਇਸ ਕਿਸਾਨ ਮੇਲੇ ਵਿੱਚ ਖੇਤੀ ਸੰਬੰਧੀ ਪੁਸਤਕਾਂ ਅਤੇ....
ਪ੍ਰਾਇਮਰੀ ਸਕੂਲ ਚੰਗੇ ਸਮਾਜ ਦੀ ਸਿਰਜਣਾ ਦੀ ਸ਼ੁਰੂਆਤ ਦਾ ਪੜਾਅ : ਸਪੀਕਰ ਸੰਧਵਾਂ
ਸਕੂਲ ਦੇ ਸਰਵਪੱਖੀ ਵਿਕਾਸ ਲਈ ਸ. ਢਿੱਲਵਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਲਾਜਪਤ ਨਗਰ ਨੂੰ ਇੱਕ ਲੱਖ ਰੁਪਏ ਦਾ ਚੈਕ ਭੇਟ ਕੀਤਾ ਕੋਟਕਪੂਰਾ 15 ਮਾਰਚ : ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਲਈ ਗਿਆਨ ਵੰਡਣਾ ਜਰੂਰੀ ਹੈ, ਗਿਆਨ ਦੀ ਸ਼ੁਰੂਆਤ ਪ੍ਰਾਇਮਰੀ ਸਕੂਲਾਂ ਤੋਂ ਹੁੰਦੀ ਹੈ ਅਰਥਾਤ ਪ੍ਰਾਇਮਰੀ ਸਕੂਲ ਚੰਗੇ ਸਮਾਜ ਦੀ ਸਿਰਜਣਾ ਲਈ ਜੜਾਂ ਦਾ ਰੋਲ ਨਿਭਾਉਂਦੇ ਹਨ, ਇਸ ਲਈ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਪਣੇ ਹਲਕੇ ਕੋਟਕਪੂਰਾ ਦੇ ਪ੍ਰਾਇਮਰੀ ਸਕੂਲਾਂ ਨੂੰ ਬਣਦਾ ਸਟਾਫ, ਸਮਾਨ ਅਤੇ....
ਕਿਸਾਨੀ ਸੰਘਰਸ਼ ਵਿੱਚ ਜਾਨਾਂ ਕੁਰਬਾਨ ਕਰਨ ਵਾਲੇ 18 ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ 
ਸਪੀਕਰ ਸੰਧਵਾਂ, ਐਮ.ਐਲ.ਏ ਫਰੀਦਕੋਟ ਅਤੇ ਐਮ.ਐਲ.ਏ ਜੈਤੋ ਤੋਂ ਇਲਾਵਾ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ ਫ਼ਰੀਦਕੋਟ 15 ਮਾਰਚ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਨਲਾਈਨ ਮਾਧਿਅਮ ਰਾਹੀਂ ਉਹਨਾਂ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਵਿੱਚ ਹਿੱਸਾ ਲਿਆ ਜਿੰਨਾ ਨੇ ਆਪਣੀਆਂ ਕੀਮਤੀ ਜਾਨਾਂ ਕਿਸਾਨੀ ਸੰਘਰਸ਼ ਦੌਰਾਨ ਕੁਰਬਾਨ ਕੀਤੀਆਂ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ....