ਜ਼ਲਾਲਾਬਾਦ ਹਲਕੇ ਦੇ ਪਿੰਡ ਚੱਕ ਲਮੋਚੜ ਵਿਖੇ ਮਿਸ਼ਨ ਐਗਰੀ—ਫੂਡ ਸਟਾਰਟਅਪ ਤਹਿਤ ਪ੍ਰੋਗਰਾਮ ਆਯੋਜਿਤ

  • ਕਿਸਾਨਾਂ ਦੀ ਜੀਵਨ—ਸ਼ੈਲੀ ਵਿਚ ਬਦਲਾਅ ਲਿਆਉਣ ਤੇ ਫੂਡ ਪ੍ਰੋਸੈਸਿੰਗ ਵੱਲ ਕੀਤੇ ਜਾ ਰਿਹੈ ਉਤਸਾਹਿਤ—ਬਾਲ ਮੁਕੰਦ ਸ਼ਰਮਾ
  • ਕਿਸਾਨਾਂ ਨੂੰ ਰਵਾਇਤੀ ਫਸਲ ਚੱਕਰ ਚੋ ਕੱਢ ਕੇ ਹੋਰਨਾ ਸਹਾਇਕ ਧੰਦਿਆਂ ਨਾਲ ਜੋੜਣ  ਲਈ ਪੰਜਾਬ ਸਰਕਾਰ ਯਤਨਸ਼ੀਲ—ਜਗਦੀਪ ਕੰਬੋਜ਼ ਗੋਲਡੀ

ਫਾਜ਼ਿਲਕਾ 3 ਅਪ੍ਰੈਲ 2025 : ਜ਼ਲਾਲਾਬਾਦ ਹਲਕੇ ਦੇ ਪਿੰਡ ਚੱਕ ਲਮੋਚੜ ਵਿਖੇ ਕਰਵਾਏ ਗਏ ਮਿਸ਼ਨ ਐਗਰੀ—ਫੂਡ ਸਟਾਰਟਅਪ ਪ੍ਰੋਗਰਾਮ ਵਿਚ ਨਵੇ ਉਦਮੀਆਂ, ਕਿਸਾਨ ਉਦਪਾਦਕ ਸੰਸਥਾਵਾਂ (ਐਫ.ਪੀ.ਓ) ਅਤੇ ਸੈਲਫ ਹੈਲਪ ਗਰੁੱਪਾਂ ਨੂੰ ਵਿਆਪਰਕ ਮਾਡਲ ਦੇ ਆਧਾਰ *ਤੇ ਅਗੇ ਵਧਣ ਅਤੇ ਉਤਸਾਹਿਤ ਕਰਨ ਲਈ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਅਤੇ ਹਲਕਾ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨ ਫੂਡ ਦੀ ਪ੍ਰੋਸੈਸਿੰਗ ਕਰੇ ਅਤੇ ਖੁਦ ਮੰਡੀਕਰਨ ਕਰੇ ਤਾਂ ਜ਼ੋ ਅਗੇ ਨਾਲੋਂ ਵਧੇਰੇ ਮੁਨਾਫਾ ਕਮਾਵੇ ਤੇ ਆਪਦੀ ਆਰਥਿਕ ਸਥਿਤੀ ਨੂੰ ਹੋਰ ਮਜਬੂਤ ਕਰੇ। ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਉਦਮੀਆਂ ਤੇ ਕਿਸਾਨਾਂ ਦੇ ਪੱਧਰ ਨੂੰ ਉਚਾ ਚੁੱਕਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਫੂਡ ਪ੍ਰੋਸੈਸਿੰਗ ਪਲਾਂਟ ਲਗਾਉਣ ਤੇ ਉਸਦੀ ਸਮਰੱਥਾ ਵਧਾਉਣ ਦੇ ਬਦਲ ਵਿਚ ਵਿਤੀ ਸਹਾਇਤਾ ਦੇ ਰੂਪ ਵਿਚ ਸਬਸਿਡੀ ਮੁਹੱਈਆ ਕਰਵਾਉਂਦੀ ਹੈ। ਇਸ ਦੇ ਨਾਲ—ਨਾਲ ਮਾਹਰਾਂ ਵੱਲੋਂ ਨਵੇਂ ਐਗਰੀ ਫੂਡ ਸਟਾਰਟਅਪਸ ਦੀ ਜਾਣਕਾਰੀ ਦੇਣ ਲਈ ਵੀ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੇਂ ਸਟਾਰਟਅਪ ਨੂੰ ਪੈਦਾਵਾਰ ਦੀ ਕੈਟਾਗਰੀ, ਪ੍ਰੋਸੈਸਿੰਗ ਅਤੇ ਐਕਸਪੋਰਟ ਮਾਰਕੀਟ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾ ਰਹੀ ਹੈ। ਸ੍ਰੀ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਅਜਿਹੇ ਯੋਜਨਾਵਾਂ ਤੇ ਸਟਾਰਟਅਪ ਉਲੀਕਣ ਦਾ ਮਕਸਦ ਸਾਡੀ ਨੋਜਵਾਨ ਪੀੜ੍ਹੀ ਬਾਹਰ ਜਾਣ ਦੀ ਬਜਾਏ ਸੂਬੇ ਅੰਦਰ ਆਰਗੈਨਿਕ ਤਰੀਕੇ ਨਾਲ ਫੂਡ ਪ੍ਰੋਸੈਸਿੰਗ ਕਰਨ, ਸਪਰੇਆ ਘੱਟ ਕਰਨ ਤੇ ਆਪਣੀ ਆਮਦਨ ਦੇ ਵਸੀਲ ਇਥੋਂ ਹੀ ਬਣਾਉਣ। ਉਨ੍ਹਾਂ ਕਿਹਾ ਕਿ ਤਕਨੀਕੀ ਯੁਗ ਵਿਚ ਕਿਸਾਨ ਵੀਰ ਤੇ ਕਿਸਾਨ ਉਦਪਾਦਕ ਸੰਸਥਾਵਾਂ (ਐਫ.ਪੀ.ਓ) ਬਹੁਤ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦਾ ਫਤਿਹ ਫਾਰਮਰ ਪ੍ਰੋਡੂਸਰ ਆਰਗਨਾਈਜੇਸ਼ਨ (ਐਫ.ਪੀ.ਓ) ਜਿਸ ਨਾਲ ਅਨੇਕਾ ਕਿਸਾਨ ਵੀਰ ਜੁੜੇ ਹੋਏ ਹਨ, ਸਟਾਬਰੀ ਦੀ ਪ੍ਰੋਡੂਸਿੰਗ ਕਰ ਰਿਹਾ ਹੈ ਤੇ ਖੁਦ ਮੰਡੀਕਰਨ ਕਰ ਰਿਹਾ ਹੈ ਜਿਸ ਨਾਲ ਚੌਥਾ ਮੁਨਾਫਾ ਕਮਾ ਰਿਹਾ ਹੈ। ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਕਿਸਾਨ ਵੀਰਾਂ ਨੂੰ ਰਵਾਇਤੀ ਫਸਲੀ ਚੱਕਰ *ਚੋਂ ਕੱਢ ਕੇ ਸਹਾਇਕ ਧੰਦਿਆਂ ਵੱਲ ਜ਼ੋੜਿਆ ਜਾ ਰਿਹਾ ਹੈ ਤਾਂ ਜ਼ੋ ਕਿਸਾਨ ਵੀਰ ਕਣਕ—ਝੋਨੇ ਦੇ ਨਾਲ—ਨਾਲ ਹੋਰ ਕਾਰੋਬਾਰ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਅਜਿਹੇ ਪ੍ਰੋਗਰਾਮਾਂ ਤੋਂ ਸਿਖਲਾਈ ਹਾਸਲ ਕਰਕੇ ਫੂਡ ਪ੍ਰੋਸੈਸਿੰਗ ਪਲਾਂਟ ਲਗਾਉਣ, ਆਰਗੈਨਿਕ ਖੇਤੀ ਕਰਨ, ਸਿਹਤ ਠੀਕ ਰੱਖਣ ਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਆਪਣੀ ਐਨਰਜੀ ਨੂੰ ਹੋਰਨਾ ਕੰਮ ਵੱਲ ਲਗਾਉਣ ਦੀ ਬਜਾਏ ਐਗਰੀ—ਫੂਡ ਸਟਾਰਟਅਪ ਕਰਨ ਜਿਸ ਨਾਲ ਖੇਤੀਬਾੜੀ ਦੇ ਕਾਰੋਬਾਰ ਵਿਚ ਨਵਾਪਣ ਆਵੇ ਤੇ ਹੋਰ ਨਵੇ ਉਦਮੀ ਤਿਆਰ ਹੋਣ।ਇਸ ਮੌਕੇ ਕਿਸਾਨ ਉਦਪਾਦਕ ਸੰਸਥਾਵਾਂ ਵੱਲੋਂ ਸਟਾਲਾਂ ਵੀ ਲਗਾਈਆਂ ਗਈਆਂ। ਇਸ ਮੌਕੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਅਤੇ ਹੋਰ ਪਤਵੰਤੇ ਸਜਨ ਤੇ ਮੋਹਤਵਾਰ ਮੌਜੁਦ ਸਨ।