- ਚਾਹਵਾਨ ਵਿਦਿਆਰਥੀ 3 ਅਗਸਤ 2023 ਤੱਕ ਕਰ ਸਕਦੇ ਹਨ ਆਨ-ਲਾਈਨ ਅਪਲਾਈ
ਗੁਰਦਾਸਪੁਰ, 19 ਜੁਲਾਈ : ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟਰੀਏਸ਼ਨ, ਬਰਿਆਰ (ਗੁਰਦਾਸਪੁਰ) ਵਿੱਚ 12 ਵੀਂ ਪਾਸ ਵਿਦਿਆਰਥੀਆਂ ਲਈ ਤਿੰਨ ਸਾਲਾ ਬੀ.ਐੱਸ.ਸੀ. (ਐੱਚ.ਐੱਚ.ਏ) ਲਈ ਦਾਖ਼ਲਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਅਸ਼ਵਨੀ ਕਾਚਰੂ ਨੇ ਦੱਸਿਆ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ 3 ਅਗਸਤ 2023 ਤੱਕ ਆਨ-ਲਾਈਨ ਅਪਲਾਈ ਕਰ ਸਕਦੇ ਹਨ। ਸ੍ਰੀ ਅਸ਼ਵਨੀ ਕਾਚਰੂ ਨੇ ਦੱਸਿਆ ਕਿ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟਰੀਏਸ਼ਨ, ਗੁਰਦਾਸਪੁਰ, ਨੈਸ਼ਨਲ ਕੌਂਸਲ ਫ਼ਾਰ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲੌਜੀ, ਨੋਇਡਾ ਕੋਲੋਂ ਮਾਨਤਾ ਪ੍ਰਾਪਤ ਹੈ ਅਤੇ ਇਥੇ ਤਿੰਨ ਸਾਲਾ ਬੀ.ਐੱਸ.ਸੀ. ਹੋਸਪਟੈਲਟੀ ਐਂਡ ਹੋਟਲ ਐਡਮਨਿਸਟ੍ਰੇਸ਼ਨ (ਐੱਚ.ਐੱਚ.ਏ) ਦੀ ਡਿਗਰੀ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਡਿਗਰੀ ਦੇ ਪਹਿਲੇ ਸਾਲ ਲਈ ਦਾਖ਼ਲਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀ.ਐੱਸ.ਸੀ. (ਐੱਚ.ਐੱਚ.ਏ) ਦੇ ਪਹਿਲੇ ਸਾਲ ਦੇ ਦਾਖ਼ਲੇ ਲਈ ਜਨਰਲ,ਓ.ਬੀ.ਸੀ. ਕੈਟਾਗਰੀ ਨਾਲ ਸਬੰਧਤ ਵਿਦਿਆਰਥੀਆਂ ਨੇ ਘੱਟ-ਘੱਟ 45 ਫੀਸਦੀ ਨੰਬਰਾਂ ਵਿੱਚ 12ਵੀਂ ਪਾਸ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਐੱਸ.ਸੀ, ਐੱਸ.ਟੀ. ਅਤੇ ਪੀ.ਡਬਿਲਊ.ਡੀ. ਕੈਟਾਗਰੀ ਨਾਲ ਸਬੰਧਤ ਵਿਦਿਆਰਥੀਆਂ 12ਵੀਂ ਜਮਾਤ 40 ਫੀਸਦੀ ਪਾਸ ਨੰਬਰਾਂ ਨਾਲ ਵੀ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 12ਵੀਂ ਜਮਾਤ ਵਿੱਚ ਅੰਗਰੇਜ਼ੀ ਲਾਜ਼ਮੀ ਵਿਸ਼ੇ ਵਜੋਂ ਪਾਸ ਹੋਣੀ ਜਰੂਰੀ ਹੈ। ਉਮਰ ਦੀ ਕੋਈ ਸੀਮਾਂ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਡਿਗਰੀ ਪ੍ਰੋਗਰਾਮ ਜਵਾਹਰ ਲਾਲ ਯੂਨੀਵਰਸਿਟੀ ਚਲਾਇਆ ਜਾ ਰਿਹਾ ਹੈ। ਸ੍ਰੀ ਅਸ਼ਵਨੀ ਕਾਚਰੂ ਨੇ ਕਿਹਾ ਕਿ ਦਾਖ਼ਲੇ ਦੇ ਚਾਹਵਾਨ ਵਿਦਿਆਰਥੀ ਦਾਖ਼ਲਾ ਅਰਜ਼ੀ ਦੇ ਨਾਲ ਆਪਣੇ ਸਰਟੀਫਿਕੇਟਸ ਦੀਆਂ ਅਟੈਸਟਿਡ ਕਾਪੀਆਂ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟਰੀਏਸ਼ਨ, ਬਰਿਆਰ (ਗੁਰਦਾਸਪੁਰ) ਦੀ ਈ-ਮੇਲ ਆਈ.ਡੀ. mail.ihmgsp@gmail.com ’ਤੇ ਮੇਲ ਕਰ ਸਕਦੇ ਹਨ। ਉਨ੍ਹਾਂ ਕਿਹਾ ਅਰਜ਼ੀ ਦਾ ਫਾਰਮ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟਰੀਏਸ਼ਨ, ਬਰਿਆਰ (ਗੁਰਦਾਸਪੁਰ) ਦੀ ਵੈਬਸਾਈਟ www.ihm-gsp.ac.in ’ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦਾਖ਼ਲਾ 12ਵੀਂ ਜਮਾਤ ਦੀ ਮੈਰਿਟ ਦੇ ਅਧਾਰ ’ਤੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਾਖ਼ਲੇ ਲਈ ਵਧੇਰੇ ਜਾਣਕਾਰੀ ਲਈ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟਰੀਏਸ਼ਨ, ਬਰਿਆਰ (ਗੁਰਦਾਸਪੁਰ) ਦੇ ਸੰਪਰਕ ਨੰਬਰ 94658-75965 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟਰੀਏਸ਼ਨ, ਬਰਿਆਰ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਅਸ਼ਵਨੀ ਕਾਚਰੂ ਨੇ ਕਿਹਾ ਕਿ ਹੋਟਲ ਇੰਡਸਟਰੀ ਵਿੱਚ ਬੀ.ਐੱਸ.ਸੀ. (ਐੱਚ.ਐੱਚ.ਏ) ਪਾਸ ਉਮੀਦਵਾਰਾਂ ਦੀ ਬਹੁਤ ਮੰਗ ਹੈ ਅਤੇ ਇਸ ਡਿਗਰੀ ਨੂੰ ਕਰਕੇ ਨੌਜਵਾਨ ਹੋਟਲ ਇੰਡਸਟਰੀ ਵਿੱਚ ਆਪਣਾ ਬਵਿੱਖ ਉਜਵਲ ਬਣਾ ਸਕਦੇ ਹਨ।