ਵਿਰੋਧੀ ਗੁਰੂਧਾਮਾਂ ਦਾ ਪ੍ਰਬੰਧ ਸਰਕਾਰ ਹਵਾਲੇ ਕਰਨਾ ਚਾਹੁੰਦੇ ਹਨ : ਖਾਲਸਾ/ ਢਿੱਲੋਂ 

  • ਜ਼ਿਲ੍ਹਾ ਡੈਲੀਕੇਟ ਮੀਟਿੰਗ ਵਿੱਚ ਰਾਜੂ ਖੰਨਾ, ਸਰਬਜੀਤ ਝਿੰਜਰ, ਦਰਬਾਰਾ ਗੁਰੂ, ਸ਼ਰਨਜੀਤ ਚਨਾਰਥਲ,ਭਾਈ ਖਾਲਸਾ,ਭੁੱਟਾ ਤੇ ਰਿਆ ਰਹੇ ਮੌਜੂਦ 

ਸ੍ਰੀ ਫਤਿਹਗੜ੍ਹ ਸਾਹਿਬ, 4 ਅਪ੍ਰੈਲ (ਹਰਪ੍ਰੀਤ ਸਿੰਘ ਗੁੱਜਰਵਾਲ) : ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦਾ ਅੱਜ ਮੈਂਬਰਸ਼ਿਪ ਭਰਤੀ ਮੁਹਿੰਮ ਖ਼ਤਮ ਹੋਣ ਤੋਂ ਬਾਅਦ ਜ਼ਿਲ੍ਹਾ ਡੈਲੀਕੇਟ ਮੀਟਿੰਗ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਵਿੱਚ ਕੀਤੀ ਗਈ।ਜਿਸ ਵਿੱਚ ਹਲਕਾ ਫਤਿਹਗੜ੍ਹ ਸਾਹਿਬ,ਬੱਸੀ ਪਠਾਣਾਂ ਅਤੇ ਹਲਕਾ ਅਮਲੋਹ ਤੋਂ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਕੇਟਾ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੀਟਿੰਗ ਨੂੰ ਜ਼ਿਲ੍ਹਾ ਆਬਜ਼ਰਵਰ ਬਿਕਰਮਜੀਤ ਸਿੰਘ ਖਾਲਸਾ, ਆਬਜ਼ਰਵਰ ਪਰਮਜੀਤ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ। ਜ਼ਿਲ੍ਹਾ ਆਬਜ਼ਰਵਰ ਬਿਕਰਮਜੀਤ ਸਿੰਘ ਖਾਲਸਾ ਤੇ ਪਰਮਜੀਤ ਸਿੰਘ ਢਿੱਲੋਂ ਨੇ ਜਿਥੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਤਿੰਨੋਂ ਹਲ਼ਕਾ ਇੰਚਾਰਜਾਂ ਨੂੰ ਵੱਡੀ ਪੱਧਰ ਤੇ ਭਰਤੀ ਕਰਨ ਲਈ ਵਧਾਈ ਦਿੱਤੀ ਉਥੇ ਉਹਨਾਂ ਸਮੁੱਚੇ ਜ਼ਿਲ੍ਹੇ ਦੇ ਡੈਲੀਕੇਟਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਘਰ ਘਰ ਜਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕੀਤੀ। ਖਾਲਸਾ ਤੇ ਢਿੱਲੋਂ ਨੇ ਕਿਹਾ ਕਿ ਇੱਕ ਹੋਰ ਧੜੇ ਵੱਲੋਂ ਸ੍ਰੀ ਆਕਾਲ ਤਖਤ ਸਾਹਿਬ ਦਾ ਨਾਂ ਵਰਤ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਦੋਂ ਕਿ ਭਰਤੀ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਲੱਖਾਂ ਦੀ ਗਿਣਤੀ ਵਿੱਚ ਕਰ ਚੁੱਕਾਂ ਹੈ। ਉਹਨਾਂ ਮਨਪ੍ਰੀਤ ਸਿੰਘ ਇਯਾਲੀ ਤੇ ਉਹਨਾਂ ਦੀ ਟੀਮ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਿਹਨਾਂ ਵੱਲੋਂ ਮਨਪ੍ਰੀਤ ਸਿੰਘ ਇਯਾਲੀ ਨੂੰ ਪੰਜਾਬ ਵਿਧਾਨ ਸਭਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਿਧੀ ਵਿਧਾਨ ਬਣਾਉਣ ਦਾ ਮਤਾ ਰੱਖਿਆਂ।ਜੋ ਕਿ ਅਤਿ ਨਿੰਦਣਯੋਗ ਕਾਰਵਾਈ ਹੈ। ਉਹਨਾਂ ਕਿਹਾ ਕਿ ਉਸ ਸਮੇਂ ਦੀਆਂ ਸਰਕਾਰਾਂ ਤੋਂ ਤਾ ਇਹ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ ਗਿਆ ਸੀ।ਪਰ ਅੱਜ ਮਨਪ੍ਰੀਤ ਸਿੰਘ ਇਯਾਲੀ ਤੇ ਉਹਨਾਂ ਦੀ ਟੀਮ ਫਿਰ ਗੁਰੂਧਾਮਾਂ ਵਿੱਚ ਸਿੱਧੀ ਦਖਲ ਅੰਦਾਜੀ ਕਰਵਾਉਣ ਲਈ ਵਿਧਾਨ ਸਭਾ ਵਿੱਚ ਮਤੇ ਲੈ ਕਿ ਆ ਰਹੇ ਹਨ। ਜਿਹਨਾਂ ਤੋਂ ਪੰਜਾਬ ਦਾ ਬੱਚਾ ਬੱਚਾ ਜਾਣੂੰ ਹੋ ਚੁੱਕਾਂ ਹੈ। ਖਾਲਸਾ ਨੇ ਵੱਡੀ ਗਿਣਤੀ ਵਿੱਚ ਜੁੱੜੇ ਡੈਲੀਕੇਟਾ ਨੂੰ ਅਪੀਲ ਕੀਤੀ ਕਿ ਉਹ ਡੱਟ ਕੇ ਪੰਥ ਵਿਰੋਧੀ ਤਾਕਤਾਂ ਦਾ ਜਿਥੇ ਮੁਕਾਬਲਾ ਕਰਨ ਉਥੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੇ ਚੜਦੀ ਕਲਾ ਲਈ ਦਿਨ ਰਾਤ ਮਿਹਨਤ ਕਰਨ ਤਾ ਜੋ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਗਠਨ ਹੋ ਸਕੇ। ਡੈਲੀਕੇਟਾ ਦੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇੱਕ ਕਾਪੀ 100 ਮੈਬਰ ਬਣਾਉਣ ਵਾਲਾ ਆਗੂ ਹਲਕਾ ਦਾ ਡੈਲੀਕੇਟ ਬਣ ਚੁੱਕਾ ਹੈ। ਤੇ 25 ਕਾਪੀਆਂ ਮਗਰ ਇੱਕ ਜ਼ਿਲ੍ਹਾ ਦਾ ਡੈਲੀਕੇਟ ਹੋਵੇਗਾ। ਇਸ ਤੋਂ ਇਲਾਵਾ ਹਰ ਹਲਕੇ ਤੋਂ 4 ਡੈਲੀਕੇਟ ਸਟੇਟ ਲਈ ਚੁੱਣੇ ਜਾਣਗੇ ਜੋ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਅਪਣੀ ਵੋਟ ਦਾ ਇਸਤੇਮਾਲ ਕਰਨਗੇ।ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਦੀ ਅਗਵਾਈ ਵਿੱਚ ਜ਼ਿਲ੍ਹੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਜ਼ਿਲ੍ਹਾ ਆਬਜ਼ਰਵਰ ਬਿਕਰਮਜੀਤ ਸਿੰਘ ਖਾਲਸਾ ਤੇ ਪਰਮਜੀਤ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਡੈਲੀਕੇਟ ਮੀਟਿੰਗ ਵਿੱਚ ਜਥੇਦਾਰ ਪ੍ਰਦੀਪ ਸਿੰਘ ਕਲੌੜ,ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਬਲਵੰਤ ਸਿੰਘ ਘੁੱਲੂਮਾਜਰਾ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਅਮਨਪਾਲ ਸਿੰਘ ਨਾਨਹੇੜੀ,ਬੀਬੀ ਸੁਖਬੀਰ ਕੌਰ ਸੁਹਾਵੀ,ਡਾ ਜਗਦੀਪ ਰਾਣਾ, ਕੁਲਵਿੰਦਰ ਸਿੰਘ ਬਿਲਾਸਪੁਰ,ਜਥੇਦਾਰ ਹਰਬੰਸ ਸਿੰਘ ਬਡਾਲੀ,ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਡਾ ਅਰੁਜਨ ਸਿੰਘ ਅਮਲੋਹ, ਕੈਪਟਨ ਜਸਵੰਤ ਸਿੰਘ ਬਾਜਵਾ,ਕੌਸਲਰ ਸੋਮਨਾਥ ਅਜਨਾਲੀ,ਨਿਰਮਲ ਗਿਰ,ਰਾਜੀਵ ਆਹੂਜਾ, ਰਾਜਿੰਦਰ ਸਿੰਘ ਮੰਡੇਰਾ,ਜਥੇਦਾਰ ਗੁਰਬਖਸ਼ ਸਿੰਘ ਬੈਣਾ,ਹਰਵਿੰਦਰ ਸਿੰਘ ਬਿੰਦਾ ਮਾਜਰੀ,ਯੂਥ ਆਗੂ ਕੰਵਲਜੀਤ ਸਿੰਘ ਗਿੱਲ,ਪਿਆਰਾ ਸਿੰਘ ਮਾਨੂੰਪੁਰ,ਕਰਮਜੀਤ ਸਿੰਘ ਗਾਂਧੀ, ਜਸਵਿੰਦਰ ਸਿੰਘ ਗਰੇਵਾਲ, ਹਰਵਿੰਦਰ ਸਿੰਘ ਬੱਬਲ, ਮਨਦੀਪ ਸਿੰਘ ਪਨੈਚ, ਸਰਬਜੀਤ ਸਿੰਘ ਲਾਡੀ, ਜਸਪਾਲ ਸਿੰਘ ਬਰਾਸ, ਸੁਖਜਿੰਦਰ ਸਿੰਘ ਚਨਾਰਥਲ,ਗੁਰਜਿੰਦਰ ਸਿੰਘ ਸਰਪੰਚ ਨਲੀਨਾ, ਗੁਰਬੀਰ ਸਿੰਘ ਰੁੜਕੀ, ਗੁਰਜੀਤ ਸਿੰਘ ਸਾਨੀਪੁਰ, ਨਵਦੀਪ ਸਿੰਘ ਬਲੀਆ, ਹਰਪ੍ਰੀਤ ਸਿੰਘ ਨਲੀਨੀ,ਬਰਿੰਦਰ ਸਿੰਘ ਬੱਬਲ,ਭਗਵਾਨ ਸਿੰਘ ਹੈਪੀ ਟਿੱਬੀ,ਜਗਤਾਰ ਸਿੰਘ ਜੱਗੀ ਬੁੱਗਾ, ਜਥੇਦਾਰ ਸੰਤੋਖ ਸਿੰਘ ਜੰਜੂਆ,ਜਸ਼ਨਪ੍ਰੀਤ ਸਿੰਘ ਜਸ਼ਨ ਸ਼ਾਹਪੁਰ, ਜਥੇਦਾਰ ਜਰਨੈਲ ਸਿੰਘ ਮਾਜਰੀ,ਜਥੇਦਾਰ ਕਰਮ ਸਿੰਘ ਘੁਟੀਡ,ਸਤਿੰਦਰਜੀਤ ਯਮਲਾ, ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਹਰਮੀਤ ਸਿੰਘ ਖਾਲਸਾ,ਸੋਨੀ ਜਲਾਲਪੁਰ,ਜਥੇਦਾਰ ਸੰਤੋਖ ਸਿੰਘ ਖਨਿਆਣ, ਜਥੇਦਾਰ ਨਾਜ਼ਰ ਸਿੰਘ ਮੰਡੀ,ਸਾਧੂ ਸਿੰਘ ਰਤਨਪਾਲੋ, ਨਾਜ਼ਰ ਸਿੰਘ ਕਲਾਲਮਾਜਰਾ, ਫੋਰਮੈਨ ਬਲਵੀਰ ਸਿੰਘ ਸਿੱਧੂ,ਅਮਨਦੀਪ ਸਿੰਘ ਭੱਦਲਥੂਹਾ,ਜੌਨੀ ਭੱਦਲਥੂਹਾ, ਨਾਹਰ ਸਿੰਘ ਰੰਗੀਲਾ,ਰੌਸ਼ਨ ਸਿੰਘ ਮੰਡੀ, ਜਥੇਦਾਰ ਹਰਿੰਦਰ ਸਿੰਘ ਦੀਵਾ, ਰਾਕੇਸ਼ ਕੁਮਾਰ ਸ਼ਾਹੀ,ਬਿੱਟੂ ਰਾਮ ਕਪੂਰਗੜ੍ਹ,ਅੰਗਰੇਜ਼ ਸਿੰਘ ਲਾਡਪੁਰ, ਹਰਮਿੰਦਰ ਸਿੰਘ ਕੁੰਭੜਾ, ਇੰਦਰਜੀਤ ਸਿੰਘ ਚਤੁਰਪੁਰਾ,ਯਾਦਵਿੰਦਰ ਸਿੰਘ ਸਲਾਣਾ,ਸੋਨੀ ਕਲਾਲਮਾਜਰਾ,ਮੁਕੰਦ ਸਿੰਘ ਲੁਹਾਰਮਾਜਰਾ, ਸ਼ਿਵਰਾਤ ਤਿਵਾੜੀ,ਸੋਹਣ ਸਿੰਘ ਫੌਜੀ,ਸ਼ਾਸਤਰੀ ਗੁਰੂ ਦੱਤ ਸ਼ਰਮਾ, ਬੀਬੀ ਪਿੰਕੀ ਰਾਣੀ ਪ੍ਰੇਮ ਨਗਰ,ਬਿਕਰਮ ਸਿੰਘ ਬੀਕਾ,ਕੁਲਵਿੰਦਰ ਸਿੰਘ ਕਾਲਾ ਲਾਡਪੁਰ, ਅਮਰਜੀਤ ਸਿੰਘ ਮੈਨੇਜਰ,ਰਾਜਿੰਦਰ ਸਿੰਘ ਬਿੱਟੂ ਘੁਟੀਡ,ਕੁਲਵਿੰਦਰ ਸਿੰਘ ਮਾਜਰਾ ਮੰਨਾ ਸਿੰਘ,ਹਰਚੰਦ ਸਿੰਘ ਕਪੂਰਗੜ੍ਹ, ਗੁਰਪ੍ਰੀਤ ਸਿੰਘ ਨਰੈਣਗੜ,ਬਲਵੀਰ ਸਿੰਘ ਜੱਲੋਵਾਲ, ਸ਼ਿੰਗਾਰਾ ਸਿੰਘ ਮਾਲੋਵਾਲ, ਮਨਪ੍ਰੀਤ ਸਿੰਘ ਮਾਜਰੀ, ਗੁਰਪ੍ਰੀਤ ਸਿੰਘ ਰੁੜਕੀ, ਸਤਨਾਮ ਸਿੰਘ ਕਾਲੇਮਾਜਰਾ,ਕਾਬਲ ਸਿੰਘ ਝਾਮਪੁਰ, ਸੁਖਵਿੰਦਰ ਸਿੰਘ ਸਰਹਿੰਦ, ਅਮਰਜੀਤ ਸਿੰਘ ਨੰਦਪੁਰ, ਲੱਖੀ ਔਜਲਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ।