ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ 21ਵੀਂ ਪਸ਼ੂ ਧਨ ਗਣਨਾ ਦਾ ਆਗਾਜ਼    

  • ਜਿਲ੍ਹੇ ਦੇ ਲੋਕਾਂ ਨੂੰ ਪਸ਼ੂ ਧਨ ਗਣਨਾ ਵਿੱਚ ਸਹਿਯੋਗ ਦੀ ਅਪੀਲ

ਫ਼ਰੀਦਕੋਟ 26 ਨਵੰਬਰ 2024 : ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਸ. ਗੁਰਮੀਤ ਸਿੰਘ ਖੁੱਡੀਆਂ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਦੇਖ ਰੇਖ ਹੇਠ 21ਵੀਂ ਪਸ਼ੂ  ਗਣਨਾ ਦਾ  ਆਗਾਜ਼  ਫਰੀਦਕੋਟ ਹਲਕਾ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਆਪਣੇ ਕਰ ਕਮਲਾਂ ਨਾਲ ਅਨੰਦੇਆਣਾਂ ਗਊਸ਼ਾਲਾ ਫਰੀਦਕੋਟ ਤੋਂ ਕੀਤਾ ਗਿਆ। ਇਸ ਮੌਕੇ ਸ. ਸੇਖੋਂ ਨੇ ਦੱਸਿਆ ਕਿ ਪਸ਼ੂਗਣਨਾ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ  ਹਰ ਕਿਸਮ ਦੇ ਪਸ਼ੂ ਧਨ ਦੀ ਗਿਣਤੀ ਨਸਲਾਂ ਅਤੇ ਉਮਰ ਦੇ ਹਿਸਾਬ ਨਾਲ ਕੀਤੀ ਜਾਵੇਗੀ। ਇਸ ਦੌਰਾਨ ਪਸ਼ੂ ਗਣਨਾ ਦੌਰਾਨ ਪਸ਼ੂਆਂ ਦੀਆਂ ਨਸਲਾਂ ਤੇ ਗਿਣਤੀ ਬਾਰੇ ਵੀ ਪਤਾ ਲੱਗ ਸਕੇਗਾ ਅਤੇ ਭਵਿੱਖ ਵਿੱਚ ਪਸ਼ੂ ਪਾਲਕਾਂ ਲਈ ਬੇਹਤਰ ਪਾਲਿਸੀ ਤਿਆਰ ਕਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਸ. ਸੇਖੋਂ ਵੱਲੋਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਗਣਨਾਂ ਵਿੱਚ ਵਿਭਾਗ ਨੂੰ ਪੂਰਾ-ਪੂਰਾ ਸਹਿਯੋਗ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਸ਼ੂ ਗਣਨਾ ਪੰਜ ਸਾਲਾਂ ਬਾਅਦ ਕਰਵਾਈ ਜਾਂਦੀ ਹੈ । ਇਸ ਮੰਤਵ ਲਈ  ਜਿਲ੍ਹੇ ਵਿੱਚ 43 ਇਨੰਮੂਰੇਟਰ ,9 ਸੁਪਰਵਾਈਜ਼ਰ, 1 ਜਿਲ੍ਹਾ ਨੋਡਲ ਅਫ਼ਸਰ, ਅਤੇ ਤਹਿਸੀਲ ਪੱਧਰ ਤੇ ਸੀਨੀਅਰ ਵੈਟਨਰੀ ਅਫਸਰ ਲਗਾਏ ਗਏ ਹਨ। ਇੰਨਮੂਨੇਟਰ ਜੋ ਘਰ-ਘਰ ਜਾ ਕੇ ਪਸ਼ੂਆਂ ਦਾ ਨਿਰੀਖਣ ਕਰਨਗੇ ਅਤੇ ਹਰ ਇੱਕ ਇੰਨਮੂਰੇਟਰ ਨੂੰ 3000 ਦੇ ਕਰੀਬ ਘਰ ਦਿੱਤੇ ਜਾਣਗੇ ਜੋ ਪਸ਼ੂਆਂ ਦੀਆਂ ਨਸਲਾਂ ਮੁਤਾਬਕ ਸਾਰੀ ਜਾਣਕਾਰੀ ਹਾਸਿਲ ਕਰ ਕੇ  ਵਿਭਾਗ ਨੂੰ ਦੇਣਗੇ। ਇਹ ਸਾਰਾ ਕੰਮ ਆਨਲਾਈਨ ਕੀਤਾ ਜਾਵੇਗਾ ਤਾਂ ਜੋ ਜਿਲ੍ਹਾ ਪੱਧਰ ਤੇ 2 ਸਹਾਇਕ ਨਿਰਦੇਸ਼ਕ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਇਸ ਕੰਮ ਦੀ ਦੇਖ-ਰੇਖ ਨਾਲ ਦੀ ਨਾਲ ਕਰ ਸਕਣ। ਇਹ ਪਸ਼ੂ ਗਣਨਾ ਨੂੰ 60 ਦਿਨ ਵਿੱਚ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਅਮਨਦੀਪ ਸਿੰਘ (ਬਾਬਾ)ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ,ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ.ਰਾਜਦੀਪ ਸਿੰਘ , ਸਹਾਇਕ ਨਿਰਦੇਸ਼ਕ ਡਾ. ਜਸਵਿੰਦਰ ਕੁਮਾਰ ਗਰਗ, ਸਹਾਇਕ ਨਿਰਦੇਸ਼ਕ ਡਾ.ਸੁਰਜੀਤ ਸਿੰਘ ਮੱਲ੍ਹ,ਸੁਰਿੰਦਰ ਸਿੰਘ ਪਸ਼ੂ ਭਲਾਈ ਬੋਰਡ ਮੈਂਬਰ, ਕੁਲਦੀਪ ਸਿੰਘ ਸੇਂਖੋਂ ,ਗੁਰਪ੍ਰੀਤ ਸਿੰਘ ,ਡਾ. ਗੁਰਵਿੰਦਰ ਸਿੰਘ, ਡਾ. ਪ੍ਰਵੀਨ ਕੁਮਾਰ , ਸਮੂਹ ਵੈਟਰਨਰੀ ਅਫਸਰ, ਵੈਟਰਨਰੀ ਇੰਸਪੈਕਟਰ ਅਤੇ ਗਊ ਸ਼ਾਲਾ ਦੇ ਪ੍ਰਧਾਨ ਵਚੀਰ ਚੰਦ ਗੁਪਤਾ, ਯੋਗੇਸ਼ ਗਰਗ, ਰਾਜੇਸ਼ ਗੁਪਤਾ ਰਮੇਸ਼ ਗੇਰਾ, ਲਵਪ੍ਰੀਤ ਸਿੰਘ ਆਦਿ ਅਧਿਕਾਰੀ/ ਕਰਮਚਾਰੀ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹਾਜ਼ਰ ਸਨ।