ਲੁਧਿਆਣਾ - ਡਾਇਰੈਕਟੋਰੇਟ ਆਫ ਯੂਥ ਸਰਵਿਸਜ਼, ਪੰਜਾਬ ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰ ਤੇ 2 ਰੋਜ਼ਾ ਯੁਵਕ ਵੀਕ/ਸਪਤਾਹ ਮਿਤੀ: 23-24 ਜਨਵਰੀ, 2023 ਨੂੰ ਸਰਕਾਰੀ ਕਾਲਜ਼,(ਲੜਕੀਆਂ), ਲੁਧਿਆਣਾ ਵਿਖੇ ਸਹਾਇਕ ਡਾਇਰੈਕਟਰ, ਦਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਮਨਾਇਆ ਗਿਆ। ਇਹ ਪ੍ਰੋਗਰਾਮ ਨੌਜਵਾਨਾਂ ਦੇ ਰੋਲ ਮਾਡਲ ਮੰਨੇ ਜਾਂਦੇ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਹੈ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲ, ਕਾਲਜ ਤੇ ਯੂਥ ਕਲੱਬਾਂ ਦੇ ਵਲੰਟੀਅਰਾਂ ਨੇ ਭਾਗ ਲਿਆ।ਅੱਜ ਸਮਾਪਤ ਸਮਾਰੋਹ ਵਿੱਚ ਪੋਸਟਰ ਮੇਕਿੰਗ, ਸਲੋਗਨ ਲਿਖਣ ਅਤੇ ਕਲਾੱਜ਼ ਮੇਕਿੰਗ ਮੁਕਾਬਲੇ, ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਸੈਮੀਨਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।
ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਪੋਸਟਰ ਮੇਕਿੰਗ, ਸਲੋਗਨ ਲਿਖਣ ਅਤੇ ਕਲਾੱਜ਼ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਮਾਨਵੀ ਆਨੰਦ ਬੀ.ਸੀ.ਐਮ. ਸੀ.ਸੈ. ਸਕੂਲ, ਸ਼ਾਸਤਰੀ ਨਗਰ, ਲੁਧਿ. , ਦੂਸਰਾ ਸਥਾਨ ਜ਼ੋਤੀ ਸਰਕਾਰੀ ਕਾਲਜ਼, (ਲੜਕੀਆਂ) ਲੁਧਿਆਣਾ ਅਤੇ ਤੀਸਰਾ ਸਥਾਨ ਗਰਿਮਾ ਬੀ.ਸੀ.ਐਮ. ਕਾਲਜ਼ ਆਫ ਐਜੂਕੇਸ਼ਨ, ਲੁਧਿ. ਅਤੇ ਸਮੀਰ ਸਬਰਵਾਲ ਕੋਸੋਲੇਸ਼ਨ ਸਨਮਾਨ ਪ੍ਰਾਪਤ ਕੀਤਾ। ਸਲੋਗਨ ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਜੀਵੀਕਾ ਪੰਸਾਰੀ ਗੁਰੂ ਨਾਨਕ ਖਾਲਸ ਕਾਲਜ਼ ਫਾਰ ਵੂਮੈਨ, ਦੂਸਰਾ ਸਥਾਨ ਗਗਨਦੀਪ ਕ"ਰ, ਬੀ.ਸੀ.ਐਮ. ਸੀ.ਸੈ. ਸਕੂਲ, ਫੋਕਲ ਪੁਆਇੰਟ ਲੁਧਿਆਣਾਅਤੇ ਤੀਸਰਾ ਸਥਾਨ ਰਸ਼ਮੀਕ ਕੌਰ ਮਾਉਂਟ ਇੰਟਰਨੈਸ਼ਨਲ ਸਕੂਲ, ਲੁਧਿਆਣਾ ਨੇ ਪ੍ਰਾਪਤ ਕੀਤਾ ਅਤੇ ਸ੍ਰੀ ਪ੍ਰਣਵ ਮਲਿਕ ਐਸ.ਸੀ.ਡੀ ਕਾਲਜ਼ ਲੁਧਿਆਣਾ ਨੇ ਚੋਥਾ ਇਨਾਮ (ਕੋਸੋਲੇਸ਼ਨ ਸਨਮਾਨ) ਪ੍ਰਾਪਤ ਕੀਤਾ। ਪੋਸਟ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਸਿਮਰਨ ਸਿੰਘ, ਬੀ.ਸੀ.ਐਮ. ਕਾਲਜ਼ ਆਫ ਐਜੂਕੇਸ਼ਨ, ਲੁਧਿਆਣਾ ਦੂਜਾ ਸਥਾਨ ਦੀਪਿਕਾ ਆਰ.ਐਸ ਮਾਡਲ ਸੀ.ਸੈ. ਸਕੂਲ, ਲੁਧਿਆਣਾ ਸੂਰਭੀ ਜੈਨ ਸਰਕਾਰੀ ਕਾਲਜ਼, (ਲੜਕੀਆਂ) ਲੁਧਿਆਣਾ ਅਤੇ ਚੌਥਾ ਸਥਾਨ ਪਰਪ੍ਰੀਤ ਸਿੰਘ ਗੁਰੂ ਨਾਨਕ ਖਾਲਸਾ ਕਾਲਜ਼,(ਲੜਕੀਆਂ) ਲੁਧਿਆਣਾ ਨੇ ਪ੍ਰਾਪਤ ਕੀਤਾ। ਇਸ ਪ੍ਰੋਗਰਾਮ ਦੌਰਾਨ ਗੀਤ, ਸਕਿੱਟ,ਮਮਿਕਰੀ, ਨੁਕੜ ਨਾਟਕ ਭਗੜਾ ਅਤੇ ਗਿੱਧਾ ਪ੍ਰੋਗਰਾਮ ਕਰਵਾਇਆ ਗਿਆ। ਸਿੱਖ ਗਰਲਜ਼ ਸੀ.ਸੈ. ਸਕੂਲ, ਸਿਧਵਾ ਕਲਾਂ ਦੀ ਗਿੱਧਾ ਟੀਮ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
ਅੱਜ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਨਿਰਮਲ ਜ਼ੋੜਾ, ਡਾਇਰੈਕਟਰ, ਸਟੂਡੈਂਟ ਵੈਲਫੇਅਰ, ਪੀ.ਏ.ਯੂ, ਲੁਧਿਆਣਾ, ਸ਼੍ਰੀ ਸਤਬੀਰ ਸਿੰਘ ਵੈਲਫੇਅਰ ਅਫਸਰ, ਅਤੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਅਤੇ ਆਏ ਹੋਏ ਹੋਰ ਪਤਵੰਤੇ ਸੱਜਣਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੇ ਅੰਤ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਮੋਗਾ ਨੇ ਮੁੱਖ ਮਹਿਮਾਨ ਤੇ ਆਏ ਹੋਏ ਸਾਰੇ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਜ਼ਿਲ੍ਹਾ ਪੱਧਰੀ ਯੁਵਕ ਵੀਕ/ਸਪਤਾਹ ਦੌਰਾਨ ਮੰਚ ਸੰਚਾਲਨ ਸ਼੍ਰੀਮਤੀ ਇੰਦਰਪ੍ਰੀਤ ਦੁਆਰਾ ਕੀਤਾ ਗਿਆ। ਜ਼ਿਲ੍ਹਾ ਪੱਧਰੀ ਯੁਵਕ ਵੀਕ/ਸਪਤਾਹ ਦੌਰਾਨ ਸ਼੍ਰੀਮਤੀ ਨਿਸ਼ਾ ਸੰਗਵਾਲ (ਨੋਡਲ ਅਫਸਰ), ਸ਼੍ਰੀਮਤੀ ਮਾਧਵੀ, ਸ਼੍ਰੀਮਤੀ ਹਰਲੀਨ ਕੋਰ, ਰਾਜ਼ਮਿੰਦਰ ਕੌਰ, ਸ੍ਰੀਮਤੀ ਹਰਪ੍ਰੀਤ ਕੌਰ, ਮੇਡਮ ਸੁਪਰਜੀਤ ਕੌਰ ,ਕਿਰਨਜੀਤ ਕੋਰ, ਪਰਮਵੀਰ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ।