ਮਾਲਵਾ

ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ : ਕੁਲਤਾਰ ਸਿੰਘ ਸੰਧਵਾਂ
ਕੋਟਕਪੂਰਾ, 3 ਅਪ੍ਰੈਲ : ਪੰਜਾਬ ਵਿੱਚ ਵਿਰੋਧੀ ਪਾਰਟੀਆਂ ਵਲੋਂ ਕਣਕ ਖਰੀਦ ਦੇ ਮਸਲੇ ’ਚ ਸਾਈਲੋਜ਼ ਨੂੰ ਮਨਜੂਰੀ ਦੇਣ ਦੇ ਮਸਲੇ ਵਿੱਚ ‘ਆਪ’ ਸਰਕਾਰ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਰ ਸੂਬੇ ਚ ਸਭ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਪੰਜਾਬ ’ਚ 8 ਸਾਈਲੋਜ਼ ਨੂੰ ਖਰੀਦ ਕੇਂਦਰ ਘੋਸ਼ਿਤ ਕੀਤਾ ਗਿਆ ਸੀ, ਜਿਨ੍ਹਾਂ ’ਚ ਐਫ.ਸੀ.ਆਈ. ਸਾਈਲੋ ਜਗਰਾਓਂ, ਮੋਗਾ, ਐਫ.ਸੀ.ਆਈ. ਸਾਈਲੋ ਗੋਬਿੰਦਗੜ੍ਹ, ਸਾਈਲੋ ਪਿੰਡ ਮੂਲੇਚੱਕ, ਜਗਰਾਓਂ, ਮੰਡੀ ਗੋਬਿੰਦਗੜ੍ਹ, ਅਦਾਨੀ....
ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਹੈਰੋਇਨ, 1 ਪਿਸਟਲ 32 ਬੋਰ, 01 ਮੈਗਜ਼ੀਨ ਬਰਾਮਦ ਸਮੇਤ ਇੱਕ ਕਾਬੂ 
ਫਿਰੋਜ਼ਪੁਰ, 03 ਅਪ੍ਰੈਲ : ਫਿਰੋਜ਼ਪੁਰ ਪੁਲਿਸ ਵੱਲੋਂ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਦੀ ਖੇਪ ਨੂੰ ਅੱਗੇ ਸਪਲਾਈ ਕਰਨ ਦੀ ਤਿਆਰੀ ’ਚ 1 ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 550 ਗ੍ਰਾਮ ਹੈਰੋਇਨ ਅਤੇ 01 ਪਿਸਟਲ 32 ਬੋਰ ਸਮੇਤ 01 ਮੈਗਜ਼ੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੇ ਤਿੰਨ ਹੋਰ ਸਾਥੀ ਹੋਣ ਦਾ ਦੱਸਿਆ ਜਾ ਰਿਹਾ ਹੈ, ਜਿਹਨਾਂ ਦੀ ਵੀ ਪੁਲਿਸ ਵੱਲੋਂ ਭਾਲ ਜਾਰੀ ਹੈ। ਫਿਲਹਾਲ ਇਸ ਸਬੰਧੀ ਥਾਣਾ ਮਮਦੋਟ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ....
ਦਿੱਲੀ ਆਧਾਰਿਤ ਪਾਰਟੀਆਂ ਪੰਜਾਬ ਨੂੰ ਗੁਲਾਮ ਬਣਾਉਣਾ ਚਾਹੁੰਦੀਆਂ ਹਨ ਪਰ ਦਿਲ ਜਿੱਤਣਾ ਨਹੀਂ ਚਾਹੁੰਦੀਆਂ: ਸੁਖਬੀਰ ਸਿੰਘ ਬਾਦਲ
ਪੰਜਾਬੀ ਨੂੰ ਪੰਜਾਬ ਨੂੰ ਬਚਾਉਣ ਲਈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੀਤੀ ਅਪੀਲ ਪੰਜਾਬ ਬਚਾਓ ਯਾਤਰਾ ਨੂੰ ਸਨੌਰ ਤੇ ਘਨੌਰ ਵਿਚ ਮਿਲਿਆ ਲਾਮਿਸਾਲ ਹੁੰਗਾਰਾ ਪਟਿਆਲਾ, 3 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਬਾਹਰਲਿਆਂ ਦੇ ਹਮਲੇ ਤੋਂ ਪੰਜਾਬ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨ ਅ਼ਤੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਪੰਜਾਬ ਨੂੰ ਗੁਲਾਮ ਬਣਾਉਣਾ ਚਾਹੁੰਦੀਆਂ ਹਨ ਪਰ ਦਿਲ....
ਮਾਨਸਾ ‘ਚ ਪੁੱਤਰ ਦਾ ਕਤਲ ਕਰਕੇ ਲਾਸ਼ ਬੱਸ ਸਟੈਂਡ ‘ਤੇ ਛੱਡੀ, ਕਲਯੁਗੀ ਮਾਂ ਗਿ੍ਫ਼ਤਾਰ
ਮਾਨਸਾ, 3 ਅਪ੍ਰੈਲ : ਮਾਨਸਾ ‘ਚ ਦੋ ਦਿਨ ਪਹਿਲਾਂ ਬੱਸ ਸਟੈਂਡ ‘ਤੇ 10 ਸਾਲਾ ਗੁਰਸਿੱਖ ਬੱਚੇ ਦੀ ਲਾਸ਼ ਕਿਉਂ ਰੱਖੀ ਗਈ ਸੀ, ਮਾਮਲਾ ਹੱਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਉਸ ਦੀ ਮਾਂ ਨੇ ਅੰਜਾਮ ਦਿੱਤਾ ਹੈ। ਪੁਲਸ ਨੇ ਮ੍ਰਿਤਕ ਬੱਚੇ ਦੀ ਕੱਲਯੁੱਗੀ ਮਾਂ ਜੈਸਮੀਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਲ ਹੋਰ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬੱਚੇ ਅਗਮਜੋਤ ਦੇ ਚਾਚਾ ਅਮਨਦੀਪ ਸਿੰਘ ਨੇ....
ਕੰਬੋਡੀਆ ਸਿਵਲ ਸੇਵਾ ਦੇ ਅਧਿਕਾਰੀਆਂ ਦੇ 39 ਮੈਂਬਰੀ ਇੱਕ ਉਚ ਪੱਧਰੀ ਵਫ਼ਦ ਨੇ ਪਟਿਆਲਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵਿਚਾਰ ਕੀਤਾ ਵਟਾਂਦਰਾ 
ਪਟਿਆਲਾ, 3 ਅਪ੍ਰੈਲ : ਕੰਬੋਡੀਆ ਸਿਵਲ ਸੇਵਾ ਦੇ ਅਧਿਕਾਰੀਆਂ ਦੇ 39 ਮੈਂਬਰੀ ਇੱਕ ਉਚ ਪੱਧਰੀ ਵਫ਼ਦ ਨੇ ਅੱਜ ਪਟਿਆਲਾ ਦਾ ਦੌਰਾ ਕਰਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਉਸਾਰੂ ਵਿਚਾਰ ਵਟਾਂਦਰਾ ਕੀਤਾ।ਕੰਬੋਡੀਆ ਦੇ ਇਹ ਅਧਿਕਾਰੀ, ਕੰਬੋਡੀਆ ਦੇ ਕੈਬਨਿਟ ਡਿਪਟੀ ਡਾਇਰੈਕਟਰ ਐਂਗ ਮੋਨੀਰਿਥ ਦੀ ਅਗਵਾਈ ਵਿੱਚ, ਭਾਰਤ ਸਰਕਾਰ ਦੇ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ, ਐਲ.ਬੀ.ਐਸ.ਐਨ.ਐਨ.ਏ., ਮਸੂਰੀ ਤੇ ਨਵੀਂ ਦਿੱਲੀ ਵਿਖੇ ਚੌਥੇ ਪਬਲਿਕ ਪਾਲਿਸੀ ਅਤੇ ਗਵਰਨੈਂਸ ਬਾਰੇ ਸਿਖਲਾਈ ਪ੍ਰੋਗਰਾਮ....
ਪੀ.ਏ.ਯੂ. ਨੇ ਪਿੰਡ ਪਠਲਾਵਾ ਵਿਚ ਮਿੰਨੀ ਜੰਗਲ ਸਥਾਪਿਤ ਕੀਤਾ
ਲੁਧਿਆਣਾ 3 ਅਪ੍ਰੈਲ : ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਜ਼ਿਲ੍ਹਾ ਐੱਸ ਬੀ ਐੱਸ ਨਗਰ ਦੇ ਪਿੰਡ ਪਠਲਾਵਾ ਵਿਚ ਇਕ ਮਿੰਨੀ ਜੰਗਲ ਸਥਾਪਿਤ ਕੀਤਾ ਹੈ| ਇਹ ਜੰਗਲ ਪ੍ਰਵਾਸੀ ਭਾਰਤੀ ਸ. ਜਗਤਾਰ ਸਿੰਘ ਤੰਬਰ ਦੀ ਯਾਦ ਵਿਚ ਉਹਨਾਂ ਦੇ ਪਰਿਵਾਰ ਨੇ ਰਵਾਇਤੀ ਰੁੱਖਾਂ ਦੇ ਰੂਪ ਵਿਚ ਸਥਾਪਿਤ ਕੀਤਾ ਹੈ| ਤੰਬਰ ਪਰਿਵਾਰ ਨੇ ਤਕਨੀਕੀ ਅਗਵਾਈ ਅਤੇ ਚੰਗੇ ਪੌਦਿਆਂ ਲਈ ਪੀ.ਏ.ਯੂ. ਨਾਲ ਸੰਪਰਕ ਬਣਾਇਆ ਸੀ| ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਰਾਊਂਡ ਗਲਾਸ ਫਾਊਂਡੇਸ਼ਨ ਅਤੇ ਤੰਬਰ....
ਪੀ.ਏ.ਯੂ. ਦੇ ਵਿਗਿਆਨੀ ਨੂੰ ਡਾ. ਐੱਸ ਰਾਜਾ ਰਾਮ ਨਾਰੀ ਵਿਗਿਆਨੀ ਐਵਾਰਡ ਨਾਲ ਸਨਮਾਨਿਆ ਗਿਆ
ਲੁਧਿਆਣਾ 3 ਅਪ੍ਰੈਲ : ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿਚ ਮੁੱਖ ਕਣਕ ਵਿਗਿਆਨੀ ਵਜੋਂ ਕਾਰਜ ਕਰ ਰਹੇ ਡਾ. ਅਚਲਾ ਸ਼ਰਮਾ ਨੂੰ ਬੀਤੇ ਦਿਨੀਂ ਕਣਕ ਅਤੇ ਜੌਂਆਂ ਦੀ ਖੋਜ ਲਈ ਬਣੀ ਭਾਰਤੀ ਸੁਸਾਇਟੀ ਨੇ ਡਾ. ਐੱਸ ਰਾਜਾ ਰਾਮ ਆਊਟਸਟੈਂਡਿੰਗ ਨਾਰੀ ਵਿਗਿਆਨੀ ਸਨਮਾਨ ਨਾਲ ਨਿਵਾਜ਼ਿਆ| ਇਹ ਸਨਮਾਨ ਉਹਨਾਂ ਨੂੰ ਕਣਕ ਦੇ ਖੇਤਰ ਵਿਚ ਪਾਏ ਉੱਘੇ ਖੋਜ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ| ਜ਼ਿਕਰਯੋਗ ਹੈ ਕਿ ਡਾ. ਅਚਲਾ ਸ਼ਰਮਾ ਨੇ ਕਣਕ ਦੀਆਂ 18 ਕਿਸਮਾਂ ਦੇ ਵਿਕਾਸ ਵਿਚ ਇਕ ਵਿਗਿਆਨੀ ਵਜੋਂ ਹਿੱਸਾ....
ਪੀਏਯੂ ਵਿਖੇ ਖੋਜ ਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਵਿਚਾਰਾਂ ਹੋਈਆਂ
ਲੁਧਿਆਣਾ 3 ਅਪ੍ਰੈਲ : ਪੀ ਏ ਯੂ ਦੇ ਡਾ ਖੇਮ ਸਿੰਘ ਗਿੱਲ ਕਿਸਾਨ ਸਲਾਹ ਸੇਵਾ ਕੇਂਦਰ ਵਿਚ ਅੱਜ ਖੋਜ ਤੇ ਪਸਾਰ ਮਾਹਿਰਾਂ ਦੀ ਮਾਸਿਕ ਇਕੱਤਰਤਾ ਹੋਈ। ਇਸ ਵਿਚ ਆਉਂਦੇ ਦਿਨੀਂ ਕਣਕ ਦੀ ਵਾਢੀ ਅਤੇ ਝੋਨੇ ਦੀ ਕਾਸ਼ਤ ਦੇ ਮੱਦੇਨਜ਼ਰ ਖੇਤੀ ਸਰੋਕਾਰਾਂ ਬਾਰੇ ਵਿਚਾਰਾਂ ਹੋਈਆਂ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ, ਵਾਈਸ-ਚਾਂਸਲਰ ਨੇ ਪਸਾਰ ਕਰਮੀਆਂ ਨੂੰ ਕਿਸਾਨਾਂ ਦੇ ਮਸਲਿਆਂ ਲਈ ਪਹੁੰਚ ਕਰਨ ਦਾ ਸੱਦਾ ਦਿੱਤਾ। ਡਾ: ਗੋਸਲ ਨੇ ਪਾਣੀ ਦੇ ਘੱਟ ਰਹੇ ਸਰੋਤਾਂ, ਵਧ ਰਹੇ....
ਨਵੇਂ ਵਿਆਹੇ ਜੋੜੇ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਪੀ.ਏ.ਯੂ. ਦੇ ਖੇਤੀ ਸਾਹਿਤ ਨਾਲ ਕਰਨ ਦਾ ਅਹਿਦ ਕੀਤਾ
ਲੁਧਿਆਣਾ 3 ਅਪ੍ਰੈਲ : ਬੀਤੇ ਦਿਨੀਂ ਇਕ ਨਵ ਵਿਆਹੁਤਾ ਜੋੜਾ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਮੌਕੇ ਪੀ.ਏ.ਯੂ. ਦੇ ਸੰਚਾਰ ਕੇਂਦਰ ਵਿਚ ਪਹੁੰਚਿਆ| ਜ਼ਿਲ੍ਹਾ ਜਲੰਧਰ ਦੇ ਤਹਿਸੀਲ ਫਿਲੌਰ ਦੇ ਪਿੰਡ ਮੋਰੋਂ ਦੇ ਨੌਜਵਾਨ ਕਿਸਾਨ ਸ. ਗੁਰਪ੍ਰੀਤ ਸਿੰਘ ਢੀਂਡਸਾ ਦਾ ਵਿਆਹ ਬੀਤੇ ਦਿਨੀਂ ਰਜਵਿੰਦਰ ਕੌਰ ਨਾਲ ਹੋਇਆ| ਵਿਆਹ ਤੋਂ ਬਾਅਦ ਇਸ ਜੋੜੇ ਨੇ ਪੀ.ਏ.ਯੂ. ਵਿਖੇ ਪਹੁੰਚ ਕੇ ਖੇਤੀ ਸਾਹਿਤ ਦੀ ਜਾਣਕਾਰੀ ਲਈ| ਉਹਨਾਂ ਦੀ ਅਗਵਾਈ ਲਈ ਉੱਘੇ ਅਗਾਂਹਵਧੂ ਕਿਸਾਨ ਸ. ਮਹਿੰਦਰ ਸਿੰਘ ਦੋਸਾਂਝ ਵੀ ਮੌਜੂਦ ਸਨ| ਸ....
ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਪੋਸਟਰ ਮੇਕਿੰਗ, ਰੰਗੋਲੀ ਅਤੇ 'ਮਹਿੰਦੀ' ਮੁਕਾਬਲੇ ਕਰਵਾਏ ਗਏ
ਲੁਧਿਆਣਾ, 3 ਅਪ੍ਰੈਲ : ਨੌਜਵਾਨਾਂ ਖਾਸ ਕਰਕੇ ਪਹਿਲੀ ਵਾਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਭਰ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਪੋਸਟਰ ਮੇਕਿੰਗ, ਰੰਗੋਲੀ ਅਤੇ 'ਮਹਿੰਦੀ' ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਦਾ ਉਦੇਸ਼ ਲੋਕ ਸਭਾ ਚੋਣਾਂ - 2024 ਦੀਆਂ ਚੋਣਾਂ ਦੌਰਾਨ ਵੱਧ ਤੋਂ ਵੱਧ ਭਾਈਵਾਲੀ ਨੂੰ ਯਕੀਨੀ ਬਣਾਉਣਾ ਅਤੇ ਲੋਕ ਸਭਾ ਚੋਣਾਂ ਦੌਰਾਨ 70 ਫੀਸਦੀ (ਇਸ ਵਾਰ, 70 ਪਾਰ) ਤੋਂ ਵੱਧ ਵੋਟਰਾਂ ਦੇ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ। ਅੱਜ ਭਗਵਾਨ ਮਹਾਂਵੀਰ....
ਗੁਰੂ ਨਾਨਕ ਭਵਨ ਲੁਧਿਆਣਾ ਵਿੱਚ  “ਲੋਕ ਮਨ”  ਵੱਲੋਂ “ਸੁਰ ਸੁਖਨ ਦੀ ਯਾਤਰਾ” ਨਾਮੀ ਸੰਗੀਤਕ ਪੇਸ਼ਕਾਰੀ 6 ਅਪ੍ਰੈਲ ਸ਼ਾਮ ਨੂੰ ਹੋਵੇਗੀ।
ਲੁਧਿਆਣਾ, 03 ਅਪ੍ਰੈਲ : ਗੁਰੂ ਨਾਨਕ ਭਵਨ ਲੁਧਿਆਣਾ ਵਿੱਚ “ਲੋਕ ਮਨ” ਵੱਲੋਂ “ਸੁਰ ਸੁਖਨ ਦੀ ਯਾਤਰਾ” ਨਾਮੀ ਸੰਗੀਤਕ ਪੇਸ਼ਕਾਰੀ “ਫੈਰੋ ਫਲਿਊਡ” ਗਰੁੱਪ ਵੱਲੋ 6 ਅਪ੍ਰੈਲ ਸ਼ਾਮ ਨੂੰ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦੇਂਦਿਆਂ “ਲੋਕ ਮਨ”ਸੰਸਥਾ ਦੇ ਸੰਚਾਲਕ ਬਿਕਰਮਜੀਤ ਸਿੰਘ ਧੂਰੀ , ਪਰਵਿੰਦਰ ਸਿੰਘ ਕੀਕੂ ਧੂਰੀ ਤੇ ਗੁਰਪ੍ਰਿੰਸ ਸਿੰਘ ਨੇ ਅੱਜ ਇਥੇ ਦੱਸਿਆ ਕਿ “ਫੈਰੋ ਫਲਿਊਡ” ਗਰੁੱਪ ਚੰਡੀਗੜ੍ਹ ਵੱਲੋਂ ਬਾਬਾ ਫ਼ਰੀਦ, ਸੰਤ ਕਬੀਰ,ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ , ਬਾਬਾ ਬੁੱਲ੍ਹੇਸ਼ਾਹ....
26 ਮਾਰਕੀਟ ਕਮੇਟੀਆਂ ਦਾ ਖਾਤਮਾ ਕਰਨ ਅਤੇ 11 ਨਿੱਜੀ ਸਾਈਲੋਜ਼ ਨੂੰ ਮਨਜ਼ੂਰੀ ਦੇਣ ਵਿਰੁੱਧ ਚੌਂਕੀਮਾਨ ਟੋਲ ਤੇ ਕੀਤੀ ਰੋਹ ਭਰਪੂਰ ਰੈਲੀ 
ਮੁੱਲਾਂਪੁਰ ਦਾਖਾ 03 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : 200 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਫੋਰਮ ਦੇ ਸੱਦੇ 'ਤੇ ਦਸਮੇਸ਼ ਕਿਸਾਨ -ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨ- ਮਜ਼ਦੂਰ ਵੀਰਾਂ ਨੇ, ਕੇਂਦਰ ਦੀ ਜ਼ਾਲਮ ਮੋਦੀ ਹਕੂਮਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੀ ਕਿਸਾਨ ਵਿਰੋਧੀ ਭਗਵੰਤ ਮਾਨ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਨੰ:- ਵਿਕਾਸ -1 -009299-9327 ਮਿਤੀ :15-3-24 ਅਨੁਸਾਰ 26 ਮਾਰਚ....
ਮਜ਼ਦੂਰ ਸੰਘਰਸ਼ ਯੂਨੀਅਨ ਦੇ ਆਗੂਆਂ ਨੇ ਗਾਇਕ ਜੈਜੀ ਬੀ ਦਾ ਪੁਤਲਾ ਫੂਕਿਆ
ਮੁੱਲਾਂਪੁਰ ਦਾਖਾ 03,ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਮਜ਼ਦੂਰ ਸੰਘਰਸ਼ ਯੂਨੀਅਨ ਪੰਜਾਬ ਵੱਲੋਂ ਪਿੰਡ ਰੂਮੀ ਵਿਖੇ ਜੈਜੀ ਬੀ ਦਾ ਪੁਤਲਾ ਫੂਕਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਯੂਨੀਅਨ ਦੇ ਪ੍ਰਧਾਨ ਭਰਪੂਰ ਸਿੰਘ ਛੱਜੇਵਾਲ, ਸੈਕਟਰੀ ਬਲਦੇਵ ਸਿੰਘ ਰੂਮੀ ਨੇ ਆਖਿਆ ਕਿ ਸਾਡੇ ਗੁਰੂਆਂ ਨੇ ਹਮੇਸ਼ਾ ਹੀ ਔਰਤ ਦਾ ਸਤਿਕਾਰ ਕਰਦੇ ਹੋਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"। ਪਰ ਇਹ ਘਟੀਆ ਸੋਚ ਰੱਖਣ ਵਾਲੇ ਗਾਇਕ ਅੱਜ ਸਾਡੀਆਂ ਧੀਆਂ, ਭੈਣਾਂ, ਮਾਵਾਂ ਨੂੰ....
26 ਮਾਰਕੀਟ ਕਮੇਟੀਆਂ ਦਾ ਖਾਤਮਾ ਕਰਨ ਅਤੇ 11 ਨਿੱਜੀ ਸਾਈਲੋਜ਼ ਨੂੰ ਮਨਜ਼ੂਰੀ ਦੇਣ ਵਿਰੁੱਧ ਚੌਂਕੀਮਾਨ ਟੋਲ ਤੇ ਕੀਤੀ ਰੋਹ ਭਰਪੂਰ ਰੈਲੀ 
ਮੁੱਲਾਂਪੁਰ ਦਾਖਾ 03 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : 200 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਫੋਰਮ ਦੇ ਸੱਦੇ 'ਤੇ ਦਸਮੇਸ਼ ਕਿਸਾਨ -ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨ- ਮਜ਼ਦੂਰ ਵੀਰਾਂ ਨੇ, ਕੇਂਦਰ ਦੀ ਜ਼ਾਲਮ ਮੋਦੀ ਹਕੂਮਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੀ ਕਿਸਾਨ ਵਿਰੋਧੀ ਭਗਵੰਤ ਮਾਨ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਨੰ:- ਵਿਕਾਸ -1 -009299-9327 ਮਿਤੀ :15-3-24 ਅਨੁਸਾਰ 26 ਮਾਰਚ....
ਪੰਜਾਬ ਵਿਚ ਭਾਜਪਾ ਦੀ ਸਰਕਾਰ ਲਿਆਉਣੀ ਜ਼ਰੂਰੀ ਹੈ : ਰਵਨੀਤ ਬਿੱਟੂ 
ਲੁਧਿਆਣਾ, 2 ਅਪ੍ਰੈਲ : ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਪਹੁੰਚ ਗਏ ਹਨ। ਭਾਜਪਾ ਵਰਕਰਾਂ ਨੇ ਰੇਲਵੇ ਸਟੇਸ਼ਨ ’ਤੇ ਢੋਲ ਵਜਾ ਕੇ ਬਿੱਟੂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਬਿੱਟੂ ਸ਼ਹਿਰ ਵਿਚ ਰੋਡ ਸ਼ੋਅ ਕੱਢ ਕੇ ਭਾਜਪਾ ਦਫ਼ਤਰ ਜਾਣਗੇ। ਇਸ ਦੌਰਾਨ ਉਹ ਭਾਜਪਾ 'ਚ ਆਪਣੇ ਕਈ ਕਰੀਬੀ ਨੇਤਾਵਾਂ ਨੂੰ ਵੀ ਸ਼ਾਮਲ ਕਰ ਸਕਦੇ ਹਨ। ਜਗਰਾਓਂ ਪੁਲ ਨੇੜੇ ਦੁਰਗਾ ਮਾਤਾ ਮੰਦਰ ਵਿਚ ਮੱਥਾ ਟੇਕਣ ਵੀ ਰੁਕੇ। ਦੱਸ ਦੇਈਏ ਕਿ ਰਵਨੀਤ ਬਿੱਟੂ 26....