ਮਾਲਵਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਹਾਕੀ ਕੈਂਪ ਸਮਾਪਤ
ਲੁਧਿਆਣਾ 13 ਜੂਨ : ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸੁਸਾਇਟੀ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਦੇ ਮੈਦਾਨ ਵਿੱਚ 10 ਤੋਂ 15 ਸਾਲ ਦੀ ਉਮਰ ਵਰਗ ਦੇ ਖਿਡਾਰੀਆਂ ਲਈ ਲਗਾਇਆ ਗਿਆ| ਅੱਠ ਰੋਜ਼ਾ ਹਾਕੀ ਕੋਚਿੰਗ ਕੈਂਪ ਐਤਵਾਰ ਨੂੰ ਸਮਾਪਤ ਹੋ ਗਿਆ| ਇਹ ਕੈਂਪ ਨੋਜਵਾਨ ਖਿਡਾਰੀਆਂ ਨੂੰ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਸਕਾਰਾਤਮਕ ਤਰੀਕੇ ਨਾਲ ਵਰਤਣ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਤਿਆਰ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਆਯੋਜਿਤ ਕੀਤਾ ਗਿਆ ਸੀ| ਮੁੱਖ ਪ੍ਰਬੰਧਕ ਅਤੇ ਸੀਨੀਅਰ ਹਾਕੀ ਕੋਚ....
ਪੀ.ਏ.ਯੂ. ਤੋਂ ਸਿਖਲਾਈ ਹਾਸਲ ਕਰਨ ਵਾਲੇ ਉੱਦਮੀ ਨੇ ਦੋ ਲੱਤਾਂ ਵਾਲਾ ਰੋਬੋਟ ਡਿਜ਼ਾਇਨ ਕੀਤਾ
ਲੁਧਿਆਣਾ 13 ਜੂਨ : ਪੀ.ਏ.ਯੂ. ਵਿਚ ਜਾਰੀ ਪਾਬੀ ਤੋਂ ਉਦਯੋਗਿਕ ਸਿਖਲਾਈ ਹਾਸਲ ਕਰਨ ਵਾਲੇ ਪੇਬੀਟੂ ਪ੍ਰਾਈਵੇਟ ਲਿਮਿਟਡ ਨੇ ਬੀਤੇ ਦਿਨੀਂ ਦੋ ਲੱਤਾਂ ਵਾਲੇ ਰੋਬੋਟ ਦਾ ਡਿਜ਼ਾਇਨ ਰਜਿਸਟਰਡ ਕਰਵਾਇਆ| ਇਸ ਫਰਮ ਨੂੰ 4 ਜਨਵਰੀ 2024 ਨੂੰ ਪ੍ਰਮਾਣ ਪੱਤਰ ਲੜੀ ਨੰ. 172238 ਅਤੇ ਡਿਜ਼ਾਇਨ ਨੰ. 403752-001 ਪ੍ਰਦਾਨ ਕੀਤਾ ਗਿਆ| ਆਪਣੇ ਵਿਸ਼ੇਸ਼ ਡਿਜ਼ਾਇਨ ਅਤੇ ਆਕਾਰ ਦੇ ਕਾਰਨ ਪੇਬੀਟੂ ਵੱਲੋਂ ਡਿਜ਼ਾਇਨ ਕੀਤਾ ਗਿਆ ਰੋਬੋਟ ਵਿਲੱਖਣ ਹੈ| ਉਹਨਾਂ ਵੱਲੋਂ ਡਿਜ਼ਾਇਨ ਕੀਤਾ ਗਿਆ ਇਹ ਰੋਬੋਟ ਵੱਖ-ਵੱਖ ਖੇਤਰਾਂ ਵਿਚ ਕਾਰਜ ਲਈ....
ਹਲਵਾਰਾ ਹਵਾਈ ਅੱਡੇ 'ਤੇ ਸਿਵਲ ਕੰਮ ਮੁਕੰਮਲ - ਡਿਪਟੀ ਕਮਿਸ਼ਨਰ
ਮੁੱਖ ਭਾਈਵਾਲਾਂ ਨਾਲ ਕੀਤੀ ਤਾਲਮੇਲ ਮੀਟਿੰਗ ਲੁਧਿਆਣਾ, 12 ਜੂਨ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਲਵਾਰਾ ਵਿਖੇ ਬਣਨ ਵਾਲੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸਿਵਲ ਕੰਮ ਮੁਕੰਮਲ ਕਰ ਲਿਆ ਗਿਆ ਹੈ। ਵੱਖ-ਵੱਖ ਵਿਭਾਗਾਂ, ਜਿਸ ਵਿੱਚ ਲੋਕ ਨਿਰਮਾਣ ਵਿਭਾਗ, ਜਨ ਸਿਹਤ, ਪੰਚਾਇਤਾਂ ਅਤੇ ਪੇਂਡੂ ਵਿਕਾਸ ਅਤੇ ਏ.ਏ.ਆਈ., ਆਈ.ਏ.ਐਫ. ਸ਼ਾਮਲ ਸਨ ਦੇ ਨਾਲ ਆਪਣੇ ਦਫਤਰ ਵਿਖੇ ਤਾਲਮੇਲ ਮੀਟਿੰਗ ਕਰਦਿਆਂ, ਡਿਪਟੀ ਕਮਿਸ਼ਨਰ ਸਾਹਨੀ ਨੇ ਠੇਕੇਦਾਰ ਕੰਪਨੀ ਦੇ ਅਧਿਕਾਰੀਆਂ ਅਤੇ....
ਸ਼ੂ ਐਸੋਸੀਏਸ਼ਨ ਰਾਏਕੋਟ ਦੀ ਹੋਈ ਮੀਟਿੰਗ, ਕੀਮਤੀ ਲਾਲ ਜੈਨ ਬਣੇ ਸ਼ੂ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ 
ਰਾਏਕੋਟ, 12 ਜੂਨ : ਸ਼ੂ ਐਸੋਸੀਏਸ਼ਨ ਰਾਏਕੋਟ ਦੀ ਇੱਕ ਜ਼ਰੂਰੀ ਮੀਟਿੰਗ ਸਥਾਨਕ ਜੈਨ ਟਰੇਡਰ ਰਾਏਕੋਟ ਦੇ ਦਫ਼ਤਰ ਵਿਖੇ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਬੰਧਤ ਦੁਕਾਨਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਉਪਰੰਤ ਸ਼ੂ ਐਸੋਸੀਏਸ਼ਨ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਸਮੂਹ ਮੈਬਰਾਂ ਵੱਲੋ ਸਰਬਸੰਮਤੀ ਨਾਲ ਕੀਮਤੀ ਲਾਲ ਜੈਨ ਨੂੰ ਸ਼ੂ ਐਸੋਸੀਏਸ਼ਨ ਰਾਏਕੋਟ ਦਾ ਪ੍ਰਧਾਨ, ਆਤਮ ਕੁਮਾਰ ਅਰੋੜਾ ਨੂੰ ਸਰਪ੍ਰਸਤ, ਸੁਨੀਲ ਜੈਨ ਹੈਪੀ ਨੂੰ ਮੀਤ ਪ੍ਰਧਾਨ....
ਐਸ.ਆਰ.ਐਸ. ਕਾਲਜ ਲੁਧਿਆਣਾ 'ਚ ਸਾਲ 2024-25 ਦੇ ਦਾਖਲਿਆਂ ਲਈ ਰਜਿਸਟਰੇਸ਼ਨ ਸ਼ੁਰੂ - ਡਿਪਟੀ ਕਮਿਸ਼ਨਰ
ਲੁਧਿਆਣਾ, 12 ਜੂਨ : ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਿਸ਼ੀ ਨਗਰ, ਨੇੜੇ ਛੋਟੀ ਹੈਬੋਵਾਲ ਸਥਿਤ ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਪੰਜਾਬ ਰਾਜ ਤਕਨੀਕੀ ਸਿਖਿਆ ਬੋਰਡ, ਚੰਡੀਗੜ੍ਹ ਰਾਂਹੀ ਕੀਤੇ ਜਾ ਰਹੇ ਆਨਲਾਈਨ ਦਾਖਲੇ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਦਾਖਲੇ ਦੇ ਇਛੁੱਕ ਵਿਦਿਆਰਥੀਆਂ ਲਈ ਕਾਲਜ ਵਿਖੇ ਆਨਲਾਈਨ ਰਜਿਸਟਰੇਸ਼ਨ ਲਈ ਹੈਲਪਲਾਈਨ ਡੈਸਕ ਸਥਾਪਿ਼ਤ ਕੀਤਾ ਜਾ ਚੁੱਕਾ ਹੈੈ। ਇਸਦੇ ਨਾਲ....
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਮੂਹ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਲੋਕਾਂ ਦੀ ਸੁਵਿਧਾ ਨੂੰ ਯਕੀਨੀ ਬਣਾਉਣ ਦੇ ਆਦੇਸ਼
ਸਰਕਾਰੀ ਵਿਭਾਗਾਂ ’ਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਡਿਪਟੀ ਕਮਿਸ਼ਨਰ ਮੀਟਿੰਗ ਦੌਰਾਨ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਵੱਖ-ਵੱਖ ਦਿਸ਼ਾ ਨਿਰਦੇਸ਼ ਜਾਰੀ ਸੰਗਰੂਰ, 12 ਜੂਨ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਤਹਿਸੀਲਾਂ ਤੇ ਸਬ ਤਹਿਸੀਲਾਂ ਵਿਖੇ ਆਪਣੇ ਕੰਮਕਾਰ ਕਰਵਾਉਣ ਲਈ ਆਉਣ ਵਾਲੇ ਨਾਗਰਿਕਾਂ ਨੂੰ ਸਾਫ਼ ਸੁਥਰੀਆਂ, ਪਾਰਦਰਸ਼ੀ ਤੇ ਸਮਾਂਬੱਧ ਸੁਵਿਧਾਵਾਂ ਮੁਹੱਈਆ ਕਰਵਾਏ ਜਾਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ....
ਡੀ.ਸੀ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ’ਤੇ ਸਿਹਤ ਵਿਭਾਗ
ਦੀਆਂ ਟੀਮਾਂ ਵੱਲੋਂ ਤੜਕਸਾਰ ਡੇਅਰੀਆਂ ਅਤੇ ਦੁਕਾਨਾਂ ’ਤੇ ਛਾਪਾਮਾਰੀ ਧੂਰੀ ਨੇੜਲੇ ਕਈ ਪਿੰਡਾਂ ਵਿੱਚੋਂ ਦੁੱਧ, ਦੇਸੀ ਘਿਓ ਸਮੇਤ ਹੋਰ ਵਸਤਾਂ ਦੇ ਲਏ ਸੈਂਪਲ ਧੂਰੀ/ਸੰਗਰੂਰ, 12 ਜੂਨ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦੁੱਧ ਜਾਂ ਦੁੱਧ ਨਾਲ ਬਣਨ ਵਾਲੀਆਂ ਵਸਤਾਂ ਦੀ ਮਿਲਾਵਟਖੋਰੀ ਨੂੰ ਸੌ ਫੀਸਦੀ ਠੱਲ੍ਹ ਪਾਉਣ ਦੇ ਦਿੱਤੇ ਸਖ਼ਤ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਧੂਰੀ ਦੇ ਪਿੰਡਾਂ ਬੰਗਾਵਾਲੀ....
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਲੁਧਿਆਣਾ 'ਚ ਵਗਦੀਆਂ ਨਹਿਰਾਂ/ਦਰਿਆ/ਚੋਆਂ ਆਦਿ 'ਚ ਨਹਾਉਣ 'ਤੇ ਪਾਬੰਦੀ ਹੁਕਮ ਜਾਰੀ
ਲੁਧਿਆਣਾ, 12 ਜੂਨ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ, ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਫੌਜਦਾਰੀ ਸੰਘਤਾ, 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਲੁਧਿਆਣਾ ਦੀ ਹਦੂਦ ਅੰਦਰ ਵਗਦੀਆਂ ਨਹਿਰਾਂ/ਦਰਿਆਵਾਂ/ਚੋਆਂ ਆਦਿ ਵਿੱਚ ਨਹਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਸਾਹਨੀ ਨੇ ਆਪਣੇ ਹੁਕਮਾਂ ਵਿੱਚ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਕਾਰਨ ਬੱਚਿਆਂ/ਨੌਜਵਾਨਾਂ ਵੱਲੋਂ ਅਕਸਰ ਗਰਮੀ ਤੋਂ ਰਾਹਤ ਪਾਉਣ ਲਈ ਕਾਫੀ ਮਾਤਰਾ....
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਸੀ.ਐਮ. ਦੀ ਯੋਗਸ਼ਾਲਾ ਦਾ ਲਾਭ ਲੈਣ ਦਾ ਸੱਦਾ
ਪਟਿਆਲਾ 'ਚ 207 ਥਾਵਾਂ 'ਤੇ ਚੱਲ ਰਹੀ ਹੈ 'ਸੀ.ਐਮ. ਦੀ ਯੋਗਸ਼ਾਲਾ' ਮੁਫ਼ਤ ਯੋਗ ਸਿਖਲਾਈ ਲਈ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.xn--in-k8f2ivh/ ਲਾਗਇਨ ਕਰਨ ਲੋਕ ਪਟਿਆਲਾ, 12 ਜੂਨ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿਹਤਮੰਦ, ਗਤੀਸ਼ੀਲ, ਖ਼ੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਸ਼ੁਰੂ ਕੀਤੀ 'ਸੀ.ਐਮ. ਦੀ ਯੋਗਸ਼ਾਲਾ' ਦਾ ਲਾਭ ਲੈਣ ਲਈ ਸੱਦਾ ਦਿੱਤਾ ਹੈ। ਉਨ੍ਹਾਂ....
ਬਿਜਲੀ ਸਬੰਧੀ ਸਮੱਸਿਆਵਾਂ ਦਾ ਤੁਰੰਤ ਕੀਤਾ ਜਾਵੇ ਨਿਪਟਾਰਾ - ਵਿਧਾਇਕ ਬੱਗਾ
ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਲੁਧਿਆਣਾ, 12 ਜੂਨ : ਮੌਜੂਦਾ ਗਰਮੀ ਦੇ ਮੌਸਮ ਦੌਰਾਨ ਹਲਕੇ ਦੇ ਵਸਨੀਕਾਂ ਨੂੰ ਬਿਜਲੀ ਸਬੰਧੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਅਗੁਵਾਈ ਵਿੱਚ ਬਿਜਲੀ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਿਭਾਗ ਦੇ ਐਸ.ਸੀ. ਸੁਰਜੀਤ ਸਿੰਘ ਤੋਂ ਇਲਾਵਾ ਐਕਸੀਅਨ, ਜੇ.ਈ., ਐਸ.ਡੀ.ਓਜ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ....
ਵਿਸ਼ਵ ਬੈਂਕ ਦੇ ਵਫਦ ਨੇ ਪੀ ਏ ਯੂ ਨਾਲ ਸਹਿਯੋਗ ਬਾਰੇ ਚਰਚਾ ਕੀਤੀ
ਲੁਧਿਆਣਾ, 12 ਜੂਨ : ਵਿਸ਼ਵ ਬੈਂਕ ਦੇ ਮਾਹਿਰਾਂ ਦੇ ਇੱਕ ਵਫ਼ਦ ਨੇ ਨੈਸ਼ਨਲ ਐਗਰੀਕਲਚਰਲ ਹਾਇਰ ਐਜੂਕੇਸ਼ਨ ਪ੍ਰੋਜੈਕਟ ਦੀ ਸਮੀਖਿਆ ਕਰਨ ਅਤੇ ਭਵਿੱਖ ਵਿੱਚ ਖੋਜ ਵਿਚ ਸਹਿਯੋਗ ਬਾਰੇ ਚਰਚਾ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਵਫ਼ਦ ਵਿੱਚ ਵਿਸ਼ਵ ਬੈਂਕ ਵਿੱਚ ਸੀਨੀਅਰ ਖੇਤੀਬਾੜੀ ਅਰਥ ਸ਼ਾਸਤਰੀ ਅਤੇ ਟੀਮ ਆਗੂ ਸ਼੍ਰੀ ਬੇਕਜ਼ੋਦ ਸ਼ਮਸੀਏਵ ਅਤੇ ਵਿਸ਼ਵ ਬੈਂਕ ਦੇ ਸਲਾਹਕਾਰ ਡਾ. ਗੈਰੀ ਬੋਇਲ ਸ਼ਾਮਲ ਸਨ। ਇਸ ਵਫਦ ਨੇ ਚੰਡੀਗੜ੍ਹ ਵਿਖੇ ਪੀਏਯੂ ਦੇ ਵਾਈਸ-ਚਾਂਸਲਰ ਡਾ: ਸਤਬੀਰ ਸਿੰਘ ਗੋਸਲ....
ਥੱਪੜ ਦੀ ਗੂੰਜ ਤਾਂ ਪੂਰੇ ਭਾਰਤ ਵਿਚ ਦਿਖਾਈ ਦਿੱਤੀ, ਮੋਹਾਲੀ ਵਿਚ ਸ਼ਰੇਆਮ ਲੜਕੀ ਨੂੰ ਕਤਲ ਕਰ ਦਿੱਤਾ ਗਿਆ, ਉਸ ਦੀ ਆਵਾਜ਼ ਕਿਸੇ ਨੇ ਨਹੀਂ ਚੁੱਕੀ : ਬਲਕੌਰ ਸਿੰਘ
ਮੂਸੇਵਾਲਾ ਦੇ ਜਨਮਦਿਨ ਮੌਕੇ ਕੈਂਸਰ ਚੈਕਅੱਪ ਕੈਂਪ ਲਗਾਇਆ ਗਿਆ। ਮਾਨਸਾ, 11 ਜੂਨ : ਪੰਜਾਬੀ ਮਿਊਜ਼ਿਕ ਜਗਤ ਦਾ ਚਮਕਦੇ ਹੋਇਆ ਸਿਤਾਰਾ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। 29 ਸਾਲ ਦੀ ਉਮਰ ਦੇ ਵਿੱਚ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਪਰ ਅੱਜ ਵੀ ਉਹ ਆਪਣੇ ਫੈਨਜ਼ ਦੇ ਦਿਲਾਂ ਦੇ ਵਿੱਚ ਜ਼ਿੰਦਾ ਹੈ। ਜਿਸ ਕਰਕੇ ਸਿੱਧੂ ਦੇ ਫੈਨਜ਼ ਬਹੁਤ ਹੀ ਪਿਆਰ ਦੇ ਨਾਲ ਅੱਜ ਸਿੱਧੂ ਮੂਸੇਵਾਲਾ ਦਾ ਜਨਮਦਿਨ ਮਨਾ ਰਹੇ ਹਨ। ਅਜਿਹੇ ਦੇ ਵਿੱਚ ਸਿੱਧੂ ਦੇ ਪਰਿਵਾਰ ਵੱਲੋਂ ਵੀ ਇਸ ਦਿਨ ਨੂੰ ਖਾਸ ਬਣਾਉਣ ਦੀ....
ਪਟਿਆਲਾ ਪੁਲਿਸ ਵੱਲੋਂ ਮੋਬਾਇਲ ਟਾਵਰਾਂ ਤੋਂ ਉਪਕਰਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰ ਕਾਬੂ
ਪਟਿਆਲਾ 11 ਜੂਨ : ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆਂ ਕਿ ਮੋਬਾਇਲ ਟਾਵਰਾਂ ਤੋ ਸੈਸਟਿਵ ਟੈਕਨੀਕਲ ਉਪਕਰਨਾਂ ਜਿਵੇਂ ਕਿ RRU/ BTS (ਇਲੈਕਟਰੋਨਿਕ ਡਿਵਾਇਸ) ਵਗੈਰਾ ਆਦਿ ਚੋਰੀ ਹੋ ਰਹੇ ਸੀ, ਇਸ ਤਰਾਂ ਦੀਆਂ ਵਾਰਦਾਤਾਂ ਜਿਲ੍ਹਾ ਪਟਿਆਲਾ ਵਿੱਚ ਵੀ ਹੋਰ ਰਹੀਆਂ ਸਨ | ਇੰਨ੍ਹਾ ਵਾਰਦਾਤਾਂ ਵਿੱਚ ਸਾਮਲ ਵਿਅਕਤੀਆਂ ਨੂੰ ਟਰੇਸ ਕਰਨ ਲਈ ਮੁਹੰਮਦ ਸਰਫਰਾਜ ਆਲਮ IPS, ਐੱਸ ਪੀ ਸਿਟੀ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸਮੇਤ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ....
ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਮਜਦੂਰ ਨਾ ਮਿਲਣ ਕਰਕੇ ਹੋ ਰਹੀ ਪਰੇਸ਼ਾਨੀ
ਸੰਗਰੂਰ,11ਜੂਨ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ 11 ਜੂਨ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਬਠਿੰਡਾ ਰੇਲਵੇ ਸਟੇਸ਼ਨ ਉੱਪਰ ਵੱਡੇ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਪੁੱਜ ਰਹੇ ਹਨ। ਗੱਲਬਾਤ ਕਰਦੇ ਪਰਵਾਸੀ ਮਜ਼ਦੂਰਾਂ ਨੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਪੰਜਾਬ ਦੇ ਵਿੱਚ ਆ ਰਹੇ ਹਾਂ ਜਿਸ ਨੂੰ ਲੈ ਕੇ ਸਾਡੇ ਵੱਲੋਂ ਝੋਨਾ ਲਾਇਆ ਜਾਂਦਾ ਹੈ ਅਤੇ ਇਥੋਂ ਹੀ ਸਾਨੂੰ ਜਿਮੀਦਾਰ ਆਪਣੇ ਖੇਤਾਂ ਵਿੱਚ ਲੈ ਕੇ ਜਾਂਦਾ ਹੈ ਪ੍ਰੰਤੂ ਇਸ ਵਾਰ ਸਾਡੇ ਵੱਲੋਂ ਉਹਨਾਂ ਜ਼ਿਮੀਦਾਰਾਂ ਦੇ ਘਰ....
ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਮਜਦੂਰ ਨਾ ਮਿਲਣ ਕਰਕੇ ਹੋ ਰਹੀ ਪਰੇਸ਼ਾਨੀ
ਸੰਗਰੂਰ,11ਜੂਨ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ 11 ਜੂਨ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਬਠਿੰਡਾ ਰੇਲਵੇ ਸਟੇਸ਼ਨ ਉੱਪਰ ਵੱਡੇ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਪੁੱਜ ਰਹੇ ਹਨ। ਗੱਲਬਾਤ ਕਰਦੇ ਪਰਵਾਸੀ ਮਜ਼ਦੂਰਾਂ ਨੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਪੰਜਾਬ ਦੇ ਵਿੱਚ ਆ ਰਹੇ ਹਾਂ ਜਿਸ ਨੂੰ ਲੈ ਕੇ ਸਾਡੇ ਵੱਲੋਂ ਝੋਨਾ ਲਾਇਆ ਜਾਂਦਾ ਹੈ ਅਤੇ ਇਥੋਂ ਹੀ ਸਾਨੂੰ ਜਿਮੀਦਾਰ ਆਪਣੇ ਖੇਤਾਂ ਵਿੱਚ ਲੈ ਕੇ ਜਾਂਦਾ ਹੈ ਪ੍ਰੰਤੂ ਇਸ ਵਾਰ ਸਾਡੇ ਵੱਲੋਂ ਉਹਨਾਂ ਜ਼ਿਮੀਦਾਰਾਂ ਦੇ ਘਰ....