ਮਾਝਾ

ਪੰਜਾਬ ਸਰਕਾਰ, ਸੂਬਾ ਵਾਸੀਆਂ ਨੂੰ ਬਿਹਤਰ, ਕੁਸ਼ਲ ਤੇ ਪਾਰਦਰਸ਼ੀ ਸੇਵਾਵਾਂ ਦੇਣ ਲਈ ਵਚਨਬੱਧ-ਵਿਧਾਇਕ ਸ਼ੈਰੀ ਕਲਸੀ
ਲੋਕ, ਜਲ ਸਪਲਾਈ ਤੇ ਸੈਨੀਟੇਸ਼ਨ ਸਬੰਧੀ ਸਮੱਸਿਆ ਲਈ ਟੋਲ-ਫਰੀ ਨੰਬਰ 1800-180-2468 ਰਾਹੀਂ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਬਟਾਲਾ, 24 ਫਰਵਰੀ 2025 : ਸ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਦੀ ਸੂਬਾ ਵਾਸੀਆਂ ਨੂੰ ਬਿਹਤਰ, ਕੁਸ਼ਲ, ਸੁਖਾਲੀਆਂ ਤੇ ਪਾਰਦਰਸ਼ੀ ਸੇਵਾਵਾਂ ਦੇਣ ਦੀ ਵਚਨਬੱਧ ਉਤੇ ਚੱਲਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਸ਼ਿਕਾਇਤ ਨਿਵਾਰਨ ਕੇਂਦਰ ਵੱਲੋਂ 99.70 ਫੀਸਦੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਹ ਪ੍ਰਗਟਾਵਾ ਕਰਦਿਆਂ ਬਟਾਲਾ ਦੇ ਵਿਧਾਇਕ ਅਤੇ....
ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਉੱਤੇ ਐਸ ਡੀ ਐਮ ਨੇ ਕੀਤੀ ਸਬ ਰਜਿਸਟਰਾਰ ਦਫਤਰਾਂ ਦੀ ਅਚਨਚੇਤ ਜਾਂਚ
ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਸਾਕਸ਼ੀ ਸਾਹਨੀ ਅੰਮ੍ਰਿਤਸਰ 24 ਫਰਵਰੀ 2025 : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੀਆਂ ਹਦਾਇਤਾਂ ਉੱਤੇ ਅੱਜ ਜਿਲੇ ਦੇ ਸਾਰੇ ਐਸਡੀਐਮ ਨੇ ਆਪਣੇ ਆਪਣੇ ਹਲਕੇ ਵਿੱਚ ਸਾਬ ਰਜਿਸਟਰਾਰ ਦਫਤਰਾਂ ਦੀ ਅਚਨਚੇਤ ਜਾਂਚ ਕੀਤੀ ਅਤੇ ਦਫਤਰਾਂ ਦੇ ਰਿਕਾਰਡ ਵੇਖਣ ਤੋਂ ਇਲਾਵਾ ਉੱਥੇ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਫੀਡਬੈਕ ਲਈ। ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ....
ਡਿਪਟੀ ਕਮਿਸ਼ਨਰ ਨੇ ਵੱਲਾ ਬਾਈਪਾਸ ਵਿਖੇ ਲੱਗਣ ਵਾਲੇ ਟ੍ਰੈਫਿਕ ਜਾਮ ਸਬੰਧੀ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
7 ਦਿਨਾਂ ਦੇ ਅੰਦਰ ਟ੍ਰੈਫਿਕ ਜਾਮ ਨੂੰ ਹੱਲ ਕਰਨ ਦੇ ਦਿੱਤੇ ਨਿਰਦੇਸ਼ ਅੰਮ੍ਰਿਤਸਰ 24 ਫਰਵਰੀ 2025 : ਵੇਰਕਾ ਵੱਲਾ ਬਾਈਪਾਸ ਵਿਖੇ ਰੋਜ਼ਾਨਾ ਕਾਫ਼ੀ ਵੱਡੀ ਗਿਣਤੀ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਮੈਨੇਜਰ ਸ੍ਰੀ ਅਬਦੁੱਲਾ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਆਉਂਦੇ 7 ਦਿਨਾਂ ਦੇ ਅੰਦਰ ਟ੍ਰੈਫਿਕ ਜਾਮ ਦਾ ਪੱਕੇ ਤੌਰ ਤੇ ਸਥਾਈ ਹੱਲ ਕੀਤੇ ਜਾਵੇ ਤਾਂ ਜੋ ਰਾਹਗੀਰਾਂ ਨੂੰ ਕੋਈ ਮੁਸ਼ਕਿਲ....
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਦੀ ਨੀਤੀ ਅਪਣਾ ਰਹੀ ਹੈ : ਜਥੇਦਾਰ ਗਿਆਨੀ ਰਘਬੀਰ ਸਿੰਘ 
ਅੰਮ੍ਰਿਤਸਰ, 24 ਫਰਵਰੀ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨਾਲ ਚੱਲ ਰਹੇ ਵਿਵਾਦ ਦਰਮਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇੱਕ ਵਾਰ ਫਿਰ ਸਖ਼ਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ ਨੂੰ ਜਾਰੀ ਹੁਕਮਨਾਮੇ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਅਕਾਲੀ....
ਬਾਬਾ ਮੱਖਣ ਸ਼ਾਹ ਲੁਬਾਣਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ’ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 24 ਫ਼ਰਵਰੀ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਗਿਆਨੀ ਰਾਜਦੀਪ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।....
ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਅਤੇ ਵੱਧਦੇ ਤਾਪਮਾਨ ਨੂੰ ਲੈ ਕੇ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ- ਡਾ. ਨਵਤੇਜ ਸਿੰਘ
ਨੁੱਕੜ ਮੀਟਿੰਗਾਂ ਅਤੇ ਪਿੰਡ ਪੱਧਰੀ ਕੈਂਪਾਂ ਰਾਹੀਂ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ - ਯਾਦਵਿੰਦਰ ਸਿੰਘ ਖਡੂਰ ਸਾਹਿਬ, 24 ਫਰਵਰੀ 2025 : ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਤਰਨਤਾਰਨ ਅੰਦਰ ਡਾ. ਹਰਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਅਤੇ ਮੌਸਮ ਵਿੱਚ ਬਦ ਦੇ ਤਾਪਮਾਨ ਨੂੰ ਲੈ ਕੇ ਜਾਗਰੂਕਤਾ ਅਭਿਆਨ ਤਹਿਤ ਜਿਲੇ ਅੰਦਰ ਵੱਖ-ਵੱਖ ਪਿੰਡਾਂ ਵਿੱਚ ਪਿੰਡ ਪਧਰੀ ਕੈਂਪਾਂ ਅਤੇ ਨੁਕੜ....
ਸਿਹਤ ਵਿਭਾਗ ਵਲੋਂ ਵਿਸ਼ੇਸ਼ ਟੀਕਾਕਰਨ ਹਫਤਾ ਸ਼ੁਰੂ
ਤਰਨ ਤਾਰਨ, 24 ਫਰਵਰੀ 2025 : ਡਾਇਰੈਕਟਰ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵੱਲੋਂ ਦਿਸ਼ਾ- ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ, ਜਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਰਹਿਨੁਮਾਈ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਦੀ ਅਗਵਾਈ ਹੇਠ ਸੋਮਵਾਰ ਨੂੰ ਜ਼ਿਲ੍ਹਾ ਤਰਨ ਤਾਰਨ ਵਿਖ਼ੇ ਵਿਸ਼ੇਸ਼ ਟੀਕਾਕਰਨ ਹਫਤਾ (ਸਪੈਸ਼ਲ ਇੰਮੂਨਾਈਜੇਸ਼ਨ ਵੀਕ) ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਤਹਿਤ ਜਿਲੇ ਦੇ ਯੋਗ ਲਾਭਪਾਤਰੀ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਕੀਤਾ....
27 ਫਰਵਰੀ ਤੋਂ 6 ਮਾਰਚ ਤੱਕ ਵੱਖ-ਵੱਖ ਥਾਵਾਂ ਤੇ ਦਿਵਿਆਂਗਾਂ ਅਤੇ ਬਜ਼ੁਰਗਾਂ ਦੀ ਸਹਾਇਤਾ ਲਈ ਲਗਾਏ ਜਾਣਗੇ ਕੈਂਪ : ਸਹਾਇਕ ਕਮਿਸ਼ਨਰ
ਅੰਮ੍ਰਿਤਸਰ 24 ਫਰਵਰੀ 2025 : ਅਲਿਮਕੋ ਵਲੋਂ ਜਿਲ੍ਹਾ ਪ੍ਰਸਾਸ਼ਨ ਦੀ ਸਹਾਇਤਾ ਨਾਲ ਦਿਵਿਆਂਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਮੈਡੀਕਲ ਅਸੈਸਮੈਂਟ ਕੈਂਪ 27 ਫਰਵਰੀ ਤੋਂ 6 ਮਾਰਚ ਤੱਕ ਵੱਖ-ਵੱਖ ਥਾਵਾਂ ਤੇ ਲਗਾਏ ਜਾ ਰਹੇ ਹਨ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨਜੀਤ ਕੌਰ ਨੇ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਅਲਿਮਕੋ ਦੀ ਟੀਮ ਵਲੋਂ ਪਹਿਲਾਂ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕਰਦੇ ਹੋਏ ਰਜਿਸਟਰ ਕੀਤਾ ਜਾਵੇਗਾ ਅਤੇ ਇਸ....
ਬਟਾਲਾ ਪੁਲਿਸ ਦੇ ਸਾਂਝ ਸਟਾਫ਼ ਵੱਲੋਂ ਸਰਕਾਰੀ ਹਾਈ ਸਕੂਲ ਬਾਸਰਪੁਰਾ ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ
ਬਟਾਲਾ, 24 ਫਰਵਰੀ 2025 : ਸ੍ਰੀ ਸੁਹੇਲ ਕਾਸਿਮ ਮੀਰ, ਐਸ ਐਸ ਪੀ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਦੇ ਸਾਂਝ ਸਟਾਫ਼ ਵੱਲੋਂ ਸਰਕਾਰੀ ਹਾਈ ਸਕੂਲ ਬਾਸਰਪੁਰਾ ਵਿਖੇ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਘੱਟ ਉਮਰ ਵਿੱਚ ਡਰਾਈਵਿੰਗ ਨਾ ਕਰਨ ਸਬੰਧੀ, ਨਵੇਂ ਕਾਨੂੰਨ ਸਬੰਧੀ, ਸੜਕ ਸੁਰੱਖਿਆ ਅਤੇ ਹੈਲਪ ਲਾਈਨ ਨੰਬਰ 112 ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਜਸਵੰਤ ਕੋਰ, ਐਸ.ਪੀ (ਐੱਚ) ਬਟਾਲਾ ਨੇ ਦੱਸਿਆ ਕਿ ਬਟਾਲਾ ਪੁਲਿਸ ਦੇ ਸਾਂਝ....
ਕੱਲ 25 ਫਰਵਰੀ ਨੂੰ ਆਕਾਸ਼ ਹਸਪਤਾਲ, ਸ਼ਾਸਤਰੀ ਨਗਰ ਬਟਾਲਾ ਵਿਖੇ ਦਿਮਾਗੀ ਰੋਗਾਂ ਤੋ ਪੀੜਤ ਰੋਗੀਆਂ ਮੁਫ਼ਤ ਚੈੱਕ ਅੱਪ ਕੈਂਪ ਲੱਗੇਗਾ
ਬਟਾਲਾ, 24 ਫਰਵਰੀ 2025 : ਡਾ ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰ ਜਗਬੀਰ ਸਿੰਘ, ਦਿਮਾਗੀ ਰੋਗਾਂ ਦੇ ਮਾਹਿਰ ਅਤੇ ਮਸ਼ਹੂਰ ਡਾਕਟਰ , ਡੀ ਐਮ ਨਿਊਰੋਲੋਜੀ, ਲਿਵਾਸਾ ਹਸਪਤਾਲ ਅੰਮ੍ਰਿਤਸਰ ( ਪਹਿਲਾਂ ivy) ,ਹਰ ਮੰਗਲਵਾਰ 2.00 ਤੋਂ 5.00 ਵਜੇ ਤੱਕ ,ਆਕਾਸ਼ ਹਸਪਤਾਲ ਬਟਾਲਾ ਸ਼ਾਸਤਰੀ ਨਗਰ ਬਟਾਲਾ ਵਿਖੇ ਦਿਮਾਗੀ ਰੋਗਾਂ ਦੇ ਮਰੀਜਾਂ ਦਾ ਇਲਾਜ ਕਰਿਆ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਕੱਲ੍ਹ ਮਿਤੀ 25 ਫਰਵਰੀ, ਦਿਨ ਮੰਗਲਵਾਰ ,ਇਕ ਮੁਫ਼ਤ ਚੈੱਕ ਅੱਪ ਕੈਂਪ, ਆਕਾਸ਼ ਹਸਪਤਾਲ ਸ਼ਾਸਤਰੀ....
1925 ਦਾ ਗੁਰਦੁਆਰਾ ਐਕਟ ਨਾ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਲਾਗੂ ਹੁੰਦਾ ਹੈ ਅਤੇ ਨਾ ਹੀ ਜੱਥੇਦਾਰਾਂ ਉੱਪਰ : 5 ਮੈਂਬਰੀ ਕਮੇਟੀ 
ਅੰਮ੍ਰਿਤਸਰ, 23 ਫਰਵਰੀ 2025 : ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਿੱਚਾਲੇ ਛਿੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਡਰਾਇਵ ਉੱਪਰ ਨਜ਼ਰ ਰੱਖਣ ਵਾਲੀ 7 ਮੈਂਬਰੀ ਕਮੇਟੀ ਦੇ 5 ਮੈਂਬਰਾਂ ਨੇ ਅੰਮ੍ਰਿਤਸਰ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਕਿਹਾ ਕਿ 1925 ਦਾ ਗੁਰਦੁਆਰਾ ਐਕਟ ਨਾ ਤਾਂ ਸ਼੍ਰੀ....
ਬਟਾਲਾ ਪੁਲਿਸ ਨੇ 2 ਵਿਅਕਤੀਆਂ ਨੂੰ 83 ਲੱਖ ਰੁਪਏ, ਗੈਰ-ਕਾਨੂੰਨੀ ਹਥਿਆਰ ਅਤੇ ਲਗਜ਼ਰੀ ਵਾਹਨ ਸਮੇਤ ਕੀਤਾ ਗ੍ਰਿਫ਼ਤਾਰ 
ਬਟਾਲਾ, 23 ਫਰਵਰੀ 2025 : ਬਟਾਲਾ ਪੁਲਿਸ ਵੱਲੋ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਅਮਰੀਕਾ ਸਥਿਤ ਗੁਰਦੇਵ ਜੱਸਲ ਦੁਆਰਾ ਚਲਾਏ ਜਾ ਰਹੇ ਇੱਕ ਵੱਡੇ ਫਿਰੌਤੀ ਰੈਕੇਟ ਦਾ ਪਰਦਾਫਾਸ਼ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ 4 ਫਰਵਰੀ ਨੂੰ ਜੱਸਲ ਦੇ ਸਾਥੀਆਂ ਨੇ ਕਲਾਨੌਰ ਸਥਿਤ ਵਪਾਰੀ ਦੇ ਪੈਟਰੋਲ ਪੰਪ 'ਤੇ ਗੋਲੀਬਾਰੀ ਕੀਤੀ ਸੀ। ਲਗਾਤਾਰ ਧਮਕੀ ਭਰੇ ਕਾਲਾਂ ਕਰਨ ਅਤੇ ₹1 ਕਰੋੜ ਦੀ ਮੰਗ ਤੋਂ ਬਾਅਦ, ਕਾਰੋਬਾਰੀ ਨੇ ਆਖਰਕਾਰ 11 ਫਰਵਰੀ ਨੂੰ 50 ਲੱਖ ਰੁਪਏ....
ਨਹਿਰਾਂ ਵਿੱਚ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਗੰਦਗੀ ਨੂੰ ਨਾ ਸੁੱਟੋ : ਈਟੀਓ
ਨਿਰੰਕਾਰੀ ਮਿਸ਼ਨ ਦੇ 'ਪ੍ਰੋਜੈਕਟ ਅੰਮ੍ਰਿਤ' ਦਾ ਤੀਜਾ ਪੜਾਅ, ਕੈਬਿਨੇਟ ਮੰਤਰੀ ਈਟੀਓ ਨੇ ਖੁਦ ਕੀਤੀ ਸਾਫ ਸਫਾਈ ਸਾਫ਼ ਪਾਣੀ ਸਾਫ਼ ਮਨ ਵੱਲ ਇੱਕ ਅਰਥਪੂਰਨ ਕਦਮ ਹੈ : ਈਟੀਓ ਅੰਮ੍ਰਿਤਸਰ, 23 ਫਰਵਰੀ, 2025 : ਸੰਤ ਨਿਰੰਕਾਰੀ ਮਿਸ਼ਨ ਦੀ ਸੇਵਾ ਅਤੇ ਮਨੁੱਖੀ ਭਲਾਈ ਦੀ ਭਾਵਨਾ ਨੂੰ ਸਾਕਾਰ ਕਰਨ ਲਈ, 'ਪ੍ਰੋਜੈਕਟ ਅੰਮ੍ਰਿਤ' ਅਧੀਨ 'ਸਾਫ਼ ਪਾਣੀ, ਸਾਫ਼ ਮਨ' ਪ੍ਰੋਜੈਕਟ ਦੇ ਤੀਜੇ ਪੜਾਅ ਵਿਚ ਸ਼ਹਿਰ ਚ ਮੌਜੂਦ ਚਾਟੀਵਿੰਡ ਨਹਿਰ, ਤਾਰਾਂ ਵਾਲਾ ਪੁੱਲ, ਵੱਲਾ ਨਹਿਰ ਆਦਿ ਸਥਾਨਾਂ ਦੇ ਜਲ ਸਰੋਤਾਂ ਦੀ ਸਫ਼ਾਈ ਵਿਚ....
ਖਾਦਾਂ ,ਕੀਟਨਾਸ਼ਕਾਂ ਅਤੇ ਬੀਜ ਦੇ ਲਾਇਸੰਸ ਜਾਰੀ ਕਰਨ ਦੀ ਪ੍ਰੀਕਿਰਿਆ ਪੂਰੀ ਤਰਾਂ ਆਨਲਾਈਨ ਕੀਤੀ :ਮੁੱਖ ਖੇਤੀਬਾੜੀ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਸ੍ਰੀ ਹਰਗੋਬਿੰਦਪੁਰ ਦੇ ਖਾਦ,ਬੀਜ ਅਤੇ ਕੀਟਨਾਸ਼ਕ ਵਿਕਰੇਤਾਵਾਂ ਦੀ ਕੀਤੀ ਚੈਕਿੰਗ ਸ੍ਰੀ ਹਰਗੋਬਿੰਦਪੁਰ ਸਾਹਿਬ, 23 ਫਰਵਰੀ 2025 : ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਮੁਹਈਆ ਕਰਵਾਉਣ ਦੇ ਮਕਸਦ ਦੀ ਪੂਰਤੀ ਲਈ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਰੀਕ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਜ਼ਿਲਾ ਪੱਧਰੀ ਟੀਮ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਖਾਦ ਅਤੇ ਕੀਟਨਾਸ਼ਕ ਵਿਕਰੇਤਾਵਾਂ ਦੇ ਕਾਰੋਬਾਰ ਨਾਲ ਸਬੰਧਤ ਗੋਦਾਮਾਂ....
ਹਸਪਤਾਲ ਤੇ ਅੱਗ ਸੁਰੱਖਿਆ ਵਿਸ਼ੇ ‘ਤੇ ਲਗਾਇਆ ਕੈਂਪ
ਹਸਪਤਾਲ ਸਟਾਫ ਨੇ ਕੀਤੀ ਪ੍ਰਾਇਮਰੀ ਫਾਇਰ ਮੋਕ ਡਰਿਲ ਬਟਾਲਾ, 23 ਫਰਵਰੀ 2025 : ਸਥਾਨਕ ਫਾਇਰ ਬ੍ਰਿਗੇਡ ਵਲੋਂ “ਹਸਪਤਾਲ ਤੇ ਮੁੱਢਲੀ ਅੱਗ ਸੁਰੱਖਿਆ” ਵਿਸ਼ੇ ‘ਤੇ ਅਸ਼ਵਨੀ ਹਸਪਤਾਲ ਵਿਖੇ ਕੈਂਪ ਲਗਾਇਆ ਗਿਆ। ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ ਤੇ ਰਾਕੇਸ਼ ਸ਼ਰਮਾਂ, ਹਰਬਖਸ਼ ਸਿੰਘ (ਪੋਸਟ ਵਾਰਡਨ ਸਿਵਲ ਡਿਫੈਂਸ ਤੇ ਆਪਦਾ ਮਿੱਤਰ) ਫਾਇਰ ਫਾਈਟਰਾਂ ਵਲੋਂ ਡਾ. ਅਸ਼ਵਨੀ, ਡਾ. ਦੀਪਾ, ਹਰਜਿੰਦਰ ਕੌਰ, ਕਰਨਦੀਪ ਜਗਦੀਪ ਤੇ ਸਟਾਫ ਨੂੰ ਅੱਗ ਸੁਰੱਖਿਆ ਗੁਰਾਂ ਦਾ ਅਭਿਆਸ ਕਰਵਾਇਆ। ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ....