ਬਟਾਲਾ, 13 ਅਪ੍ਰੈਲ : ਵੈਸਾਖੀ ਦੇ ਮੱਦੇਨਜ਼ਰ ਅਚਾਨਕ ਦੇਰ ਰਾਤ ਬਟਾਲਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਡੀ ਆਈ ਜੀ ਸਮੇਤ ਐਸ ਐਸ ਪੀ ,ਐਸ ਪੀ ,ਡੀ ਐਸ ਪੀ ਰੈਂਕ ਦੇ ਅਧਿਕਾਰੀਆਂ ਵੱਲੋਂ ਦੇਰ ਰਾਤ ਬਟਾਲਾ ਦੀਆਂ ਸੜਕਾਂ ਤੇ ਜਗ੍ਹਾ ਜਗ੍ਹਾ ਕੀਤੀ ਗਈ ਨਾਕੇਬੰਦੀ ਕੀਤੀ ਗਈ ਹੈ। ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਡੀ ਆਈ ਜੀ ਦਾ ਕਹਿਣਾ ਕੇ ਵੈਸਾਖੀ ਦੇ ਮੱਦੇਨਜਰ ਮਾਹੌਲ ਸ਼ਾਂਤਮਈ ਰੱਖਣ ਦੇ ਕਾਰਨ ਸਖਤੀ ਕੀਤੀ ਗਈ ਹੈ। ਇਸ ਮੌਕੇ ਡੀ ਆਈ ਜੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਵੈਸਾਖੀ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਸੁਰੱਖਿਆ ਵਧਾਈ ਗਈ ਹੈ ਤਾਂ ਕਿ ਵੈਸਾਖੀ ਦੇ ਮੌਕੇ ਕੋਈ ਵੀ ਸ਼ਰਾਰਤੀ ਅਤੇ ਗਲਤ ਅਨਸਰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕੇ ਅਤੇ ਗਲਤ ਅਨਸਰ ਖੁਲੇਆਮ ਘੁੰਮਣ ਤੋਂ ਗੁਰੇਜ਼ ਕਰਨ ਤਾਂਕਿ ਸ਼ਾਂਤਮਈ ਮਾਹੌਲ ਬਰਕਰਾਰ ਰੱਖਿਆ ਜਾ ਸਕੇ। ਉਹਨਾਂ ਅਮ੍ਰਿਤਪਾਲ ਸਿੰਘ ਦੇ ਪੋਸਟਰ ਲਾਗਉਣ ਨੂੰ ਲੈਕੇ ਕਿਹਾ ਕਿ ਉਸਦੇ ਪੋਸਟਰ ਪੂਰੇ ਪੰਜਾਬ ਵਿੱਚ ਲਗਾਏ ਗਏ ਹਨ ਕਿਉਕਿ ਪੰਜਾਬ ਪੁਲਿਸ ਨੂੰ ਉਹ ਲੋੜੀਂਦਾ ਹੈ ਅਤੇ ਪੰਜਾਬ ਪੁਲਿਸ ਉਸਨੂੰ ਵੀ ਜਲਦ ਕਾਬੂ ਕਰ ਲਵੇਗੀ। ਜ਼ਿਕਰਯੋਗ ਹੈ ਕਿ ਅਮ੍ਰਿਤਪਾਲ ਬਾਰੇ ਸੁਚਨਾ ਦੇਣ ਦੇ ਪੋਸਟਰ ਪੂਰੇ ਬਟਾਲਾ ਵਿੱਚ ਅੱਜ ਹੀ ਸਵੇਰੇ ਲਗਾਏ ਗਏ ਹਨ ਅਤੇ ਪਪਲਪ੍ਰੀਤ ਸਿੰਘ ਵੀ ਬੀਤੇ ਦਿਨੀ ਬਟਾਲਾ ਤੋਂ 13 ਕਿਲੋਮੀਟਰ ਦੂਰ ਕੱਥੂਨੰਗਲ ਤੋਂ ਹੀ ਕਾਬੂ ਕੀਤਾ ਗਿਆ ਸੀ।