ਮਾਲਵਾ

ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਅਪੀਲ, ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੋਟ ਦੇ ਅਧਿਕਾਰ ਦੀ ਕੀਤੀ ਜਾਵੇ ਵਰਤੋਂ
ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ ਲੁਧਿਆਣਾ, 23 ਮਾਰਚ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਪਹਿਲੀ ਜੂਨ ਨੂੰ ਵੋਟਾਂ ਵਾਲੇ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਆਪਣੀ ਵੋਟ ਪਾਉਣ। ਸਥਾਨਕ ਜਗਰਾਉਂ ਪੁਲ 'ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਸਾਹਨੀ ਨੇ....
ਲੋੜ ਹੈ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸੋਚ 'ਤੇ ਪਹਿਰਾ ਦੇਣ ਸਿਆਸੀ ਪਾਰਟੀਆਂ ਅਤੇ ਦੇਸ਼ ਦੇ ਲੋਕ- ਬਾਵਾ
ਵੋਟਾਂ ਦਾ ਮੁੱਲ ਨਾ ਵੱਟਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਲੁਧਿਆਣਾ, 23 ਮਾਰਚ : ਅੰਗਰੇਜ਼ ਹਕੂਮਤ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਲੇ ਭਾਰਤ ਦੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸੋਚ 'ਤੇ ਸਿਆਸੀ ਪਾਰਟੀਆਂ ਅਤੇ ਦੇਸ਼ ਦੇ ਲੋਕ ਪਹਿਰਾ ਦੇਣ ਜਿਨਾਂ ਦੀ ਆਜ਼ਾਦੀ ਲਈ ਉਹਨਾਂ ਫਾਂਸੀਆਂ ਦੇ ਰੱਸੇ ਚੁੰਮੇ। ਇਹ ਸ਼ਬਦ ਅੱਜ ਇੱਕ ਬਿਆਨ ਰਾਹੀਂ ਦੇਸ਼ ਭਗਤੀ ਯਾਦਗਾਰ ਸੁਸਾਇਟੀ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ....
ਹੋਲਾ ਮੁਹੱਲਾ ਲਈ ਜਾ ਰਹੀ ਸ਼ਰਧਾਲੂਆਂ ਦੀ ਟਰਾਲੀ ਨੇ ਦੋ ਲੜਕੀਆਂ ਨੂੰ ਕੁਚਲਿਆ, ਇੱਕ ਦੀ ਮੌਤ
ਜਗਰਾੳਂ, 23 ਮਾਰਚ : ਹੋਲਾ ਮੁਹੱਲਾ ਵਿਖੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਨੇ ਪਿੰਡ ਸਿੱਧਵਾਂ ਬੇਟ ਦੇ ਵਿਖੇ ਦੋ ਲੜਕੀਆਂ ਨੂੰ ਦਰੜ ਦਿੱਤਾ। ਇਸ ਹਾਦਸੇ ਦੌਰਾਨ ਇਕ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸੇ ਹਾਦਸੇ ਤੋਂ ਬਾਅਦ ਟਰਾਲੀ ਵੀ ਪਲਟ ਗਈ। ਇਸ ਦੌਰਾਨ ਟਰਾਲੀ ਵਿੱਚ ਸਵਾਰ ਸਾਰੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕਾ ਦੀ ਪਛਾਣ ਪਲਕ (10) ਵਜੋਂ ਹੋਈ ਹੈ। ਜ਼ਖਮੀ ਲੜਕੀ ਦੀ ਪਛਾਣ ਅਰਸ਼ਦੀਪ ਕੌਰ (11) ਵਾਸੀ ਪਿੰਡ ਖੁਰਸ਼ੀਦ ਪੁਰ ਵਜੋਂ ਹੋਈ ਹੈ। ਜਿਸ ਨੂੰ ਲੋਕਾਂ ਦੀ....
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੁਣ ਤੱਕ 21 ਲੋਕਾਂ ਦੀ ਮੌਤ, 5 ਲੋਕਾਂ ਦੀ ਅੱਜ ਹੋਈ ਮੌਤ
ਸੰਗਰੂਰ, 21 ਮਾਰਚ : ਜ਼ਹਿਰੀਲੀ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪਿੰਡ ਗੁੱਜਰਾਂ, ਉਪਲੀ, ਡੰਡੋਲੀ ਵਿੱਚ 11 ਲੋਕਾਂ ਦੀ ਮੌਤ ਤੋਂ ਬਾਅਦ 22 ਮਾਰਚ ਨੂੰ ਸੁਨਾਮ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ ਅੱਜ 5 ਲੋਕਾਂ ਦੀ ਮੌਤ ਹੋ ਗਈ, ਅੱਜ ਸੁਨਾਮ ਵਿੱਚ ਕੁੱਲ ਮਰਨ ਵਾਲਿਆਂ ਦੀ ਗਿਣਤੀ 9 ਅਤੇ ਜ਼ਿਲ੍ਹਾ ਸੰਗਰੂਰ ਵਿੱਚ ਮੌਤਾਂ ਦੀ ਕੁੱਲ ਗਿਣਤੀ 21 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਐਮ.ਓ ਸੰਗਰੂਰ ਕਿਰਪਾਲ ਸਿੰਘ ਨੇ ਦਿੱਤੀ। ਹਸਪਤਾਲ ਵਿੱਚ ਈਥਾਨੌਲ ਕੈਮੀਕਲ ਨਾਲ....
ਨਕਲੀ ਸ਼ਰਾਬ ਮਾਮਲੇ 'ਚ 3 ਕੇਸ ਦਰਜ, 8 ਗ੍ਰਿਫਤਾਰ  : ਏ.ਡੀ.ਜੀ.ਪੀ ਢਿੱਲੋਂ 
ਏ.ਡੀ.ਜੀ.ਪੀ ਗੁਰਿੰਦਰ ਢਿੱਲੋਂ ਨੇ ਡੀ.ਸੀ ਜੋਰਵਾਲ ਤੇ ਐਸ.ਐਸ.ਪੀ ਸਰਤਾਜ ਚਹਿਲ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਿੱਚ ਏ.ਡੀ.ਜੀ.ਪੀ, ਡੀ.ਆਈ.ਜੀ ਪਟਿਆਲਾ ਰੇਂਜ ਤੇ ਐਸ.ਐਸ.ਪੀ ਸ਼ਾਮਲ ਉਚ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਣ-ਅਧਿਕਾਰਤ ਤੌਰ ’ਤੇ ਖਰੀਦੀ ਸ਼ਰਾਬ ਦਾ ਸੇਵਨ ਬਿਲਕੁਲ ਨਾ ਕਰਨ ਦੀ ਅਪੀਲ ਘਰ ਘਰ ਸਰਵੇਖਣ ਦਾ ਪਹਿਲਾ ਰਾਊਂਡ ਮੁਕੰਮਲ, ਦੂਜਾ ਸ਼ੁਰੂ ਆਸ਼ਾ ਤੇ ਆਂਗਣਵਾੜੀ ਵਰਕਰ, ਪੰਚਾਇਤ ਸਕੱਤਰ, ਏ.ਐਨ.ਐਮਜ਼, ਪਟਵਾਰੀ, ਪੁਲਿਸ ਦੇ ਨੁਮਾਇੰਦੇ, ਡਾਕਟਰੀ ਸਟਾਫ਼....
ਨਿੱਕੇ ਮੂਸੇਵਾਲੇ ਦੀ ਪਿੰਡ ਦੀ ਹਵੇਲੀ 'ਚ ਆਮਦ, ਫੇਰ ਪਰਤੀਆਂ ਰੌਣਕਾਂ, ਜਸ਼ਨਾ ਵਾਲਾ ਮਾਹੌਲ 
ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਆਪਣੇ ਬੱਚੇ ਸਮੇਤ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇ ਅਤੇ ਮੱਥਾ ਟੇਕਿਆ ਬਠਿੰਡਾ, 23 ਮਾਰਚ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਸ਼ਨੀਵਾਰ ਨੂੰ ਪਹਿਲੀ ਵਾਰ ਆਪਣੇ ਨਵਜੰਮੇ ਬੱਚੇ ਨੂੰ ਲੈ ਕੇ ਘਰ ਪਹੁੰਚੀ। ਚਰਨ ਕੌਰ ਦੀ ਇੱਕ ਹਫ਼ਤਾ ਪਹਿਲਾਂ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਡਲਿਵਰੀ ਹੋਈ ਸੀ। ਉਨ੍ਹਾਂ ਨੂੰ ਅੱਜ ਸ਼ਨੀਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਬਠਿੰਡਾ ਦੇ ਹਸਪਤਾਲ ਤੋਂ ਛੁੱਟੀ ਦੇ ਬਾਅਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ....
ਪੀ ਏ ਯੂ ਨੇ ਬੇਕਰੀ ਅਤੇ ਕਨਫੈਕਸ਼ਨਰੀ ਦੇ ਖੇਤਰ ਵਿਚ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ
ਲੁਧਿਆਣਾ 22 ਮਾਰਚ : ਪੀ ਏ ਯੂ ਦੇ ਕਮਿਊਨਿਟੀ ਸਾਇੰਸ ਕਾਲਜ ਦੇ ਭੋਜਨ ਐਂਡ ਪੋਸ਼ਣ ਵਿਭਾਗ ਨੇ ਉਦਮੀ ਵਿਕਾਸ ਪ੍ਰੋਗਰਾਮ ਤਹਿਤ ਦੋ-ਰੋਜ਼ਾ ਸਿਖਲਾਈ ਦਾ ਆਯੋਜਨ ਕੀਤਾ। ਇਸ ਸਿਖਲਾਈ ਦਾ ਮੰਤਵ ਵਿਦਿਆਰਥੀਆਂ ਵਿੱਚ ਭੋਜਨ ਹੁਨਰ ਨੂੰ ਵਧਾਉਣਾ ਅਤੇ ਉੱਦਮੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਦੌਰਾਨ ਡੀਜ਼ ਡਿਲਾਇਟ ਦੀ ਲੁਧਿਆਣਾ ਸਥਿਤ ਹੋਮ ਬੇਕਰ, ਸ਼੍ਰੀਮਤੀ ਦੀਪਤੀ ਗੁਪਤਾ ਦੀ ਅਗਵਾਈ ਵਿੱਚ ਵਿਸ਼ੇਸ਼ ਸੈਸ਼ਨ ਹੋਇਆ। ਇਕ ਮਾਹਿਰ ਘਰੇਲੂ ਉੱਦਮੀ ਵਜੋਂ ਸ਼੍ਰੀਮਤੀ ਗੁਪਤਾ ਨੇ ਸੁਆਦੀ ਬੇਕਡ ਆਈਟਮਾਂ ਬਣਾਉਣ ਬਾਰੇ....
ਪੀ ਏ ਯੂ ਨੇ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਅਤੇ ਪਨੀਰੀ ਉਤਪਾਦਨ ਦੀ ਸਿਖਲਾਈ ਦਿੱਤੀ
ਲੁਧਿਆਣਾ 22 ਮਾਰਚ : ਪੀ ਏ ਯੂ ਦੇ ਸਬਜ਼ੀ ਵਿਗਿਆਨ ਵਿਭਾਗ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਬੀਤੇ ਦਿਨੀਂ ਸਬਜ਼ੀਆਂ ਦੀ ਪਨੀਰੀ ਪਾਲਣ ਅਤੇ ਸੁਰੱਖਿਅਤ ਕਾਸ਼ਤ ਵਿਸ਼ੇ ਤੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ । ਇਸ ਵਿਚ ਵਿਭਾਗ ਦੇ ਮੁਖੀ ਡਾ: ਤਰਸੇਮ ਸਿੰਘ ਢਿੱਲੋਂ ਮੁਖੀ ਨੇ ਵੱਖ-ਵੱਖ ਸਬਜ਼ੀਆਂ ਜਿਵੇਂ ਕਿ ਟਮਾਟਰ, ਸ਼ਿਮਲਾ ਮਿਰਚ, ਬੈਂਗਣ ਅਤੇ ਖੀਰੇ ਦੀ ਸੁਰੱਖਿਅਤ ਕਾਸ਼ਤ ਦੇ ਮਹੱਤਵ ਬਾਰੇ ਚਰਚਾ ਕੀਤੀ। ਸਿਖਲਾਈ ਪ੍ਰੋਗਰਾਮ ਵਿੱਚ ਰਵਾਇਤੀ ਅਤੇ ਉੱਚ-ਤਕਨੀਕੀ ਨਰਸਰੀ ਉਤਪਾਦਨ ਦੀਆਂ ਵਿਧੀਆਂ ਵੀ....
ਪੀ ਏ ਯੂ ਵਿਚ ਗਾਹਕ ਜਾਗਰੂਕਤਾ ਦੇ ਉਦੇਸ਼ ਨਾਲ ਵਿਸ਼ੇਸ਼ ਭਾਸ਼ਣ ਕਰਾਇਆ ਗਿਆ 
ਲੁਧਿਆਣਾ 22 ਮਾਰਚ : ਪੀ ਏ ਯੂ ਵਿਚ ਬੀਤੇ ਦਿਨੀਂ ਖਪਤਕਾਰ ਜਾਗਰੂਕਤਾ ਹਫ਼ਤਾ ਮਨਾਉਣ ਲਈ ਵੱਖ-ਵੱਖ ਗਤੀਵਿਧੀਆਂ ਦੀ ਲੜੀ ਵਿੱਚ ਕਮਿਊਨਿਟੀ ਸਾਇੰਸ ਕਾਲਜ ਦੇ ਸਰੋਤ ਪ੍ਰਬੰਧਨ ਅਤੇ ਗਾਹਕ ਵਿਗਿਆਨ ਵਿਭਾਗ ਨੇ ਇਕ ਵਿਸ਼ੇਸ਼ ਭਾਸ਼ਣ ਕਰਾਇਆ। ਇਸ ਵਿਚ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅਜ਼, ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਸਿਵਲ ਲਾਈਨਜ਼, ਲੁਧਿਆਣਾ ਵਿੱਚ ਕਨੂੰਨ ਦੇ ਪ੍ਰੋਫ਼ੈਸਰ ਡਾ: ਅਮਨ ਅਮ੍ਰਿਤ ਚੀਮਾ ਨੇ ਖਪਤਕਾਰ ਅਧਿਕਾਰ: ਇੱਕ ਸੰਪੂਰਨ ਦ੍ਰਿਸ਼ਟੀਕੋਣ ਵਿਸ਼ੇ 'ਤੇ ਭਾਸ਼ਣ ਦਿੱਤਾ ਗਿਆ। ਆਪਣੇ ਲੈਕਚਰ....
ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ ਸਾਉਣੀ ਦੀਆਂ ਫ਼ਸਲਾਂ ਦਾ ਕਿਸਾਨ ਮੇਲਾ ਲਗਾਇਆ ਗਿਆ
ਨਿਰੰਤਰ ਆਮਦਨ ਲਈ ਖੇਤੀ ਦੇ ਨਾਲ ਸਹਾਇਕ ਧੰਦੇ ਅਪਣਾਓ-ਡਾ. ਗੋਸਲ ਲੁਧਿਆਣਾ 22 ਮਾਰਚ : ਪੀ.ਏ.ਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ ਸਾਉਣੀ ਦੀਆਂ ਫ਼ਸਲਾਂ ਦਾ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਕਰਤ ਕੀਤੀ। ‘ਖੇਤੀ ਨਾਲ ਸਹਾਇਕ ਧੰਦਾ, ਪਰਿਵਾਰ ਸੁਖੀ ਮੁਨਾਫਾ ਚੰਗਾ’ ਦੇ ਉਦੇਸ਼ ਨਾਲ ਲਗਾਏ ਗਏ ਕਿਸਾਨ ਮੇਲੇ ਵਿੱਚ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਡਾ. ਹਰਜਿੰਦਰ ਸਿੰਘ....
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਹੋਟਲ/ਮੈਰਿਜ ਪੈਲੇਸ ਮਾਲਕਾਂ ਨੂੰ ਰੋਜ਼ਾਨਾ ਬੁਕਿੰਗ ਦੀ ਰਿਪੋਰਟ ਦੇਣ ਦੇ ਨਿਰਦੇਸ਼
ਕਿਹਾ! ਇਸ ਕਦਮ ਦਾ ਉਦੇਸ਼ ਸਿਆਸੀ ਗਤੀਵਿਧੀਆਂ 'ਤੇ ਨਜ਼ਰ ਰੱਖਣਾ ਹੈ ਸ਼ਰਾਬ ਕਾਰੋਬਾਰੀਆਂ ਨੂੰ ਰੋਜ਼ਾਨਾ ਵਿਕਰੀ ਦਾ ਰਿਕਾਰਡ ਪੇਸ਼ ਕਰਨ ਲਈ ਵੀ ਕਿਹਾ ਲੁਧਿਆਣਾ, 22 ਮਾਰਚ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਹੋਟਲਾਂ ਅਤੇ ਮੈਰਿਜ ਪੈਲੇਸਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਰੋਜ਼ਾਨਾ ਆਪਣੀ ਬੁਕਿੰਗ ਦੀ ਰਿਪੋਰਟ ਚੋਣ ਦਫ਼ਤਰ ਨੂੰ ਸੌਂਪਣ। ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਕ੍ਰਿਸ਼ਨ ਪਾਲ ਰਾਜਪੂਤ ਸਮੇਤ ਸਥਾਨਕ....
ਜ਼ਿਲ੍ਹੇ ਦੇ 381 ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ - ਡੀ.ਈ.ਓ. ਸਾਕਸ਼ੀ ਸਾਹਨੀ, ਐਸ.ਐਸ.ਪੀਜ਼ ਅਮਨੀਤ ਕੋਂਡਲ ਅਤੇ ਨਵਨੀਤ ਸਿੰਘ ਬੈਂਸ
ਹਰੇਕ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਦਾ ਪ੍ਰਬੰਧ ਨੀਮ ਫੌਜੀ ਬਲ, ਵੈਬਕਾਸਟਿੰਗ ਜਾਂ ਮਾਈਕਰੋ ਅਬਜ਼ਰਵਰਾਂ ਦੁਆਰਾ ਕੀਤਾ ਜਾਵੇਗਾ ਲੁਧਿਆਣਾ, 22 ਮਾਰਚ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਖੰਨਾ ਅਮਨੀਤ ਕੋਂਡਲ ਅਤੇ ਐਸ.ਐਸ.ਪੀ. ਲੁਧਿਆਣਾ ਦਿਹਾਤੀ ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 381 ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਸਥਾਨਕ ਬੱਚਤ ਭਵਨ ਵਿਖੇ ਅੱਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ....
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 2 ਕਰੋੜ ਰੁਪਏ ਦੀ ਨਕਦੀ, ਨਸ਼ੀਲੇ ਪਦਾਰਥ, ਸ਼ਰਾਬ ਅਤੇ ਹੋਰ ਜ਼ਬਤ
ਲੁਧਿਆਣਾ ਜ਼ਿਲ੍ਹੇ 'ਚ 9360 ਪੋਸਟਰ, ਹੋਰਡਿੰਗ, ਬੈਨਰ ਹਟਾਏ ਗਏ ਪ੍ਰਸ਼ਾਸਨ ਵੱਲੋਂ ਐਨ.ਜੀ.ਐਸ.ਪੀ. ਪੋਰਟਲ ਅਤੇ ਸੀ-ਵਿਜੀਲ 'ਤੇ ਦਸਤੀ ਮਿਲੀਆਂ 94 ਫ਼ੀਸਦ ਸ਼ਿਕਾਇਤਾਂ ਦਾ ਨਿਪਟਾਰਾ ਐਮ.ਸੀ.ਐਮ.ਸੀ. ਲੋਕ ਸਭਾ ਚੋਣਾਂ 'ਚ ਪੇਡ ਨਿਊਜ਼ 'ਤੇ ਸਖ਼ਤ ਨਜ਼ਰ ਰੱਖੇਗਾ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ, ਐਸ.ਐਸ.ਪੀਜ਼ ਅਮਨੀਤ ਕੋਂਡਲ ਅਤੇ ਨਵਨੀਤ ਸਿੰਘ ਬੈਂਸ ਨੇ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਲੋਕ ਸਭਾ ਚੋਣਾਂ ਲਈ ਵਚਨਬੱਧਤਾ ਦੁਹਰਾਈ ਲੁਧਿਆਣਾ, 22 ਮਾਰਚ : ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਵੱਲੋਂ 16 ਮਾਰਚ ਨੂੰ ਆਦਰਸ਼ ਚੋਣ....
ਸਮੁੱਚੀ ਵੋਟਿੰਗ ਪ੍ਰਤੀਸ਼ਤਤਾ ਵਧਾਉਣ ਅਤੇ ਜ਼ਿਲ੍ਹਾ ਚੋਣ ਅਫ਼ਸਰ ਦੀ ਅਪੀਲ 'ਤੇ, ਹੋਟਲ/ਰੈਸਟੋਰੈਂਟਾਂ ਨੇ ਪਹਿਲੀ ਜੂਨ ਨੂੰ ਵੋਟ ਪਾਉਣ ਵਾਲੇ ਵੋਟਰਾਂ ਲਈ ਛੋਟ ਦੇਣ ਦੀ ਸਹਿਮਤੀ ਪ੍ਰਗਟਾਈ
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਵੋਟ ਪ੍ਰਤੀਸ਼ਤਤਾ ਨੂੰ ਵਧਾਉਣ ਲਈ ਮੰਗਿਆ ਸਮਰਥਨ ਮਾਲ ਪ੍ਰਬੰਧਕਾਂ ਨੂੰ ਵੀ ਵੋਟਿੰਗ ਵਾਲੇ ਦਿਨ ਸੈਲਫੀ ਕਾਰਨਰ/ਬੈਨਰ ਲਗਾਉਣ ਅਤੇ ਵੋਟਰਾਂ ਨੂੰ ਛੋਟ ਦੇਣ ਲਈ ਕਿਹਾ ਲੁਧਿਆਣਾ, 22 ਮਾਰਚ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਪੀਲ ਅਤੇ ਲੋਕ ਸਭਾ ਚੋਣਾਂ-2024 ਦੌਰਾਨ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਹੋਟਲਾਂ/ਰੈਸਟੋਰੈਂਟਾਂ ਨੇ ਵੋਟਰਾਂ ਨੂੰ ਵੋਟਿੰਗ ਵਾਲੇ ਦਿਨ ਸਿਆਹੀ ਵਾਲੀ ਉਂਗਲ ਨਾਲ ਖਾਣ-ਪੀਣ ਦੀਆਂ....
ਸੁਨਾਮ ਦੇ ਇਲਾਕੇ ‘ਚ ‘ਚ ਹੋਈਆਂ 6 ਮੌਤਾਂ ਕਾਰਨ ਮੱਚਿਆ ਹੜਕੰਪ, ਮਾਮਲਾ ਦਰਜ
ਸੁਨਾਮ, 22 ਮਾਰਚ : ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਤੋਂ ਬਾਅਦ ਸੁਨਾਮ ਇਲਾਕੇ ‘ਚ ਵੀ ਕਥਿਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ 6 ਮੌਤਾਂ, 7 ਹਸਪਤਾਲ ‘ਚ ਦਾਖਲ ਹੋਣ ਨਾਲ ਹੜਕੰਪ ਮੱਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜਸ ਸਿੰਘ ਰਵੀਦਾਸਪੁਰਾ ਟਿੱਬੀ ਵਾਸੀ ਸਰਪੰਚ ਨੇ ਦੱਸਿਆ ਕਿ ਇਹ ਮੌਤਾਂ ਦਾਰੂ ਪੀਣ ਦੇ ਨਾਲ ਹੋਈਆਂ ਹਨ ਉਹਨਾਂ ਨੇ ਦੱਸਿਆ ਕਿ ਉਨਾਂ ਵੱਲੋਂ ਐਂਬੂਲੈਂਸ ਰਾਹੀਂ ਹੋਰ ਕਈ ਵਿਅਕਤੀ ਸਿਵਿਲ ਹਸਪਤਾਲ ਦੇ ਵਿੱਚ ਇਲਾਜ ਲਈ ਭੇਜੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਜ਼ਹਿਰੀਲੀ ਸ਼ਰਾਬ....