- ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਕੀਤੀਆਂ ਜਾ ਰਹੀਆਂ ਨੇ ਹੱਲ
ਬਟਾਲਾ, 24 ਫਰਵਰੀ : ਪੰਜਾਬ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਪੰਜਾਬ ਸਰਕਾਰ ਨੇ ਲੋਕਾਂ ਦੇ ਘਰਾਂ ਤੱਕ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕੀਤੀਆਂ ਜਾ ਰਹੀਆਂ ਹਨ। ਅੱਜ ਵਾਰਡ-41, ਸੰਗਰਾਵਾਂ, ਹਰਚੋਵਾਲ, ਚੱਕ ਭਗਤੂਪੁਰ, ਵਾਰਡ ਨੰ-42 ਅਤੇ ਚਾਹਲ ਖੁਰਦ ਵਿਖੇ ਲੱਗੇ ਵਿਸ਼ੇਸ਼ ਕੈਪਾਂ ਵਿੱਚ ਲੋਕਾਂ ਨੂੰ ਮੌਕੇ ਤੇ ਵੱਖ ਵੱਖ ਸਰਕਾਰੀ ਸੇਵਾਵਾਂ ਦਾ ਲਾਭ ਪੁਜਦਾ ਕੀਤਾ ਗਿਆ। ਵਿਸ਼ੇਸ਼ ਕੈਪਾਂ ਸਬੰਧੀ ਗੱਲ ਕਰਦਿਆਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਬਟਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਸਰਕਾਰੀ ਸੇਵਾਵਾਂ ਦਾ ਲਾਭ ਮੌਕੇ ਤੇ ਪੁਜਦਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਲੋਕਾਂ ਦੀ ਖੱਜਲ ਖੁਆਰੀ ਰੋਕਣ ਅਤੇ ਲੋਕਾਂ ਨੂੰ ਮੌਕੇ ਤੇ ਸੇਵਾਵਾਂ ਦਾ ਲਾਭ ਦੇਣ ਵਿੱਚ ਇਹ ਵਿਸ਼ੇਸ ਕੈਂਪ ਕਾਮਯਾਬ ਹੋਏ ਹਨ ਅਤੇ ਲੋਕ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਇਨਾਂ ਵਿਸ਼ੇਸ ਕੈਂਪਾਂ ਵਿੱਚ ਮਾਲ ਵਿਭਾਗ ਨਾਲ ਸਬੰਧਤ, ਸਿਹਤ ਵਿਭਾਗ, ਕਾਰਪੋਰੇਸ਼ਨ ਨਾਲ ਸਬੰਧਤ, ਪੰਚਾਇਤ ਵਿਭਾਗ, ਮਗਨਰੇਗਾ, ਸਮਾਜਿਕ ਸੁਰੱਖਿਆ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਆਦਿ ਨਾਲ ਸਬੰਧਤ ਸੇਵਾਵਾਂ ਦਾ ਲਾਭ ਪੁਜਦਾ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਸ਼ੇਸ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਅਤੇ ਸਰਕਾਰੀ ਸੇਵਾਵਾਂ ਦਾ ਲਾਭ ਉਠਾਉਣ। ਦੱਸਣਯੋਗ ਹੈ ਕਿ ਵਿਸ਼ੇਸ਼ ਕੈਂਪਾਂ ਤਹਿਤ 26 ਫਰਵਰੀ ਨੂੰ ਵਾਰਡ ਨੰ-16 ਘਸੀਟਪੁਰ, ਅਵਾਣ, ਡੇਰੇਵਾਲੀ, ਵਾਰਡ ਨੰਬਰ 43 ਧੀਰੋਵਾਲ, 27 ਫਰਵਰੀ ਨੂੰ ਵਾਰਡ ਨੰਬਰ 17, ਬੱਲੇਵਾਲ, ਲੋਹਚਾਪ, ਕੋਠੇ, ਵਾਰਡ ਨੰਬਰ 44, ਧਰਮਕੋਟ, 28 ਫਰਵਰੀ ਨੂੰ ਵਾਰਡ ਨੰਬਰ 18 , ਭਾਗੀਆਂ, ਚੱਕਚਾਓ, ਵਾਰਡ ਨੰ-45, ਚਾਹਲ ਕਲਾਂ, 29 ਫਰਵਰੀ ਨੂੰ ਵਾਰਡ ਨੰ-19 ਅਹਿਮਦਾਬਾਦ, ਥਿੰਦ, ਚੱਕ ਸਿਧਵਾਂ, ਵਾਰਡ ਨੰ-46, ਖਾਤੀਬ ਅਤੇ ਵਾਰਡ ਨੰਬਰ 20 ਵਿੱਚ ਵਿਸ਼ੇਸ ਕੈਂਪ ਲੱਗਣਗੇ। ਇਸੇ ਤਰਾਂ 1 ਮਾਰਚ ਨੂੰ ਤਲਵੰਡੀ ਝੀਰਾਂ, ਨੰਗਲ ਬੁੱਟਰ, ਕਪੂਰਾ, ਵਾਰਡ ਨੰ-47, ਪਿੰਡਾ ਰੋੜੀ, 2 ਮਾਰਚ ਨੂੰ ਵਾਰਡ ਨੰ-48, ਪੁਰੀਆਂ ਖੁਰਦ, ਕੀੜੀ ਅਫਗਾਨਾ, ਸ਼ਾਹਪੁਰ ਅਰਾਈਆਂ, ਵਾਰਡ ਨੰ-49, ਕਲੇਰ, 4 ਮਾਰਚ ਨੂੰ ਵਾਰਡ ਨੰ-21, ਕਾਲਾ ਨੰਗਲ, ਧੰਨੇ, ਭੋਲ, ਵਾਰਡ ਨੰ-50 ਅਤੇ 5 ਮਾਰਚ ਨੂੰ ਵਾਰਡ ਨੰਬਰ 2, ਮਿਸ਼ਰਪੁਰਾ, ਰਸੂਲਪੁਰ, ਚੀਮਾ ਖੁੱਡੀ, ਵਾਰਡ ਨੰਬਰ 23 ਤੇ ਜਾਹਦਪੁਰ ਵਿਖੇ ਵਿਸ਼ੇਸ ਕੈਂਪ ਲੱਗਣਗੇ।